Welcome to Canadian Punjabi Post
Follow us on

09

June 2023
ਬ੍ਰੈਕਿੰਗ ਖ਼ਬਰਾਂ :
ਪੀ.ਆਰ.ਟੀ.ਸੀ. ਡਰਾਈਵਰ ਮਨਜੀਤ ਸਿੰਘ ਦੇ ਪਰਿਵਾਰ ਨੂੰ ਮੁੱਖ ਮੰਤਰੀ ਨੇ ਦਿੱਤਾ ਚੈੱਕ, ਲਾਕਡਾਊਨ ਸਮੇਂ ਹਜ਼ੂਰ ਸਾਹਿਬ ਤੋਂ ਆਉਂਦੇ ਮਨਜੀਤ ਸਿੰਘ ਦੀ ਹੋਈ ਸੀ ਮੌਤਮੁੱਖ ਮੰਤਰੀ ਗਭਵੰਤ ਮਾਨ ਨੇ ਕਿਹਾ: ਸਰਕਾਰ ਗੋਇੰਦਵਾਲ ਥਰਮਲ ਪਲਾਂਟ ਖਰੀਦਣ ਦੀ ਤਿਆਰੀ ਵਿਚ ਪੰਜਾਬ ਰਾਜ ਤਕਨੀਕੀ ਸਿੱਖਿਆ ਅਤੇ ਉਦਯੋਗਿਕ ਸਿਖਲਾਈ ਬੋਰਡ ਨੇ ਪ੍ਰੀਖਿਆ ਸੁਧਾਰਾਂ ਨੂੰ ਕੀਤਾ ਲਾਗੂਗੈਂਗਸਟਰ ਦਿਲਪ੍ਰੀਤ ਸਿੰਘ ਬਾਬਾ ਦੇ ਸਾਥੀ ਦਵਿੰਦਰ ਸਿੰਘ ਤੋਂ ਰੂਪਨਗਰ ਪੁਲਿਸ ਨੇ 4 ਪਿਸਤੌਲਾਂ ਕੀਤੀਆਂ ਬਰਾਮਦਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਲੁਧਿਆਣਾ ਨੇੜੇ ਅਤਿ ਸੁਰੱਖਿਅਤ ਡਿਜ਼ੀਟਲ ਜੇਲ੍ਹ ਬਣਾਉਣ ਦਾ ਐਲਾਨਪਟਿਆਲਾ ਵਿੱਚ ਬਾਲ ਮਜ਼ਦੂਰੀ ਖਿਲਾਫ ਸਫਲ ਛਾਪੇਮਾਰੀਆਬਕਾਰੀ ਵਿਭਾਗ ਵੱਲੋਂ ਵਿਆਪਕ ਤਲਾਸ਼ੀ ਮੁਹਿੰਮ ਦੌਰਾਨ 17000 ਕਿਲੋ ਲਾਹਣ, 320 ਲੀਟਰ ਨਾਜਾਇਜ਼ ਸ਼ਰਾਬ ਬਰਾਮਦਵਿਜੀਲੈਂਸ ਬਿਊਰੋ ਵੱਲੋਂ ਸਹਾਇਕ ਸਬ ਇੰਸਪੈਕਟਰ 35,000 ਰੁਪਏ ਰਿਸ਼ਵਤ ਲੈਂਦਾ ਕਾਬੂ
 
ਕੈਨੇਡਾ

ਅਗਲੀਆਂ ਫੈਡਰਲ ਚੋਣਾਂ ਨਹੀਂ ਲੜੇਗੀ ਬਰਗਨ

September 06, 2022 11:16 PM

ਓਟਵਾ, 6 ਸਤੰਬਰ (ਪੋਸਟ ਬਿਊਰੋ) : ਅੰਤਰਿਮ ਕੰਜ਼ਰਵੇਟਿਵ ਆਗੂ ਕੈਂਡਿਸ ਬਰਗਨ ਨੇ ਇਹ ਸਪਸ਼ਟ ਕਰ ਦਿੱਤਾ ਹੈ ਕਿ ਉਹ ਅਗਲੀਆਂ ਫੈਡਰਲ ਚੋਣਾਂ ਨਹੀਂ ਲੜੇਗੀ।ਪਰ ਉਨ੍ਹਾਂ ਇਹ ਵੀ ਆਖਿਆ ਹੈ ਕਿ ਉਹ ਇਸ ਵੀਕੈਂਡ ਪਾਰਟੀ ਦਾ ਨਵਾਂ ਆਗੂ ਚੁਣੇ ਜਾਣ ਤੋਂ ਬਾਅਦ ਐਮਪੀ ਵਜੋਂ ਬਣੀ ਰਹੇਗੀ।
ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਇੱਕ ਬਿਆਨ ਵਿੱਚ ਬਰਗਨ ਨੇ ਆਖਿਆ ਕਿ ਪੋਰਟੇਜ-ਲਿਸਗਾਰ ਹਲਕਾ ਵਾਸੀਆਂ ਦੀ 14 ਸਾਲ ਤੱਕ ਸੇਵਾ ਕਰਨਾ ਉਨ੍ਹਾਂ ਲਈ ਬੜੇ ਮਾਣ ਵਾਲੀ ਗੱਲ ਰਹੀ ਹੈ। ਹਾਊਸ ਆਫ ਕਾਮਨਜ਼ ਵਿੱਚ ਉਨ੍ਹਾਂ ਦੀ ਆਵਾਜ਼ ਬਣਨ ਦਾ ਉਸ ਨੂੰ ਮੌਕਾ ਮਿਲਿਆ ਇਸ ਲਈ ਉਹ ਸਾਰਿਆਂ ਦੀ ਬਹੁਤ ਧੰਨਵਾਦੀ ਹੈ।ਉਨ੍ਹਾਂ ਇਹ ਵੀ ਆਖਿਆ ਕਿ 10 ਸਤੰਬਰ ਤੋਂ ਬਾਅਦ, ਪਾਰਟੀ ਵੱਲੋਂ ਜਿਹੜਾ ਵੀ ਆਗੂ ਚੁਣਿਆ ਜਾਂਦਾ ਹੈ ਉਹ ਉਸ ਦਾ ਸਮਰਥਨ ਕਰੇਗੀ। ਉਨ੍ਹਾਂ ਆਖਿਆ ਕਿ ਕੈਨੇਡਾ ਵਿੱਚ ਕੰਜ਼ਰਵੇਟਿਵ ਮੂਵਮੈਂਟ ਨੂੰ ਲੈ ਕੇ ਉਹ ਕਾਫੀ ਸਕਾਰਾਤਮਕ ਰੌਂਅ ਰੱਖਦੀ ਹੈ ਤੇ ਕੰਜ਼ਰਵੇਟਿਵਾਂ ਦੀ ਜਿੱਤ ਦੀ ਆਸ ਕਰਦੀ ਹੈ।
ਇਸ ਸਾਲ ਐਰਿਨ ਓਟੂਲ ਦੇ ਕੰਜ਼ਰਵੇਟਿਵ ਆਗੂ ਦਾ ਅਹੁਦਾ ਛੱਡਣ ਤੋਂ ਬਾਅਦ ਅੰਤਰਿਮ ਆਗੂ ਦੀ ਭੂਮਿਕਾ ਨਿਭਾਉਣ ਵਾਲੀ ਬਰਗਨ ਪਹਿਲਾਂ ਕੰਜ਼ਰਵੇਟਿਵਾਂ ਦੀ ਡਿਪਟੀ ਆਗੂ ਸੀ ਤੇ ਹਾਊਸ ਆਫ ਕਾਮਨਜ਼ ਵਿੱਚ ਪਾਰਟੀ ਦੀਆਂ ਅਹਿਮ ਸ਼ਖਸੀਅਤਾਂ ਵਿੱਚ ਸ਼ਾਮਲ ਸੀ।ਮੈਨੀਟੋਬਾ ਤੋਂ ਇਸ ਐਮਪੀ ਨੂੰ ਪਹਿਲੀ ਵਾਰੀ ਪੋਰਟੇਜ-ਲਿਸਗਾਰ ਇਲਾਕੇ ਤੋਂ ਚੁਣਿਆ ਗਿਆ।
ਆਪਣੇ ਬਿਆਨ ਵਿੱਚ ਬਰਗਨ ਨੇ ਸਾਬਕਾ ਪ੍ਰਧਾਨ ਮੰਤਰੀ ਸਟੀਫਨ ਹਾਰਪਰ ਤੇ ਸਾਬਕਾ ਅੰਤਰਿਮ ਆਗੂ ਰੋਨਾ ਐਂਬਰੋਸ ਦਾ ਧੰਨਵਾਦ ਵੀ ਕੀਤਾ। ਜਿ਼ਕਰਯੋਗ ਹੈ ਕਿ ਕੰਜ਼ਰਵੇਟਿਵ ਪਾਰਟੀ ਸ਼ਨਿੱਚਰਵਾਰ ਰਾਤ ਨੂੰ ਓਟਵਾ ਵਿੱਚ ਹੋਣ ਜਾ ਰਹੇ ਇਜਲਾਸ ਵਿੱਚ ਆਪਣਾ ਨਵਾਂ ਆਗੂ ਚੁਣੇਗੀ।

 

 

 
Have something to say? Post your comment
ਹੋਰ ਕੈਨੇਡਾ ਖ਼ਬਰਾਂ
ਫੈਡਰਲ ਕਮੇਟੀ ਵੱਲੋਂ 700 ਪੰਜਾਬੀ ਵਿਦਿਆਰਥੀਆਂ ਦੇ ਡਿਪੋਰਟੇਸ਼ਨ ਦੇ ਮਾਮਲਿਆਂ ਉੱਤੇ ਸਟੇਅ ਸਬੰਧੀ ਮਤਾ ਪਾਸ ਹਾਊਸ ਵਿੱਚ ਬਜਟ ਬਿੱਲ ਹੋਇਆ ਪਾਸ ਬੈਂਕ ਆਫ ਕੈਨੇਡਾ ਨੇ ਵਿਆਜ਼ ਦਰਾਂ ਵਿੱਚ ਕੀਤਾ 25 ਅੰਕਾਂ ਦਾ ਵਾਧਾ ਆਨਲਾਈਨ ਨਿਊਜ਼ ਬਿੱਲ ਦੇ ਮਾਮਲੇ ਵਿੱਚ ਮੈਟਾ ਤੇ ਗੂਗਲ ਨਾਲ ਸਮਝੌਤਾ ਕਰਨ ਦੇ ਰੌਂਅ ਵਿੱਚ ਨਹੀਂ ਹਨ ਟਰੂਡੋ ਚੋਣਾਂ ਵਿੱਚ ਵਿਦੇਸ਼ੀ ਦਖ਼ਲ ਦੇ ਮੁੱਦੇ ਉੱਤੇ ਸੁਣਵਾਈ ਨਾਲੋਂ ਜਾਂਚ ਦੇ ਹੱਕ ਵਿੱਚ ਹਨ ਕੈਨੇਡੀਅਨਜ਼ : ਨੈਨੋਜ਼ ਵਿਆਜ਼ ਦਰਾਂ ਵਿੱਚ ਮੁੜ ਵਾਧਾ ਕਰ ਸਕਦਾ ਹੈ ਬੈਂਕ ਆਫ ਕੈਨੇਡਾ ਹੁਣ ਬਿਨਾਂ ਵੀਜ਼ਾ ਦੇ ਕੈਨੇਡਾ ਵਿਜਿ਼ਟ ਕਰ ਸਕਣਗੇ 13 ਹੋਰਨਾਂ ਦੇਸ਼ਾਂ ਦੇ ਵਾਸੀ ਇਹ ਸੀਜ਼ਨ ਜੰਗਲ ਦੀ ਅੱਗ ਲਈ ਰਹੇਗਾ ਸੱਭ ਤੋਂ ਮਾੜਾ : ਬਲੇਅਰ ਮੰਗਾਂ ਨਾ ਮੰਨੇ ਜਾਣ ਉੱਤੇ ਬਜਟ ਬਿੱਲ ਨੂੰ ਆਸਾਨੀ ਨਾਲ ਪਾਸ ਨਹੀਂ ਹੋਣ ਦੇਵਾਂਗੇ : ਪੌਲੀਏਵਰ ਮੱਛੀਆਂ ਫੜ੍ਹਨ ਗਏ ਚਾਰ ਬੱਚਿਆਂ ਤੇ ਇੱਕ ਵਿਅਕਤੀ ਦੀ ਹੋਈ ਮੌਤ