Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਨਵੇਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਦਾ ਕਈ ਦਲਾਂ ਵਲੋਂ ਵਿਰੋਧ, ਸ਼ਾਮਲ ਹੋਣਗੀਆਂ 25 ਸਿਆਸੀ ਪਾਰਟੀਆਂ

May 25, 2023 05:00 PM

ਨਵੀਂ ਦਿੱਲੀ, 25 ਮਈ (ਪੋਸਟ ਬਿਊਰੋ):ਵਿਰੋਧੀ ਧਿਰ ਦੇ ਬਾਈਕਾਟ ਦੇ ਸੱਦੇ ਦੇ ਵਿਚਕਾਰ 28 ਮਈ ਨੂੰ ਨਵੀਂ ਸੰਸਦ ਭਵਨ ਦੇ ਉਦਘਾਟਨ ਸਮਾਰੋਹ ਵਿੱਚ 25 ਸਿਆਸੀ ਪਾਰਟੀਆਂ ਹਿੱਸਾ ਲੈਣਗੀਆਂ। ਇਨ੍ਹਾਂ ਵਿੱਚੋਂ ਕਰੀਬ ਸੱਤ ਪਾਰਟੀਆਂ ਕੌਮੀ ਜਮਹੂਰੀ ਗਠਜੋੜ (ਐਨਡੀਏ) ਦਾ ਹਿੱਸਾ ਨਹੀਂ ਹਨ। ਬੀਜੇਪੀ ਤੋਂ ਇਲਾਵਾ ਐਨਡੀਏ ਦੀਆਂ ਕਈ ਪਾਰਟੀਆਂ, ਜਿਨ੍ਹਾਂ ਵਿੱਚ ਅੰਨਾਡੀਐਮਕੇ, ਅਪਨਾ ਦਲ, ਰਿਪਬਲਿਕਨ ਪਾਰਟੀ ਆਫ ਇੰਡੀਆ, ਸ਼ਿਵ ਸੈਨਾ ਦੇ ਸ਼ਿੰਦੇ ਧੜੇ, ਨੈਸ਼ਨਲ ਪੀਪਲਜ਼ ਪਾਰਟੀ (ਐਨਪੀਪੀ) ਅਤੇ ਨਾਗਾ ਪੀਪਲਜ਼ ਫਰੰਟ (ਐਨਪੀਐਫ) ਨੇ ਸਮਾਰੋਹ ਵਿੱਚ ਸ਼ਾਮਲ ਹੋਣ ਦੀ ਪੁਸ਼ਟੀ ਕੀਤੀ ਹੈ। ਬੀਜੂ ਜਨਤਾ ਦਲ, ਤੇਲਗੂ ਦੇਸ਼ਮ ਪਾਰਟੀ ਅਤੇ ਯੁਵਜਨ ਸ਼੍ਰਮਿਕ ਰਾਇਥੂ ਕਾਂਗਰਸ ਪਾਰਟੀ ਸਮੇਤ ਕਈ ਨਿਰਪੱਖ ਪਾਰਟੀਆਂ ਉਦਘਾਟਨ ਲਈ ਮੌਜੂਦ ਰਹਿਣਗੀਆਂ। ਐਤਵਾਰ ਦੇ ਸਮਾਗਮ ਵਿੱਚ ਵਿਰੋਧੀ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜਵਾਦੀ ਪਾਰਟੀ ਅਤੇ ਜੇਡੀਐਸ ਵੀ ਹਿੱਸਾ ਲੈਣਗੀਆਂ। ਇਹ ਐਲਾਨ ਕਾਂਗਰਸ ਸਮੇਤ 19 ਵਿਰੋਧੀ ਪਾਰਟੀਆਂ ਵੱਲੋਂ ਸੰਸਦ ਭਵਨ ਦੇ ਉਦਘਾਟਨ ਦੇ ਬਾਈਕਾਟ ਦੇ ਐਲਾਨ ਤੋਂ ਬਾਅਦ ਆਇਆ ਹੈ।
ਸੂਤਰਾਂ ਅਨੁਸਾਰ 28 ਮਈ ਨੂੰ ਸਵੇਰੇ ਇਕ ਵਿਸ਼ਾਲ ਸਮਾਗਮ ਹੋਵੇਗਾ, ਜਿਸ ਵਿਚ ਸਵੇਰੇ 7:30 ਵਜੇ ਤੋਂ ਵੈਦਿਕ ਰਸਮ ਸ਼ੁਰੂ ਹੋਵੇਗੀ। ਕਰੀਬ 9 ਵਜੇ ਤੱਕ ਪੂਜਾ ਜਾਰੀ ਰਹੇਗੀ। ਇਸ ਤੋਂ ਬਾਅਦ ਦੁਪਹਿਰ ਨੂੰ ਉਦਘਾਟਨੀ ਸਮਾਰੋਹ ਸ਼ੁਰੂ ਹੋਣ ਦੀ ਉਮੀਦ ਹੈ। ਇਸ ਦੌਰਾਨ ਪੀਐਮ ਮੋਦੀ ਤੋਂ ਇਲਾਵਾ ਲੋਕ ਸਭਾ ਸਪੀਕਰ ਉਮ ਬਿਰਲਾ, ਰਾਜ ਸਭਾ ਦੇ ਉਪ ਚੇਅਰਮੈਨ ਅਤੇ ਸਰਕਾਰ ਦੇ ਮੰਤਰੀ ਮੌਜੂਦ ਰਹਿਣਗੇ। ਸੂਤਰਾਂ ਦੀ ਮੰਨੀਏ ਤਾਂ ਦੇਸ਼ ਭਰ ਤੋਂ ਵਿਸ਼ੇਸ਼ ਪੁਜਾਰੀ ਆ ਕੇ ਪੂਜਾ ਕਰਨਗੇ।

 
Have something to say? Post your comment
ਹੋਰ ਭਾਰਤ ਖ਼ਬਰਾਂ
ਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ ਭਾਰਤ ਦੇ 24 ਏਅਰਪੋਰਟ ਬੰਦ, ਭਾਰਤ ਅਤੇ ਪਾਕਿ ਵਿਚਾਲੇ ਚਲ ਰਹੇ ਤਨਾਅ ਕਾਰਨ ਲਿਆ ਫੈਸਲਾ ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ `ਤੇ ਹਮਲੇ ਕਰਨ ਦੀ ਕੀਤੀ ਕੋਸਿ਼ਸ਼ : ਕਰਨਲ ਸੋਫੀਆ ਕੁਰੈਸ਼ੀ ਭਾਰਤੀ ਨੇ ਲਾਹੌਰ ਦਾ ਏਅਰ ਡਿਫੈਂਸ ਸਿਸਟਮ ਕੀਤਾ ਤਬਾਹ ਭਾਰਤ ਨੇ ਸਲਾਲ ਤੇ ਬਗਲਿਹਾਰ ਡੈਮ ਦੇ ਖੋਲ੍ਹੇ ਗੇਟ ਰਾਜਸਥਾਨ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ਵਿੱਚ ਪਹੁੰਚੀ ਫੌਜ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ, 2 ਗੰਭੀਰ ਪੁੰਛ ਵਿੱਚ ਤਾਇਨਾਤ ਹਰਿਆਣੇ ਦਾ ਜਵਾਨ ਪਾਕਿਸਤਾਨੀ ਗੋਲੀਬਾਰੀ `ਚ ਹੋਇਆ ਸ਼ਹੀਦ ਪਾਕਿਸਤਾਨ ਵਿਰੁੱਧ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ 200 ਤੋਂ ਵੱਧ ਉਡਾਨਾਂ ਰੱਦ, 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ ਅਗਲੇ ਹੁਕਮਾਂ ਤੱਕ ਕਰਤਾਰਪੁਰ ਲਾਂਘਾ ਬੰਦ, 150 ਸ਼ਰਧਾਲੂਆਂ ਨੂੰ ਭੇਜਿਆ ਵਾਪਿਸ