Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਚੀਨ ਵੱਲੋਂ ਕੈਨੇਡਾ ਵਿੱਚ ਚਲਾਏ ਜਾ ਰਹੇ ਦੋ ਹੋਰ ਪੁਲਿਸ ਸਟੇਸ਼ਨਜ਼ ਦਾ ਲੱਗਿਆ ਪਤਾ

December 05, 2022 10:46 PM

ਟੋਰਾਂਟੋ, 5 ਦਸੰਬਰ (ਪੋਸਟ ਬਿਊਰੋ) : ਇੱਕ ਮਨੁੱਖੀ ਅਧਿਕਾਰੀ ਸੰਸਥਾ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਦੁਨੀਆਂ ਭਰ ਵਿੱਚ ਦਰਜਨਾਂ ਅਜਿਹੇ ਪੁਲਿਸ ਸਰਵਿਸ ਸੈਂਟਰ ਮਿਲੇ ਹਨ ਜਿਹੜੇ ਕਥਿਤ ਤੌਰ ਉੱਤੇ ਚੀਨ ਵੱਲੋਂ ਚਲਾਏ ਜਾ ਰਹੇ ਹਨ। ਇਨ੍ਹਾਂ ਵਿੱਚੋਂ ਹੀ ਘੱਟੋ ਘੱਟ ਦੋ ਅਜਿਹੇ ਹਨ ਜਿਹੜੇ ਕੈਨੇਡਾ ਵਿੱਚ ਹਨ।
ਸੋਮਵਾਰ ਨੂੰ ਜਾਰੀ ਕੀਤੀ ਗਈ ਨਵੀਂ ਰਿਪੋਰਟ ਵਿੱਚ ਸਪੇਨ ਸਥਿਤ ਗੈਰ ਸਰਕਾਰੀ ਸੰਸਥਾ ਸੇਫਗਾਰਡ ਡਿਫੈਂਡਰਜ਼ ਨੇ ਆਖਿਆ ਕਿ ਉਨ੍ਹਾਂ ਵੱਲੋਂ ਪੀਪਲਜ਼ ਰਿਪਬਲਿਕ ਆਫ ਚਾਈਨਾ ਦੇ ਅਧਿਕਾਰੀਆਂ, ਚੀਨੀ ਪੁਲਿਸ ਤੇ ਸਟੇਟ ਮੀਡੀਆ ਦੇ ਖੁੱਲ੍ਹੇ ਬਿਆਨ ਦੀ ਵਰਤੋਂ ਕਰਕੇ ਹੀ ਇਸ ਗੱਲ ਦਾ ਪਤਾ ਲਾਇਆ ਗਿਆ ਹੈ ਕਿ ਇਸ ਤਰ੍ਹਾਂ ਦੇ ਪੁਲਿਸ ਸਟੇਸ਼ਨ ਹੋਰਨਾਂ ਮੁਲਕਾਂ ਵਿੱਚ ਸਥਿਤ ਹਨ।ਇਸ ਦਾ ਖੁਲਾਸਾ ਸਪੇਨ ਦੀ ਇਸ ਸੰਸਥਾ ਵੱਲੋਂ ਪੈਟਰੋਲ ਐਂਡ ਪਰਸੂਏਡ ਨਾਂ ਦੀ ਰਿਪੋਰਟ ਵਿੱਚ ਕੀਤਾ।
ਸਤੰਬਰ ਵਿੱਚ ਵੀ ਇਸ ਤਰ੍ਹਾਂ ਦੇ 54 ਸਟੇਸ਼ਨਜ਼ ਹੋਣ ਦਾ ਪਤਾ ਲੱਗਿਆ ਸੀ, ਇਸ ਨਾਲ 53 ਦੇਸ਼ਾਂ ਵਿੱਚ ਇਸ ਤਰ੍ਹਾਂ ਦੇ ਸਟੇਸ਼ਨਾਂ ਦੀ ਕੁੱਲ ਗਿਣਤੀ 102 ਤੱਕ ਅੱਪੜ ਗਈ ਹੈ। ਸੇਫਗਾਰਡ ਡਿਫੈਂਡਰਜ਼ ਨੇ ਆਖਿਆ ਕਿ ਕੁੱਝ ਮੇਜ਼ਬਾਨ ਮੁਲਕਾਂ ਵੱਲੋਂ ਵੀ ਇਸ ਤਰ੍ਹਾਂ ਦੇ ਸੈਂਟਰ ਖੋਲ੍ਹਣ ਵਿੱਚ ਸਹਿਯੋਗ ਕੀਤਾ ਗਿਆ ਹੈ। ਇਹ ਵੀ ਦੋਸ਼ ਲਾਇਆ ਗਿਆ ਹੈ ਕਿ ਇਨ੍ਹਾਂ ਸਟੇਸ਼ਨਾਂ ਰਾਹੀਂ ਉਨ੍ਹਾਂ ਚੀਨੀ ਨਾਗਰਿਕਾਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ ਜਿਹੜੇ ਵਿਦੇਸ਼ਾਂ ਵਿੱਚ ਰਹਿ ਰਹੇ ਹਨ ਤੇ ਖਾਸਤੌਰ ਉੱਤੇ ਜਿਨ੍ਹਾਂ ਨੇ ਚੀਨ ਵਿੱਚ ਕੋਈ ਜੁਰਮ ਕੀਤਾ ਹੁੰਦਾ ਹੈ ਤੇ ਉਨ੍ਹਾਂ ਨੂੰ ਦੇਸ਼ ਪਰਤਣ ਲਈ ਮਜਬੂਰ ਵੀ ਕੀਤਾ ਜਾਂਦਾ ਹੈ।
ਸੇਫਗਾਰਡ ਡਿਫੈਂਡਰਜ਼ ਦੀ ਰਿਪੋਰਟ ਅਨੁਸਾਰ ਅਜਿਹੇ ਤਿੰਨ ਪੁਲਿਸ ਸਟੇਸ਼ਨਾਂ ਦੀ ਪੁਸ਼ਟੀ ਪਹਿਲਾਂ ਜੀਟੀਏ ਵਿੱਚ ਹੋਈ, ਜਿਹੜੇ ਚੀਨ ਦੇ ਸ਼ਹਿਰ ਫੁਜੋਊ ਤੋਂ ਆਪਰੇਟ ਕੀਤੇ ਜਾ ਰਹੇ ਹਨ। ਇੱਕ ਹੋਰ ਨਵੇਂ ਸੈਂਟਰ ਦੀ ਪੁਸ਼ਟੀ ਵੈਨਕੂਵਰ ਵਿੱਚ ਹੋਈ ਹੈ ਤੇ ਇਹ ਵੈਨਜ਼ੋਊ ਤੋਂ ਆਪਰੇਟ ਕੀਤਾ ਜਾ ਰਿਹਾ ਹੈ। ਇੱਕ ਹੋਰ ਅਜਿਹਾ ਹੀ ਪੁਲਿਸ ਸਟੇਸ਼ਨ ਹੈ ਜਿਸ ਨੂੰ ਨੈਨਤੌਂਗ ਤੋਂ ਆਪਰੇਟ ਕੀਤਾ ਜਾ ਰਿਹਾ ਹੈ।ਆਰਸੀਐਮਪੀ ਵੱਲੋਂ ਸੋਮਵਾਰ ਨੂੰ ਆਖਿਆ ਗਿਆ ਕਿ ਇਸ ਤਥਾ-ਕਥਿਤ ਪੁਲਿਸ ਸਟੇਸ਼ਨਜ਼ ਤੋਂ ਕਿਸੇ ਕਿਸਮ ਦੀ ਮੁਜਰਮਾਨਾਂ ਗਤੀਵਿਧੀ ਤਾਂ ਨਹੀਂ ਚਲਾਈ ਜਾ ਰਹੀ ਇਸ ਮਾਮਲੇ ਦੀ ਉਨ੍ਹਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਪਰ ਇਸ ਸਬੰਧੀ ਹੋਰ ਵੇਰਵੇ ਮੁਹੱਈਆ ਨਹੀਂ ਕਰਵਾਏ ਗਏ।
ਜਦੋਂ ਅਕਤੂਬਰ ਦੇ ਅੰਤ ਵਿੱਚ ਇਸ ਤਰ੍ਹਾਂ ਦੇ ਸਟੇਸ਼ਨਜ਼ ਦੀ ਖਬਰ ਸਾਹਮਣੇ ਆਈ ਸੀ ਤਾਂ ਚੀਨ ਵੱਲੋਂ ਇਹ ਆਖਿਆ ਗਿਆ ਸੀ ਕਿ ਇਹ ਸਟੇਸ਼ਨ ਚੀਨੀ ਲੋਕਾਂ ਦੇ ਡਰਾਈਵਰ ਲਾਇਸੰਸ ਆਦਿ ਨੰਵਿਆਉਣ ਲਈ ਚਲਾਏ ਜਾ ਰਹੇ ਹਨ ਕਿਉਂਕਿ ਬਹੁਤੇ ਚੀਨੀ ਲੋਕ ਕੋਵਿਡ-19 ਮਹਾਂਮਾਰੀ ਦੀਆਂ ਪਾਬੰਦੀਆਂ ਕਾਰਨ ਚੀਨ ਨਹੀਂ ਪਰਤ ਪਾਏ। ਇਹ ਵੀ ਆਖਿਆ ਗਿਆ ਸੀ ਕਿ ਜਿਹੜੇ ਲੋਕਲ ਵਾਲੰਟੀਅਰਜ਼ ਇਨ੍ਹਾਂ ਸਟੇਸ਼ਨਜ਼ ਉੱਤੇ ਕੰਮ ਕਰਦੇ ਹਨ ਉਹ ਚੀਨੀ ਪੁਲਿਸ ਅਧਿਕਾਰੀ ਨਹੀਂ ਹਨ।

 

 

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ