Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਭਾਰਤ

ਪਤਨੀ ਦੇ ਕਈ ਟੁਕੜੇ ਕਰ ਕੇ ਨੇੜਲੇ ਖੇਤਾਂ 'ਚ ਸੁੱਟੇ, ਪਤੀ ਫਰਾਰ

March 20, 2023 05:34 PM

ਪਟਨਾ, 20 ਮਾਰਚ (ਪੋਸਟ ਬਿਊਰੋ):ਬਿਹਾਰ ਦੇ ਨਾਲੰਦਾ 'ਚ ਦਿੱਲੀ ਦੇ ਸ਼ਰਧਾ ਕਤਲ ਕਾਂਡ ਵਰਗੀ ਘਟਨਾ ਦੁਹਰਾਈ ਗਈ ਹੈ। ਪਤੀ ਨੇ ਆਪਣੀ ਹੀ ਪਤਨੀ ਦੇ ਕਈ ਟੁਕੜੇ ਕਰ ਦਿੱਤੇ। ਫਿਰ ਲਾਸ਼ ਦੇ ਟੁਕੜੇ ਨੇੜਲੇ ਖੇਤ ਵਿੱਚ ਸੁੱਟ ਦਿੱਤੇ ਗਏ। ਸੂਚਨਾ 'ਤੇ ਪਹੁੰਚੀ ਪੁਲਸ ਨੇ ਮੌਕੇ ਤੋਂ ਔਰਤ ਦੇ ਸਿਰ, ਹੱਥ-ਪੈਰ, ਵਾਲਾਂ ਸਮੇਤ ਕਈ ਅੰਗ ਬਰਾਮਦ ਕੀਤੇ ਹਨ। ਫਿਲਹਾਲ ਡੀਐਸਪੀ ਦੇ ਨਿਰਦੇਸ਼ਾਂ 'ਤੇ ਪੁਲਿਸ ਅਤੇ ਡੌਗ ਸਕੁਐਡ ਦੀ ਟੀਮ ਮਾਮਲੇ ਦੀ ਗੁੱਥੀ ਸੁਲਝਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਮਾਮਲਾ ਥਰਥਰੀ ਥਾਣਾ ਖੇਤਰ ਦੇ ਪਿੰਡ ਪੁਰੰਦਰਪੁਰ ਦਾ ਹੈ। ਇੱਥੇ ਰਹਿਣ ਵਾਲੇ ਨਿਤੀਸ਼ ਕੁਮਾਰ ਅਤੇ ਉਨ੍ਹਾਂ ਦੀ ਪਤਨੀ ਸੰਗੀਤਾ ਦੇਵੀ ਵਿਚਕਾਰ ਜਾਇਦਾਦ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ। ਇਹ ਝਗੜਾ ਇੰਨਾ ਵੱਧ ਗਿਆ ਕਿ ਪਤੀ ਨੇ ਆਪਣੀ ਹੀ ਪਤਨੀ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਇਸ ਤੋਂ ਬਾਅਦ ਲਾਸ਼ ਨੂੰ ਤੇਜ਼ਧਾਰ ਹਥਿਆਰ ਨਾਲ ਕਈ ਟੁਕੜਿਆਂ ਵਿਚ ਕੱਟ ਕੇ ਨੇੜਲੇ ਖੇਤਾਂ ਵਿਚ ਸੁੱਟ ਦਿੱਤਾ ਗਿਆ।
ਮੌਕੇ 'ਤੇ ਪਹੁੰਚੇ ਡੀਐਸਪੀ ਨੇ ਪੁਸ਼ਟੀ ਕੀਤੀ ਹੈ ਕਿ ਜਿਸ ਔਰਤ ਦੀ ਲਾਸ਼ ਬਰਾਮਦ ਹੋਈ ਹੈ, ਉਹ ਸੰਗੀਤਾ ਦੇਵੀ ਦੀ ਹੈ। ਇਸ ਦੇ ਨਾਲ ਹੀ ਪਿੰਡ ਵਾਸੀਆਂ ਨੇ ਦੱਸਿਆ ਕਿ ਜਿਵੇਂ ਹੀ ਪਿੰਡ ਵਾਸੀਆਂ ਨੂੰ ਮੌਤ ਦੀ ਖਬਰ ਮਿਲੀ ਤਾਂ ਮੁਲਜ਼ਮ ਨਿਤੀਸ਼ ਪਿੰਡ ਤੋਂ ਭੱਜ ਗਿਆ। ਲੋਕਾਂ ਦਾ ਕਹਿਣਾ ਹੈ ਕਿ ਪਤੀ ਨੇ ਬੇਰਹਿਮੀ ਦੀ ਹੱਦ ਪਾਰ ਕਰ ਦਿੱਤੀ ਹੈ। ਘਟਨਾ ਤੋਂ ਬਾਅਦ ਪਿੰਡ ਵਾਸੀਆਂ ਤੋਂ ਲੈ ਕੇ ਪੁਲਸ ਵਿਭਾਗ 'ਚ ਹੜਕੰਪ ਮਚ ਗਿਆ ਹੈ। ਮਾਮਲੇ 'ਚ ਹਿਲਸਾ ਦੇ ਡੀਐੱਸਪੀ ਕ੍ਰਿਸ਼ਨਾ ਮੁਰਾਰੀ ਪ੍ਰਸਾਦ ਨੇ ਦੱਸਿਆ ਕਿ ਲਾਸ਼ ਦੇ ਟੁਕੜਿਆਂ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ। ਇਸ ਤੋਂ ਬਾਅਦ ਲਾਸ਼ ਦੇ ਕਈ ਟੁਕੜੇ ਬਰਾਮਦ ਹੋਏ ਹਨ।
ਇਸ ਨੂੰ ਜਾਂਚ ਲਈ ਫੋਰੈਂਸਿਕ ਟੀਮ ਕੋਲ ਭੇਜਿਆ ਜਾ ਰਿਹਾ ਹੈ। ਡੌਗ ਸਕੁਐਡ ਅਤੇ ਐਫਐਸਐਲ ਦੀ ਟੀਮ ਨੂੰ ਵੀ ਜਾਂਚ ਲਈ ਮੌਕੇ ’ਤੇ ਬੁਲਾਇਆ ਗਿਆ ਹੈ। ਮ੍ਰਿਤਕਾ ਦੇ ਪਤੀ 'ਤੇ ਕਤਲ ਦਾ ਸ਼ੱਕ ਜਤਾਇਆ ਗਿਆ ਹੈ ਅਤੇ ਉਹ ਫਰਾਰ ਹੈ। ਫਿਲਹਾਲ ਮੁਲਜ਼ਮ ਦੀ ਗ੍ਰਿਫਤਾਰੀ ਲਈ ਪੁਲਸ ਟੀਮ ਦਾ ਗਠਨ ਕੀਤਾ ਗਿਆ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ