Welcome to Canadian Punjabi Post
Follow us on

11

May 2025
ਬ੍ਰੈਕਿੰਗ ਖ਼ਬਰਾਂ :
 
ਭਾਰਤ

ਆਰਆਰਆਰ ਦਾ ‘ਨਾਟੂ ਨਾਟੂ`ਗੀਤ ਆਸਕਰ ਵਿਚ ਸਰਵੋਤਮ ਮੂਲ ਗੀਤ ਲਈ ਹੋਇਆ ਨਾਮਜ਼ਦ

January 24, 2023 12:26 PM

ਨਵੀਂ ਦਿੱਲੀ, 24 ਜਨਵਰੀ (ਪੋਸਟ ਬਿਊਰੋ) – 95ਵੇਂ ਅਕੈਡਮੀ ਐਵਾਰਡਜ਼ ਲਈ ਨਾਮਜ਼ਦਗੀਆਂ ਦਾ ਐਲਾਨ ਕਰ ਦਿੱਤਾ ਗਿਆ ਹੈ ਅਤੇ ਉਮੀਦ ਮੁਤਾਬਕ ਫਿਲਮ ਆਰਆਰਆਰ ਦੇ ਗੀਤ 'ਨਾਟੂ ਨਾਟੂ' ਨੂੰ ਸਰਵੋਤਮ ਮੂਲ ਗੀਤ ਸ਼੍ਰੇਣੀ ਵਿੱਚ ਆਸਕਰ ਲਈ ਨਾਮਜ਼ਦ ਕੀਤਾ ਗਿਆ ਹੈ। ਦੱਸ ਦੇਈਏ ਕਿ ਇਸ ਗੀਤ ਨੇ ਇਸ ਕੈਟਾਗਰੀ ਵਿੱਚ ਗੋਲਡਨ ਗਲੋਬ ਵੀ ਜਿੱਤਿਆ ਹੈ। ਇਸ ਦੇ ਨਾਲ, ਆਰਆਰਆਰ ਆਸਕਰ ਵਿਚ ਜਾਣ ਲਈ ਭਾਰਤੀ ਫਿਲਮਾਂ ਦੇ ਚੋਣਵੇਂ ਸਮੂਹ ਵਿਚ ਸ਼ਾਮਲ ਹੋ ਗਈ ਹੈ। ਮਦਰ ਇੰਡੀਆ, ਸਲਾਮ ਬੰਬੇ ਅਤੇ ਲਗਾਨ ਨੂੰ ਸਰਵੋਤਮ ਅੰਤਰਰਾਸ਼ਟਰੀ ਫੀਚਰ ਫਿਲਮ ਸ਼੍ਰੇਣੀ ਵਿੱਚ ਨਾਮਜ਼ਦ ਕੀਤਾ ਗਿਆ ਸੀ। ਆਸਕਰ ਲਈ ਨਾਮਜ਼ਦਗੀਆਂ ਦਾ ਐਲਾਨ ਅਦਾਕਾਰ ਰਿਜ਼ ਅਹਿਮਦ ਅਤੇ ਐਲੀਸਨ ਵਿਲੀਅਮਜ਼ ਦੁਆਰਾ ਕੀਤਾ ਗਿਆ ਸੀ। 95ਵਾਂ ਅਕੈਡਮੀ ਐਵਾਰਡ 12 ਮਾਰਚ ਨੂੰ ਲਾਸ ਏਂਜਲਸ ਵਿੱਚ ਹੋਵੇਗਾ।
ਤੁਹਾਨੂੰ ਦੱਸ ਦੇਈਏ ਕਿ ਦੱਖਣ ਭਾਰਤੀ ਸਿਨੇਮਾ ਦੀ ਫਿਲਮ ‘ਆਰਆਰਆਰ` ਨੇ ਪੂਰੀ ਦੁਨੀਆ 'ਚ ਕਾਫੀ ਸੁਰਖੀਆਂ ਵਟੋਰੀਆਂ ਹਨ। ਪਿਛਲੇ ਦਿਨੀਂ ਇਸ ਫ਼ਿਲਮ ਦੇ ਗੀਤ ‘ਨਾਟੂ-ਨਾਟੂ’ ਨੇ ਗੋਲਡਨ ਗਲੋਬ ਐਵਾਰਡ ਜਿੱਤ ਕੇ ਭਾਰਤੀ ਸਿਨੇਮਾ ਵਿੱਚ ਇਤਿਹਾਸ ਰਚ ਦਿੱਤਾ ਸੀ। ਇਸ ਗੀਤ ਲਈ ਮਿਊਜ਼ਿਕ ਡਾਇਰੈਕਟਰ ਐਮ ਐਮ ਕੀਰਵਾਨੀ ਨੂੰ ਇਹ ਇਤਿਹਾਸਕ ਐਵਾਰਡ ਦਿੱਤਾ ਗਿਆ। ਗੀਤ ਨਾਟੂ-ਨਾਟੂ ਤੇਲਗੂ ਵਿਚ ਲਿਿਖਆ ਗਿਆ ਸੀ, ਪਰ ਬਾਅਦ ਵਿੱਚ 'ਨਾਚੋ ਨਾਚੋ' ਨਾਮ ਹੇਠ ਹਿੰਦੀ ਲਈ ਬਣਾਇਆ ਗਿਆ ਸੀ। ਆਰਆਰਆਰ ਫਿਲਮ ਪਿਛਲੇ ਸਾਲ ਦੁਨੀਆ ਭਰ ਦੇ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਸੀ। ਫਿਲਮ ਨੂੰ 'ਗੋਲਡਨ ਗਲੋਬ ਅਵਾਰਡਸ 2023' ਦੀਆਂ ਦੋ ਸ਼੍ਰੇਣੀਆਂ 'ਚ ਸਰਵੋਤਮ ਮੂਲ ਗੀਤ ਅਤੇ ਸਰਵੋਤਮ ਗੈਰ-ਇੰਗਲਿਸ਼ ਫਿਲਮ ਲਈ ਨਾਮਜ਼ਦ ਕੀਤਾ ਗਿਆ ਸੀ। ਬਾਅਦ ਵਿੱਚ ਇਹ ਫਿਲਮ ਇੱਕ ਪੁਰਸਕਾਰ ਜਿੱਤਣ ਵਿੱਚ ਸਫਲ ਰਹੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ceasefire india pakistan: ਭਾਰਤ ਅਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਦਾ ਐਲਾਨ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਦਖ਼ਲ ਭਾਰਤ ਅਤੇ ਪਾਕਿਸਤਾਨ ਵਿਚਕਾਰ ਯੰਗ ਵਾਲੇ ਤਣਾਅ ਦੇ ਚਲਦੇ ਬੀਸੀਸੀਆਈ ਨੇ ਆਈਪੀਐਲ ਨੂੰ ਕੀਤਾ ਮੁਲਤਵੀ ਭਾਰਤ ਦੇ 24 ਏਅਰਪੋਰਟ ਬੰਦ, ਭਾਰਤ ਅਤੇ ਪਾਕਿ ਵਿਚਾਲੇ ਚਲ ਰਹੇ ਤਨਾਅ ਕਾਰਨ ਲਿਆ ਫੈਸਲਾ ਪਾਕਿਸਤਾਨ ਨੇ 15 ਭਾਰਤੀ ਫੌਜੀ ਟਿਕਾਣਿਆਂ `ਤੇ ਹਮਲੇ ਕਰਨ ਦੀ ਕੀਤੀ ਕੋਸਿ਼ਸ਼ : ਕਰਨਲ ਸੋਫੀਆ ਕੁਰੈਸ਼ੀ ਭਾਰਤੀ ਨੇ ਲਾਹੌਰ ਦਾ ਏਅਰ ਡਿਫੈਂਸ ਸਿਸਟਮ ਕੀਤਾ ਤਬਾਹ ਭਾਰਤ ਨੇ ਸਲਾਲ ਤੇ ਬਗਲਿਹਾਰ ਡੈਮ ਦੇ ਖੋਲ੍ਹੇ ਗੇਟ ਰਾਜਸਥਾਨ ਨਾਲ ਲੱਗਦੇ ਪਾਕਿਸਤਾਨੀ ਪਿੰਡਾਂ ਵਿੱਚ ਪਹੁੰਚੀ ਫੌਜ ਉਤਰਾਖੰਡ ਵਿੱਚ ਹੈਲੀਕਾਪਟਰ ਹਾਦਸਾਗ੍ਰਸਤ, 5 ਦੀ ਮੌਤ, 2 ਗੰਭੀਰ ਪੁੰਛ ਵਿੱਚ ਤਾਇਨਾਤ ਹਰਿਆਣੇ ਦਾ ਜਵਾਨ ਪਾਕਿਸਤਾਨੀ ਗੋਲੀਬਾਰੀ `ਚ ਹੋਇਆ ਸ਼ਹੀਦ ਪਾਕਿਸਤਾਨ ਵਿਰੁੱਧ ਹਮਲੇ ਕੀਤੇ ਜਾਣ ਦੇ ਮੱਦੇਨਜ਼ਰ 200 ਤੋਂ ਵੱਧ ਉਡਾਨਾਂ ਰੱਦ, 18 ਹਵਾਈ ਅੱਡੇ ਅਸਥਾਈ ਤੌਰ ’ਤੇ ਬੰਦ