Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਕੈਨੇਡਾ

ਇੰਡੋ-ਪੈਸੇਫਿਕ ਰਣਨੀਤੀ ਨਾਲ ਕੈਨੇਡੀਅਨਜ਼ ਲਈ ਵਿਕਾਸ, ਖੁਸ਼ਹਾਲੀ ਦੇ ਖੁੱਲ੍ਹਣਗੇ ਨਵੇਂ ਰਾਹ

November 28, 2022 11:04 PM

ਵੈਨਕੂਵਰ, 28 ਨਵੰਬਰ (ਪੋਸਟ ਬਿਊਰੋ) : ਅੱਜ ਸਵੇਰੇ ਵੈਨਕੂਵਰ ਵਿੱਚ ਵਿਦੇਸ਼ ਮੰਤਰੀ ਮਿਲੇਨੀ ਜੋਲੀ ਨੇ ਐਲਾਨ ਕੀਤਾ ਕਿ ਕੈਨੇਡਾ ਸਰਕਾਰ ਨਵੀਂ ਇੰਡੋ-ਪੈਸੇਫਿਕ ਸਟਰੈਟੇਜੀ ਲਿਆ ਰਹੀ ਹੈ ਜਿਸ ਨਾਲ ਅਗਲੇ ਪੰਜ ਸਾਲਾਂ ਵਿੱਚ ਸਾਡੇ ਕੋਲ 2·3 ਬਿਲੀਅਨ ਡਾਲਰ ਦਾ ਨਿਵੇਸ਼ ਆਵੇਗਾ। ਇਸ ਨਾਲ ਕੈਨੇਡਾ ਦੇ ਇੰਡੋ-ਪੈਸੇਫਿਕ ਰੀਜਨ ਨਾਲ ਸਬੰਧ ਹੋਰ ਮਜ਼ਬੂਤ ਹੋਣਗੇ। ਇਸ ਯੋਜਨਾ ਵਿੱਚ ਸਮਾਜ ਦਾ ਹਰ ਖੇਤਰ ਸ਼ਾਮਲ ਹੈ।
ਇੰਡੋ-ਪੈਸੇਫਿਕ ਰਣਨੀਤੀ ਦੇ ਪੰਜ ਮੁੱਖ ਟੀਚੇ ਹਨ :
· ਸ਼ਾਂਤੀ, ਲਚੀਲਾਪਨ ਤੇ ਸਕਿਊਰਿਟੀ
· ਵਪਾਰ, ਨਿਵੇਸ਼ ਵਿੱਚ ਪਸਾਰ ਤੇ ਸਪਲਾਈ ਚੇਨ ਵਿੱਚ ਲਚੀਲਾਪਨ
· ਨਿਵੇਸ਼ ਕਰਨਾ ਤੇ ਲੋਕਾਂ ਨੂੰ ਜੋੜਨਾ
· ਸਥਿਰ ਤੇ ਗ੍ਰੀਨ ਭਵਿੱਖ ਦਾ ਨਿਰਮਾਣ
· ਕੈਨੇਡਾ ਨੂੰ ਇੰਡੋ-ਪੈਸੇਫਿਕ ਵਿੱਚ ਸਰਗਰਮ ਤੇ ਸਮਰਪਿਤ ਭਾਈਵਾਲ ਬਣਾਉਣਾ
ਅੱਜ ਸ਼ਾਮ ਬਰੈਂਪਟਨ ਸੈਂਟਰ ਤੋਂ ਐਮਪੀ ਸ਼ਫਕਤ ਅਲੀ ਨੇ ਦੇਸੀ ਮੀਡੀਆ ਤੇ ਕਮਿਊਨਿਟੀ ਸਟੇਕਹੋਲਡਰਜ਼ ਨਾਲ ਆਪਣੇ ਹਲਕੇ ਦੇ ਆਫਿਸ ਵਿੱਚ ਗੋਲ ਟੇਬਲ ਮੀਟਿੰਗ ਕੀਤੀ। ਇਸ ਮੀਟਿੰਗ ਵਿੱਚ ਵਿਦੇਸ਼ ਮੰਤਰੀ ਦੇ ਪਾਰਲੀਆਮੈਂਟਰੀ ਸਕੱਤਰ ਐਮਪੀ ਮਨਿੰਦਰ ਸਿੱਧੂ, ਐਮਪੀ ਸੋਨੀਆ ਸਿੱਧੂ ਤੇ ਐਮਪੀ ਰੂਬੀ ਸਹੋਤਾ ਨੇ ਵੀ ਹਿੱਸਾ ਲਿਆ। ਇਸ ਐਲਾਨ ਬਾਰੇ ਐਮਪੀ ਮਨਿੰਦਰ ਸਿੱਧੂ ਨੇ ਮੀਡੀਆ ਨੂੰ ਅਪਡੇਟ ਕੀਤਾ।
ਅੱਜ ਵਾਲੀ ਮੀਡੀਆ ਮੀਟਿੰਗ ਇਸਲਾਮਾਬਾਦ, ਪਾਕਿਸਤਾਨ ਵਿੱਚ ਵੀਜ਼ਾ ਪ੍ਰੋਸੈਸਿੰਗ ਸੈਂਟਰ ਖੋਲ੍ਹਣ ਲਈ ਕੈਨੇਡਾ ਵੱਲੋਂ ਕੀਤੇ ਜਾਣ ਵਾਲੇ ਨਿਵੇਸ਼ ਉੱਤੇ ਕੇਂਦਰਿਤ ਸੀ। ਇੰਡੋ-ਪੈਸੇਫਿਕ ਰੀਜਨ, ਜਿਸ ਵਿੱਚ ਇਸਲਾਮਾਬਾਦ, ਨਵੀਂ ਦਿੱਲੀ, ਚੰਡੀਗੜ੍ਹ ਤੇ ਮਨੀਲਾ ਸ਼ਾਮਲ ਹਨ, ਵਿੱਚ ਕੈਨੇਡਾ ਦੇ ਸੈਂਟਰਲਾਈਜ਼ਡ ਨੈੱਟਵਰਕ ਦੇ ਅੰਦਰ ਵੀਜ਼ਾ ਪ੍ਰੋਸੈਸਿੰਗ ਕਪੈਸਿਟੀ ਨੂੰ ਵਧਾਉਣ ਲਈ 74·6 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ।
ਇਸ ਤੋਂ ਇਲਾਵਾ ਐਮਪੀ ਅਲੀ ਨੇ ਇੰਡੋ-ਪੈਸੇਫਿਕ ਰਣਨੀਤੀ ਦੇ ਕੈਨੇਡਾ ਵਿੱਚ ਵੱਸਦੀ ਪਾਕਿਸਤਾਨੀ ਕਮਿਊਨਿਟੀ ਤੇ ਸਾਊਥ ਅਤੇ ਸਾਊਥਈਸਟ ਏਸ਼ੀਅਨ ਕਮਿਊਨਿਟੀ ਉੱਤੇ ਪੈਣ ਵਾਲੇ ਪ੍ਰਭਾਵ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਮੀਡੀਆ ਤੇ ਸਟੇਕਹੋਲਡਰਜ਼ ਦਾ ਧੰਨਵਾਦ ਵੀ ਕੀਤਾ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾ ਬਜਟ ਬਾਰੇ ਨਕਾਰਾਤਮਕ ਰਾਇ ਰੱਖਦੇ ਹਨ ਅੱਧੇ ਤੋਂ ਵੱਧ ਕੈਨੇਡੀਅਨਜ਼ : ਰਿਪੋਰਟ ਵੈਕਸੀਨ ਇੰਜਰੀ ਕੰਪਨਸੇਸ਼ਨ ਫੰਡ ਲਈ ਫੈਡਰਲ ਸਰਕਾਰ ਨੇ ਰਾਖਵੇਂ ਰੱਖੇ 36 ਮਿਲੀਅਨ ਡਾਲਰ ਉੱਚ ਆਮਦਨ ਵਾਲੇ ਕੈਨੇਡੀਅਨਜ਼ ਤੋਂ ਵੱਧ ਟੈਕਸ ਲੈਣ ਦੇ ਫੈਸਲੇ ਉੱਤੇ ਅਟਲ ਹਨ ਟਰੂਡੋ ਤੇ ਫਰੀਲੈਂਡ ਡਾਕਟਰਾਂ ਨੇ ਟੈਕਸ ਤਬਦੀਲੀਆਂ ਉੱਤੇ ਮੁੜ ਵਿਚਾਰ ਕਰਨ ਦੀ ਸਰਕਾਰ ਤੋਂ ਕੀਤੀ ਅਪੀਲ ਏਆਈ ਕਾਰਨ ਖੁੱਸਣ ਵਾਲੀਆਂ ਨੌਕਰੀਆਂ ਦੇ ਮੱਦੇਨਜ਼ਰ ਸਰਕਾਰ ਨੇ 50 ਮਿਲੀਅਨ ਡਾਲਰ ਰੱਖੇ ਪਾਸੇ ਟਰੂਡੋ ਦੀ ਅਗਵਾਈ ਹੇਠ ਹੀ ਅਗਲੀਆਂ ਚੋਣਾਂ ਲੜਨਾ ਚਾਹੁੰਦਾ ਹਾਂ : ਲੀਬਲੈਂਕ ਫਾਰਮਾਕੇਅਰ ਬਿੱਲ ਬਾਰੇ ਲੋਕਾਂ ਦੇ ਮਨਾਂ ਵਿੱਚ ਡਰ ਬਿਠਾਉਣ ਤੋਂ ਸਿਹਤ ਮੰਤਰੀ ਨੇ ਪੌਲੀਏਵਰ ਨੂੰ ਵਰਜਿਆ ਕੈਨੇਡੀਅਨਜ਼ ਦੀਆਂ ਮੁਸ਼ਕਲਾਂ ਘੱਟ ਕਰਨ ਦੀ ਥਾਂ ਵਧਾ ਰਹੀ ਹੈ ਟਰੂਡੋ ਸਰਕਾਰ ਲਿਬਰਲਾਂ ਨੇ ਹਾਊਸਿੰਗ ਸੰਕਟ ਨੂੰ ਖ਼ਤਮ ਕਰਨ ਵਾਲਾ ਬਜਟ ਕੀਤਾ ਪੇਸ਼