Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਪੰਜਾਬ

22 ਸਾਲਾਂ ਤੋਂ ਲਾਪਤਾ ਮੰਦਬੁੱਧੀ ਪਰਮਿਲਾ ਦਾ ਪਰਿਵਾਰ ਨੂੰ ਮਿਲਕੇ ਰੋ-ਰੋ ਹੋਇਆ ਬੁਰਾ ਹਾਲ

March 21, 2023 04:55 AM

ਇਹ ਪਰਮਿਲਾ ਨਾਂ ਦੀ ਮੰਦ-ਬੁੱਧੀ ਔਰਤ ਅੱਜ ਤੋਂ 22 ਸਾਲ ਪਹਿਲਾਂ ੳੱੁੱਤਰ ਪ੍ਰਦੇਸ਼ ਦੇ ਜ਼ਿਲ੍ਹਾ ਫਰੂਖਾਬਾਦ ‘ਚ ਪੈਂਦੇ ਆਪਣੇ ਸਹੁਰਾ ਪਿੰਡ ਬਿਲਹਾ ਤੋਂ ਗੁੰਮ ਹੋ ਗਈ ਸੀ। ਉਸ ਤੋਂ ਕਈ ਸਾਲ ਬਾਅਦ ਪਤਾ ਨੀ ਕਿੱਥੇ ਭਟਕਦੀ ਰਹੀ। ਫਿਰ 12 ਦਸੰਬਰ 2017 ਨੂੰ ਕੁੱਝ ਵਿਆਕਤੀਆਂ ਨੇ ਇਸ ਨੂੰ ਕੜੱਕਦੀ ਦੀ ਸਰਦੀ ‘ਚ ਲੁਧਿਆਣਾ ਸ਼ਹਿਰ ਵਿੱਚ ਸੜਕ ਕਿਨਾਰੇ ਅਰਧ-ਨਗਨ ਹਾਲਤ ਵਿੱਚ ਦੇਖਿਆ । ਉਹਨਾਂ ਦਇਆਵਾਨ ਵਿਆਕਤੀਆਂ ਨੇ ਤਰਸ ਖਾ ਕੇ ਇਸਨੂੰ ਪਿੰਡ ਸਰਾਭਾ ਦੇ ਨਜ਼ਦੀਕ ਬਣੇ ਗੁਰੂ ਅਮਰ ਦਾਸ ਅਪਾਹਜ ਆਸ਼ਰਮ ਵਿੱਚ ਪਹੁੰਚਾ ਦਿੱਤਾ।
ਆਸ਼ਰਮ ਵਿੱਚ ਲੁਧਿਆਣਾ ਦੇ ਮਸ਼ਹੂਰ ਸਾਇਕੈਟਰਿਸਟ ਡਾ. ਆਰ. ਐਲ. ਨਾਰੰਗ ਵਲੋਂ ਲਗਾਤਾਰ ਪੰਜ ਸਾਲ ਇਸਦਾ ਇਲਾਜ ਕੀਤਾ ਗਿਆ ਜਿਸ ਨਾਲ ਇਸ ਦੀ ਯਾਦਾਸ਼ਤ ਵਾਪਿਸ ਆ ਗਈ। ਇਸਨੇ ਆਪਣੇ ਪਤੀ ਦਾ ਨਾਮ ਮਹਾਂਵੀਰ, ਪਿੰਡ ਬਿਲਹਾ ਅਤੇ ਨਜ਼ਦੀਕ ਪੈਂਦੇ ਕਸਬੇ ਕੰਪਲ ਬਾਰੇ ਦੱਸਿਆ। ਜਿਸ ਉਪਰੰਤ ਆਸ਼ਰਮ ਦੇ ਸਟਾਫ ਨੇ ਕੰਪਲ (ਯੂ. ਪੀ.) ਦੇ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਕੇ ਇਸਦੇ ਪਰਿਵਾਰ ਨੂੰ ਪਰਮਿਲਾ ਦੇ ਸਰਾਭਾ ਆਸ਼ਰਮ ਵਿੱਚ ਹੋਣ ਬਾਰੇ ਜਾਣਕਾਰੀ ਦਿੱਤੀ ਗਈ। ਇਸਦੀਆਂ ਚਾਰ ਬੇਟੀਆਂ ਹਨ । ਜਦੋਂ 22 ਸਾਲ ਪਹਿਲਾਂ ਇਹ ਘਰ ਤੋਂ ਨਿਕਲੀ ਸੀ ਤਾਂ ਇਸਦੀ ਛੋਟੀ ਬੇਟੀ ਸਿਰਫ਼ੳਮਪ; ਇੱਕ ਮਹੀਨੇ ਦੀ ਸੀ ਜੋ ਕਿ ਅੱਜ ਵਿਆਹੀ ਹੋਈ ਹੈ। ਪਰਮਿਲਾ ਦੀ ਗੈਰਹਾਜਰੀ ਵਿੱਚ ਹੀ ਚਾਰੇ ਬੇਟੀਆਂ ਦੇ ਵਿਆਹ ਹੋਏ।
ਪਰਮਿਲਾ ਦੇ ਪਰਿਵਾਰ ਨੂੰ ਇਸ ਦੇ ਜ਼ਿੰਦਾ ਹੋਣ ਦੀ ਕੋਈ ਉਮੀਦ ਨਹੀਂ ਸੀ। ਜਦੋਂ 19 ਮਾਰਚ 2023 ਨੂੰ ਇਸਦੇ ਪਤੀ ਮਹਾਂਵੀਰ, ਦੋ ਬੇਟੀਆਂ ( ਮਮਤਾ ਤੇ ਪੂਜਾ ), ਤਿੰਨ ਦਮਾਦ (ਪੰਕਜ, ਮਨੋਜ ਅਤੇ ਟੀਟੂ) ਜਦੋਂ ਆਸ਼ਰਮ ਵਿੱਚ ਇਸ ਨੂੰ ਲੈਣ ਆਏ ਤਾਂ ਪਰਮਿਲਾ ਅਤੇ ਪਰਿਵਾਰ ਦਾ ਆਪਸ ‘ਚ ਮਿਲਕੇ ਰੋ-ਰੋ ਕੇ ਇਤਨਾਂ ਬੁਰਾ ਹਾਲ ਹੋ ਗਿਆ ਕਿ
ਦੇਖਿਆ ਨਹੀਂ ਸੀ ਜਾਂਦਾ । ਦੇਖਣ ਵਾਲੇ ਖ਼ੁਦ ਵੀ ਭਾਵੁਕ ਹੋ ਗਏ।
ਇਸ ਸੰਸਥਾ ਦੇ ਬਾਨੀ ਡਾ.ਨੌਰੰਗ ਸਿੰਘ ਮਾਂਗਟ ਅਤੇ ਪ੍ਰਧਾਨ ਚਰਨ ਸਿੰਘ ਦੇ ਦੱਸਣ ਮੁਤਾਬਕ ਇਸ ਆਸ਼ਰਮ ਵਿੱਚ ਸਿਰਫ਼ੳਮਪ; ਪਰਮਿਲਾ ਹੀ ਨਹੀਂ ਸਗੋਂ ਘਰਾਂ ਤੋਂ ਲਾਪਤਾ ਹੋਏ ਬਹੁਤ ਸਾਰੇ ਹੋਰ ਮੰਦਬੁੱਧੀ ਮਰੀਜ਼ਾਂ ਨੂੰ ਆਸ਼ਰਮ ਵੱਲੋਂ ਉਹਨਾਂ ਦੇ ਪਰਿਵਾਰਾਂ ਨਾਲ ਮਿਲਾਇਆ ਗਿਆ ਹੈ। ਆਸ਼ਰਮ ਵਿੱਚ ਰਹਿ ਰਹੇ 200 ( ਦੋ ਸੌ ) ਦੇ ਕਰੀਬ ਲਵਾਰਸ, ਬੇਘਰ, ਮੰਦਬੁੱਧੀ, ਅਪਾਹਜ, ਨੇਤਰਹੀਣਾਂ ਦੀ ਇਹ ਅਨੋਖੀ ਹੀ ਦੁਨੀਆਂ ਹੈ ਜਿਸਦਾ ਗਮਗੀਨ ਮਾਹੌਲ ਆਮ ਦੁਨੀਆਂ ਨਾਲੋਂ ਬਿਲਕੁੱਲ ਵੱਖਰਾ ਹੀ ਹੈ। ਬਹੁਤ ਸਾਰੇ ਮਰੀਜ਼ ਪੂਰੀ ਸੁੱਧ-ਬੁੱਧ ਨਾ ਹੋਣ ਕਰਕੇ ਕੱਪੜਿਆਂ ਵਿੱਚ ਹੀ ਮਲ-ਮੂਤਰ ਕਰਦੇ ਹਨ। ਆਸ਼ਰਮ ਵਲੋਂ ਕੀਤੀ ਜਾ ਰਹੀ ਇਹ ਬੇਮਿਸਾਲ ਤੇ ਨਿਰਸਵਾਰਥ ਸੇਵਾ ਗੁਰੂੁ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹੀ ਚੱਲ ਰਹੀ ਹੈ। ਆਸ਼ਰਮ ਵਾਰੇ ਹੋਰ ਜਾਣਕਾਰੀ ਲਈ ਸੰਪਰਕ: ਆਸ਼ਰਮ: 95018-42505, ਡਾ. ਨੌਰੰਗ ਸਿੰਘ ਮਾਂਗਟ: 95018-42506

 
Have something to say? Post your comment
ਹੋਰ ਪੰਜਾਬ ਖ਼ਬਰਾਂ
ਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰ ਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦ ਹਰਚੰਦ ਸਿੰਘ ਬਰਸਟ ਨੇ ਸੜਕ ਹਾਦਸੇ ਵਿੱਚ ਸਕੂਲੀ ਬਚਿੱਆਂ ਦੀ ਹੋਈ ਮੌਤ `ਤੇ ਦੁੱਖ ਪ੍ਰਗਟ ਕੀਤਾ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਐਕਸ਼ਨ: ਸਕੂਲੀ ਬੱਸਾਂ ਅਤੇ ਟਿੱਪਰਾਂ ਲਈ ਸਖ਼ਤ ਹੁਕਮ ਜਾਰੀ ਫਾਜ਼ਿਲਕਾ ਵਿਚ ਵਿਆਹ ਸ਼ਾਦੀਆਂ ਅਤੇ ਧਾਰਮਿਕ ਪ੍ਰੋਗਰਾਮਾਂ 'ਤੇ ਡਰੋਨ ਅਤੇ ਆਤਿਸ਼ਬਾਜੀ ਪਟਾਖੇ ਚਲਾਉਣ 'ਤੇ ਰੋਕ ਸਰਪੰਚਾਂ/ਪੰਚਾਂ ਨੂੰ ਬਲਾਕ ਪੱਧਰ ਤੇ ਮੁੱਢਲੇ ਸਿਖਲਾਈ ਪ੍ਰੋਗਰਾਮ ਦੌਰਾਨ ਕੀਤਾ ਜਾਗਰੂਕ 315ਵੇਂ ਸਰਹਿੰਦ ਫਤਿਹ ਦਿਵਸ 'ਤੇ 13 ਮਈ ਨੂੰ ਰਕਬਾ ਭਵਨ ਤੋਂ ਆਰੰਭ ਹੋਵੇਗਾ ਇਤਿਹਾਸਿਕ ਫਤਿਹ ਮਾਰਚ : ਬਾਵਾ ਧਰਮ ਕੰਮੇਆਣਾ ਦੇ ਗੀਤ ਸੰਗ੍ਰਹਿ 'ਪੋਹਲੀ ਦੇ ਫੁੱਲ" ਉਪਰ ਵਿਚਾਰ ਗੋਸਟੀ ਫਿਰੋਜ਼ਪੁਰ ਵਿੱਚ ਸਰਹੱਦ ਪਾਰੋਂ ਚਲਾਏ ਜਾ ਰਹੇ ਨਾਰਕੋ ਨੈੱਟਵਰਕ ਦਾ ਪਰਦਾਫਾਸ਼, 5 ਕਿਲੋ ਹੈਰੋਇਨ, ਦੋ ਪਿਸਤੌਲਾਂ ਸਮੇਤ 3 ਵਿਅਕਤੀ ਕਾਬੂ ਆਪ੍ਰੇਸ਼ਨ ਸਿੰਦੂਰ: ਭਾਰਤੀ ਫੌਜ ਦੀ ਬਹਾਦਰੀ 'ਤੇ ਪੂਰੇ ਦੇਸ਼ ਨੂੰ ਮਾਣ : ਮੋਹਿੰਦਰ ਭਗਤ