Welcome to Canadian Punjabi Post
Follow us on

01

October 2023
ਬ੍ਰੈਕਿੰਗ ਖ਼ਬਰਾਂ :
ਭਾਰਤ ਦੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨੇ ਕਿਹਾ: ਕੈਨੇਡਾ ਦੇ ਦੋਸ਼ ਬੇਬੁਨਿਆਦ, ਨਿੱਝਰ ਦੇ ਕਤਲ ਸਬੰਧੀ ਜਸਟਿਨ ਟਰੂਡੋ ਤੋਂ ਮੰਗੇ ਸਬੂਤਨਾਗੋਰਨੋ-ਕਾਰਾਬਾਖ ਦੇ 84,770 ਲੋਕਾਂ ਨੇ ਇਲਾਕਾ ਖਾਲ੍ਹੀ ਕਰਕੇ ਆਰਮੀਨੀਆ ਵੱਲ ਕੀਤਾ ਪਰਵਾਸ ਲੰਡਨ ਦਾ ਟਾਵਰ ਬ੍ਰਿਜ ਖੁੱਲ੍ਹਾ ਰਹਿਣ ਨਾਲ ਅੱਧੇ ਘੰਟੇ ਤੱਕ ਆਵਾਜਾਈ ਪ੍ਰਭਾਵਿਤਆਈ.ਐੱਨ.ਡੀ.ਆਈ.ਏ. ਗਠਜੋੜ 'ਤੇ ਪੰਜਾਬ ਵਿਵਾਦ ਦਾ ਕੋਈ ਅਸਰ ਨਹੀਂ : ਕੇਜਰੀਵਾਲਰੇਲ ਸਫਾਈਕਰਮੀ ਨੇ ਚਲਦੀ ਟਰੇਨ ਵਿਚ ਨਰਸਿੰਗ ਕਰ ਰਹੀ ਵਿਦਿਆਰਥਣ ਨਾਲ ਕੀਤੀ ਛੇੜਛਾੜਝੋਲਾਛਾਪ ਡਾਕਟਰ ਦਾ ਕਾਰਨਾਮਾ: ਨੌਜਵਾਨ ਦਾ ਕਰ ਰਿਹਾ ਸੀ ਇਲਾਜ, ਜ਼ੁਬਾਨ ਆਈ ਬਾਹਰ ਬੋਲਣਾ ਬੰਦ ਹੋ ਗਿਆਪਾਕਿਸਤਾਨ ਵਿਚ ਈਦ-ਏ-ਮਿਲਾਦ ਮੌਕੇ ਮਸਜਿਦ ਨੇੜੇ ਆਤਮਘਾਤੀ ਧਮਾਕਾ, 52 ਮੌਤਾਂ, 50 ਜ਼ਖਮੀਕਿਸਾਨਾਂ ਵੱਲੋਂ ਰੇਲ ਰੋਕੋ ਅੰਦੋਲਨ ਦੂਜੇ ਦਿਨ ਵੀ ਜਾਰੀ, ਕਈ ਟਰੇਨਾਂ ਰੱਦ
 
ਕੈਨੇਡਾ

ਤਕਨੀਕੀ ਗੜਬੜੀ ਕਾਰਨ ਏਅਰ ਕੈਨੇਡਾ ਦੀਆਂ ਕਈ ਉਡਾਨਾਂ ਵਿੱਚ ਹੋਈ ਦੇਰ

May 25, 2023 11:01 PM

ਮਾਂਟਰੀਅਲ, 25 ਮਈ (ਪੋਸਟ ਬਿਊਰੋ) : ਏਅਰ ਕੈਨੇਡਾ ਵੱਲੋਂ ਵੀਰਵਾਰ ਨੂੰ ਕੰਪਿਊਟਰ ਸਿਸਟਮ ਵਿੱਚ ਆਈ ਦਿੱਕਤ ਕਾਰਨ ਆਪਣੇ ਜਹਾਜ਼ਾਂ ਨੂੰ ਉਡਾਨ ਨਹੀਂ ਭਰਨ ਦਿੱਤੀ ਗਈ। ਇਸ ਨਾਲ ਅੱਧੀਆਂ ਉਡਾਨਾਂ ਲੇਟ ਹੋ ਗਈਆਂ।
ਮਾਂਟਰੀਅਲ ਸਥਿਤ ਇਸ ਕੰਪਨੀ ਨੇ ਆਖਿਆ ਕਿ ਜਹਾਜ਼ਾਂ ਨਾਲ ਸੰਪਰਕ ਰੱਖਣ ਤੇ ਉਨ੍ਹਾਂ ਦੀ ਕਾਰਗੁਜ਼ਾਰੀ ਉੱਤੇ ਨਿਗਰਾਨੀ ਰੱਖਣ ਵਾਲੇ ਏਅਰਲਾਈਨ ਦੇ ਸਿਸਟਮ ਵਿੱਚ ਤਕਨੀਕੀ ਗੜਬੜੀ ਆ ਜਾਣ ਕਾਰਨ ਇੱਕ ਵਾਰੀ ਲਈ ਸਾਰਾ ਕੰਮਕਾਜ ਰੋਕਣਾ ਪਿਆ। ਵੀਰਵਾਰ ਦੁਪਹਿਰ ਨੂੰ ਏਅਰਲਾਈਨ ਦੇ ਬੁਲਾਰੇ ਪੀਟਰ ਫਿਟਜ਼ਪੈਟ੍ਰਿਕ ਨੇ ਆਖਿਆ ਕਿ ਸਿਸਟਮ ਵਿੱਚ ਇਸ ਗੜਬੜੀ ਕਾਰਨ ਜਹਾਜ਼ਾਂ ਨੂੰ ਉਡਾਨ ਭਰਨ ਵਿੱਚ ਥੋੜ੍ਹੀ ਦੇਰ ਹੋਈ ਪਰ ਹੁਣ ਸਿਸਟਮ ਨੌਰਮਲ ਹੋ ਰਿਹਾ ਹੈ ਤੇ ਅਹਿਤਿਆਤਨ ਅਪਣਾਏ ਜਾ ਰਹੇ ਮਾਪਦੰਡ ਹਟਾ ਲਏ ਗਏ ਹਨ।
ਟਰੈਕਿੰਗ ਸਰਵਿਸ ਫਲਾਈਟਅਵੇਅਰ ਅਨੁਸਾਰ ਵੀਰਵਾਰ ਰਾਤ ਤੱਕ ਏਅਰ ਕੈਨੇਡਾ ਦੀਆਂ 241 ਉਡਾਨਾਂ ਵਿੱਚ ਵਿਘਣ ਪਿਆ। ਬੁੱਧਵਾਰ ਨੂੰ 35 ਫੀ ਸਦੀ ਉਡਾਨਾਂ ਤੇ ਮੰਗਲਵਾਰ ਨੂੰ 30 ਫੀ ਸਦੀ ਉਡਾਨਾਂ ਵਿੱਚ ਦੇਰ ਹੋਈ। ਇਨ੍ਹਾਂ ਤੋਂ ਇਲਾਵਾ ਵੀਰਵਾਰ ਨੂੰ 19 ਉਡਾਨਾਂ ਹੋਰ ਰੱਦ ਹੋਈਆਂ।

 

 

 
Have something to say? Post your comment