Welcome to Canadian Punjabi Post
Follow us on

04

December 2022
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਵੱਲੋਂ ਆਧਾਰ ਕਾਰਡ ਅਧੀਨ ਬੱਚਿਆਂ ਦੀ ਕਵਰੇਜ਼ ਕਰਨ ’ਤੇ ਧਿਆਨ ਕੇਂਦਰਿਤ ਕਰਨ ਦੇ ਨਿਰਦੇਸ਼ਪੰਜਾਬ ਪੁਲਿਸ ਦੀ ਏ.ਜੀ.ਟੀ.ਐਫ. ਵੱਲੋਂ ਲਾਰੈਂਸ ਬਿਸ਼ਨੋਈ ਗੈਂਗ ਦਾ ਮੈਂਬਰ ਢਕੋਲੀ ਤੋਂ ਗ੍ਰਿਫਤਾਰ, 20 ਪਿਸਤੌਲ ਅਤੇ ਇਨੋਵਾ ਕਾਰ ਬਰਾਮਦਹੁਣ ਕਿਸਾਨਾਂ ਤੋਂ ਮਹਿਜ਼ ਇੱਕ ਫੋਨ ਕਾਲ ਦੂਰ ਹੋਣਗੇ ਬਾਗ਼ਬਾਨੀ ਮਾਹਿਰਸੰਯੁਕਤ ਰਾਸ਼ਟਰ ਵਿੱਚ ਭਾਰਤ ਨੇ ਕਿਹਾ, ‘ਲੋਕਤੰਤਰ 'ਤੇ ਕੀ ਕਰਨਾ ਹੈ, ਸਾਨੂੰ ਦੱਸਣ ਦੀ ਲੋੜ ਨਹੀਂ`ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆਈਰਾਨ ਦੀਆਂ ਸੜਕਾਂ 'ਤੇ ਫੀਫਾ ਵਿਸ਼ਵ ਕੱਪ ਵਿਚ ਹਾਰ ਮਨਾਇਆ ਗਿਆ ਜਸ਼ਨਪਾਕਿਸਤਾਨ ਵਿਚ 25 ਕਿਲੋ ਵਿਸਫੋਟਕਾਂ ਨਾਲ ਪੁਲਿਸ ਟਰੱਕ 'ਤੇ ਅੱਤਵਾਦੀ ਹਮਲਾ, ਟੀਟੀਪੀ ਨੇ ਲਈ ਜ਼ਿੰਮੇਵਾਰੀਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ
 
ਭਾਰਤ

ਫੌਜ ਵਿਚ ਭਰਤੀ ਹੋਏ ਬਿਨਾਂ ਚਾਰ ਮਹੀਨੇ ਕੀਤੀ ਨੌਕਰੀ, ਖੁਲਾਸੇ ਤੋਂ ਬਾਅਦ ਹੜਕੰਪ

November 23, 2022 04:19 PM

ਉੱਤਰ ਪ੍ਰਦੇਸ਼, 23 ਨਵੰਬਰ (ਪੋਸਟ ਬਿਊਰੋ)- ਉੱਤਰ ਪ੍ਰਦੇਸ਼ ਵਿੱਚ ਇੱਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਮਨੋਜ ਕੁਮਾਰ ਨਾਂ ਦੇ ਵਿਅਕਤੀ ਨੂੰ ਕਦੇ ਵੀ ਭਾਰਤੀ ਫੌਜ ਵਿੱਚ ਭਰਤੀ ਨਹੀਂ ਕੀਤਾ ਗਿਆ, ਪਰ ਉਹ ਚਾਰ ਮਹੀਨੇ ਨੌਕਰੀ ਕਰਦਾ ਰਿਹਾ ਅਤੇ ਤਨਖਾਹ ਲੈਂਦਾ ਰਿਹਾ। ਉਕਤ ਵਿਅਕਤੀ 108 ਇਨਫੈਂਟਰੀ ਬਟਾਲੀਅਨ ਪਠਾਨਕੋਟ ਵਿੱਚ ਤਾਇਨਾਤ ਸੀ। ਮਨੋਜ ਕੋਲ ਫੌਜ ਦੀ ਵਰਦੀ ਵੀ ਸੀ। ਪਰ ਚਾਰ ਮਹੀਨਿਆਂ ਬਾਅਦ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਮਨੋਜ ਨੇ ਬਾਅਦ 'ਚ ਇਸ ਦੇ ਲਈ ਐੱਫ[ਆਈ[ਆਰ[ ਦਰਜ ਕਰਵਾਈ। ਇਕ ਅੰਗਰੇਜ਼ੀ ਵੈੱਬਸਾਈਟ ਮੁਤਾਬਕ ਮਨੋਜ ਕੁਮਾਰ ਦੀ ਨਿਯੁਕਤੀ ਇਸ ਸਾਲ ਜੁਲਾਈ 'ਚ ਹੋਈ ਸੀ। ਉਸ ਨੇ ਚਾਰ ਮਹੀਨੇ ਕੰਮ ਵੀ ਕੀਤਾ ਅਤੇ ਹਰ ਮਹੀਨੇ 12 ਹਜ਼ਾਰ 500 ਤਨਖਾਹ ਮਿਲਦੀ ਰਹੀ।
ਮਨੋਜ ਕੁਮਾਰ ਨੂੰ ਭਾਰਤੀ ਫੌਜ ਵਿੱਚ ਕਾਂਸਟੇਬਲ ਰਾਹੁਲ ਸਿੰਘ ਨੇ ਭਰਤੀ ਕੀਤਾ ਸੀ। ਉਸ ਨੇ ਇਸ ਬਦਲੇ ਮਨੋਜ ਤੋਂ 16 ਲੱਖ ਰੁਪਏ ਲਏ ਸਨ। ਧੋਖਾਧੜੀ ਦਾ ਮਾਮਲਾ ਮਨੋਜ ਦੀ ਸ਼ਿਕਾਇਤ ਤੋਂ ਬਾਅਦ ਸਾਹਮਣੇ ਆਇਆ। ਪੁਲਸ ਨੇ ਮੇਰਠ ਦੇ ਰਹਿਣ ਵਾਲੇ ਰਾਹੁਲ ਸਿੰਘ ਅਤੇ ਉਸ ਦੇ ਸਾਥੀ ਬਿੱਟੂ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਰਾਹੁਲ ਦਾ ਇੱਕ ਹੋਰ ਸਾਥੀ ਫਰਾਰ ਹੈ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਤਿੰਨੋਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 420 (ਧੋਖਾਧੜੀ), 467, 471, 406, 323, 506 ਅਤੇ 120ਬੀ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਮਨੋਜ ਕੁਮਾਰ ਨੇ ਦੱਸਿਆ ਕਿ ਮੈਨੂੰ 272 ਟਰਾਂਜ਼ਿਟ ਕੈਂਪ ਵਿੱਚ ਬੁਲਾਇਆ ਗਿਆ ਅਤੇ ਇੱਕ ਸੀਨੀਅਰ ਦਿੱਖ ਵਾਲਾ ਫੌਜੀ ਅਧਿਕਾਰੀ ਮੈਨੂੰ ਕੈਂਪ ਦੇ ਅੰਦਰ ਲੈ ਗਿਆ ਜਿੱਥੇ ਮੇਰੇ ਹੁਨਰ ਦੀ ਜਾਂਚ ਕੀਤੀ ਗਈ ਅਤੇ ਬਾਅਦ ਵਿੱਚ ਮੇਰੀ ਸਰੀਰਕ ਜਾਂਚ ਕੀਤੀ ਗਈ। ਜਲਦੀ ਹੀ ਮੈਨੂੰ ਰਾਹੁਲ ਸਿੰਘ ਨੇ ਦੱਸਿਆ ਕਿ ਮੇਰਾ ਦਾਖਲਾ ਹੋ ਗਿਆ ਹੈ ਪਰ ਸ਼ੁਰੂ ਵਿਚ ਮੈਨੂੰ ਕਈ ਕੰਮ ਕਰਨੇ ਪੈਣਗੇ। ਮੈਨੂੰ ਇੱਕ ਰਾਈਫਲ ਵੀ ਦਿੱਤੀ ਗਈ ਅਤੇ ਕੈਂਪ ਵਿੱਚ ਹੀ ਇੱਕ ਸੰਤਰੀ ਵਜੋਂ ਤਾਇਨਾਤ ਕੀਤਾ ਗਿਆ।
ਉਸਨੇ ਕਿਹਾ, ਜਿਵੇਂ-ਜਿਵੇਂ ਸਮਾਂ ਬੀਤਦਾ ਗਿਆ, ਮੈਂ ਹੋਰ ਜਵਾਨਾਂ ਨਾਲ ਗੱਲਬਾਤ ਕੀਤੀ ਅਤੇ ਜਦੋਂ ਉਨ੍ਹਾਂ ਨੇ ਮੇਰਾ ਨਿਯੁਕਤੀ ਪੱਤਰ ਅਤੇ ਆਈਡੀ ਦੇਖੀ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਫਰਜ਼ੀ ਸੀ। ਜਦੋਂ ਮੈਂ ਰਾਹੁਲ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਜਾਅਲੀ ਦਸਤਾਵੇਜ਼ ਦੀ ਥਿਊਰੀ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ। ਮੇਰੇ ਤੋਂ ਛੁਟਕਾਰਾ ਪਾਉਣ ਲਈ, ਉਨ੍ਹਾਂ ਨੇ ਮੈਨੂੰ ਅਕਤੂਬਰ ਦੇ ਅੰਤ ਵਿੱਚ ਕਾਨਪੁਰ ਵਿੱਚ ਇੱਕ ਸਰੀਰਕ ਸਿਖਲਾਈ ਅਕੈਡਮੀ ਵਿੱਚ ਭੇਜ ਦਿੱਤਾ। ਉਥੋਂ ਮੈਨੂੰ ਘਰ ਭੇਜ ਦਿੱਤਾ ਗਿਆ। ਹਾਲ ਹੀ ਵਿਚ ਜਦੋਂ ਮੈਂ ਉਸ ਨੂੰ ਮਿਿਲਆ ਤਾਂ ਉਸ ਨੇ ਮੈਨੂੰ ਡਰਾਉਣਾ ਸ਼ੁਰੂ ਕਰ ਦਿੱਤਾ।

 
Have something to say? Post your comment
ਹੋਰ ਭਾਰਤ ਖ਼ਬਰਾਂ
ਜੈ ਇੰਦਰ ਕੌਰ ਨੇ ਦਿੱਲੀ ਐਮਸੀਡੀ ਚੋਣਾਂ ਵਿੱਚ ਭਾਜਪਾ ਲਈ ਕੀਤਾ ਪ੍ਰਚਾਰ ਕੈਨੇਡਾ ਦੇ ਟੋਰਾਂਟੋ ਅਤੇ ਵੈਨਕੂਵਰ ਨਾਲ ਅੰਮ੍ਰਿਤਸਰ ਲਈ ਸਿੱਧੀ ਫਲਾਈਟ ਦੀ ਮੰੰਗ ਨੇ ਜ਼ੋਰ ਫੜ੍ਹਿਆ ਵਿਆਹ ਬਚਾਉਣ ਦੀ ਮੰਨਤ ਪੂਰੀ ਕਰ ਰਹੀ ਸੀ ਪਤਨੀ, 1.90 ਕਰੋੜ ਦੀ ਬੀਮਾ ਰਾਸ਼ੀ ਲੈਣ ਲਈ ਪਤੀ ਨੇ ਕੀਤਾ ਕਤਲ ਗੁਜਰਾਤ ਚੋਣਾਂ: ਪਹਿਲੇ ਪੜਾਅ 'ਚ 89 ਸੀਟਾਂ 'ਤੇ ਵੋਟਿੰਗ ਜਾਰੀ, ਪਹਿਲੇ ਘੰਟੇ 'ਚ 4.5 ਫੀਸਦੀ ਵੋਟਿੰਗ ਇਜ਼ਰਾਈਲੀ ਫਿਲਮ ਨਿਰਮਾਤਾ ਨੇ ਆਪਣੀ ਗੱਲ ਦੁਹਰਾਈ, ਕਿਹਾ ‘ਕਸ਼ਮੀਰ ਫਾਈਲਜ਼ ਵਿੱਚ ਫਾਸੀਵਾਦੀ ਗੁਣ` ਬਿਲਕਿਸ ਬਾਨੋ ਨੇ ਸਮੂਹਿਕ ਬਲਾਤਕਾਰ ਅਤੇ ਕਤਲ ਦੇ ਦੋਸ਼ੀਆਂ ਨੂੰ ਬਰੀ ਕਰਨ ਨੂੰ ਦਿੱਤੀ ਚੁਣੌਤੀ ਫ਼ਿਰੋਜ਼ਾਬਾਦ ਵਿੱਚ ਦੁਕਾਨ ਅਤੇ ਘਰ ਨੂੰ ਲੱਗੀ ਅੱਗ, 3 ਬੱਚਿਆਂ ਸਮੇਤ 6 ਲੋਕਾਂ ਦੀ ਮੌਤ ਗੁਰੂਗ੍ਰਾਮ 'ਚ ਦਲੇਰ ਮਹਿੰਦੀ ਦਾ 1.5 ਏਕੜ ਦਾ ਫਾਰਮ ਹਾਊਸ ਸੀਲ ਆਫਤਾਬ ਦੀ ਸੁਰੱਖਿਆ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਨੂੰ ਕਮਿਸ਼ਨਰ ਨੇ ਕੀਤਾ ਸਨਮਾਨਿਤ ਛੱਤੀਸਗੜ੍ਹ ਦੇ ਸੁਕਮਾ 'ਚ ਨਕਸਲੀਆਂ ਵਲੋਂ ਸੁਰੱਖਿਆ ਬਲਾਂ 'ਤੇ ਗੋਲੀਬਾਰੀ, ਹੈੱਡ ਕਾਂਸਟੇਬਲ ਸ਼ਹੀਦ