Welcome to Canadian Punjabi Post
Follow us on

01

April 2023
ਬ੍ਰੈਕਿੰਗ ਖ਼ਬਰਾਂ :
ਫਿਨਲੈਂਡ ਵੀ ਬਣਿਆ ਨਾਟੋ ਦਾ ਮੈਂਬਰ, ਸੰਸਦ ਵਿਚ ਦਿੱਤੀ ਮਨਜੂਰੀ ਪੰਜਾਬ ਕੈਬਨਿਟ ਵੱਲੋਂ ਕਿਸਾਨਾਂ ਨੂੰ ਵੱਡੀ ਰਾਹਤ, ਕੁਦਰਤੀ ਆਫ਼ਤ ਨਾਲ ਹੋਏ ਨੁਕਸਾਨ ਦੀ ਮੁਆਵਜ਼ਾ ਰਾਸ਼ੀ 25 ਫੀਸਦੀ ਵਧਾਈਪੰਜਾਬ ਸਰਕਾਰ, ਸੀ.ਬੀ.ਜੀ. ਤੇ ਸੀ.ਜੀ.ਡੀ. ਪ੍ਰਾਜੈਕਟਾਂ ਲਈ ਮਨਜ਼ੂਰੀ ਦੀ ਪ੍ਰਕਿਰਿਆ ਨੂੰ ਨਿਰਵਿਘਨ ਤੇ ਸੁਖਾਲਾ ਬਣਾਉਣ ਲਈ ਵਚਨਬੱਧ : ਅਮਨ ਅਰੋੜਾਗਰੀਬਾਂ ਅਤੇ ਬੇਘਰਿਆਂ ਲਈ ਮਕਾਨਾਂ ਦੀ ਗ੍ਰਾਂਟ ਚ ਘਪਲਾ ਕਰਨ ਵਾਲਾ ਇੱਕ ਹੋਰ ਦੋਸ਼ੀ ਵਿਜੀਲੈਂਸ ਬਿਊਰੋ ਵੱਲੋਂ ਗ੍ਰਿਫਤਾਰਵਿਜੀਲੈਂਸ ਵੱਲੋਂ 10,000 ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਰੰਗੇ ਹੱਥੀਂ ਕਾਬੂਟਰੰਪ ਨੂੰ ਦਿੱਤਾ ਗਿਆ ਦੋਸ਼ੀ ਕਰਾਰ, ਕਰਨਾ ਪਵੇਗਾ ਮੁਜਰਮਾਨਾ ਚਾਰਜਿਜ਼ ਦਾ ਸਾਹਮਣਾਪੱਤਰਕਾਰ ਦੀ ਗ੍ਰਿਫਤਾਰੀ ਤੋਂ ਬਾਅਦ ਅਮਰੀਕਾ ਦੀ ਐਡਾਇਜਰੀ, 'ਅਮਰੀਕੀ ਨਾਗਰਿਕ ਤੁਰੰਤ ਛੱਡਣ ਰੂਸ’ਮੁੱਖ ਮੰਤਰੀ ਵੱਲੋਂ ਕਿਸਾਨਾਂ ਨੂੰ ਖੇਤੀਬਾੜੀ ਵਿੱਚ ਮਿਸਾਲੀ ਤਬਦੀਲੀ ਦਾ ਸੱਦਾ
 
ਭਾਰਤ

ਦੁਬਈ ਤੋਂ ਚੱਲ ਰਹੇ ਅੰਤਰਰਾਸ਼ਟਰੀ ਸੱਟੇਬਾਜ਼ੀ ਰੈਕੇਟ ਦਾ ਪਰਦਾਫਾਸ਼, 16 ਗ੍ਰਿਫਤਾਰ

February 07, 2023 10:38 AM

ਨਵੀਂ ਦਿੱਲੀ, 7 ਫਰਵਰੀ (ਪੋਸਟ ਬਿਊਰੋ) - ਨੋਇਡਾ ਪੁਲਿਸ ਨੇ ਦੁਬਈ ਤੋਂ ਸੱਟਾ ਚਲਾਉਣ ਵਾਲੇ ਇੱਕ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਪੁਲੀਸ ਨੇ ਇਸ ਗਿਰੋਹ ਦੇ 16 ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਦੀ ਹੁਣ ਤੱਕ ਦੀ ਜਾਂਚ 'ਚ ਪਤਾ ਲੱਗਾ ਹੈ ਕਿ ਗ੍ਰਿਫਤਾਰ ਮੁਲਜ਼ਮਾਂ ਨੇ ਪਿਛਲੇ ਦੋ ਮਹੀਨਿਆਂ 'ਚ ਕਰੀਬ 400 ਕਰੋੜ ਰੁਪਏ ਦਾ ਲੈਣ-ਦੇਣ ਕੀਤਾ ਹੈ। ਫਿਲਹਾਲ ਪੁਲਸ ਨੇ ਮੁਲਜ਼ਮਾਂ ਦੇ ਵੱਖ-ਵੱਖ ਬੈਂਕ ਖਾਤਿਆਂ 'ਚ ਜਮ੍ਹਾ ਰਕਮ ਨੂੰ ਫਰੀਜ਼ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮਾਂ ਕੋਲੋਂ ਕਈ ਮੋਬਾਈਲ ਫ਼ੋਨ, ਸਿਮ ਕਾਰਡ, 12 ਲੈਪਟਾਪ, ਏਟੀਐਮ ਕਾਰਡ, ਪਾਸਪੋਰਟ ਅਤੇ ਕਈ ਜਾਅਲੀ ਦਸਤਾਵੇਜ਼ ਵੀ ਬਰਾਮਦ ਕੀਤੇ ਹਨ।
ਫਿਲਹਾਲ ਗ੍ਰਿਫਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ 'ਤੇ ਪੁਲਸ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਕਿ ਇਸ ਗਿਰੋਹ ਨੇ ਹੁਣ ਤੱਕ ਕਿੰਨੇ ਲੋਕਾਂ ਨੂੰ ਆਪਣਾ ਸ਼ਿਕਾਰ ਬਣਾਇਆ ਹੈ। ਫਿਲਹਾਲ ਪੁਲਿਸ ਇਸ ਗਿਰੋਹ ਦੇ ਸਰਗਨਾ ਸਮੇਤ 9 ਮੁਲਜ਼ਮਾਂ ਦੀ ਭਾਲ ਕਰ ਰਹੀ ਹੈ। ਮੁਲਜ਼ਮਾਂ ਤੋਂ ਪੁੱਛ-ਪੜਤਾਲ ਕਰਨ ਤੋਂ ਬਾਅਦ ਪੁਲੀਸ ਨੂੰ ਇਹ ਸਾਰਾ ਮਾਮਲਾ ਮਨੀ ਲਾਂਡਰਿੰਗ ਅਤੇ ਹਵਾਲਾ ਦਾ ਵੀ ਲੱਗ ਰਿਹਾ ਹੈ। ਇਸ ਲਈ ਨੋਇਡਾ ਪੁਲਿਸ ਨੇ ਐਨਆਈਏ ਅਤੇ ਈਡੀ ਨੂੰ ਵੀ ਇਸ ਦੀ ਜਾਣਕਾਰੀ ਦਿੱਤੀ ਹੈ।
ਨੋਇਡਾ ਪੁਲਿਸ ਜ਼ੋਨ 1 ਦੇ ਡੀਸੀਪੀ ਹਰੀਸ਼ ਚੰਦਰਾ ਨੇ ਕਿਹਾ ਕਿ ਸਾਨੂੰ ਕੁਝ ਦਿਨ ਪਹਿਲਾਂ ਸੂਚਨਾ ਮਿਲੀ ਸੀ ਕਿ ਨੋਇਡਾ ਦੇ ਪੌਸ਼ ਖੇਤਰ ਸੈਕਟਰ 108 ਵਿੱਚ ਕਿਰਾਏ ਦੇ ਮਕਾਨ ਵਿੱਚ ਕੁਝ ਲੋਕ ਸ਼ੱਕੀ ਢੰਗ ਨਾਲ ਰਹਿ ਰਹੇ ਹਨ ਅਤੇ ਇਹ ਸਾਰੇ ਲੋਕ ਪੇਸ਼ੇਵਰ ਤਰੀਕੇ ਨਾਲ ਆਨਲਾਈਨ ਸੱਟੇਬਾਜ਼ੀ ਦਾ ਕਾਰੋਬਾਰ ਚਲਾ ਰਹੇ ਹਨ। ਮਿਲੀ ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੁਲਸ ਨੇ ਛਾਪਾ ਮਾਰ ਕੇ 16 ਲੋਕਾਂ ਨੂੰ ਆਨਲਾਈਨ ਸੱਟਾ ਚਲਾਉਣ ਦੇ ਦੋਸ਼ 'ਚ ਗ੍ਰਿਫਤਾਰ ਕੀਤਾ ਹੈ।
ਹਰੀਸ਼ ਚੰਦਰ ਨੇ ਦੱਸਿਆ ਕਿ ਜਾਂਚ ਦੌਰਾਨ ਸਾਡੀ ਟੀਮ ਨੂੰ ਪਤਾ ਲੱਗਾ ਹੈ ਕਿ ਮਹਾਦੇਵ ਗੈਂਬਲੰਿਗ ਐਪ ਰਾਹੀਂ ਦੁਬਈ ਤੋਂ ਸੱਟੇਬਾਜ਼ੀ ਕੀਤੀ ਜਾ ਰਹੀ ਹੈ ਅਤੇ ਦੁਬਈ 'ਚ ਬੈਠਾ ਸੌਰਵ ਨਾਂ ਦਾ ਵਿਅਕਤੀ ਇਸ ਪੂਰੇ ਗੈਂਗ ਦਾ ਸਰਗਨਾ ਹੈ। ਜਦਕਿ ਸਚਿਨ ਨਾਂ ਦਾ ਵਿਅਕਤੀ ਨੋਇਡਾ 'ਚ ਇਸ ਅੰਤਰਰਾਸ਼ਟਰੀ ਆਨਲਾਈਨ ਸੱਟੇਬਾਜ਼ੀ ਨੂੰ ਦੇਖ ਰਿਹਾ ਹੈ। ਸਚਿਨ ਫਿਲਹਾਲ ਆਪਣੇ 8 ਸਾਥੀਆਂ ਨਾਲ ਫਰਾਰ ਹੈ। ਜਿਸ ਦੀ ਭਾਲ ਵਿੱਚ ਸਾਡੀਆਂ ਕਈ ਟੀਮਾਂ ਕੰਮ ਕਰ ਰਹੀਆਂ ਹਨ।
ਡੀਸੀਪੀ ਅਨੁਸਾਰ ਮਹਾਦੇਵ ਗੈਂਬਲੰਿਗ ਐਪ ਦੁਬਈ ਤੋਂ ਚਲਾਈ ਜਾ ਰਹੀ ਹੈ। ਜੋ ਭਾਰਤ ਵਿੱਚ ਇਸਦੀ ਫ੍ਰੈਂਚਾਇਜ਼ੀ ਲੈਂਦੇ ਹਨ, ਉਨ੍ਹਾਂ ਨੂੰ ਪਹਿਲਾਂ ਦੁਬਈ ਵਿੱਚ ਸਿਖਲਾਈ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਹੀ ਠੱਗੀ ਦੀ ਇਹ ਖੇਡ ਸ਼ੁਰੂ ਹੁੰਦੀ ਹੈ। ਜਾਂਚ 'ਚ ਪਤਾ ਲੱਗਾ ਹੈ ਕਿ ਮਹਾਦੇਵ ਐਪ ਰਾਹੀਂ ਦੇਸ਼ ਦੇ ਕਈ ਹਿੱਸਿਆਂ 'ਚ ਲੋਕਾਂ ਨਾਲ ਲਗਾਤਾਰ ਧੋਖਾਧੜੀ ਕੀਤੀ ਜਾ ਰਹੀ ਹੈ। ਜਾਂਚ ਦੌਰਾਨ ਪਤਾ ਲੱਗਾ ਕਿ ਛੱਤੀਸਗੜ੍ਹ ਪੁਲਿਸ ਨੇ ਇੱਕ ਦਿਨ ਪਹਿਲਾਂ ਨੋਇਡਾ ਵਿੱਚ ਵੀ ਛਾਪਾ ਮਾਰ ਕੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਪੁਲਸ ਦੀ ਸ਼ੁਰੂਆਤੀ ਜਾਂਚ 'ਚ ਹੁਣ ਤੱਕ ਚਾਰ ਅਰਬ ਰੁਪਏ ਦੇ ਸੱਟੇਬਾਜ਼ੀ ਦੇ ਲੈਣ-ਦੇਣ ਦਾ ਪਤਾ ਲੱਗਾ ਹੈ। ਪੁਲਿਸ ਹੁਣ ਤੱਕ 22 ਖਾਤਿਆਂ 'ਚੋਂ ਮਿਲੇ ਡੇਢ ਕਰੋੜ ਰੁਪਏ ਫਰੀਜ਼ ਕਰ ਚੁੱਕੀ ਹੈ। ਪੁਲਿਸ ਨੂੰ 100 ਖਾਤਿਆਂ ਦੀ ਜਾਣਕਾਰੀ ਮਿਲੀ ਹੈ, ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਜਿਸ ਵਿਚ ਹਵਾਲਾ ਅਤੇ ਮਨੀ ਲਾਂਡਰਿੰਗ ਦੇ ਇਨਪੁਟ ਮਿਲਣ ਤੋਂ ਬਾਅਦ ਇਸ ਮਾਮਲੇ ਵਿਚ ਐਨਆਈਏ ਅਤੇ ਈਡੀ ਨੂੰ ਪੱਤਰ ਵੀ ਲਿਿਖਆ ਜਾਵੇਗਾ ਤਾਂ ਜੋ ਉਹ ਆਪਣੇ ਪੱਧਰ 'ਤੇ ਇਸ ਦੀ ਜਾਂਚ ਕਰ ਸਕਣ।

 
Have something to say? Post your comment
ਹੋਰ ਭਾਰਤ ਖ਼ਬਰਾਂ
ਕੋਲਕਾਤਾ ਵਿਚ ਇਕ ਵਿਅਕਤੀ ਪੌਦੇ ਦੀ ਫੰਗਸ ਨਾਲ ਹੋਇਆ ਸੰਕਰਮਿਤ ਇੰਦੌਰ ਮੰਦਰ ਹਾਦਸੇ ਵਿਚ ਹੁਣ ਤੱਕ 36 ਲੋਕਾਂ ਦੀ ਹੋ ਚੁੱਕੀ ਹੈ ਮੌਤ ਇੰਦੌਰ ਵਿਚ ਮੰਦਰ 'ਚ ਪੌੜੀਆਂ ਦੀ ਛੱਤ ਡਿੱਗਣ ਕਾਰਨ 14 ਮੌਤਾਂ ਆਂਧਰਾ ਪ੍ਰਦੇਸ਼ ਦੇ ਇਕ ਮੰਦਰ 'ਚ ਰਾਮ ਲੱਗੀ ਅੱਗ, ਕੋਈ ਜਾਨੀ ਨੁਕਸਾਨ ਨਹੀਂ ਬੰਗਾਲ ਵਿਚ ਰਾਮ ਨੌਮੀ ਮੌਕੇ ਹੋਈ ਹਿੰਸਾ, ਗੱਡੀਆਂ ਸਾੜੀਆਂ ਗਈਆਂ ਰਾਮ ਨੌਮੀ ਦੇ ਜਲੂਸ ਦੌਰਾਨ ਕਰੰਟ ਲੱਗਣ ਨਾਲ 3 ਦੀ ਮੌਤ ਬਾਰ੍ਹਾਂ ਸਾਲਾ ਬੱਚੇ ਦੀ ਹੱਤਿਆ ਦਾ ਮਾਮਲਾ: ਸੁਪਰੀਮ ਕੋਰਟ ਨੇ ਸੀਬੀਆਈ ਅਤੇ ਦਿੱਲੀ ਸਰਕਾਰ ਨੂੰ ਜਾਰੀ ਕੀਤਾ ਨੋਟਿਸ ਹੇਟ ਸਪੀਚ ਤੋਂ ਛੁਟਕਾਰੇ ਲਈ ਧਰਮ ਨੂੰ ਰਾਜਨੀਤੀ ਤੋਂ ਵੱਖ ਕਰਨ ਦੀ ਲੋੜ: ਸੁਪਰੀਮ ਕੋਰਟ ਜੈਪੁਰ ਬਲਾਸਟ ਮਾਮਲੇ ਵਿਚ ਹਾਈਕੋਰਟ ਨੇ ਪਲਟਿਆ ਫੈਸਲਾ, ਮੌਤ ਦੀ ਸਜ਼ਾ ਦੇ ਚਾਰੇ ਦੋਸ਼ੀ ਬਰੀ ਰਾਜਸਥਾਨ ਵਿਚ ਪ੍ਰਾਈਵੇਟ ਡਾਕਟਰਾਂ ਦੀ ਹੜਤਾਲ ਵਿੱਚ ਸਰਕਾਰੀ ਡਾਕਟਰ ਵੀ ਸ਼ਾਮਲ, ਸਿਹਤ ਵਿਵਸਥਾ ਲੜਖੜਾਈ