ਹਰ ਸਾਲ ਹਜ਼ਾਰਾਂ ਲੋਕ ਵੱਸਣ ਲਈ ਕੈਨੇਡਾ ਜਾਂਦੇ ਹਨ। ਨਵੇਂ ਆਏ ਲੋਕ ਕੈਨੇਡਾ ਦੀ ਅਰਥ-ਵਿਵਸਥਾ ਵਿੱਚ ਇੱਕ ਵੱਡਮੁੱਲਾ ਯੋਗਦਾਨ ਪਾਉਂਦੇ
ਹਨ। ਕੈਨੇਡਾ ਦੀ ਆਬਾਦੀ ਦੇ ਵਿਕਾਸ ਵਿੱਚ ਲਗਭਗ 80 ਪ੍ਰਤਿਸ਼ਤ, ਅਤੇ ਇਸਦੀ ਕਿਰਤ ਸ਼ਕਤੀ ਦੇ ਵਿਕਾਸ ਦਾ ਲਗਭਗ 100 ਪ੍ਰਤਿਸ਼ਤ
ਯੋਗਦਾਨ ਨਵੇਂ ਆਏ ਲੋਕਾਂ ਦਾ ਹੀ ਹੈ।
ਪਰ ਨਵੇਂ ਦੇਸ਼ ਵਿੱਚ ਆ ਕੇ ਵੱਸਣ ਨਾਲ ਆਪਣੀ ਕਿਸਮ ਦੀਆਂ ਚੁਣੌਤੀਆਂ ਵੀ ਜੁੜੀਆਂ ਹੁੰਦੀਆਂ ਹਨ। ਰਿਹਾਇਸ਼ ਅਤੇ ਰੁਜ਼ਗਾਰ ਵਰਗੀਆਂ
ਫੌਰੀ ਲੋੜਾਂ ਤੋਂ ਇਲਾਵਾ, ਕੈਨੇਡੀਅਨ ਲੋਕਾਂ ਦੇ ਰਹਿਣ ਅਤੇ ਕੰਮ ਕਰਨ ਦੇ ਤਰੀਕਿਆਂ ਬਾਰੇ ਕਈ ਨਵੀਆਂ ਗੱਲਾਂ ਬਾਰੇ ਜਾਣਨ ਦੀ ਲੋੜ ਹੁੰਦੀ ਹੈ,
ਜਿਸ ਵਿੱਚ ਇਹ ਵੀ ਸ਼ਾਮਲ ਹੈ ਕਿ ਕੈਨੇਡਾ ਦੀ ਵਿੱਤੀ ਪ੍ਰਣਾਲੀ ਕਿਵੇਂ ਕੰਮ ਕਰਦੀ ਹੈ।
ਇੱਕ ਬੈਂਕ ਖਾਤਾ ਖੋਲ੍ਹਣ, ਇੱਕ ਚੰਗਾ ਕੈਨੇਡੀਅਨ ਕ੍ਰੈਡਿਟ ਸਕੋਰ ਬਣਾਉਣ ਤੋਂ ਲੈ ਕੇ, ਸਮੇਂ ਦੇ ਨਾਲ ਆਪਣੇ ਪੈਸੇ ਨੂੰ ਵਧਾਉਣ ਦੇ ਮੌਕਿਆਂ ਦੀ
ਪੜਚੋਲ ਕਰਨ ਤੱਕ, ਕੈਨੇਡਾ ਵਿੱਚ ਬੈਂਕਿੰਗ ਬਹੁਤ ਸਾਰੀਆਂ ਬਾਰੀਕੀਆਂ ਨਾਲ ਭਰੀ ਹੋਈ ਹੈ ਜੋ ਕਾਫੀ ਪਰੇਸ਼ਾਨ ਕਰ ਸਕਦੀਆਂ ਹਨ। ਨਵੇਂ
ਕੈਨੇਡੀਅਨ ਨੂੰ ਅਕਸਰ ਵੱਖ-ਵੱਖ ਸਰੋਤਾਂ ਤੋਂ ਵਿੱਤੀ ਮਾਮਲਿਆਂ ਬਾਰੇ ਬਹੁਤ ਸਾਰੀ ਜਾਣਕਾਰੀ ਮਿਲਦੀ ਹੈ, ਜੋ ਅਕਸਰ ਭੰਬਲਭੂਸੇ ਨੂੰ ਵਧਾ ਸਕਦੀ
ਹੈ।
TD ਅਤੇ CanadaVisa ਦਾ ਰਣਨੀਤਕ ਸੰਬੰਧ
ਇਸ ਮੁੱਦੇ ਨੂੰ ਹੱਲ ਕਰਨਾ ਉਹਨਾਂ ਕਈ ਕਾਰਨਾਂ ਵਿੱਚੋਂ ਇੱਕ ਹੈ ਜਿਨ੍ਹਾਂ ਕਰਕੇ TD ਨੇ ਭਰੋਸੇਯੋਗ ਕੈਨੇਡੀਅਨ ਇਮੀਗ੍ਰੇਸ਼ਨ ਜਾਣਕਾਰੀ ਵੈੱਬਸਾਈਟ
- CanadaVisa - ਨਾਲ ਇੱਕ ਬਹੁ-ਸਾਲਾ ਰਣਨੀਤਕ ਸੰਬੰਧ ਦੀ ਸ਼ੁਰੂਆਤ ਕੀਤੀ ਹੈ। 2.4 ਮਿਲੀਅਨ ਮਹੀਨਾਵਾਰ ਵਰਤੋਂਕਾਰਾਂ ਅਤੇ
895,000 ਫੋਰਮ ਮੈਂਬਰਾਂ ਦੇ ਨਾਲ, CanadaVisa, ਅਤੇ ਇਸਦੀ ਭਾਈਵਾਕ ਖ਼ਬਰਾਂ ਦੀ ਸਾਈਟ – CIC News, ਦੁਨੀਆ ਦੇ ਸਭ ਤੋਂ ਵੱਡੇ
ਕੈਨੇਡੀਅਨ ਇਮੀਗ੍ਰੇਸ਼ਨ ਫੋਰਮ ਦੀ ਮੇਜ਼ਬਾਨੀ ਕਰਦੀ ਹੈ।
TD ਅਤੇ CanadaVisa ਦਾ ਰਣਨੀਤਕ ਸਬੰਧ ਨਵੇਂ ਆਏ ਲੋਕਾਂ ਨੂੰ ਮਹੱਤਵਪੂਰਨ ਵਿੱਤੀ ਵਿਸ਼ਿਆਂ 'ਤੇ ਸੰਖੇਪ ਸਮੱਗਰੀ ਦੇ ਇਕਸਾਰ ਅਤੇ
ਭਰੋਸੇਮੰਦ ਪ੍ਰਵਾਹ ਤੱਕ ਪਹੁੰਚ ਪ੍ਰਦਾਨ ਕਰਨਗੇ, ਜਿਵੇਂ ਕਿ – ਕੈਨੇਡੀਅਨ ਬੈਂਕ ਖਾਤਿਆਂ ਨੂੰ ਸਮਝਣਾ, ਇੱਕ ਚੰਗਾ ਕ੍ਰੈਡਿਟ ਸਕੋਰ ਬਣਾਉਣਾ, ਘਰ
ਖਰੀਦਣਾ, ਅਤੇ ਭਵਿੱਖ ਲਈ ਨਿਵੇਸ਼ ਦੇ ਵਿਕਲਪ। ਤੁਸੀਂ www.cicnews.com/td 'ਤੇ ਜਾ ਕੇ ਇਹਨਾਂ ਸਰੋਤਾਂ ਤੱਕ ਪਹੁੰਚ ਕਰ ਸਕਦੇ ਹੋ।
ਇੱਕ ਸਹਿਜ ਵਿੱਤੀ ਤਬਦੀਲੀ ਨੂੰ ਯਕੀਨੀ ਬਣਾਉਣਾ
ਰੋਜ਼ਾਨਾ ਬੈਂਕਿੰਗ ਲਈ, TD ਵਿਅਕਤੀਗਤ ਬਣਾਈ ਸਲਾਹ ਅਤੇ ਅਨੁਕੂਲ ਬਣਾਏ ਉਤਪਾਦ ਪੇਸ਼ ਕਰਦਾ ਹੈ ਜੋ ਖਾਸ ਤੌਰ 'ਤੇ ਨਵੇਂ ਆਉਣ
ਵਾਲਿਆਂ ਦੀਆਂ ਲੋੜਾਂ ਦੇ ਅਨੁਕੂਲ ਹੁੰਦੇ ਹਨ। ਜਦੋਂ ਨਵੇਂ ਆਉਣ ਵਾਲਿਆਂ ਦੀ ਯਾਤਰਾ ਦੀ ਗੱਲ ਆਉਂਦੀ ਹੈ, ਤਾਂ TD ਸਮਝਦਾ ਹੈ ਕਿ ਇੱਕੋ
ਨੁਸਖ਼ਾ ਹਰ ਕਿਸੇ ਲਈ ਕਾਰਗਰ ਨਹੀਂ ਹੋ ਸਕਦਾ। ਗਾਹਕ ਦੇ ਜੀਵਨ ਦਾ ਪੜਾਅ, ਪਰਮਿਟ ਦੀ ਕਿਸਮ, ਜਾਂ ਇਮੀਗ੍ਰੇਸ਼ਨ ਸਟੇਟਸ ਵਰਗੇ ਕਾਰਕ
ਕੈਨੇਡਾ ਵਿੱਚ ਆਰਾਮ ਨਾਲ ਸੈਟਲ ਹੋਣ ਦੀ ਉਹਨਾਂ ਦੀ ਯੋਗਤਾ ਨੂੰ ਪ੍ਰਭਾਵਿਤ ਕਰ ਸਕਦੇ ਹਨ।
TD ਨੇ ਨਵੇਂ ਉਤਪਾਦ ਵੀ ਪੇਸ਼ ਕੀਤੇ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਕੈਨੇਡਾ ਵਿੱਚ ਨਵੇਂ ਆਏ ਲੋਕਾਂ ਨੂੰ ਵਿੱਤੀ ਮਾਮਲਿਆਂ ਦੀ
ਤਬਦੀਲੀ ਦੀ ਚਿੰਤਾ ਨਾ ਕਰਨੀ ਪਵੇ। ਇਹਨਾਂ ਵਿੱਚ ਸ਼ਾਮਲ ਹਨ:
TD ਦਾ ਨਿਊ ਟੂ ਕੈਨਡਾ ਬੈਂਕਿੰਗ ਪੈਕੇਜ: C$1,575 ਤੱਕ ਦੇ ਮੁੱਲ ਦੇ, ਇਸ ਖਾਸ ਤੌਰ 'ਤੇ ਨਵੇਂ ਆਉਣ ਵਾਲਿਆਂ (ਪੰਜ ਸਾਲ ਜਾਂ
ਇਸ ਤੋਂ ਘੱਟ) ਲਈ ਬਿਨਾਂ ਕਿਸੇ ਫ਼ੀਸ ਵਾਲੇ ਵਿਸ਼ੇਸ਼ ਪੈਕੇਜ ਵਿੱਚ ਉਸ ਸਾਰੇ ਰੋਜ਼ਾਨਾ ਬੈਂਕਿੰਗ ਦੇ ਉਤਪਾਦ ਸ਼ਾਮਲ ਹਨ ਜਿਨ੍ਹਾਂ ਦੀ ਕਿਸੇ
ਨਵੇਂ ਆਉਣ ਵਾਲੇ ਨੂੰ ਲੋੜ ਹੋ ਸਕਦੀ ਹੈ, ਜਿਸ ਵਿੱਚ ਪੂਰੇ ਸਾਲ ਲਈ, ਜਦੋਂ ਉਹ ਸਥਾਪਿਤ ਹੋ ਰਹੇ ਹੁੰਦੇ ਹਨ, ਉਹਨਾਂ ਦੇ ਬੈਂਕਿੰਗ ਖਾਤੇ
'ਤੇ ਫ਼ੀਸ ਮਾਫ਼ੀ, ਅਸੀਮਤ ਮੁਫ਼ਤ ਮਨੀ ਟ੍ਰਾਂਸਫਰ, ਕ੍ਰੈਡਿਟ ਤੱਕ ਪਹੁੰਚ, ਅਤੇ ਵਾਧੂ ਜੀਵਨ ਸ਼ੈਲੀ ਸੰਬੰਧੀ ਲਾਭ ਵੀ ਸ਼ਾਮਲ ਹੁੰਦੇ ਹਨ।
· TD ਇੰਟਰਨੈਸ਼ਨਲ ਸਟੂਡੈਂਟ ਬੈਂਕਿੰਗ ਪੈਕੇਜ: C$550 ਤੱਕ ਦੇ ਮੁੱਲ ਦਾ, ਇਹ ਪੈਕੇਜ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ
ਵਿਲੱਖਣ ਵਿੱਤੀ ਹੱਲ ਪੇਸ਼ ਕਰਦਾ ਹੈ, ਜਿਵੇਂ ਕਿ ਬਿਨਾਂ ਫ਼ੀਸ ਦੇ ਅਸੀਮਤ ਸਟੂਡੈਂਟ ਚੈਕਿੰਗ ਖਾਤਾ, ਇੱਕ ਅਨਸਿਕਉਰਡ ਕ੍ਰੈਡਿਟ
ਕਾਰਡ, ਇੱਕ ਸੇਵਿੰਗ ਅਕਾਉਂਟ, ਅਤੇ 12 ਮਹੀਨਿਆਂ ਲਈ ਮੁਫ਼ਤ TD ਗਲੋਬਲ ਟ੍ਰਾਂਸਫਰ। ਇਹ ਇੱਕ ਸਾਲ ਲਈ Amazon
ਸਟੂਡੈਂਟ ਪ੍ਰਾਈਮ ਮੈਂਬਰਸ਼ਿਪ ਵੀ ਮੁਹੱਈਆ ਕਰਦਾ ਹੈ।
ਆਂਤਰਿਕ Internal
· TD ਇੰਟਰਨੈਸ਼ਨਲ ਸਟੂਡੈਂਟ GIC ਪ੍ਰੋਗਰਾਮ: TD ਇੱਕ ਪੂਰੀ ਤਰ੍ਹਾਂ ਡਿਜ਼ੀਟਲ, ਬਿਨਾਂ ਫ਼ੀਸ ਦੇ, TD ਇੰਟਰਨੈਸ਼ਨਲ ਸਟੂਡੈਂਟ GIC
ਪ੍ਰੋਗਰਾਮ ਪੇਸ਼ ਕਰਦਾ ਹੈ, ਜੋ ਸੰਭਾਵੀ ਵਿਦਿਆਰਥੀਆਂ ਨੂੰ ਸੰਘੀ ਸਰਕਾਰ ਦੇ ਤੇਜ਼ ਸਟੱਡੀ ਪਰਮਿਟ ਪ੍ਰੋਸੈਸਿੰਗ ਪ੍ਰੋਗਰਾਮ ਦੀ GIC
(ਗਾਰੰਟਿਡ ਇਨਵੈਸਟਮੈਂਟ ਸਰਟੀਫਿਕੇਟ) ਲੋੜਾਂ ਨੂੰ ਪੂਰਾ ਕਰਨ ਦੀ ਸਹੂਲਤ ਦਿੰਦਾ ਹੈ।
ਸਾਨੂੰ ਸਾਡੀਆਂ ਉਦਯੋਗ-ਮੋਹਰੀ ਬਹੁ-ਭਾਸ਼ਾਈ ਸਮਰੱਥਾਵਾਂ 'ਤੇ ਮਾਣ ਹੈ
TD ਨੇ ਆਪਣੀ ਸੇਵਾ ਨੂੰ ਕਈ ਭਾਸ਼ਾਵਾਂ ਵਿੱਚ ਪੇਸ਼ ਕਰਨ ਨੂੰ ਤਰਜੀਹ ਦਿੱਤੀ ਹੈ। ਸਾਡੇ ਬ੍ਰਾਂਚ ਨੈੱਟਵਰਕ ਵਿੱਚ, TD ਸਹਿਕਰਮੀ 50 ਭਾਸ਼ਾਵਾਂ
ਬੋਲਦੇ ਹਨ, ਅਤੇ ਫ਼ੋਨ 'ਤੇ 200 ਤੋਂ ਵੱਧ ਭਾਸ਼ਾਵਾਂ ਵਿੱਚ ਮਦਦ ਪੇਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ, TD ਦੇ ATM ਸੱਤ ਭਾਸ਼ਾਵਾਂ ਵਿੱਚ ਸੇਵਾ
ਪੇਸ਼ ਕਰਦੇ ਹਨ, ਅਤੇ TD ਇੱਕੋ ਇੱਕ ਕੈਨੇਡੀਅਨ ਬੈਂਕ ਹੈ ਜੋ ਪੰਜਾਬੀ, ਪੁਰਤਗਾਲੀ ਅਤੇ ਇਤਾਲਵੀ ਵਿੱਚ ATM ਸੇਵਾ ਪੇਸ਼ ਕਰਦਾ ਹੈ। ਨਵੇਂ
ਆਏ ਲੋਕ ਮਹੱਤਵਪੂਰਨ ਵਿੱਤੀ ਸੰਕਲਪਾਂ ਅਤੇ TD ਉਤਪਾਦਾਂ ਅਤੇ ਸੇਵਾਵਾਂ ਨੂੰ ਬਿਹਤਰ ਤਰੀਕੇ ਨਾਲ ਸਮਝਣ ਲਈ ਇੱਕ ਵੱਖਰੀ ਭਾਸ਼ਾ ਵਿੱਚ
ਦਸਤਾਵੇਜ਼ਾਂ ਦੀ ਬੇਨਤੀ ਵੀ ਕਰ ਸਕਦੇ ਹਨ।
ਕਿਸੇ ਵੀ TD ਨਿਊ ਟੂ ਕੈਨੇਡਾ ਪੈਕੇਜਾਂ ਲਈ ਅਰਜ਼ੀ ਦੇਣ ਵਾਸਤੇ, ਜਾਂ ਜੇਕਰ ਤੁਹਾਡੇ ਕੋਲ ਵਿੱਤ ਜਾਂ ਬੈਂਕਿੰਗ ਸੰਬੰਧੀ ਕੋਈ ਸਵਾਲ ਹਨ, ਤਾਂ ਤੁਸੀਂ
ਇੱਥੇ ਕਲਿੱਕ ਕਰਕੇ TD ਪਰਸਨਲ ਬੈਂਕਰ ਨਾਲ ਅਪਾਇੰਟਮੈਂਟ ਬੁੱਕ ਕਰ ਸਕਦੇ ਹੋ।