Welcome to Canadian Punjabi Post
Follow us on

03

October 2022
ਟੋਰਾਂਟੋ/ਜੀਟੀਏ

ਹਥਿਆਰਬੰਦ ਡਾਕਿਆਂ ਦੇ ਸਬੰਧ ਵਿੱਚ 3 ਗ੍ਰਿਫਤਾਰ

September 23, 2022 09:12 AM

ਬਰੈਂਪਟਨ, 23 ਸਤੰਬਰ (ਪੋਸਟ ਬਿਊਰੋ) : ਪੀਲ ਰੀਜਨਲ ਪੁਲਿਸ ਵੱਲੋਂ ਉਸ ਨਾਗਰਿਕ ਦਾ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ ਜਿਸ ਦੀ ਚੌਕਸੀ ਕਾਰਨ ਤਿੰਨ ਲੁਟੇਰੇ ਕਾਬੂ ਵਿੱਚ ਆ ਗਏ। ਇਨ੍ਹਾਂ ਤਿੰਨਾਂ ਲੁਟੇਰਿਆਂ ਵੱਲੋਂ ਕਈ ਹਥਿਆਰਬੰਦ ਡਕੈਤੀਆਂ ਨੂੰ ਅੰਜਾਮ ਦਿੱਤਾ ਜਾ ਚੁੱਕਿਆ ਹੈ।
ਬੁੱਧਵਾਰ ਨੂੰ ਪੀਲ ਪੁਲਿਸ ਨੇ ਆਖਿਆ ਕਿ ਇੱਕ ਚੌਕਸ ਨਾਗਰਿਕ ਵੱਲੋਂ ਪੁਲਿਸ ਨੂੰ ਇਹ ਜਾਣਕਾਰੀ ਦਿੱਤੀ ਗਈ ਕਿ ਵੇਨਲੈੱਸ ਡਰਾਈਵ ਤੇ ਬ੍ਰਿਸਡੇਲ ਡਰਾਈਵ ਏਰੀਆ ਵਿੱਚ ਕੁੱਝ ਸ਼ੱਕੀ ਵਿਅਕਤੀ ਹਥਿਆਰਾਂ ਨਾਲ ਨਜ਼ਰ ਆਏ ਹਨ। ਇਹ ਸੂਹ ਮਿਲਣ ਉਪਰੰਤ ਪੁਲਿਸ ਅਧਿਕਾਰੀ ਮੌਕੇ ਉੱਤੇ ਪਹੁੰਚੇ ਤੇ ਉਨ੍ਹਾਂ ਨੇ ਭਰੀਆਂ ਹੋਈਆਂ ਗੰਨਜ਼ ਨਾਲ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ।ਜਾਂਚ ਤੋਂ ਇਹ ਖੁਲਾਸਾ ਹੋਇਆ ਕਿ ਇਨ੍ਹਾਂ ਮਸ਼ਕੂਕਾਂ ਵੱਲੋਂ 2 ਅਤੇ 19 ਸਤੰਬਰ ਦਰਮਿਆਨ ਅੱਠ ਫਾਰਮੇਸੀਆਂ ਉੱਤੇ ਡਾਕੇ ਮਾਰੇ ਗਏ।
ਪੁਿਲਸ ਨੇ ਦੱਸਿਆ ਕਿ 19 ਸਤੰਬਰ ਨੂੰ ਕੁੱਝ ਮਸ਼ਕੂਕਾਂ ਨੇ ਵਾਅਨ ਵਿੱਚ ਗੰਨ ਦੀ ਨੋਕ ਉੱਤੇ ਫਾਰਮੇਸੀ ਵਿੱਚ ਡਾਕਾ ਮਾਰਿਆ। ਅਧਿਕਾਰੀਆਂ ਵੱਲੋਂ ਚੋਰੀ ਦੀਆਂ ਦੋ ਕਾਰਾਂ ਵੀ ਬਰਾਮਦ ਕੀਤੀਆਂ ਗਈਆਂ ਤੇ ਇਨ੍ਹਾਂ ਦੀ ਵਰਤੋਂ ਵੀ ਇਨ੍ਹਾਂ ਜੁਰਮਾਂ ਤੇ ਹੋਰ ਜਰਮਾਂ ਲਈ ਕੀਤੀ ਗਈ।
ਇਨ੍ਹਾਂ ਮਸ਼ਕੂਕਾਂ ਵਿੱਚੋਂ ਇੱਕ ਦੀ ਪਛਾਣ ਟੋਰਾਂਟੋ ਦੇ 18 ਸਾਲਾ ਲੈਨਰੌਏ ਹਗਿੰਨਜ਼ ਵਜੋਂ ਕੀਤੀ ਗਈ। ਇਸ ਤੋਂ ਇਲਾਵਾ 17 ਸਾਲ ਤੇ 16 ਸਾਲ ਦੇ ਟੀਨੇਜਰਜ਼ ਨੂੰ ਵੀ ਗ੍ਰਿਫਤਾਰ ਕੀਤਾ ਗਿਆ।

 

 

Have something to say? Post your comment