Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਟੋਰਾਂਟੋ/ਜੀਟੀਏ

ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਨੇ ਸਲਾਨਾ ਸਮਾਗਮ ਕਰਵਾਇਆ

August 18, 2022 01:54 AM

(ਬਰੈਂਪਟਨ/ਬਾਸੀ ਹਰਚੰਦ) ਬਰੈਂਪਟਨ ਦੀਆਂ ਸੀਨੀਅਰਜ਼ ਕਲੱਬਾਂ ਦੀ ਨੁੰਮਾਇੰਦਗੀ ਕਰਦੀ ਅਸੋਸੀਏਸ਼ਨ ਆਫ ਸੀਨੀਅਰਜ਼ ਕਲੱਬ ਬਰੈਂਪਟਨ (ਕਨੇਡਾ ) ਨੇ ਜੰਗੀਰ ਸਿੰਘ ਸੈਭੀ ਦੀ ਪਰਧਾਨਗੀ ਹੇਠ ਸਲਾਨਾ ਸਮਾਗਮ ਧੂਮ ਧਾਮ ਨਾਲ ਮਨਾਇਆ । ਸੁਬਾਹ ਗਿਆਰਾਂ ਵਜੇ ਤੋਂ ਸੀਨੀਅਰਜ਼ ਕਲੱਬਾਂ ਤੋਂ ਸੀਨੀਅਰ ਪਹੁੰਚਨੇ ਸੁਰੂ ਹੋ ਗਏ ਸਨ। ਅਸੋਸੀਏਸ਼ਨ ਵੱਲੋਂ ਸੱਭ ਪਰਬੰਧ ਮੁਕੱਮਲ ਕਰ ਲਏ ਗਏ ਸਨ। ਸਟੇਜ ਤੋਂ ਬਿਨਾਂ ਲੱਗ ਪੱਗ ਚਾਰ ਸੌ ਕੁਰਸੀਆਂ ਬੈਠਣ ਵਾਸਤੇ ਲਾਈਆਂ ਗਈਆਂ ਸਨ। ਇਸ ਤੋਂ ਵਾਫਰ ਵੀ ਬੰਦੇ ਤੁਰਦੇ ਫਿਰਦੇ ਵੇਖੇ ਗਏ। ਬੜੇ ਸੁਚੱਜੇ ਢੰਗ ਨਾਲ ਸੁਆਗਤੀ ਕਮੇਟੀ ਕਮੇਟੀ, ਭੋਜਨ ਕਮੇਟੀ, ਕਲੱਬਾਂ ਦੇ ਬੈਨਰ ਲਾਉਣ ਵਾਲੀ ਕਮੇਟੀ, ਸਹਾਇਤਾ ਫੰਡ ਲਈ ਕਮੇਟੀ, ਹਸਤਾਖਰ ਕਮੇਟੀ ਆਦਿ ਬਣਾ ਕੇ ਸਾਰੇ ਸਮਾਗਮ ਨੂੰ ਅਯੋਜਤ ਕੀਤਾ ਗਿਆ ਸੀ। ਹਰ ਬੰਦਾ ਆਪਣੇ ਆਪਣੇ ਥਾਂ ਜੁੰਮੇਵਾਰੀ ਨਿਭਾ ਰਿਹਾ ਸੀ। ਸਿਟੀ ,ਪਰੋਵਿੰਸ, ਫੈਡਰਲ ਨੁਮਾਇੰਦਿਆਂ ਤੋਂ ਇਲਾਵਾ ਅਖਬਾਰਾਂ ਦੇ ਸੰਪਾਦਕਾਂ ਨੇ ਪਰਧਾਨਗੀ ਮੰਚ ਤੇ ਸ਼ਸੋਬਤ ਹੋ ਕੇ ਸਮਾਗਮ ਦੀ ਸ਼ਾਨ ਵਧਾਈ । ਜਿੰਨਾਂ ਵਿੱਚ ਬਰੈਪਟਨ ਸਿਟੀ ਤੋਂ ਮੇਅਰ ਪੈਟਰਿਕ ਬਰਾਊਨ,ਮਨਿੰਦਰ ਸਿੱਧੂ ਐਮ ਪੀ, ਸੋਨੀਆ ਸਿੱਧੂ ਐਮ ਪੀ, ਸ਼ੌਕਤ ਅਲੀ ਐਮ ਪੀ,ਚਾਰਮਿਨ ਵਿਲਿਅਮ ਐਮ ਪੀ,ਪੀ, ਅਮਨਜੋਤ ਸਿੰਘ ਐਮ ਪੀ ਪੀ ,ਸਹਾਰਾ ਸੀਨੀਅਰਜ਼ ਕਲੱਬ ਮਿਸੀਸਾਗਾ ਤੋਂ ਸੁਖਪਾਲ ਸ਼ੋਰ ਅਤੇ ਸਰਵਨ ਸਿੰਘ ਲਿੱਧੜ, ਪਰਵਾਸੀ ਅਖਬਾਰ ਦੇ ਹੋਣਹਾਰ ਮਾਲਕ ਅਤੇ ਸੰਪਾਦਕ ਰਾਜਿੰਦਰ ਸਿੰਘ ਸੈਣੀ, ਕੰਪਿਊਟਰ ਪੰਜਾਬੀ ਲਿਪੀ ਦੇ ਮਾਹਰ ਕਿਰਪਾਲ ਸਿੰਘ ਪੰਨੂ, ਸੂਗਰ ਇਲਾਜ ਦੇ ਮਾਹਰ ਡਾ:;ਹਰਪਰੀਤ ਸਿੰਘ ਬਜਾਜ ਦੇ ਨਾਂ ਜਿਕਰ ਯੋਗ ਹਨ। ਗੀਤਕਾਰਾਂ ਨੇ ਆਪਣੀ ਕਲਾ ਨਾਲ ਖੂਬ ਰੌਣਕਾਂ ਲਾਈਆਂ। ਸੀਨੀਅਰ ਔਰਤਾਂ ਵੱਲੋਂ ਪੰਜਾਬੀ ਗਿੱਧਾ ਪਾ ਕੇ ਦਰਸ਼ਕਾ ਦਾ ਮਨ ਮੋਹ ਲਿਆ। ਪਰਸਿੱਧ ਕਹਾਣੀਕਾਰ ਵਰਿਆਮ ਸਿੰਘ ਸੰਧੂ ਤੋਂ ਇਲਾਵਾ ਕਈ ਨਾਮਵਰ ਸਖਸੀਅਤਾਂ ਨੂੰ ਪਲੈਕ ਦੇ ਕੇ ਅਸੋਸੀਏਸ਼ਨ ਵੱਲੋਂ ਸਨਮਾਨਤ ਕੀਤਾ ਗਿਆ। ਸਟੇਜ ਦੀ ਜੁੰਮੇਵਾਰੀ ਪਰੀਤਮ ਸਿੰਘ ਸਰਾਂ ਨੇ ਨਿਭਾਈ। ਚਾਹ ਭੋਜਨ ਦਾ ਲੰਗਰ ਸਾਰਾ ਦਿਨ ਚਲਦਾ ਰਿਹਾ ਜਿਸ ਵਿਸ਼ੇਸ਼ਤਾ ਇਹ ਸੀ ਕਿ ਮਠਿਆਈ ਘੱਟ ਅਤੇ ਹੈਲਦੀ ਭੋਜਨ ਬਰੌਕਲੀ ਅਤੇ ਕਿਨਵਾ ਪਰੋਸਿਆ ਗਿਆ। ਇਸ ਸਮਾਗਮ ਦੀ ਸਫਲਤਾ ਦਾ ਸਿਹਰਾ ਸਮੁਚੀ ਟੀਮ ਨੂੰ ਜਾਂਦਾ ਹੈ।

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ