Welcome to Canadian Punjabi Post
Follow us on

29

March 2024
 
ਭਾਰਤ

ਫਸਲ ਨੂੰ ਬਚਾਉਣ ਲਈ ਗੁੜ 'ਚ ਸਿਉਂਕ ਦੀ ਦਵਾਈ ਮਿਲਾ ਕੇ 26 ਬਾਂਦਰਾਂ ਦਾ ਕੀਤਾ ਕਤਲ, 2 ਗ੍ਰਿਫਤਾਰ

May 18, 2023 05:43 PM

ਹਾਪੁੜ, 18 ਮਈ (ਪੋਸਟ ਬਿਊਰੋ): ਹਾਪੁੜ (ਉੱਤਰ ਪ੍ਰਦੇਸ਼) ਦੇ ਗੜ੍ਹਮੁਕਤੇਸ਼ਵਰ ਇਲਾਕੇ ਵਿੱਚ 26 ਬਾਂਦਰਾਂ ਨੂੰ ਗੁੜ ਵਿੱਚ ਸਿਉਂਕ ਮਾਰਨ ਵਾਲੀ ਦਵਾਈ ਨਾਲ ਮਾਰ ਦਿੱਤਾ ਗਿਆ। ਇਹ ਖੁਲਾਸਾ ਹਾਪੁੜ ਦੇ ਐਡੀਸ਼ਨਲ ਐੱਸਪੀ ਮੁਕੇਸ਼ ਮਿਸ਼ਰਾ ਨੇ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਨੇ ਦੋ ਮੁਲਜ਼ਮਾਂ ਨੂੰ ਗਿ੍ਫ਼ਤਾਰ ਕੀਤਾ ਹੈ, ਜਿਨ੍ਹਾਂ ਪਾਸੋਂ ਸਿਉਂਕ ਦੀ ਦਵਾਈ ਬਰਾਮਦ ਹੋਈ ਹੈ। ਫੜੇ ਗਏ ਮੁਲਜ਼ਮਾਂ ਨੇ ਦੱਸਿਆ ਕਿ ਬਾਂਦਰ ਖੇਤਾਂ ਵਿੱਚ ਫਸਲਾਂ ਦਾ ਨੁਕਸਾਨ ਕਰ ਰਹੇ ਸਨ, ਜਿਸ ਕਾਰਨ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਪੁਲੀਸ ਨੇ ਕਾਬੂ ਕੀਤੇ ਮੁਲਜ਼ਮਾਂ ਖ਼ਿਲਾਫ਼ ਜੰਗਲੀ ਜੀਵ ਸੁਰੱਖਿਆ ਐਕਟ 1972 ਅਤੇ ਧਾਰਾ 429 ਤਹਿਤ ਕਾਰਵਾਈ ਕਰਦਿਆਂ ਜੇਲ੍ਹ ਭੇਜ ਦਿੱਤਾ ਹੈ।
ਐਡੀਸ਼ਨਲ ਐੱਸਪੀ ਮੁਕੇਸ਼ ਮਿਸ਼ਰਾ ਅਤੇ ਸੀਉ ਸਤੂਤੀ ਸਿੰਘ ਨੇ ਮੇਰਠ ਰੋਡ 'ਤੇ ਸਥਿਤ ਪੁਲਸ ਲਾਈਨ 'ਚ ਪ੍ਰੈੱਸ ਕਾਨਫਰੰਸ 'ਚ ਦੱਸਿਆ ਕਿ ਪੁਲਸ ਅਤੇ ਜੰਗਲਾਤ ਵਿਭਾਗ ਦੀ ਟੀਮ ਨੂੰ ਗੜ੍ਹਮੁਕਤੇਸ਼ਵਰ ਇਲਾਕੇ ਦੇ ਝੜੀਨਾ ਪਿੰਡ 'ਚ ਵੱਡੀ ਗਿਣਤੀ 'ਚ ਬਾਂਦਰਾਂ ਦੇ ਮਰੇ ਹੋਣ ਦੀ ਸੂਚਨਾ ਮਿਲੀ ਸੀ। ਸੂਚਨਾ ਮਿਲਣ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਨੇ ਬਾਂਦਰਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਬਰੇਲੀ ਭੇਜ ਦਿੱਤਾ, ਜਦਕਿ ਪੁਲਸ ਆਪਣੀ ਜਾਂਚ 'ਚ ਜੁੱਟ ਗਈ। ਪੁਲਿਸ ਨੇ ਬਾਂਦਰਾਂ ਦੀਆਂ ਲਾਸ਼ਾਂ ਤੋਂ ਗੁੜ ਅਤੇ ਤਰਬੂਜ ਬਰਾਮਦ ਕੀਤਾ ਹੈ, ਜਿਸ ਤੋਂ ਜਾਪਦਾ ਸੀ ਕਿ ਗੁੜ ਜਾਂ ਤਰਬੂਜ ਵਿੱਚ ਕੋਈ ਜ਼ਹਿਰੀਲਾ ਪਦਾਰਥ ਮਿਲਾ ਕੇ ਬਾਂਦਰਾਂ ਨੂੰ ਦਿੱਤਾ ਗਿਆ ਸੀ।
ਮੁਲਜ਼ਮਾਂ ਨੇ ਪੁਲੀਸ ਨੂੰ ਦੱਸਿਆ ਕਿ ਬਾਂਦਰ ਲਗਾਤਾਰ ਖੇਤਾਂ ਦਾ ਨੁਕਸਾਨ ਕਰ ਰਹੇ ਹਨ। ਜਿਸ ਕਾਰਨ ਉਹ ਇੱਕ ਕਿੱਲੋ ਫਰਾਡੋਨ ਸਿਉਂਕ ਦੀ ਦਵਾਈ ਲੈ ਕੇ ਆਇਆ ਅਤੇ ਇਸ ਵਿੱਚ ਗੁੜ ਮਿਲਾ ਕੇ ਬਾਂਦਰਾਂ ਨੂੰ ਦੇ ਦਿੱਤਾ। ਉਨ੍ਹਾਂ ਨੇ ਸੋਚਿਆ ਕਿ ਬਾਂਦਰ ਬੇਹੋਸ਼ ਹੋ ਜਾਣਗੇ ਅਤੇ ਬਾਅਦ ਵਿੱਚ ਇੱਥੋਂ ਚਲੇ ਜਾਣਗੇ, ਪਰ ਦਵਾਈ ਖਾਣ ਨਾਲ ਬਾਂਦਰਾਂ ਦੀ ਮੌਤ ਹੋ ਗਈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਗੋਵਿੰਦਾ ਵੀ ਸਿਆਸਤ 'ਚ ਉਤਰੇ, ਸਿ਼ਵ ਸੈਨਾ ਸਿ਼ੰਦੇ 'ਚ ਹੋਏ ਸ਼ਾਮਿਲ ਜੇ ਲੋੜ ਪਈ ਤਾਂ ਅਗਨੀਵੀਰ ਯੋਜਨਾ 'ਚ ਬਦਲਾਅ ਕਰਾਂਗੇ : ਰਾਜਨਾਥ ਸਿੰਘ ਦੇਸ਼ ਦੀਆਂ ਅਮੀਰ ਔਰਤਾਂ ਵਿਚੋਂ ਸਭ ਤੋਂ ਅਮੀਰ ਔਰਤ ਸਾਵਿਤਰੀ ਜਿੰਦਲ ਭਾਜਪਾ `ਚ ਹੋਏ ਸ਼ਾਮਲ ਨਹੀਂ ਦਿਖਾਵਾਂਗੇ ਗੁੰਮਰਾਹਕੁੰਨ ਇਸ਼ਤਿਹਾਰ, ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮੁਆਫੀ ਈਡੀ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕੀਤਾ ਗ੍ਰਿਫ਼ਤਾਰ ਸੁਪਰੀਮ ਕੋਰਟ ਨੇ ਕੀਤਾ ਬਾਬਾ ਰਾਮਦੇਵ ਅਤੇ ਆਚਾਰੀਆ ਬਾਲਕ੍ਰਿਸ਼ਨ ਨੂੰ ਨੋਟਿਸ ਜਾਰੀ, ਪੁੱਛਿਆ, ਮਾਣਹਾਨੀ ਦੀ ਕਾਰਵਾਈ ਕਿਉਂ ਨਾ ਕੀਤੀ ਜਾਵੇੇ ਨੌਜਵਾਨ ਵਿਗਿਆਨਕਾਂ ਲਈ ਕੁਰੂਕਸ਼ੇਤਰ ਯੂਨੀਵਰਸਿਟੀ ਨੇ ਰਾਜੀਬ ਗੋਇਲ ਪੁਰਸਕਾਰ ਦਾ ਕੀਤਾ ਐਲਾਨ ਝਾਰਖੰਡ ਦੇ ਸਾਬਕਾ ਮੁੱਖ ਮੰਤਰੀ ਹੇਮੰਤ ਸੋਰੇਨ ਦੀ ਭਾਬੀ ਸੀਤਾ ਸੋਰੇਨ ਭਾਜਪਾ `ਚ ਸ਼ਾਮਲ ਸੀਏਏ ਖਿਲਾਫ ਅਰਵਿੰਦ ਕੇਜਰੀਵਾਲ ਫਿਰ ਬੋਲੇ: ਦੇਸ਼ ਦੇ ਟੈਕਸ ਦਾ ਪੈਸਾ ਪਾਕਿਸਤਾਨੀਆਂ 'ਤੇ ਖਰਚ ਨਹੀਂ ਹੋਣ ਦੇਵਾਂਗੇ ਦਰਭੰਗਾ ਸਰਹੱਦ 'ਤੇ 8.65 ਕਰੋੜ ਰੁਪਏ ਦੀ ਕੀਮਤ ਦਾ 13.27 ਕਿਲੋ ਸੋਨਾ ਕਾਰ ਵਿਚੋਂ ਮਿਲਿਆ