Welcome to Canadian Punjabi Post
Follow us on

30

May 2024
ਬ੍ਰੈਕਿੰਗ ਖ਼ਬਰਾਂ :
ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਦੀ ਜ਼ਮਾਨਤ ਵਧਾਉਣ ਵਾਲੀ ਪਟੀਸ਼ਨ ਕੀਤੀ ਰੱਦਅਰਵਿੰਦ ਕੇਜਰੀਵਾਲ ਨੇ ਜਲੰਧਰ 'ਚ ਵਪਾਰੀਆਂ-ਕਾਰੋਬਾਰੀਆਂ ਨਾਲ ਕੀਤੀ ਮੀਟਿੰਗ, ਕਿਹਾ- ਇਸ ਵਾਰ ਆਮ ਆਦਮੀ ਪਾਰਟੀ ਨੂੰ ਸਾਰੀਆਂ 13 ਸੀਟਾਂ ਜਿਤਾਓਯੂ.ਐੱਸ. ਨੇ ਕਿਹਾ:ਮਨੁੱਖੀ ਤਸਕਰਾਂ ਨੇ ਬੀ.ਸੀ. ਤੋਂ ਲੋਕਾਂ ਨੂੰ ਸਰਹੱਦ ਪਾਰ ਕਰਨ ਲਈ ਮਾਲ ਗੱਡੀਆਂ ਦੀ ਵਰਤੋਂ ਕੀਤੀ, 2 ਕਾਬੂਓਟਵਾ ਨਦੀ ਤੋਂ ਬਚਾਏ ਜਾਣ ਤੋਂ ਬਾਅਦ ਵਿਅਕਤੀ ਦੀ ਮੌਤਇਕ ਯਾਤਰੀ ਦੇ ਬੁਰੇ ਵਰਤਾਓ ਦੇ ਚਲਦੇ ਕੈਲਗਰੀ ਜਾ ਰਹੀ ਵੈਸਟਜੈੱਟ ਦੀ ਉਡਾਣ ਨੇ ਬੀ.ਸੀ. ਵਿੱਚ ਕੀਤੀ ਐਮਰਜੈਂਸੀ ਲੈਂਡਿੰਗ ਪੈਰਾਮੈਡਿਕਸ ਨੂੰ ਬਹਾਦਰੀ ਦੇ ਮੈਡਲਾਂ ਨਾਲ ਕੀਤਾ ਗਿਆ ਸਨਮਾਨਿਤਰਾਹੁਲ ਗਾਂਧੀ ਨੇ ਲੁਧਿਆਣਾ ਰੈਲੀ ਦੌਰਾਨ 4 ਜੂਨ ਨੂੰ ਦੇਸ਼ `ਚ ਇੰਡੀਆ ਗਠਜੋੜ ਦੀ ਸਰਕਾਰ ਬਣਨ ਦਾ ਕੀਤਾ ਦਾਅਵਾਮੁੱਖ ਮੰਤਰੀ ਯੋਗੀ ਆਦਿਤਿਆਨਾਥ ਦੀ ਚੋਣ ਰੈਲੀ ਲੁਧਿਆਣਾ `ਚ ਭਲਕੇ, ਰਵਨੀਤ ਬਿੱਟੂ ਲਈ ਮੰਗਣਗੇ ਵੋਟਾਂ
 
ਨਜਰਰੀਆ

ਭਾਰਤ ਦੇਸ਼ ਵਿੱਚ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਟੱੁਟਦੇ ਫਿਰਦੇ ਹਨ ਤੇ ਆਸਾਂ ਦੇ ਕਿੰਗਰੇ ਵੀ

May 08, 2023 01:43 AM

-ਜਤਿੰਦਰ ਪਨੂੰ
ਅੱਜ ਤੋਂ ਤੀਹ ਕੁ ਸਾਲ ਪਹਿਲਾਂ ਅਸੀਂ ਕਿਸੇ ਸੈਮੀਨਾਰ ਵਿੱਚ ਇਕੱਠੇ ਹੋਏ ਤਾਂ ਜਲੰਧਰ ਦਾ ਇੱਕ ਪੱਤਰਕਾਰ ਦੱਸ ਰਿਹਾ ਸੀ ਕਿ ਬੀ ਐੱਮ ਸੀ ਚੌਕ ਲਾਗੇ ਇੱਕ ਕੋਠੀ ਇੱਕ ਕਰੋੜ ਰੁਪਏ ਤੋਂ ਵੱਧ ਦੀ ਵਿਕ ਗਈ ਹੈ ਤੇ ਇਸ ਸ਼ਹਿਰ ਵਿੱਚ ਪਹਿਲੀ ਵਾਰ ਕੋਈ ਕੋਠੀ ਇੱਕ ਕਰੋੜ ਤੋਂ ਵੱਧ ਵਿਕਣ ਕਾਰਨ ਹਰ ਕੋਈ ਹੈਰਾਨ ਹੈ। ਅਸੀਂ ਕਿਹਾ ਸੀ ਕਿ ਇਹ ਤਾਂ ਹੱਦ ਹੈ, ਇਸ ਤੋਂ ਵੱਧ ਰੇਟ ਚੜ੍ਹਨ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ। ਇੱਕ ਹੋਰ ਪੱਤਰਕਾਰ ਨੇ ਗੱਲ ਕੱਟ ਕੇ ਕਿਹਾ ਸੀ ਕਿ ਇਹ ਵੀ ਕੋਈ ਆਖਰੀ ਹੱਦ ਨਹੀਂ, ਅਗਲੇ ਦਿਨਾਂ ਵਿੱਚ ਏਦੂੰ ਵੱਧ ਰੇਟ ਚੜ੍ਹਦੇ ਵੇਖ ਲਵੋਗੇ ਅਤੇ ਸ਼ਹਿਰੀ ਜਾਇਦਾਦਾਂ ਦੇ ਰੇਟ ਚੜ੍ਹਦੇ ਹੋਏ ਕਿੱਥੋਂ ਤੱਕ ਚਲੇ ਜਾਣਗੇ, ਇਸ ਬਾਰੇ ਕੋਈ ਸੋਚ ਵੀ ਨਹੀਂ ਸਕਦਾ। ਫਿਰ ਗੱਲ ਰਾਜਨੀਤੀ ਬਾਰੇ ਚੱਲਣ ਲੱਗੀ ਤਾਂ Eਦੋਂ ਦੀ ਨਰਸਿਮਹਾ ਰਾਉ ਸਰਕਾਰ ਵਿੱਚ ਹੋਏ ਘਪਲਿਆਂ ਤੇ ਸ਼ੇਅਰ ਬਾਜ਼ਾਰ ਦੇ ਸਕੈਂਡਲਾਂ ਉੱਤੇ ਆ ਗਈ ਤੇ ਮੈਥੋਂ ਫਿਰ ਇਹ ਗੱਲ ਕਹੀ ਗਈ ਕਿ ਏਨੇ ਸਕੈਂਡਲ ਵੀ ਇੱਕ ਰਿਕਾਰਡ ਹਨ, ਇਨ੍ਹਾਂ ਨੂੰ ਅੱਗੋਂ ਕੋਈ ਸ਼ਾਇਦ ਤੋੜ ਨਹੀਂ ਸਕੇਗਾ। ਉਹ ਪਹਿਲਾ ਪੱਤਰਕਾਰ ਹੱਸ ਕੇ ਕਹਿਣ ਲੱਗਾ, ਤੁਸੀਂ ਥੋੜ੍ਹੀ ਦੇਰ ਪਹਿਲਾਂ ਜਾਇਦਾਦਾਂ ਬਾਰੇ ਸੁਣਿਆ ਸੀ, ਜਿਵੇਂ ਜਾਇਦਾਦਾਂ ਦੇ ਭਾਅ ਵਧਣ ਤੋਂ ਨਹੀਂ ਰੁਕਣੇ, Eਦਾਂ ਰਾਜਨੀਤੀ ਦੇ ਸਕੈਂਡਲਾਂ ਦੀ ਕੋਈ ਹੱਦ ਮਿਥਣ ਵਾਲੀ ਗੱਲ ਵੀ ਕਦੀ ਨਹੀਂ ਹੋ ਸਕਦੀ। ਮੈਂ ਉਨ੍ਹਾਂ ਸਾਰਿਆਂ ਸਾਹਮਣੇ ਆਪਣੇ ਆਪ ਨੂੰ ਫਸਿਆ ਸੋਚਦਾ ਸਾਂ ਤੇ ਉਹ ਪੱਤਰਕਾਰੀ ਦੇ ਪਿੜ ਵਿੱਚ ਮੇਰੇ ਨਾਲੋਂ ਪਹਿਲਾਂ ਦੇ ਹੋਣ ਕਾਰਨ ਉਨ੍ਹਾਂ ਦੀ ਗੱਲ ਵਿੱਚ ਰਾਜਨੀਤੀ ਦਾ ਅਮਲੀ ਤਜਰਬਾਝਲਕਦਾ ਸੀ। ਅੱਜ ਤੀਹ ਸਾਲ ਲੰਘ ਜਾਣ ਪਿੱਛੋਂ ਜਲੰਧਰ ਸ਼ਹਿਰ ਵਿੱਚ ਇੱਕ ਕੋਠੀ ਨਹੀਂ, ਮਾਡਲ ਟਾਊਨ ਮਾਰਕੀਟ ਵਿੱਚ ਇੱਕ ਮਰਲਾ ਜਗ੍ਹਾ ਵੀ ਇੱਕ ਕਰੋੜ ਰੁਪਏ ਤੋਂ ਵੱਧ ਮੁੱਲ ਉੱਤੇ ਵਿਕ ਰਹੀ ਦੱਸੀ ਜਾਂਦੀ ਹੈ, ਤੇ ਇਹੋ ਹਾਲ ਰਾਜਨੀਤੀ ਦੇ ਸਕੈਂਡਲਾਂ ਦਾ ਹੈ।
ਨਰਸਿਮਹਾ ਰਾਉ ਦੇ ਰਾਜ ਵਿੱਚ ਹੁੰਦੇ ਰਹੇ ਸਰਬ ਪੱਖੀ ਭ੍ਰਿਸ਼ਟਾਚਾਰ ਦੀ ਬਦਨਾਮੀ Eਦੋਂ ਹੀ ਬੌਣੀ ਹੋ ਗਈ, ਜਦੋਂ ਬਹੁਤ ਈਮਾਨਦਾਰ ਗਿਿਣਆ ਜਾਂਦਾ ਡਾਕਟਰ ਮਨਮੋਹਨ ਸਿੰਘ ਸਿਆਸੀ ਘਟਨਾਵਾਂ ਦੇ ਵਾਵਰੋਲੇ ਵਿੱਚ ਭਾਰਤ ਦਾ ਪ੍ਰਧਾਨ ਮੰਤਰੀ ਬਣ ਗਿਆ ਸੀ। ਮਨਮੋਹਨ ਸਿੰਘ ਈਮਾਨਦਾਰ ਸੀ, ਈਮਾਨਦਾਰ ਉਹ ਅੱਜ ਵੀ ਕਿਹਾ ਜਾ ਸਕਦਾ ਹੈ, ਪਰ ਦੂਸਰਾ ਪੱਖ ਇਹ ਹੈ ਕਿ ਜਿਹੜੀਆਂ ਦੋ ਸਰਕਾਰਾਂ ਦੀਉਸ ਨੇ ਦਸ ਸਾਲ ਅਗਵਾਈ ਕੀਤੀ, ਭਾਰਤ ਦੇ Eਦੋਂ ਤੀਕਰ ਦੇ ਇਤਹਾਸ ਵਿੱਚ ਸਭ ਤੋਂ ਵੱਧ ਭ੍ਰਿਸ਼ਟਾਚਾਰ ਦੇ ਵਹਿਣ ਵਾਲੀਆਂ ਸਾਬਤ ਹੋਈਆਂ ਸਨ। Eਸੇ ਸਰਕਾਰ ਦੌਰਾਨ ਕਾਮਨਵੈੱਲਥ ਖੇਡਾਂ ਦੇ ਸੱਤਰ ਹਜ਼ਾਰ ਕਰੋੜ ਰੁਪਏ ਦੇ ਘੋਟਾਲੇ ਦਾ ਰੌਲਾ ਪਿਆ ਤੇ Eਸੇ ਰਾਜ ਵਿੱਚ ਟੈਲੀਕਾਮ ਦੇ ਟੂ-ਜੀ ਸਪੈਕਟਰਮ ਅਲਾਟ ਕਰਨ ਵਿੱਚ ਪੌਣੇ ਦੋ ਲੱਖ ਕਰੋੜ ਰੁਪਏਵਾਲਾ ਘਪਲਾ ਹੋਇਆ ਸੀ। ਸਾਰੇ ਲੋਕ ਕਹਿੰਦੇ ਸਨ ਕਿ ਪੌਣੇ ਦੋ ਲੱਖ ਕਰੋੜ ਰੁਪਏ ਦਾ ਇੱਕ ਘਪਲਾ ਹੋਣ ਦੇ ਬਾਅਦ ਏਦੂੰ ਵੱਡਾ ਘਪਲਾ ਕੋਈ ਹੋ ਨਹੀਂ ਸਕਦਾ, ਪਰ ਮਨਮੋਹਨ ਸਿੰਘ ਦੇ ਰਾਜ ਵਿਚ ਹੀ ਦਸ ਲੱਖ ਕਰੋੜ ਦਾ ਕੋਲਾ ਘੋਟਾਲਾ ਵੀ ਵਾਪਰ ਗਿਆ ਤਾਂ ਹਰ ਕੋਈ ਮੂੰਹ ਵਿੱਚ ਉਂਗਲਾਂ ਦੇਈ ਫਿਰਦਾ ਸੀ।
ਇਹ ਉਹ ਵਕਤ ਸੀ, ਜਦੋਂ ਭਾਰਤੀ ਜਨਤਾ ਪਾਰਟੀ ਅਗਲੀ ਲੋਕ ਸਭਾ ਚੋਣ ਲਈ ਆਪਣਾ ਪਹਿਲਾ ਵੱਡਾ ਲੀਡਰ ਲਾਲ ਕ੍ਰਿਸ਼ਨ ਅਡਵਾਨੀ ਲਾਂਭੇ ਕਰ ਕੇ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਿਆਸੀ ਭੇੜ ਲਈ ਮੈਦਾਨ ਵਿੱਚ ਆਈ ਸੀ।ਨਵਾਂ ਆਗੂ ਕਹਿੰਦਾ ਸੀ ਕਿ ‘ਮੈਂ ਨਾ ਖਾਊਂਗਾ, ਨਾ ਕਿਸ ਨੂੰ ਖਾਣ ਦੇਊਂਗਾ।’ Eਦੋਂ ਭ੍ਰਿਸ਼ਟਾਚਾਰ ਤੋਂ ਸਤਾਏ ਹੋਏ ਭਾਰਤੀ ਲੋਕਾਂ ਨੇ ਉਸ ਦਾ ਵਿਸ਼ਵਾਸ ਕੀਤਾ ਤੇ ਉਸ ਦੇ ਹੱਥ ਅਗਵਾਈ ਆ ਗਈ। ਫਿਰ ਜੋ ਭਾਰਤ ਵਿੱਚ ਹੋਇਆ, ਉਸ ਦੀ ਲੰਮੀ ਗਾਥਾ ਲਿਖਣ ਦੀ ਖੇਚਲ ਕਰਨ ਦੀ ਲੋੜ ਨਹੀਂ, ਮਾਮਲਾ ਤਾਜ਼ਾ ਹੋਣ ਕਾਰਨਦੇਸ਼ ਦੇ ਬੱਚੇ-ਬੱਚੇ ਨੂੰ ਉਂਜ ਵੀ ਪਤਾ ਹੈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਦੇ ਬਾਅਦਇਸ ਗਾਥਾ ਦਾ ਸਭ ਤੋਂ ਚਰਚਿਤ ਪਾਤਰਉਦਯੋਗਪਤੀ ਗੌਤਮ ਅਡਾਨੀ ਤੇਜ਼ੀ ਨਾਲ ਉੱਭ ਕੇ ਸੰਸਾਰ ਵਿੱਚ ਛਾ ਗਿਆ। ਉਹ ਸੰਸਾਰ ਦੇ ਵੱਡੇ ਤਿੰਨ ਉਦਯੋਗਪਤੀਆਂ ਵਿੱਚ ਆ ਗਿਆ, ਪਰ ਹਿੰਡਨਬਰਗ ਰਿਪੋਰਟ ਦੇ ਇੱਕ ਝਟਕੇ ਨਾਲ ਨਾ ਤਿੰਨਾਂ ਵਿੱਚ ਤੇ ਨਾ ਤੇਰਾਂ ਵਿੱਚ ਰਹਿ ਗਿਆ, ਅੱਜ ਕੱਲ੍ਹ ਤੇਈਵੇਂ ਨੰਬਰ ਤੋਂ ਹੇਠਾਂ ਡਿੱਗਾ ਸੁਣੀਂਦਾ ਹੈ। ਉਸ ਦੀ ਚੜ੍ਹਤ ਵਿੱਚ ਭਾਰਤ ਦੀ ਮੌਜੂਦਾ ਸਰਕਾਰ, ਜਿਹੜੀ ਅੱਜਕੱਲ੍ਹ ‘ਡਬਲ ਇੰਜਨ ਦੀ ਸਰਕਾਰ’ ਦਾ ਨਾਅਰਾ ਰੋਹਬ ਨਾਲ ਚੱੁਕਦੀ ਹੈ, ਨੇ ਏਦਾਂ ਰਾਤ-ਦਿਨ ਸਾਥ ਦਿੱਤਾ ਕਿ ਡਬਲ ਇੰਜਨ ਹੀ ਨਹੀਂ, ਪੰਜ-ਛੇ ਇੰਜਣਾਂ ਵਾਲੀ ਸਪੀਡ ਫੜੀ ਰੱਖੀ। ਫਿਰ ਜਦੋਂ ਅਡਾਨੀ ਦੇ ਖਿਲਾਰੇ ਦਾ ਰੌਲਾ ਪੈ ਗਿਆ, ਦੁਨੀਆ ਭਰ ਵਿੱਚ ਕਿਹਾ ਜਾਣ ਲੱਗ ਪਿਆ ਕਿ ਉਸ ਦੇ ਉੱਖੜੇ ਪੈਰ ਦੋਬਾਰਾ ਨਹੀਂ ਲੱਗ ਸਕਣੇ ਤਾਂ ਉਸ ਵੇਲੇ ਵੀ ਭਾਰਤ ਸਰਕਾਰ ਨੇ ਆਪਣਾ ਸਾਰਾ ਤਾਣ ਅਡਾਨੀ ਗਰੱੁਪ ਨੂੰ ਹੋਰ ਗਰਕਣ ਤੋਂ ਬਚਾ ਕੇ ਫਿਰ ਬਾਕੀ ਸਾਰਿਆਂ ਦਾ ਬਾਪ ਬਣਾਉਣ ਉੱਤੇ ਲਾਈ ਰੱਖਿਆ ਅਤੇ ਕਾਫੀ ਹੱਦ ਤੱਕ ਇਸ ਵਿੱਚ ਕਾਮਯਾਬ ਵੀ ਰਹੀ ਹੈ। ਭਾਰਤ ਦੇ ਲੋਕ ਬੜੇ ਖੁੱਲ੍ਹ-ਦਿਲੇ ਸੁਭਾਅ ਵਾਲੇ ਹਨ, ਕਾਂਗਰਸ ਦਾ ਭ੍ਰਿਸ਼ਟਾਚਾਰ ਵੀ ਬਰਦਾਸ਼ਤ ਕਰਦੇ ਰਹੇ ਸਨ, ਅਡਾਨੀ ਦੀ ਸਰਪ੍ਰਸਤੀ ਕਰਨ ਵਾਲਿਆਂ ਦਾ ਸਭ ਕੁਝ ਹੁੰਦਾ ਵੇਖ ਕੇ ਵੀ ਉਹਦਾ ਵਿਰੋਧ ਕਰਨ ਦੀ ਥਾਂ ‘ਜਿਹੜਾ ਕਰੂਗਾ, ਆਪੇ ਭਰੂਗਾ, ਸਾਨੂੰ ਕੀ’ ਦੀ ਨੀਤੀ ਵਰਤ ਰਹੇ ਹਨ।
ਏਧਰ ਸਾਡਾ ਪੰਜਾਬ ਵੀ ਇਸ ਮਰਜ਼ ਤੋਂ ਬਚਿਆ ਹੋਇਆ ਨਹੀਂ। ਮੁੱਖ ਮੰਤਰੀ ਬੇਅੰਤ ਸਿੰਘ ਦੇ ਰਾਜ ਵਿੱਚ ਆਮ ਲੋਕ ਕਹਿੰਦੇ ਸਨ ਕਿ ਏਨਾ ਭ੍ਰਿਸ਼ਟਾਚਾਰ ਹੋ ਗਿਆ ਹੈ ਕਿ ਇਸ ਦੀ ਸੜ੍ਹਿਆਂਦ ਸਾਡੇਸਾਹ ਘੁੱਟਦੀ ਪਈ ਹੈ, ਪਰ ਇਸ ਸਰਕਾਰ ਵਿੱਚ ਇੱਕਈਮਨਦਾਰਬੰਦਾ ਹਰਚਰਨ ਸਿੰਘ ਬਰਾੜ ਹੈ। ਬੇਅੰਤ ਸਿੰਘ ਦੇ ਕਤਲ ਪਿੱਛੋਂ ਉਸ ‘ਈਮਾਨਦਾਰ’ ਬੰਦੇ ਦੇ ਹੱਥ ਪੰਜਾਬ ਦੀ ਕਮਾਨ ਆਈ ਤਾਂ ਭ੍ਰਿਸ਼ਟਾਚਾਰ ਦਾ ਵਹਿਣ ਹੋਰ ਗੰਦਾ ਤੇ ਹੋਰ ਤੇਜ਼ ਰਫਤਾਰ ਨਾਲ ਵਗਣ ਵਾਲਾ ਹੋ ਗਿਆ। ਇਸ ਨੂੰ ਰੋਕਣ ਦੇ ਵਾਅਦੇ ਨਾਲ ਅਕਾਲੀ-ਭਾਜਪਾ ਦੀ ਪਹਿਲੀ ਸਰਕਾਰ ਬਣੀ ਤੇ ਆਉਂਦੇ ਸਾਰ ਇਹ ਐਲਾਨ ਕਰ ਦਿੱਤਾ ਕਿ ਜਿਹੜਾ ਕੋਈ ਬੰਦਾ ਭ੍ਰਿਸ਼ਟਾਚਾਰ ਕਰਨ ਵਾਲਿਆਂ ਨੂੰ ਫੜਾਵੇਗਾ, ਉਸ ਨੂੰ ਪੰਝੀ ਹਜ਼ਾਰ ਰੁਪਏ ਦਾ ਨਕਦ ਇਨਾਮ ਦਿੱਤਾ ਜਾਵੇਗਾ। ਜਿਸਨੇ ਭ੍ਰਿਸ਼ਟਾਚਾਰ ਦਾ ਪਹਿਲਾਦੋਸ਼ੀ ਫੜਾਇਆ, ਉਸ ਨੂੰ ਵੀ ਇਨਾਮ ਮਿਲ ਗਿਆ, ਦੂਸਰਾ ਫੜਾਉਣ ਵਾਲੇ ਨੂੰ ਵੀ, ਪਰ ਜਦੋਂ ਤੀਸਰਾ ਫੜਾਇਆ ਤੇ ਉਹ ਤੀਸਰਾ ਮੁੱਖ ਮੰਤਰੀ ਬਾਦਲ ਦੇ ਆਪਣੇ ਚੋਣ ਹਲਕੇ ਦਾ ਜੰਮਪਲ ਅਫਸਰ ਸੀ ਤਾਂ ਉਸ ਦੇ ਬਾਅਦ ਕਿਸੇ ਨੂੰ ਵੀ ਭ੍ਰਿਸ਼ਟਾਚਾਰ ਦੇ ਕੇਸ ਫੜਾਉਣ ਦਾ ਇਨਾਮ ਕਦੀ ਦੇਣ ਦੀ ਲੋੜ ਹੀ ਨਹੀਂ ਸੀ ਰਹਿ ਗਈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਜਦੋਂ ਉਸ ਦੇ ਹੱਥ ਕਮਾਨ ਆਈ ਤਾਂ ਭ੍ਰਿਸ਼ਟਾਚਾਰ ਦਾ ਵਹਿਣ ਬੰਦ ਕਰਵਾ ਦੇਵੇਗਾ, ਪਰ ਉਹ ਪਹਿਲੇ ਚਾਰ-ਛੇ ਮਹੀਨੇ ਇਸ ਲੀਹ ਉੱਤੇ ਚੱਲ ਕੇ ਚੱੁਪ ਹੋ ਗਿਆ ਤੇ ਫਿਰ ਉਸ ਦੀ ਜੁੰਡੀ ਨੇ ਪਹਿਲੇ ਕਾਂਗਰਸੀਆਂ ਦਾ ਵੀ ਅਤੇ ਅਕਾਲੀਆਂ ਵਾਲਾ ਵੀ ਰਿਕਾਰਡ ਤੋੜ ਦਿੱਤਾ। ਪੰਜਾਂ ਸਾਲ ਬਾਅਦ ਬਾਦਲ ਸਰਕਾਰ ਫਿਰ ਆ ਗਈ ਅਤੇ ਲਗਾਤਾਰ ਦਸ ਸਾਲ ਭ੍ਰਿਸ਼ਟਾਚਾਰ ਦੇ ਨਾਲ ਹਰ ਕਿਸਮ ਦੇ ਮਾੜੇ ਧੰਦਿਆਂ ਦੀ ਇਹੋ ਜਿਹੀ ਹਨੇਰੀ ਲਿਆਂਦੀ ਸੀ ਕਿ ਲੋਕਾਂ ਨੇ ਕੰਨਾਂ ਨੂੰ ਹੱਥ ਲਾ ਲਏ। ਬਦਕਿਸਮਤੀ ਨਾਲ ਫਿਰ ਅਮਰਿੰਦਰ ਸਿੰਘ ਦੀ ਸਰਕਾਰ ਬਣ ਗਈ ਤੇ ਜਿਹੜੀ ਕੁਝ ਕਸਰ ਉਸ ਦੇ ਬੰਦਿਆਂ ਤੋਂ ਪਿਛਲੀ ਵਾਰੀ ਬਾਕੀ ਰਹਿ ਗਈ ਸੀ, ਉਹ ਵੀ ਏਨੀ ਤੇਜ਼ ਰਫਤਾਰ ਦੇ ਨਾਲ ਕੱਢਣ ਲੱਗ ਪਏ ਕਿ ਲੋਕ ਉਸ ਨੂੰ ਇੱਕ ਨਵਾਂ ਜਾਂ ਅੰਤਲਾ ਰਿਕਾਰਡ ਮੰਨਣ ਨੂੰ ਮਜਬੂਰ ਹੋ ਗਏ ਸਨ। ਉਸ ਰਾਜ ਵਿੱਚ ਇੱਕ ਗੱਲ ਨਵੀਂ ਹੋਈ ਕਿ ਕਾਂਗਰਸੀ ਅਗਵਾਈ ਹੇਠ ਜਾਂਚ ਕਰਵਾ ਕੇ ਪਹਿਲਾਂ ਅਕਾਲੀ ਰਾਜ ਵੇਲੇ ਦੇ ਘਪਲੇ ਫੋਲ ਕੇ ਸਬੂਤ ਲੱਭੇ ਜਾਂਦੇ ਤੇ ਫਿਰ ਉਨ੍ਹਾਂ ਦਾ ਪ੍ਰਚਾਰ ਕਰ ਕੇ ਅੰਤ ਵਿੱਚ ਅਕਾਲੀ ਆਗੂਆਂ ਨਾਲ ਸੌਦੇਬਾਜ਼ੀ ਹੁੰਦੀ ਸੀ ਕਿ ਜੋ ਕੁਝ ਤੁਸੀਂ ਛਕਿਆ ਹੋਇਆ ਸੀ, ਉਸ ਦਾ ਬਣਦਾ ਹਿੱਸਾ ਦੇ ਦੇਵੋ, ਕਲੀਨ ਚਿੱਟ ਖੜੇ ਪੈਰ ਮਿਲ ਜਾਵੇਗੀ। ਨਤੀਜਾ ਇਹ ਨਿਕਲਿਆ ਕਿ ਅਮਰਿੰਦਰ ਸਿੰਘ ਤੇ ਚਰਨਜੀਤ ਸਿੰਘ ਚੰਨੀ ਦੇ ਗੱਦੀ ਛੱਡਣ ਤੱਕ ਭ੍ਰਿਸ਼ਟਾਚਾਰ ਦੀ Eੜਕ ਹੋ ਗਈ।
ਇਹੋ ਜਿਹਾ ਮਾਹੌਲ ਸੀ, ਜਿਸ ਵਿੱਚ ਪੰਜਾਬ ਦੇ ਲੋਕ ਕੋਈ ਤੀਸਰਾ ਤੇ ਇਨ੍ਹਾਂ ਸਭਨਾਂ ਤੋਂ ਅਲੋਕਾਰ ਬਦਲ ਲੱਭਣ ਲਈ ਸੋਚਣ ਲੱਗ ਪਏ ਅਤੇ ਇਸ ਸੋਚ-ਧਾਰਾ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ। ਉਹ ਸਮਾਂ ਆਇਆ ਮੈਂ ਅਜੇ ਨਹੀਂ ਕਹਿੰਦਾ, ਜਿੱਥੇ ਜਾ ਕੇ ਅਕਾਲੀਆਂ ਤੇ ਕਾਂਗਰਸੀਆਂ ਦੋਵਾਂ ਦੇ ਬਣਾਏ ਰਿਕਾਰਡ ਟੁੱਟ ਗਏ ਮੰਨੇ ਜਾਣ, ਪਰ ਭ੍ਰਿਸ਼ਟਾਚਾਰ ਦੇ ਵਿਰੋਧ ਦਾਜਿਹੜਾ ਪ੍ਰਭਾਵ ਬਣਾਇਆ ਸੀ, ਉਹ ਵੀ ਨਹੀਂ ਰਿਹਾ। ਪਹਿਲਾਂ ਸਰਕਾਰ ਦਾ ਅਜੇ ਮਹੀਨਾ ਵੀ ਪੂਰਾ ਨਹੀਂ ਸੀ ਹੋਇਆ ਕਿਖੁਦ ਮੁੱਖ ਮੰਤਰੀ ਨੇ ਇਸ ਦੇ ਸਿਹਤ ਮੰਤਰੀ ਵਿਜੇ ਸਿੰਗਲਾ ਨੂੰ ਪੁਲੀਸ ਦੇ ਹਵਾਲੇ ਕੀਤਾ ਤੇ ਮੰਤਰੀ ਮੰਡਲ ਵਿੱਚੋਂ ਕੱਢਿਆ ਸੀ। ਫਿਰ ਇਸ ਦੇ ਇੱਕ ਮੰਤਰੀ ਫੌਜਾ ਸਿੰਘ ਸਰਾਰੀ ਦਾ ਮੁੱਦਾ ਉੱਭਰ ਪਿਆ, ਪਰ ਉਸ ਵੇਲੇ ਵਿਜੇ ਸਿੰਗਲਾ ਵਾਲੀ ਸਖਤੀ ਨਹੀਂ ਸੀ ਕੀਤੀ ਜਾ ਸਕੀ। ਉਸ ਤੋਂ ਬਾਅਦ ਕਈ ਹੋਰਨਾਂ ਦੀ ਚਰਚਾ ਵੀ ਸੁਣਂਦੀ ਸੀ, ਪਰ ਵੱਡਾ ਮਾਮਲਾ ਬਠਿੰਡੇ ਦੀ ਦੇਹਾਤੀ ਸੀਟ ਵਾਲੇ ਵਿਧਾਇਕ ਅਮਿਤ ਰਤਨ ਦਾ ਨਿਕਲ ਪਿਆ ਅਤੇ ਸਬੂਤ ਏਨੇ ਨਿੱਗਰ ਸਨ ਕਿ ਉਸ ਨੂੰ ਗ੍ਰਿਫਤਾਰ ਕਰਨਾ ਪਿਆ। ਉਸ ਤੋਂ ਬਾਅਦ ਜਲਾਲਾਬਾਦ ਵਿੱਚ ਸੁਖਬੀਰ ਸਿੰਘ ਬਾਦਲ ਨੂੰ ਹਰਾ ਕੇ ਜਿੱਤੇ ਹੋਏ ਜਗਦੀਪ ਕੰਬੋਜ ਗੋਲਡੀ ਦੇ ਬਾਪ ਦੀ ਗ੍ਰਿਫਤਾਰੀ ਦੀ ਨੌਬਤ ਆ ਗਈ ਅਤੇ ਕਹਾਣੀ ਏਥੇ ਵੀ ਰੁਕਦੀ ਨਹੀਂ ਜਾਪਦੀ, ਕਈ ਹੋਰਨਾਂ ਬਾਰੇ ਏਦਾਂ ਦੇ ਚਰਚੇ ਚੱਲਦੇ ਸੁਣੇ ਜਾਣ ਲੱਗ ਪਏ ਹਨ ਕਿ ਪਿਛਲਿਆਂ ਦੇ ਭ੍ਰਿਸ਼ਟਾਚਾਰ ਦੀਆਂ ਗੱਲਾਂ ਆਮ ਲੋਕਾਂ ਨੂੰ ਫਾਲਤੂ ਜਾਪਣ ਲੱਗ ਪਈਆਂ ਹਨ। ਕਮਾਲ ਦੀ ਗੱਲ ਇਹ ਕਿ ਬੀਤੇ ਸਾਲਾਂ ਦੌਰਾਨਜਿਹੜੇ ਭ੍ਰਿਸ਼ਟਾਚਾਰ ਦੀਆਂ ਹਨੇਰੀਆਂ ਲਿਆਈ ਗਏ ਸਨ ਅਤੇ ਜਿਨ੍ਹਾਂ ਦੇ ਕੇਂਦਰ ਵਾਲੇ ਰਾਜ ਵਿੱਚ ਅੱਜ ਵੀ ਬਿਨਾਂ ਕਿਸੇ Eਹਲੇ ਤੋਂ ਭ੍ਰਿਸ਼ਟਾਚਾਰ ਦੀ ਸਿਖਰ ਹੋਈ ਪਈ ਹੈ, ਉਹ ਵੀ ਅਜੋਕੇ ਰਾਜ ਦੀ ਚਰਚਾ ਛੇੜਦੇ ਅਤੇ ਬਾਅਦ ਵਿੱਚ ਇਹ ਗੱਲ ਕਹਿ ਕੇ ਤੋੜਾ ਝਾੜ ਦੇਂਦੇ ਹਨ ਕਿ ਅਸੀਂ ਮਾੜੇ ਸਾਂ, ਆਹ ਸੱਚੇ-ਸੁੱਚੇ ਲਿਆ ਕੇ ਵੇਖ ਲਉ ਕਿਹੜਾ ਚੰਦ ਚਾੜ੍ਹਨ ਦੇ ਰਾਹ ਪੈ ਗਏ ਹਨ। ਇਹ ਗੱਲ ਤਾਂ ਉਹ ਕਹਿਣ ਜੋਗੇ ਨਹੀਂ ਕਿ ਉਨ੍ਹਾਂ ਨੇ ਕੋਈ ਮਾੜਾ ਕੰਮ ਨਹੀਂ ਸੀ ਕੀਤਾ, ਪਰ ਲੋਕਾਂ ਵੱਲੋਂ ਨਵੇਂ ਚੁਣੇ ਗਏ ਆਗੂਆਂ ਦਾ ਕਿੱਸਾ ਖੋਲ੍ਹ ਕੇ ਲੋਕਾਂ ਅੱਗੇ ਰੱਖੀ ਜਾਂਦੇ ਹਨ। ਇੱਕੋ ਚੰਗੀ ਗੱਲ ਇਹ ਹੈ ਕਿ ਮਨਮੋਹਨ ਸਿੰਘ ਵਾਂਗ ਅਜੇ ਤੱਕ ਕਿਸੇ ਨੇ ਭਗਵੰਤ ਮਾਨ ਉੱਤੇ ਇਹੋ ਜਿਹੀ ਸਿੱਧੀ ਉਂਗਲ ਨਹੀਂ ਉਠਾਈ, ਪਰ ਇਹ ਕਾਫੀ ਨਹੀਂ। ਉਸ ਨੂੰ ਆਪਣੇ ਮੰਤਰੀਆਂ ਵਾਲੀ ਟੀਮ ਤੇ ਬਾਕੀ ਧਾੜ ਕਾਬੂ ਵਿੱਚ ਰੱਖਣੀ ਔਖੀ ਹੋਈ ਜਾਪਦੀ ਹੈ। ‘ਭੰਡਾ-ਭੰਡਾਰ ਤੇਰਾ ਕਿੰਨਾ ਕੁ ਭਾਰ, ਇੱਕ ਮੁੱਕੀ ਚੁੱਕ ਲੈ, ਦੂਜੀ ਨੂੰ ਤਿਆਰ’ ਵਾਲਾ ਹਾਲ ਬਣਿਆ ਪਿਆ ਹੈ। ਇਸ ਹਾਲਾਤ ਵਿੱਚ ਆਮ ਆਦਮੀ ਇਹ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਕਿ ਭਾਰਤ ਦੇ ਇਸ ਲੋਕਤੰਤਰੀ ਦੌਰ ਵਿੱਚ ਵੀ ਉਸ ਦੀ ਕਿਸਮਤ ਵਿੱਚ ਇਹੀ ਲਿਿਖਆ ਸੀ।
ਗੱਲ ਫਿਰ ਪਹਿਲੀਆਂ ਸਤਰਾਂ ਵਾਲੇ ਥਾਂ ਆ ਜਾਂਦੀ ਹੈ ਕਿ Eਦੋਂ ਅਸੀਂ ਇਹ ਸੋਚ ਕੇ ਗਲਤ ਸਾਂ ਕਿ ਇੱਕ ਕਰੋੜ ਦੀ ਕੋਠੀ ਵਿਕਣ ਦਾ ਰਿਕਾਰਡ ਕੌਣ ਤੋੜੇਗਾ ਜਾਂ ਨਰਸਿਮਹਾ ਰਾE ਰਾਜ ਵਾਲੇ ਭ੍ਰਿਸ਼ਟਾਚਾਰ ਦਾ ਰਿਕਾਰਡ ਤੋੜਨ ਵਰਗਾ ਕੌਣ ਨਿਕਲੇਗਾ ਅਤੇ ਅਸੀਂ ਉਹ ਸਭ ਰਿਕਾਰਡ ਟੁੱਟਦੇ ਅੱਖੀਂ ਵੇਖ ਲਏ ਸਨ। ਅੱਜ ਜਿਹੜੇ ਹਾਲਾਤ ਵਿੱਚ ਦੇਸ਼ ਵੀ ਅਤੇ ਪੰਜਾਬ ਵੀ ਪਹੁੰਚ ਗਿਆ ਹੈ, ਅਸੀਂ ਇਹ ਕਹਿਣ ਦੀ ਲੋੜ ਨਹੀਂ ਸਮਝਦੇ ਕਿ ਅੱਜ ਭਾਰਤ ਜਾਂ ਪੰਜਾਬ ਦੀਆਂ ਸਰਕਾਰਾਂ ਦੇ ਰਥਵਾਨਾਂ ਦੇ ਨੱਕ ਹੇਠ ਜੋ ਵਹਿਣ ਵਗ ਰਿਹਾ ਹੈ, ਇਸ ਦਾ ਰਿਕਾਰਡ ਕਿਸੇ ਤੋਂ ਨਹੀਂ ਟੱੁਟਣਾ। ਇੱਕ ਵਾਰੀ ਭਾਰਤ ਦੇ ਪ੍ਰਸਿੱਧ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪੁੱਛਿਆ ਗਿਆ ਕਿ ਤੁਹਾਨੂੰ ਨਹੀਂ ਲੱਗਦਾ ਕਿ ਤੁਹਾਡੇ ਬਣਾਏ ਰਿਕਾਰਡ ਕਿਸੇ ਤੋਂ ਨਹੀਂ ਟੁੱਟਣੇ ਤਾਂ ਉਸ ਨੇ ਹੱਸ ਕੇ ਕਿਹਾ ਸੀ: ਰਿਕਾਰਡ ਬਣਦੇ ਹੀ ਟੁੱਟਣ ਲਈ ਹਨ। ਭਾਰਤ ਦੇਸ਼ ਦੀ ਬਦਕਿਸਮਤੀ ਹੈ ਕਿ ਏਥੇ ਭ੍ਰਿਸ਼ਟਾਚਾਰ ਦੇ ਰਿਕਾਰਡ ਵੀ ਸਥਾਈ ਨਹੀਂ, ਇਹ ਟੁੱਟਦੇ ਜਾਣ ਵਾਸਤੇ ਹੀ ਬਣਦੇ ਜਾਪਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਸਮਾਜ ਦਾ ਦਰਪਣ ਏ, ਸੰਨੀ ਧਾਲੀਵਾਲ ਦੀ ਇਹ ਦੂਸਰੀ ਕਾਵਿ-ਪੁਸਤਕ ‘ਮੈਂ ਕੰਮੀਆਂ ਦੀ ਕੁੜੀ’ ਵੱਡੇ ਲੋਕਾਂ ਵੱਲੋਂ ਅੰਬ ਖਾ ਕੇ ਗਰੀਬਾਂ ਮੂਹਰੇ ਸੁੱਟੀ ਗਿਟਕ ਜਿਹਾ ਬਣਾ ਦਿੱਤਾ ਗਿਆ ਲੋਕਤੰਤਰ ਡਾ. ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ... ਚੋਣ ਦੀ ਜੰਗ ਵਿੱਚ ਅਸਲੀ ਜੰਗ ਵਾਂਗ ਸਭ ਕੁਝ ਜਾਇਜ਼ ਮੰਨਿਆ ਜਾਣ ਲੱਗੈ ਅਦਾਲਤੀ ਫੈਸਲਿਆ ਤੇ ਪ੍ਰਧਾਨ ਮੰਤਰੀ ਦੇ ਭਾਸ਼ਣਾਂ ਨੇ ਲੜਾਈ ਦਾ ਰੁਖ ਜਿਹਾ ਮੋੜ ਦਿੱਤਾ ਲੱਗਦੈ ਆਸ ਦੀਆਂ ਕਿਰਨਾਂ ਅਤੇ ਸ਼ੰਕਿਆਂ ਵਿਚਾਲੇ ਕਿਸ ਪਾਸੇ ਜਾਂਦੀ ਪਈ ਹੈ ਲੋਕ ਸਭਾ ਦੀ ਚੋਣ ਮੁਹਿੰਮ! ਭੰਡਾਲ ਬੇਟ ਤੋਂ ਕਲੀਵਲੈਂਡ : ਡਾ. ਭੰਡਾਲ ਦਾ ਕੱਚੇ ਪੱਕੇ ਰਾਹਾਂ ਦਾ ਸਫ਼ਰ ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ