Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਨਜਰਰੀਆ

ਵਧ ਰਹੀਆਂ ਮਾਨਸਿਕ ਸਮੱਸਿਆਵਾਂ,ਸਮਾਧਾਨ ਅਤੇ ਬਚਾਉ

August 11, 2022 11:14 PM

-ਬਲਵਿੰਦਰ ਬਰਨਾਲਾ (6474065019)

ਅੱਜ ਦੇ ਪੂੰਜੀਵਾਦੀ ਦੌਰ ਵਿਚ ਪੈਸੇ ਦੀ ਹੋੜ ਨੇ ਮਨੁੱਖ ਦੀ ਵਪਾਰ ਪ੍ਰਤੀ ਰੁਚੀ ਵਿਚ ਬੇਲੋੜਾ ਵਾਧਾ ਕੀਤਾ ਹੈ।ਸਮਾਜਿਕ ਕਦਰਾਂ ਕੀਮਤਾਂ ਵਿਚ ਭਾਰੀ ਗਿਰਾਵਟ ਆਈ ਹੈ।ਮਨੁੱਖ ਮਨੁੱਖ ਨੂੰ ਵਸਤੂ ਵਜੋਂ ਵਧੇਰੇ ਵਰਤ ਰਿਹਾ ਹੈ।ਇਥੋਂ ਤੱਕ ਨੇੇੜਲੇ ਖੁਨ ਦੇ ਰਿਸ਼ਤਿਆਂ ਵਿਚ ਵੀ ਅਸਾਨੀ ਨਾਲ ਵਪਾਰਕ ਰੂਚੀ ਦੇਖੀ ਜਾ ਸਕਦੀ ਹੈ।ਅਸੀਂ ਬਦੇਸ਼ੀ ਇਸਦੀ ਤਕਲੀਫ ਬਹੁਤ ਹੀ ਨੇੜਿਉਂ ਵੇਖ ਰਹੇ ਹਾਂ ਜਦ ਆਪਣੀ ਮਾਂ ਧਰਤੀ ਉਪਰਲੀ ਆਪਣੀ ਅਚੱਲ ਜਾਇਦਾਦ ਤੇ ਆਪਣੇ ਹੀ ਕਬਜ਼ੇ ਕਰਦੇ ਹਨ ਜਿੰਨਾ ਵਿਚ ਭਰਾ ਭਤੀਜਿਆਂ ਦੀ ਸ਼ਮੂਲੀਅਤ ਆਮ ਦੇਖੀ ਜਾ ਸਕਦੀ ਹੈ।ਨੇੜਲੇ ਸਮਾਜਿਕ ਰਿਸ਼ਤੇ ਵੀ ਲ਼ੋੜ ਦੇ ਰਿਸ਼ਤਿਆਂ ਵਿਚ ਤਬਦੀਲ ਹੋ ਚੁੱਕੇ ਹਨ।ਸਮਾਜ ਵਿਗਿਆਨ ਮਨੁੱਖ ਨੂੰ ਇੱਕ ਸਮਾਜਿਕ ਜੀਵ ਵਜੋਂ ਹੀ ਦੇਖਦਾ ਹੈ।ਇਸ ਅਨੁਸਾਰ ਸਮਾਜ ਤੋਂ ਬਿਨਾ ਮਨੁੱਖ ਦੀ ਹੋਂਦ ਹੀ ਅਸੰਭਵ ਹੈ।ਭਾਵ ਮਨੁੱਖ ਜਿਉਂਦਾ ਹੀ ਨਹੀਂ ਰਹਿ ਸਕਦਾ।ਵਪਾਰਕ ਰੁਚੀ ਉਸਨੂੰ ਸਰਮਾਇਆ ਤਾਂ ਦੇ ਸਕਦੀ ਹੈ ਪਰ ਸਮਾਜਿਕ ਸਤੰੁਸ਼ਟੀ ਨਹੀਂ।ਸਮਾਜਿਕ ਸੰਤੂਸ਼ਟੀ ਰਿਸ਼ਤਿਆਂ ਦੇ ਸੁਚੇਪਣ ਵਿਚੋਂ ਹੀ ਮਿਲ ਸਕਦੀ ਹੈ।ਇਸਦੀ ਹੋਂਦ ਹੀ ਸਾਨੂੰ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਤੋਂ ਮੁਕਤੀ ਦਵਾ ਸਕਦੀ ਹੈ।ਮਾਨਿਸਕ ਦਬਾ ਦਾ ਇਕ ਹੱਦ ਤੋਂ ਵਧ ਜਾਣਾ ਦਿਮਾਗੀ ਤੰਤੂਆਂ ਦੇ ਉਲਝਣ ਦਾ ਕਾਰਨ ਬਣਦਾ ਹੈ। ਅਸੀਂ ਦੇਖਦੇ ਹਾਂ ਕਿ ਅਖੌਤੀ ਸਮਾਜਿਕ,ਧਾਰਮਿਕ ਅਤੇ ਅਖੌਤੀ ਕਲਿਆਣਕਾਰੀ ਰਾਜਨੀਤਿਕ ਸੰਸਥਾਵਾਂ ਵੀ ਅਸਲੋਂ ਵਪਾਰਕ ਸੰਸਥਾਵਾਂ ਹੀ ਹਨ।ਮਨੁੱਖ ਆਪਣੀਆਂ ਮਾਨਸਿਕ ਉਲਝਣਾ ਦੇ ਹੱਲ ਲਈ ਇਹਨਾ ਦੀ ਸ਼ਰਨ ਲੈਂਦਾ ਹੈ ਅਤੇ ਆਖਰ ਹੱਲ ਦੀ ਤਲਾਸ਼ ਵਿਚ ਹੋਰ ਉਲਝ ਜਾਂਦਾ ਹੈ।ਵਿਗਿਆਨ ਪ੍ਰਤੀ ਮਨੁੱਖ ਦੀ ਉਦਾਸ਼ੀਨਤਾ ਅਤੇ ਅੰਧਵਿਸਵਾਸਾਂ ਪ੍ਰਤੀ ਉਲਾਰਪੁਣਾ ਮਾਨਸਿਕ ਤਵਾਜਣ ਵਿਚ ਅਸਾਵਾਂਪਣ ਪੈਦਾ ਕਰਦਾ ਹੈ।
ਮਾਨਸਿਕ ਬੀਮਾਰੀ ਕੀ ਹੈ?
ਕੀ ਮਾਨਸਿਕ ਸਮੱਸਿਆ ਨੂੰ ਮਾਨਸਿਕ ਬੀਮਾਰੀ ਕਿਹਾ ਜਾ ਸਕਦਾ ਹੈ? ਬੀਮਾਰੀ ਅਸਲ ਵਿਚ ਕਿਸੇ,ਵਿਸ਼ਾਣੂ,ਕੀਟਾਣੁ ਜਾਂ ਕਿਸੇ ਉਲੀ ( ਫੰਗਸ) ਕਾਰਨ ਹੁੰਦੀ ਹੈ।ਪਰ ਅਜਿਹਾ ਮਾਨਸਿਕ ਬੀਮਾਰੀ ਸਮੇਂ ਨਹੀਂ ਵਾਪਰਦਾ।ਜਿਸ ਕਰਕੇ ਇਸ ਨੁੰ ਬੀਮਾਰੀ ਦੀ ਕੈਟਾਗਰੀ ਵਿਚ ਨਹੀਂ ਰੱਖਿਆ ਜਾ ਸਕਦਾ।ਇਸਦੀ ਠੀਕ ਪਰੀਭਾਸ਼ਾ ਦਿਮਾਗੁੀ ਪ੍ਰਬੰਧਾ ਨੂੰ ਸਮਝਕੇ ਹੀ ਸਮਝੀ ਜਾ ਸਕਦੀ ਹੈ। ਹਰ ਮਨੁੱਖ ਦੀ ਬਣਤਰ ਵਿਰਾਸਤ ਚੋਂ ਪਰਾਪਤ ਹੁੰਦੀ ਹੈ।ਇਸ ਨੁੰ ਅਸੀਂ ਵੰਸਕ ਗੁਣਵੱਤਾ ( ਜੀਨਜ਼) ਕਹਿੰਦੇ ਹਾਂ।ਹਰ ਵਿਅਕਤੀ ਦੀ ਵਿਰਾਸਤ ਵਖਰੀ ਹੋਣ ਕਾਰਨ ਉਸਦੇ ਦਿਮਾਗ ਦੀ ਗੁਣਵੱਤਾ ਵੀ ਵਖਰੀ ਹੋਵੇਗੀ। ਇਹਨਾ ਦਿਮਾਗੀ ਬਣਤਰਾਂ ਦੇ ਵਿਕਾਸ ਵਿਚ ਵਾਤਾਵਰਣ ਅਹਿਮ ਰੋਲ ਅਦਾ ਕਰਦਾ ਹੈ ਭਾਵੇਂ ਇਹ ਬਾਹਰੀ ਹੈ ਜਾਂ ਅੰਦਰੁਨੀ।ਚੰਗੀ ਜਾਂ ਮਾੜੀ ਦਿਮਾਗੀ ਬਣਤਰ ਦੋਨਾਂ ਲਈ ਵਾਤਾਵਰਣ ਅਹਿਮ ਰੋਲ ਅਦਾ ਕਰਦਾ ਹੈ।ਮਾੜਾ ਵਾਤਵਰਣ ਚੰਗੀ ਦਿਮਾਗੀ ਬਣਤਰ ਨੂੰ ਵਿਕਸਤ ਹੋਣ ਵਿਚ ਰੁਕਾਵਟ ਪੈਦਾ ਕਰੇਗਾ ਤੇ ਇਹ ਨਿਰਦਿਸ਼ਾ ਹੋ ਸਕਦੀ ਹੈ ਅਤੇ ਮਾੜੀ ਲਈ ਚੰਗਾ ਵਾਤਾਵਣ ਗੁਣਵੱਤਾ ਹੋ ਸਕਦਾ ਹੈ ਤੇ ਵਿਕਾਸ ਠੀਕ ਦਿਸ਼ਾ ਲੈ ਸਕਦਾ ਹੈ।ਇਸੇ ਵਿਚ ਹੀ ਮਾਨਸਿਕ ਉਲਝਣਾ ਦਾ ਰਾਜ਼ ਛੁਪਿਆ ਹੈ।
ਮਾਨਸਿਕ ਸਮੱਸਿਆਵਾਂ ਨੂੰ ਅਸੀਂ ਦੋ ਪੱਖਾਂ ਤੋਂ ਵੇਖ ਸਕਦੇ ਹਨ।
ਪਹਿਲਾ, ਦਿਮਾਗ ਦੀਆਂ ਗਤੀਵਿਧੀਆਂ ਦਾ ਸਰੀਰਕ ਗਤੀਵਿਧੀਆਂ ਤੇ ਪੈਣ ਵਾਲਾ ਅਸਰ (Psycho-Somatic).
ਦੂਸਰਾ, ਸਰੀਰਕ ਗਤੀਵਿਧੀਆਂ ਦਾ ਦਿਮਾਗੀ ਗਤੀਵਿਧੀਆਂ ਤੇ ਪੈਣ ਵਾਲਾ ਅਸਰ (Somato-Psychic).
ਸਾਡਾ ਦਿਮਾਗ ਜੋ ਵੀ ਆਸ ਪਾਸ ਵਾਪਰਦਾ ਹੈ ਸਾਡੀਆਂ ਗਿਆਨ ਇੰਦਰੀਆਂ ਦੇ ਜ਼ਰੀਏ ਉਸਦਾ ਮਨੋ-ਵਿਸਲੇਸ਼ਣ ਕਰਦਾ ਹੈ।ਉਦਾਰਹਣ ਵਜੋਂ ਕਿਸੇ ਖਤਰੇ ਵਾਲੀ ਹਾਲਤ ਸਮੇਂ ਇਹ ਵਧੇਰੇ ਸਤਰਕ ਹੋ ਜਾਂਦਾ ਹੈ।ਦਿਮਾਗ ਵਿਚ ਆਈ ਤੇਜੀ ਵਧੇਰੇ ਊਰਜ਼ਾ ਦੀ ਮੰਗ ਕਰੇਗੀ ਜਿਸ ਲਈ ਸਾਡਾ ਦਿਮਾਗ ਸਰੀਰਕ ਗਤੀਵਿਧੀਆਂ ਵਿਚ ਤੇਜੀ ਲੈ ਆਵੇਗਾ।ਸਾਡਾ ਦਿਲ ਵਧੇਰੇ ਖੂਨ ਦੀ ਸਪਲਾਈ ਲਈ ਤੇਜ ਹੋ ਜਾਵੇਗਾ।ਸਾਡੇ ਦਿਲ ਦੀ ਧੜਕਨ ਆਮ ਨਾਲੋਂ ਵਧ ਜਾਵੇਗੀ।ਵਧੇਰੇ ਆਕਸੀਜ਼ਨ ਦੀ ਸਪਲਾਈ ਲਈ ਸਾਡੇ ਸਾਹ ਦੀ ਗਤੀ ਤੇਜ ਹੋ ਜਾਵੇਗੀ।ਡਰ ਤੋਂ ਕਿਨਾਰਾ ਕਰਨ ਲਈ ਸਾਡੀਆਂ ਲੱਤਾਂ ਵਿਚ ਅਤੇ ਦਿਮਾਗ ਵਿਚ ਖੁਨ ਦੀ ਸਪਲਾਈ ਵਧ ਜਾਵੇਗੀ।ਪੇਟ ਵਿਚਲੇ ਭੋਜਨ ਦੇ ਹਜ਼ਮ ਹੋਣ ਲਈ ਜਾ ਰਹੀ ਸਪਲਾਈ ਤੇ ਕੱਟ ਲੱਗ ਜਾਵੇਗੀ ਅਤੇ ਹਾਜ਼ਤ ਦੇ ਲੱਛਣ ਪਰਗਟ ਹੋ ਜਾਣਗੇ।ਇਹੀ ਕਾਰਨ ਹੈ ਕਿ ਫੜੇ ਜਾਣ ਦੇ ਡਰੋਂ ਚੋਰ ਆਪਣੀ ਆਮ ਦੌੜਨ ਦੀ ਸਪੀਡ ਨਾਲੋਂ ਕਿਤੇ ਵਧੇਰੇ ਦੌੜਦਾ ਹੈ।ਅਜਿਹੀ ਸਥਿਤੀ ਸਮੇਂ ਸਰੀਰ ਦੀਆਂ ਸਾਰੀਆਂ ਮਾਸਪੇਸ਼ੀਆਂ ਵਿਚ ਤਣਾਉ ਦੇਖਿਆਂ ਜਾ ਸਕਦਾ।ਪਸ਼ੀਨਾ ਵਧੇਰ ਆਵੇਗਾ।
ਦੁਸਰੀ ਹਾਲਤ ਸਮੇਂ ਭਾਵ ਜਦ ਕੋਈ ਸਰੀਰਕ ਸਮੱਸਿਆ ਹੈ ਤਾ ਇਸਦਾ ਦਿਮਾਗੀ ਹਾਲਤ ਤੇ ਅਸਰ ਪਵੇਗਾ।ਤੁਹਾਡੇ ਪੇਟ ਵਿਚ ਖਰਾਬੀ ਸਮੇਂ ਪੇਟ ਦਰਦ ਕਰਦਾ ਹੈ।ਇਸ ਦਰਦ ਦਾ ਅਹਿਸਾਸ ਦਿਮਾਗ ਵਿਚ ਹੀ ਮਹਿਸੂਸ ਕੀਤਾ ਜਾਂਦਾ ਹੈ।ਤੁਸੀਂ ਕਰਾਹੁਣ ਲੱਗ ਜਾਂਦੇ ਹੋ।ਦਿਮਾਗੀ ਚਿੰਤਾ ਵਧ ਜਾਵੇਗੀ ਅਤੇ ਦਿਮਾਗ ਇਸਦਾ ਕਾਰਨ ਤਲਾਸ਼ਣ ਲੱਗ ਜਾਵੇਗਾ।ਕਿਸੇ ਵੀ ਸਰੀਰਕ ਅਲਾਮਤ ਦਾ ਲਗਾਤਾਰ ਬਣੇ ਰਹਿਣਾ ਦਿਮਾਗੀ ਰਸ਼ਾਇਣਾ ਵਿਚ ਅਸੰਤੁਲਣ ਪੈਦਾ ਕਰੇਗਾ ਜੋ ਮਾਨਸਿਕ ਉਲਝਣ ਪੈਦਾ ਕਰੇਗਾ।
ਦਿਮਾਗੀ ਸਮੱਸਿਆਵਾਂ ਨੂੰ ਮਨੋਚਕਿਤਕ ਦੋ ਪੱਖਾਂ ਤੋਂ ਵਾਚਦਾ ਹੈ।
ਪਹਲਿਾ ਉਹ ਉਲਝਣਾ ਜਿਹਨਾਂ ਵਿਚ ਦਵਾਈ ਦੀ ਵਰਤੋਂ ਲਾਜ਼ਮੀ ਹੈ ਅਤੇ ਦੂਸਰਾ ਉਹ ਉਲਝਣਾਂ ਜਿਹਨਾ ਵਿਚ ਕੇਵਲ ਕੌਂਸਲਿੰਗ ਕਾਰਗਰ ਸਾਬਤ ਹੋਵੇਗੀ।
ਉਹ ਉਲਝਣਾ ਜਿਹਨਾਂ ਵਿਚ ਦਵਾਈ ਦੀ ਵਰਤੋਂ ਲਾਜ਼ਮੀ ਹੈ:-
ਇਹਨਾ ਉਲਝਣਾ ਸਮੇਂ ਅਸਲ ਵਿਚ ਮਨੁੱਖੀ ਦਿਮਾਗ ਰਸ਼ਾਇਣਕ ਅਸੰਤੁਲਣ ਦਾ ਸ਼ਿਕਾਰ ਹੋ ਜਾਂਦਾ ਹੈ।
ਇਹ ਉਲਝਣਾ ਹਨ ਜਿਸਤਰਾਂ :-
ਸ਼ੀਜੋਫਰੇਨੀਆ (ਮਾਨਸਿਕ ਖਿੰਡਾਅ) ਜਿਸਨੂੰ ਪਾਗਲਪੁਣਾ ਵੀ ਕਹਿ ਦਿੱਤਾ ਜਾਂਦਾ ਹੈ।
ਬਾਈ ਪੋਲਰ (ਦੋ ਧਰੁਵੀ ਝੁਕਾਅ) ਜਿਸਨੂੰ ਉਤਰਾਅ-ਚੜਾਅ ਦੀ ਬੀਮਾਰੀ ਵੀ ਕਹਿ ਦਿੱਤਾ ਜਾਂਦਾ ਹੈ।
ਸਥਾਈ ਡਿਪਰੈਸ਼ਨ ( ਭਾਵ ਬਿਨਾ ਕਿਸੇ ਸਮੱਸਿਆ ਦੇ ਤਣਾਅ ਵਿਚ ਰਹਿਣਾ)।
ਖਬਤ (OCD) ਭਾਵ ਕਿਸੇ ਸਥਾਈ ਵਹਿਮ ਅਧੀਨ ਕਿਸੇ ਗਤੀਵਿਧੀ ਨੂੰ ਵਾਰ ਵਾਰ ਦੁਹਰਾਈ ਜਾਣਾ। ਜਿਵੇਂ ਵਾਰ ਹੱਥ ਧੋਣਾ ਜਾ ਨਹਾਈ ਜਾਣਾ, ਜਾਣ ਵੇਲੇ ਘਰ ਦੇ ਜਿੰਦਰੇ ਨੂੰ ਵਾਰ ਵਾਰ ਚੈਕ ਕਰਨਾ ਅਤੇ ਫਿਰ ਲੱਗੇ ਹੋਣ ਦਾ ਭਰੋਸਾ ਨਾ ਹੋਣਾ।
ਸਥਾਈ ਚਿੰਤਾ (Permanent Anxiety) ਭਾਵ ਬਿਨਾ ਕਿਸੇ ਕਾਰਨ ਚਿੰਤਾ ਦਾ ਬਣੇ ਰਹਿਣਾ।
ਉਪਰੋਕਤ ਉਲਝਣਾ ਲਈ ਕੌਂਸਲਿਗ ਉਦੋ ਹੀ ਮਦਦਗਾਰ ਹੋ ਸਕਦੀ ਹੈ ਜਦ ਦਵਾਈ ਦੀ ਵਰਤੋਂ ਕਾਰਨ ਦਿਮਾਗੀ ਰਸ਼ਾਇਣ ਸੰਤੁਲਣ ਵਿਚ ਆ ਜਾਣ। ਮਰੀਜ਼ ਇਸ ਲਈ ਸਹਿਮਤ ਹੋਣਾ ਜਰੂਰੀ ਹੈ।
ਕੁੁਝ ਦਿਮਾਗੀ ਸਮੱਸਿਆਵਾਂ ਲਈ ਕੌਂਸ਼ਲਿੰਗ ਵਧੇਰੇ ਮਹੱਤਵ ਰਖਦੀ ਹੈ।ਇਹ ਹਨ:-
ਸਧਾਰਨ ਚਿੰਤਾ,ਫੋਬੀਆ( ਅਸੀਮ ਡਰ),ਝੱਲੇਪਣ ਦਾ ਰੋਗ( ਹਿਸਟੀਰੀਆ/ ਪਰਸਨੈਲਿਟੀ ਕਨਵਸਨ),ਸਧਾਰਨ ਡਿਪਰੈਸ਼ਨ ਆਦਿ।
ਸਧਾਰਨ ਚਿੰਤਾ:-
ਸਧਾਰਨ ਚਿੰਤਾ ਪਿਛੇ ਕੋਈ ਨਾ ਕੋਈ ਕਾਰਨ ਸਪੱਸ਼ਟ ਨਜ਼ਰ ਆਵੇਗਾ।ਜਦ ਕਿ ਸਥਾਈ ਚਿੰਤਾ ਸਮੇਂ ਕਾਰਨ ਲੱਭਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਹਰ ਨਿੱਕੀ ਮੋਟੀ ਸਮੱਸ਼ਿਆ ਨੂੰ ਲੋੜ ਤੋਂ ਵਧੇਰੇ ਵਧਾਕੇ ਦੇਖਣ ਦੀ ਆਦਤ ਪਈ ਹੁੰਦੀ ਹੈ।ਸਵੇਟਮਾਰਟਨ ਦਾ ਕਥਨ ਹੈ ਕਿ ਸਾਡੀਆਂ 50% ਸਮੱਸਿਆਵਾਂ ਸਧਾਰਨ ਪੱਧਰ ਦੀਆਂ ਹੁੰਦੀਆਂ ਹਨ ਜਿੰਨ੍ਹਾ ਨੇ ਬਿਨਾ ਤਰੱਦਦ ਆਪਣੇ ਆਪ ਹੀ ਸਮੇਂ ਨਾਲ ਹੱਲ ਹੋ ਜਾਣਾ ਹੁੰਦਾ ਹੈ ਪਰ ਅਸੀਂ ਉੁਹਨਾ ਦਾ ਵੀ ਬੋਝ ਹਰ ਵਖਤ ਚੁੱਕੀ ਫਿਰਦੇ ਹਾਂ।ਅਜਿਹੀਆਂ ਸਮੱਸਿਆਵਾਂ ਤੇ ਕੇਂਦਰਤ ਚਿੰਤਾ ਅਸਲੋਂ ਸਥਾਈ ਚਿੰਤਾ ਦਾ ਰੂਪ ਅਖਤਿਆਰ ਕਰ ਲੈਂਦੀ ਹੈ ਅਤੇ ਮਨੁੱਖ ਬੁਰੀਤਰਾਂ ਉਲਝ ਜਾਂਦਾ ਹੈ ਤੇ ਮਨੋਚਕਿਤਸਕ ਪਾਸ ਇਹੀ ਦੁਹਰਾਅ ਰਿਹਾ ਹੁੰਦਾ ਕਿ ਉਹ ਇਹਨਾ ਦੇ ਹੱਲ ਨੂੰ ਕਿਥੋਂ ਸੁਰੂ ਕਰੇ ਅਤੇ ਕਿਥੋਂ ਨਾ। ਮੇਰੇ ਤੇ ਤਾਂ ਵਿਪਤਾਵਾਂ ਦਾ ਪਹਾੜ ਟੁਟਿਆ ਪਿਆ।ਸਾਨੂੰ ਪਤਾ ਕਿ ਅਸੀਂ 90% ਸਮੱਸਿਆਵਾਂ ਹੱਲ ਕਰ ਹੀ ਲੈਂਦੇ ਹਾਂ ਅਤੇ ਬਹੁਤ ਸਾਰੀਆਂ ਜਿਹੜੀਆਂ ਅਧੂਰੀਆਂ ਰਹਿ ਜਾਂਦੀਆਂ ਹਨ ਉਹਨਾ ਦਾ ਕਾਫੀ ਹੱਦ ਤੱਕ ਸਮਾਧਾਨ ਕਰੀ ਬੈਠੇ ਹੁੰਦੇ ਹਾਂ।ਸਾਡਾ ਹਰ ਸਮੱਸਿਆ ਪ੍ਰਤੀ ਹਾਂ ਪੱਖੀ ਰਵਈਆ ਹੋਣਾ ਜਰੂਰੀ ਹੈ।ਬਿਨਾ ਸਮੱਸਿਆ ਤਾਂ ਜਿੰਦਗੀ ਹੋ ਹੀ ਨਹੀਂ ਸਕਦੀ।ਸਮੱਸਿਆਵਾਂ ਰਹਿਤ ਜੀਵਨ ਬੇਸੁਆਦਾ ਅਤੇ ਅਧੂਰਾ ਹੋਵੇਗਾ।ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲਤਾ ਅਤੇ ਲਗਾਤਾਰਤਾ ਸਗੋਂ ਸਰੀਰਕ ਅਤੇ ਮਾਨਸਿਕ ਪੱਖੋਂ ਮਜਬੂਤੀ ਲਿਆਵੇਗੀ।
ਚਿੰਤਾ ਦੇ ਲੱਛਣ ਹਨ: ਲਗਾਤਾਰ ਚਿੰਤਾ ਕਰਨਾ,ਤਣਾਉ,ਉਖੜਿਆ ਉਖੜਿਆ ਰਹਿਣਾ, ਲਗਾਤਾਰ ਤੇਜ਼ ਸਾਹ ਆਉਣੇ,ਦਿਲ ਦੀ ਗਤੀ ਦਾ ਵਧ ਜਾਣਾ,ਪਸ਼ੀਨਾ ਆਉਣਾ,ਸਰੀਰ ਦਾ ਕੰਬਣਾ,ਕਦੇ ਠੰਡ ਲਗਣੀ ਅਤੇ ਗਰਮੀਂ,ਮਾਸ਼ਪੇਸ਼ੀਆਂ ਦਾ ਖਿੱਚੇ ਰਹਿਣਾ,ਪੇਟ ਦੀਆਂ ਸਮੱਸਿਆਵਾਂ,ਛਾਤੀ ਵਿਚ ਦਰਦ ਹੋਣਾ ਆਦਿ।
ਫੋਬੀਆ:-
ਫੋਬੀਆ ਅਸਲ ਵਿਚ ਡਰ ਦਾ ਸਥਾਈ ਅਤੇ ਵਧਿਆ ਰੂਪ ਹੀ ਹੈ।ਡਰ ਰਹਿਤ ਜਿੰਦਗੀ ਅਸੰਭਵ ਹੈ।ਡਰ ਅਸਲ ਵਿਚ ਆ ਰਹੀ ਸਮੱਸਿਆ ਪ੍ਰਤੀ ਚਿਤਾਵਨੀ ਹੀ ਹੈ ਤਾਂ ਕਿ ਇਸਦੇ ਹੱਲ ਪ੍ਰਤੀ ਅਸੀਂ ਸੁਚੇਤ ਹੋ ਜਾਈਏ। ਫੋਬਿਕ ਮਨੁੱਖ ਇਤਨਾ ਡਰ ਜਾਂਦਾ ਹੈ ਕਿ ਉਹ ਸਬੰਧਤ ਸਮੱਸਿਆ ਦੇ ਹੱਲ ਵੱਲ ਵਧਨ ਦੀ ਬਜਾਏ ਉਸਤੋਂ ਕਿਨਾਰਾਕਸ਼ੀ ਕਰਨ ਦਾ ਰਵੱਈਆ ਅਪਣਾਉਂਦਾ ਹੈ। ਕਈਆਂ ਨੂੰ ਪਬਲਕਿ ਵਿਚ ਜਾਣ ਦਾ ਡਰ ਹੈ ਕਿ ਉਹ ਗਲਤ ਨਾਂ ਬੋਲ ਬੈਠਣ ਜਾਂ ਕਿਤੇ ਉਸਦਾ ਮਜ਼ਾਕ ਨਾ ਉਡ ਜਾਵੇ,ਕਈਆਂ ਨੂੰ ਅਜਨਬੀਆਂ ਤੋਂ ਡਰ ਲਗਦਾ ਹੈ।ਕਿਸੇ ਨੂੰ ਉਚਾਈ ਤੋਂ ਅਤੇ ਕਿਸੇ ਡੂੰਘਾਈ ਤੋਂ।ਕਈ ਹਨੇਰੇ ਵਾਲੀ ਜਗ੍ਹਾ ਪਸ਼ੀਨੋ ਪਸ਼ੀਨੀ ਹੋ ਜਾਂਦੇ ਹਨ।ਕਿਰਲੀਆਂ,ਮੱਖੀਆਂ,ਸੱਪਾਂ ਤੋਂ ਡਰਨ ਦੀ ਆਦਤ ਵਾਲੇ ਉਹਨਾ ਦੀਆਂ ਤਸਵੀਰਾਂ ਵੇਖਕੇ ਵੀ ਸਹਿਮ ਜਾਂਦੇ ਹਨ।ਅਜਿਹੀ ਅੋਰਤ ਮੇਰੇ ਸੰਪਰਕ ਆਈ ਜੋ ਟੀ ਵੀ ਉਪਰ ਸੱਪ ਦੀ ਤਸਵੀਰ ਵੇਖਣ ਤੇ ਪਿਕਚਰ ਵੇਖਣਾ ਵਿਚਾਲੇ ਛੱਡ ਦਿੰਦੀ ਹੈ।ਉਸਨੂੰ ਇਹ ਵੀ ਸਾਫ ਹੈ ਕਿ ਤਸਵੀਰ ਵਿਚ ਦਿਸਦਾ ਸੱਪ ਕੱਟ ਨਹੀਂ ਸਕਦਾ ਹੈ।ਫੋਬੀਆ ਇਕ ਮਾਨਸਿਕ ਵਿਕਾਰ (ਦਸਿੋਰਦੲਰ) ਹੀ ਹੈ।
ਝੱਲ਼ੇਪਣ ਦਾ ਮਾਨਸਿਕ ਰੋਗ;-(ਹਿਸਟੀਰਆ/ ਕਨਵਰਸਨ):-
ਝੱਲੇਪਣ ਦਾ ਮਾਨਸਿਕ ਰੋਗ ਜਿਸਨੂੰ ਅੰਧਵਿਸ਼ਵਾਸ ਦੀ ਭਾਸ਼ਾ ਵਿਚ ਕਸਰ ਹੋਣਾ ਕਹਿ ਦਿੰਦੇ ਹਨ ਭਾਵ ਕਿਸੇ ਪਰਾਈ ਆਤਮਾ ਦਾ ਪ੍ਰਵੇਸ਼ ਹੋਣਾ ਵੀ ਕਹਿ ਦਿੰਦੇ ਹਨ।ਇਹ ਮਰਦਾਂ ਨਾਲੋਂ ਔਰਤਾਂ ਵਿਚ ਜਿਆਦਾ ਵੇਖਿਆ ਜਾਂਦਾ ਹੈ।ਕਾਰਨ ਹੈ ਕਿ ਔਰਤਾਂ ਪਾਸ ਮਰਦਾਂ ਮੁਕਾਬਲੇ ਵਧੇਰੇ ਸਮਾਜਿਕ ਪਾਬੰਦੀਆਂ ਦਾ ਹੋਣਾ। ਅਖੌਤੀ ਸਿਆਣੇ ਇਸ ਵਿਕਾਰ ਦਾ ਲਾਹਾ ਲੈਕੇ ਖੂਬ ਲੁੱਟ ਕਰਦੇ ਹਨ।ਇਹ ਮਾਨਸਿਕ ਸਮੱੱਸਿਆ ਕੇਵਲ ਵਕਤੀ ਤੌਰ ਤੇ ਵਿਆਕਤੀ ਦੇ ਸਖਸ਼ੀਅਤ ਵਿਚ ਆਇਆ ਵਿਗਾੜ ਹੀ ਹੈ।ਇਸਦਾ ਸ਼ਿਕਾਰ ਵਿਆਕਤੀ ਜਿਆਦਾਤਰ ਅੰਧਵਿਸਵਾਸ ਵਿਚ ਲਿਪਟਿਆ ਹੂੰਦਾ ਹੈ।ਉਸਨੂੰ ਘਰੇਲੂ ਮਹੌਲ ਅਤੇ ਆਲਾ ਦੁਆਲਾ ਵੀ ਅਜਿਹਾ ਹੀ ਮਿਲਿਆ ਹੁੰਦਾ ਹੈ।ਉਹ ਆਪਣੀ ਸਮੱਸਿਆ ਦਾ ਹੱਲ ਤਰਕਹੀਣ ਸਮਝ ਵਿਚ ਵੇਖਦਾ ਹੈ।ਇਸ ਵਿਕਾਰ ਨੂੰ ਅਚੇਤ ਮਨ ਦਾ ਬਹਾਨਾ ਵੀ ਕਿਹਾ ਜਾਂਦਾ ਹੈ।ਆਪਣੀ ਇਛਾ ਦੀ ਪੂਰਤੀ ਲਈ ਉਹ ਅਜਿਹਾ ਵਰਤਾਉ ਅਪਣਾਉਂਦਾ ਹੈ।ਅਚੇਤ ਮਨ ਹਮੇਸ਼ਾ ਹੀ ਤਰਕਹੀਣ ਹੁੰਦਾ ਹੈ।ਇਸ ਦੇ ਇਲਾਜ਼ ਲਈ ਕਿਸੇ ਵੀ ਦਵਾਈ ਦੀ ਜਰੂਰਤ ਨਹੀਂ ਹੁੰਦੀ।ਇਸ ਦਾ ਇਲਾਜ ਮਨੋਚਕਿਤਸਕ ਕੋਂਸਲਿੰਗ ਰਾਹੀਂ ਕਰਦਾ ਹੈ। ਉਹ ਇਲਾਜ਼ ਲਈ ਲੈਕਚਰ ਵਿਧੀ ਤੋਂ ਇਲਾਵਾ ਆਪਸੀ ਗੱਲਬਾਤ ਅਤੇ ਉਸਦੀ ਸਮੱਸਿਆ ਦੇ ਹੱਲ ਲਈ ਦਲੀਲਪੂਰਨ ਸੁਝਾਅ ਦੇਕੇ ਕਰਦਾ ਹੈ। ਸਮੋਹਣਨੀਂਦ ਵਿਧੀ ਇਸ ਲਈ ਬਹੁਤ ਸਹਾਇਕ ਹੈ।ਇਸ ਵਿਧੀ ਦੁਆਰਾ ਸਮੋਹਣਕਰਤਾ ਉਸਦੇ ਅਚੇਤ ਮਨ ਵਿਚ ਆਪਣੇ ਸੁਝਾਅ ਸਥਿਰ ਕਰਦਾ ਹੈ।ਇਸ ਵਿਧੀ ਨੂੰ ਭਾਰਤ ਅੰਦਰ ਅਖੌਤੀ ਸਿਆਣੇ ਜਾਂ ਸਾਧ ਆਪਣੀ ਕਰਮਾਤੀ ਸ਼ਕਤੀ ਦੱਸਕੇ ਵਰਤਦੇ ਹਨ ਜਦ ਕਿ ਇਹ ਵਿਗਿਆਨਕ ਵਿਧੀ ਹੈ।
ਸਧਾਰਨ ਡਿਪਰੈਸ਼ਨ( ਉਦਾਸੀ ਰੋਗ);-
ਅਸਲ ਵਿਚ ਇਹ ਚਿੰਤਾ ਦਾ ਹੀ ਵਧਵਾਂ ਰੂਪ ਹੈ। ਇਸ ਵਿਚ ਮਨੁੱਖ ਦੀਆਂ ਐਡਰੀਨਲ ਗਲੈਂਡਜ਼ ਜੋ ਮਟਰ ਦੇ ਦਾਣੇ ਜਿੰਨੀਆਂ ਸਾਡੇ ਗੁਰਦਿਆਂ ਉਪਰ ਸਥਿਤ ਹਨ ਵਿਚ ਐਪੀਨੈਫਰਨ ਰਸ਼ਾਇਣਾਂ ਨਾਰਮਲ ਮਾਤਰਾ ਨਾਲੋ ਅਸਾਵੀਂ ਮਾਤਰਾ ਵਿਚ ਨਿਕਲਣਾ ਹੈ।ਮੁਧ ਵਿਚ ਕੋਂਸਲਿੰਗ ਇਸ ਲਈ ਕਾਫੀ ਸਹਾਇਜ ਹੁੰਦੀ ਹੈ।ਜੇ ਇਸਦਾ ਸਮੇਂ ਸਿਰ ਨੋਟਿਸ਼ ਨਾ ਲਿਆ ਜਾਵੇ ਤਾਂ ਐਡਰੀਨਲ ਰਸ਼ਾਇਣਾ ਦਾ ਅਸੰਤੁਲਣ ਸਥਾਈ ਰੂਪ ਅਖਤਿਆਰ ਕਰ ਸਕਦਾ ਹੈ।ਸਬੰਧਤ ਮਨੁੱਖ ਇਸੇ ਹਾਲਤ ਵਿਚ ਰਹਿਣ ਦਾ ਆਦੀ ਹੋ ਜਾਂਦਾ ਹੈ।
ਅਖੀਰ ਤੇ ਅਸੀਂ ਇਸ ਨਤੀਜੇ ਤੇ ਪਹੁੰਚਦੇ ਹਾਂ ਕ ਿਦਿਮਾਗੀ ਬੀਮਾਰੀ ਦਿਮਾਗੀ ਸਿਹਤ ਦੀ ਸਮੱਸਿਆ ਹੈ ਜਿਹੜੀ ਮਨੁੱਖ ਦੀ ਸੋਚਣ ਪ੍ਰਕਿਰਅਿਾ ਨੂੰ ਬੁਰੀਤਰਾਂ ਪ੍ਰਭਾਵਤ ਕਰਦੀ ਹੈ।ਉਸਦੇ ਵਰਤਾਉ ਅਤੇ ਦੂਸਰਿਆਂ ਨਾਲ ਗੱਲਬਾਤ ਵਿਚ ਅੜਿਕਾ ਪੈਦਾ ਕਰਦੀ ਹੈ।ਜਿਉਂ ਜਿਉੰ ਇਸਦੀ ਗੰਭੀਰਤਾ ਵਧਦੀ ਜਾਵੇਗੀ ਤਿਉਂ ਤਿਉਂ ਦਿਮਾਗੀ ਰਸ਼ਾਇਣਾ ਦੇ ਤਵਾਜ਼ਣ ਵਿਚ ਅਸੰਤੁਲਣ ਪੈਦਾ ਹੁੰਦਾ ਜਾਵੇਗਾ।ਚੰਗਾ ਸਮਾਜਿਕ ਵਾਤਾਵਰਣ ਅਤੇ ਸਮੇਂ ਸਿਰ ਇਸਦਾ ਪਤਾ ਲੱਗਣਾ ਤੇ ਇਲਾਜ਼ ਬਿਹਤਰ ਰਹੇਗਾ।ਨਸ਼ੇ ਦੀ ਆਦਤ ਵੀ ਮਾਨਸ਼ਿਕ ਸਮੱਸਿਆ ਹੈ।ਕੁਝ ਨਸ਼ੇ ਦਵਾਈਆਂ ਦੀ ਮਦਦ ਨਾਲ ਹੀ ਛੱਡੇ ਜਾ ਸਕਦੇ ਹਨ ਅਤੇ ਕੌਂਸ਼ਲਿੰਗ ਇਹਨਾ ਵਿਚ ਵੀ ਕਾਰਗਰ ਸਾਬਤ ਹੁੰਦੀ ਹੈ।

 

Have something to say? Post your comment