Welcome to Canadian Punjabi Post
Follow us on

03

October 2022
ਟੋਰਾਂਟੋ/ਜੀਟੀਏ

ਫੋਰਡ ਨੇ ਦਿੱਤੀ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ

September 15, 2022 09:30 AM

ਓਨਟਾਰੀਓ, 15 ਸਤੰਬਰ (ਪੋਸਟ ਬਿਊਰੋ) : ਬੁੱਧਵਾਰ ਨੂੰ ਓਨਟਾਰੀਓ ਦੇ ਪ੍ਰੀਮੀਅਰ ਡੱਗ ਫੋਰਡ ਨੇ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦਿੰਦਿਆਂ ਆਖਿਆ ਕਿ ਔਖੇ ਵੇਲਿਆਂ ਵਿੱਚ ਵੀ ਕਦੇ ਮਹਾਰਾਣੀ ਨੇ ਆਪਣੇ ਲੋਕਾਂ ਦਾ ਸਾਥ ਨਹੀਂ ਛੱਡਿਆ ਤੇ ਹਮੇਸ਼ਾਂ ਉਨ੍ਹਾਂ ਦੇ ਨਾਲ ਖੜ੍ਹਦੀ ਰਹੀ। ਇਸ ਤੋਂ ਇਲਾਵਾ ਉਨ੍ਹਾਂ ਲੋਕਾਂ ਦੀ ਕਈ ਸਾਧਨਾਂ ਰਾਹੀਂ ਅਣਥੱਕ ਸੇਵਾ ਕੀਤੀ।

ਪ੍ਰੋਵਿੰਸ ਦੀ ਵਿਧਾਨਸਭਾ ਵੱਲੋਂ ਮਹਾਰਾਣੀ ਐਲਿਜ਼ਾਬੈੱਥ ਨੂੰ ਬੁੱਧਵਾਰ ਸਵੇਰੇ ਸ਼ਰਧਾਂਜਲੀ ਅਦਾ ਕੀਤੀ ਗਈ। ਪਿਛਲੇ ਵੀਰਵਾਰ ਨੂੰ ਮਹਾਰਾਣੀ ਦੀ ਹੋਈ ਮੌਤ ਤੋਂ ਬਾਅਦ ਬ੍ਰਿਟੇਨ ਵਾਂਗ ਹੀ ਕੈਨੇਡਾ ਵਿੱਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਇਸ ਮੌਕੇ ਫੋਰਡ ਨੇ ਆਖਿਆ ਕਿ ਮਹਾਰਾਣੀ ਦੀ ਮੌਤ ਕਾਰਨ ਉਹ ਨਿਜੀ ਤੌਰ ਉੱਤੇ ਗਮਜ਼ਦਾ ਹਨ। ਆਪਣੇ ਭਾਸ਼ਣ ਵਿੱਚ ਉਨ੍ਹਾਂ ਆਖਿਆ ਕਿ ਮਹਾਰਾਣੀ ਐਲਿਜ਼ਾਬੈੱਥ ਦਾ ਪ੍ਰਭਾਵ ਕਾਫੀ ਦੂਰ ਤੱਕ ਸੀ। ਆਪਣੇ ਸ਼ਾਸਨਕਾਲ ਦੌਰਾਨ ਉਨ੍ਹਾਂ 600 ਚੈਰਿਟੀਜ਼ ਦੀ ਮਦਦ ਕੀਤੀ। ਉਨ੍ਹਾਂ ਹਰ ਕਿਤੇ ਲੋਕਾਂ ਦੀਆਂ ਜਿ਼ੰਦਗੀਆਂ ਸੰਵਾਰਨ ਲਈ ਅਣਗਿਣਤ ਸਮੇਂ ਵਾਸਤੇ ਕੰਮ ਕੀਤਾ। ਉਨ੍ਹਾਂ ਆਖਿਆ ਕਿ ਉਨ੍ਹਾਂ ਦੇ ਚੇਤਿਆਂ ਵਿੱਚ ਹਮੇਸ਼ਾਂ ਮਹਾਰਾਣੀ ਐਲਿਜ਼ਾਬੈੱਥ ਰਹਿਣਗੇ।

ਫੋਰਡ ਨੇ ਅੱਗੇ ਆਖਿਆ ਕਿ ਸਾਨੂੰ ਸਾਰਿਆਂ ਨੂੰ ਜੋੜ ਕੇ ਰੱਖਣ ਲਈ ਮਹਾਰਾਣੀ ਐਲਿਜ਼ਾਬੈੱਥ ਇੱਕ ਸਾਂਝੀ ਕੜੀ ਸੀ।ਇਸ ਮੌਕੇ ਐਨਡੀਪੀ ਆਗੂ ਪੀਟਰ ਟੈਬੰਜ਼, ਕਿੰਗਫਿਸ਼ਰ ਲੇਕ ਫਰਸਟ ਨੇਸ਼ਨ ਦੇ ਮੈਂਬਰ ਸੋਲ ਮਾਮਾਕਾਵਾ ਨੇ ਵੀ ਮਹਾਰਾਣੀ ਐਲਿਜ਼ਾਬੈੱਥ ਨੂੰ ਸ਼ਰਧਾਂਜਲੀ ਦਿੱਤੀ।

 

 

Have something to say? Post your comment