Welcome to Canadian Punjabi Post
Follow us on

25

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਭਾਰਤ

ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ

August 11, 2022 02:31 PM

ਕੋਲਕਾਤਾ, 11 ਅਗਸਤ (ਪੋਸਟ ਬਿਊਰੋ)- ਕਾਮਨਵੈੱਲਥ ਖੇਡਾਂ ਵਿੱਚ ਸੋਨ ਤਗਮਾ ਜਿੱਤਣ ਵਾਲੇ ਵੇਟ ਲਿਫਟਰ ਅੰਚਿਤਾ ਸ਼ਿਉਲੀ ਦੀ ਮਾਂ ਨੇ ਉਸ ਦੀਆਂ ਟਰਾਲੀਆਂ ਤੇ ਤਗਮਿਆਂ ਨੂੰ ਆਪਣੀ ਪਾਟੀ-ਪੁਰਾਣੀ ਸਾੜ੍ਹੀ ਵਿੱਚ ਲਪੇਟ ਕੇ ਦੋ ਕਮਰਿਆਂ ਦੇ ਘਰ ਵਿਚਲੇ ਇੱਕ-ਇੱਕੋ ਬੈਡ ਦੇ ਹੇਠਾਂ ਰੱਖਿਆ ਹੋਇਆ ਹੈ।
ਸ਼ਿਉਲੀ ਦਾ ਘਰ ਇੱਥੋਂ ਵੀਹ ਕਿਲੋਮੀਟਰ ਦੂਰ ਹਾਵੜਾ ਜ਼ਿਲ੍ਹੇ ਦੇ ਦੇਯੁਲਪੁਰ ਵਿੱਚ ਹੈ। ਜਦ ਇਹ ਵੇਟ ਲਿਫਟਰ ਕਾਮਨਵੈੱਲਥ ਖੇਡਾਂ ਤੋਂ 73 ਕਿਲੋ ਭਾਰ ਵਰਗ ਦਾ ਸੋਨ ਤਮਗਾ ਲੈ ਕੇ ਸੋਮਵਾਰ ਸਵੇਰੇ ਘਰ ਆਇਆ ਤਾਂ ਉਸ ਦੀ ਮਾਂ ਪੂਰਨਿਮਾ ਨੇ ਛੋਟੇ ਜਿਹੇ ਸਟੂਲ ਉੱਤੇ ਉਸਦੀਆਂ ਟਰਾਫੀਆਂ ਅਤੇ ਤਮਗੇ ਰੱਖੇ ਹੋਏ ਸਨ। ਉਸ ਦੀ ਮਾਂ ਨੇ ਆਪਣੇ ਛੋਟੇ ਬੇਟੇ ਨੂੰ ਅੰਚਿਤਾ ਦੇ ਅੱਜ ਤਕ ਜਿੱਤੇ ਤਮਗਿਆਂ ਅਤੇ ਟਰਾਫੀਆਂ ਨੂੰ ਰੱਖਣ ਲਈ ਇੱਕ ਅਲਮਾਰੀ ਖਰੀਦਣ ਨੂੰ ਕਿਹਾ ਹੈ।
ਪੂਰਨਿਮਾ ਨੇ ਕਿਹਾ, ‘‘ਮੈਂ ਜਾਣਦੀ ਸੀ ਕਿ ਜਦ ਅੰਚਿਤਾ ਆਏਗਾ ਤਾਂ ਪੱਤਰਕਾਰ ਤੇ ਫੋਟੋਗਰਾਫਰ ਸਾਡੇ ਘਰ ਆ ਰਹੇ ਹੋਣਗੇ। ਇਸ ਲਈ ਮੈਂ ਇਹ ਤਮਗਾ ਅਤੇ ਟਰਾਫੀਆਂ ਇੱਕ ਸਟੂਲ ਉੱਤੇ ਸਜਾ ਦਿੱਤੀਆਂ ਤਾਂ ਕਿ ਸਮਝ ਸਕਣ ਕਿ ਮੇਰਾ ਬੇਟਾ ਕਿੰਨਾ ਪ੍ਰਤਿਭਾਸ਼ਾਲੀ ਹੈ। ਮੈਂ ਸੁਫਨੇ ਵਿੱਚ ਨਹੀਂ ਸੋਚਿਆ ਸੀ ਕਿ ਉਹ ਦੇਸ਼ ਲਈ ਸੋਨ ਤਮਗਾ ਜਿੱਤੇਗਾ।''
ਅੰਚਿਤਾ ਦਾ ਭਰਾ ਵੀ ਵੇਟ ਲਿਫਟਰ ਹੈ। ਉਨ੍ਹਾਂ ਦੀ ਮਾਂ ਨੇ ਕਿਹਾ ਕਿ ਉਸ ਦੇ ਬੇਟਿਆਂ ਨੂੰ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਨ ਦੇ ਨਾਲ ਸਮਾਨ ਚੜ੍ਹਾਉਣ ਤੇ ਉਤਾਰਨ ਦਾ ਵੀ ਕੰਮ ਕਰਨਾ ਪੈਂਦਾ ਸੀ। ਦੋਵਾਂ ਭਰਾਵਾਂ ਨੇ ਇੰਨੀਆਂ ਮੁਸ਼ਕਲਾਂ ਦੇ ਬਾਵਜੂਦ ਵੇਟ ਲਿਫਟਿੰਗ ਜਾਰੀ ਰੱਖੀ। ਉਨ੍ਹਾਂ ਦੀ ਮਾਂ ਨੇ ਕਿਹਾ, ‘‘ਮੇਰੇ ਕੋਲ ਆਪਣੇ ਪੁੱਤਰਾਂ ਨੂੰ ਕੰਮ ਉੱਤੇ ਭੇਜਣ ਦੇ ਇਲਾਵਾ ਕੋਈ ਚਾਰਾ ਨਹੀਂ ਸੀ, ਵਰਨਾ ਸਾਡੇ ਲਈ ਜੀਊਂਦੇ ਰਹਿਣ ਹੀ ਮੁਸ਼ਕਲ ਹੋ ਗਿਆ ਹੁੰਦਾ।''

 
Have something to say? Post your comment
ਹੋਰ ਭਾਰਤ ਖ਼ਬਰਾਂ
ਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆ ਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀ ਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ ਕੇਜਰੀਵਾਲ ਦੀ ਹਿਰਾਸਤ 7 ਮਈ ਤੱਕ ਵਧਾਈ ਗਈ, ਜੇਲ੍ਹ ਵਿਚ ਦਿੱਤੀ ਗਈ ਇਨਸੁਲਿਨ ਰਾਜੌਰੀ 'ਚ ਅੱਤਵਾਦੀਆਂ ਨੇ ਸਰਕਾਰੀ ਮੁਲਾਜ਼ਮ ਦੇ ਮਾਰੀ ਗੋਲੀ ਮੁੰਬਈ ਏਅਰਪੋਰਟ 'ਤੇ 6.46 ਕਰੋੜ ਰੁਪਏ ਦੇ ਹੀਰੇ ਅਤੇ ਸੋਨਾ ਜ਼ਬਤ, ਚਾਰ ਗ੍ਰਿਫ਼ਤਾਰ ਪਤੰਜਲੀ ਮਾਮਲਾ `ਚ ਸੁਪਰੀਮ ਕੋਰਟ ਵੱਲੋਂ ਕੇਂਦਰ ਨੂੰ ਗੁੰਮਰਾਹਕੁੰਨ ਇਸ਼ਤਿਹਾਰਾਂ 'ਤੇ ਕੀਤੀ ਗਈ ਕਾਰਵਾਈ ਦੀ ਰਿਪੋਰਟ ਸੌਂਪਣ ਦਾ ਨਿਰਦੇਸ਼ ਅਦਾਲਤ ਨੇ ਏਮਜ਼ ਨੂੰ ਅਰਵਿੰਦ ਕੇਜਰੀਵਾਲ ਦੀ ਜਾਂਚ ਲਈ ਇੱਕ ਮੈਡੀਕਲ ਬੋਰਡ ਬਣਾਉਣ ਦਾ ਦਿੱਤਾ ਨਿਰਦੇਸ਼