Welcome to Canadian Punjabi Post
Follow us on

26

September 2022
ਬ੍ਰੈਕਿੰਗ ਖ਼ਬਰਾਂ :
ਅਮਰੀਕਾ ਵਿਚ ਪੁਲਿਸ ਵੱਲੋਂ ਯੂਨੀਵਰਸਿਟੀ ਵਿਚ ਸਿੱਖ ਵਿਦਿਆਰਥੀ ਨਾਲ ਬਦਸਲੂਕੀਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਵੱਡਾ ਐਲਾਨ, ਚੰਡੀਗੜ੍ਹ ਏਅਰਪੋਰਟ ਦਾ ਨਾਮ ਸ਼ਹੀਦ ਭਗਤ ਸਿੰਘ ਦੇ ਨਾਮ 'ਤੇ ਹੋਵੇਗਾਅਮਨ ਅਰੋੜਾ ਵੱਲੋਂ ਠੋਸ ਕੂੂੜੇ ਤੇ ਰਹਿੰਦ-ਖੂੰਹਦ ਦੇ ਸੁਚੱਜੇ ਹੱਲ ਲਈ ਵਿਸਥਾਰਪੂਰਵਕ ਚਰਚਾ ਫੂਡ ਸੇਫਟੀ ਵਿੰਗ ਨੇ ਮਿਲਾਵਟਖੋਰੀ ‘ਤੇ ਕੱਸਿਆ ਸ਼ਿਕੰਜਾ : ਜੌੜਾਮਾਜਰਾ ਮੁੱਖ ਮੰਤਰੀ ਨੇ ਵਿਰੋਧੀ ਪਾਰਟੀਆਂ ਨੂੰ ‘ਝੂਠ ਦੀ ਬਿਮਾਰੀ’ ਤੋਂ ਲੰਮੇ ਸਮੇਂ ਤੋਂ ਪੀੜਤ ਦੱਸਿਆਚੰਡੀਗੜ੍ਹ ਯੂਨੀਵਰਸਿਟੀ ਮਾਮਲਾ: ਪੰਜਾਬ ਪੁਲਿਸ ਨੇ ਅਰੁਣਾਚਲ ਪ੍ਰਦੇਸ਼ ਤੋਂ ਇੱਕ ਫੌਜੀ ਨੂੰ ਕੀਤਾ ਗ੍ਰਿਫਤਾਰਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ
ਖੇਡਾਂ

ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ

August 11, 2022 02:23 PM

ਪੋਰਟ ਆਫ ਸਪੇਨ, 11 ਅਗਸਤ (ਪੋਸਟ ਬਿਊਰੋ)- ਟੀ-20 ਵਿਸ਼ਵ ਕੱਪ ਲਈ ਵੈਸਟਇੰਡੀਜ਼ ਟੀਮ ਮੈਨੇਜਮੈਂਟ ਕੋਲ ਅਜੇ ਵੀ ਪ੍ਰਮੁੱਖ ਖਿਡਾਰੀਆਂ ਦੀ ਮੌਜੂਦਗੀ ਬਾਰੇ ਸਪੱਸ਼ਟਤਾ ਨਹੀਂ ਹੈ। ਆਂਦ੍ਰੇ ਰਸੇਲ ਨੇ ਖੁਦ ਨੂੰ ਚੋਣ ਲਈ ਹਾਜ਼ਰ ਨਹੀਂ ਕੀਤਾ ਹੈ। ਸੁਨੀਲ ਨਾਰਾਇਣ ਦੀ ਹਾਜ਼ਰੀ ਵੀ ਥੋੜ੍ਹੀ ਸ਼ੱਕੀ ਹੈ। ਐਵਿਨ ਲੂਈਸ ਤੇ ਓਸ਼ੇਨ ਥਾਮਸ ਆਪਣੇ ਫਿਟਨੈਸ ਟੈਸਟ ਲਈ ਹਾਜ਼ਰ ਨਹੀਂ ਹੋਏ। ਸ਼ੈਲਡਨ ਕੋਟਰੈਲ, ਫੇਬੀਅਨ ਐਲਨ ਅਤੇ ਰੋਸਟਨ ਚੇਜ਼ ਜ਼ਖਮੀ ਹੋਣ ਕਾਰਨ ਟੀਮ ਤੋਂ ਬਾਹਰ ਹਨ। ਨਤੀਜੇ ਵਜੋਂ ਪੁਰਸ਼ਾਂ ਦੇ ਟੀ-20 ਵਿਸ਼ਵ ਕੱਪ ਤੋਂ ਲੱਗਭਗ ਦੋ ਮਹੀਨੇ ਪਹਿਲਾਂ ਵੈਸਟਇੰਡੀਜ਼ ਆਪਣੀ ਸਰਵਸੇ੍ਰਸ਼ਠ ਟੀਮ ਚੁਣਨ ਵਿੱਚ ਅਜੇ ਵੀ ਪੂਰੀ ਤਰ੍ਹਾਂ ਨਾਲ ਸਮਰਥ ਨਹੀਂ ਹੈ।
ਨਿਊਜ਼ੀਲੈਂਡ ਵਿਰੁੱਧ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਹੋਣੀ ਹੈ ਅਤੇ ਟੀਮ ਮੈਨੇਜਮੈਂਟ ਕੋਲ ਕੌਮਾਂਤਰੀ ਪੱਧਰ ਦੇ ਖ਼ਿਡਾਰੀਆਂ ਦਾ ਮੁਲਾਂਕਣ ਕਰਨ ਲਈ ਆਖਰੀ ਮੌਕਾ ਹੈ। ਇਸ ਸੀਰੀਜ਼ ਤੋਂ ਬਾਅਦ ਸੀ ਪੀ ਐਲ ਸ਼ੁਰੂ ਹੋ ਜਾਵੇਗੀ। ਮੁੱਖ ਚੋਣਕਾਰ ਡੇਸਮੰਡ ਹੈਂਸ ਅਤੇ ਮੁੱਖ ਕੋਚ ਫਿਲ ਸਿਮਨਸ ਇਸ ਘਟਨਾਕ੍ਰਮ ਤੋਂ ਕਾਫੀ ਨਿਰਾਸ਼ ਹਨ। ਮਿਸਾਲ ਲਈ ਰਸੇਲ 2021 ਟੀ-20 ਵਿਸ਼ਵ ਕੱਪ ਮਗਰੋਂ ਵੈਸਟਇੰਡੀਜ਼ ਲਈ ਨਹੀਂ ਖੇਡਿਆ। ਉਹ ਅੱਜਕੱਲ੍ਹ ਨਾਰਾਇਣ ਨਾਲ ਹੰਡ੍ਰੇਡ ਖੇਡ ਰਿਹਾ ਹੈ। ਉਸ ਨੇ ਭਾਰਤ ਅਤੇ ਨਿਊਜ਼ੀਲੈਂਡ ਵਿਰੁੱਧ ਹੋਣ ਵਾਲੀ ਸੀਰੀਜ਼ ਵਿੱਚ ਹਿੱਸਾ ਨਹੀਂ ਲਿਆ। ਕੁਝ ਦਿਨ ਪਹਿਲਾਂ ਰਸੇਲ ਸੰਯੁਕਤ ਅਰਬ ਅਮੀਰਾਤ (ਯੂ ਏ ਈ) ਦੀ ਇੰਟਰਨੈਸ਼ਨਲ ਟੀ-20 ਲੀਗ ਦੇ ਵਿਦੇਸ਼ੀ ਖਿਡਾਰੀਆਂ ਦੀ ਸੂਚੀ ਦਾ ਹਿੱਸਾ ਸੀ, ਜਿਹੜੀ ਅਗਲੇ ਸਾਲ ਜਨਵਰੀ ਵਿੱਚ ਸ਼ੁਰੂ ਹੋਵੇਗੀ।
ਹੈਂਸ ਨੇ ਰਸੇਲ ਦੇ ਬਾਰੇ ਕਿਹਾ,‘‘ਜਿੰਨੀ ਜਾਣਕਾਰੀ ਮੇਰੇ ਕੋਲ ਹੈ, ਉਸ ਤੋਂ ਮੈਨੂੰ ਲੱਗਦਾ ਹੈ ਕਿ ਉਹ ਟੀਮ ਵਿੱਚ ਨਹੀਂ ਹੈ, ਕਿਉਂਕਿ ਉਸ ਨੇ ਖੁਦ ਨੂੰ ਚੋਣ ਲਈ ਪੇਸ਼ ਨਹੀਂ ਕੀਤਾ।''ਉਸ ਨੇ ਕਿਹਾ,‘ਜੇ ਖਿਡਾਰੀ ਵੈਸਟਇੰਡੀਜ਼ ਲਈ ਖੇਡਣਾ ਚਾਹੁੰਦਾ ਹੈ ਤਾਂ ਇਸ ਨਾਲ ਮੈਨੂੰ ਖ਼ੁਸ਼ੀ ਹੋਵੇਗੀ। ਮੈਂ ਇਹ ਤੈਅ ਕਰਨਾ ਪਸੰਦ ਕਰਾਂਗਾ ਕਿ ਸਾਰੇ ਲੋਕ ਖੇਡਣ ਲਈ ਖੁਦ ਨੂੰ ਪੇਸ਼ ਕਰਨ, ਪਰ ਤੁਹਾਨੂੰ ਸਮਝਣਾ ਪਵੇਗਾ ਕਿ ਖਿਡਾਰੀਆਂ ਕੋਲ ਬਦਲ ਹੈ ਤੇ ਜੇ ਉਹ ਵੈਸਟਇੰਡੀਜ਼ ਟੀਮ ਵੱਲੋਂ ਖੇਡਣ ਦੀ ਥਾਂ ਆਪਣੀ ਫ੍ਰੈਂਚਾਈਜ਼ੀ ਟੀਮ ਵਿੱਚ ਖੇਡਣਾ ਪਸੰਦ ਕਰਦੇ ਹਨ ਤਾਂ ਸਾਨੂੰ ਇਸ ਉੱਤੇ ਵਿਚਾਰ ਕਰਨਾ ਪਵੇਗਾ ਕਿ ਸਾਡੇ ਲਈ ਕੌਣ ਹੈ।''ਸਿਮਨਸ ਨੇ ਥੋੜ੍ਹੀ ਤਿੱਖੀ ਟਿੱਪਣੀ ਕੀਤੀ ਤੇ ਕਿਹਾ,‘‘ਏਦਾਂ ਗੱਲ ਕਰਦੇ ਹੋਏ ਤੇ ਇਸ ਹਾਲਾਤ ਨੂੰ ਦੇਖ ਕੇ ਦੁੱਖ ਹੁੰਦਾ ਹੈ। ਇਸ ਬਾਰੇ ਦੱਸਣ ਦਾ ਕੋਈ ਦੂਜਾ ਤਰੀਕਾ ਨਹੀਂ, ਪਰ ਤੁਸੀਂ ਕੀ ਕਰ ਸਕਦੇ ਹੋ? ਮੈਨੂੰ ਨਹੀਂ ਲੱਗਦਾ ਕਿ ਮੈਨੂੰ ਖਿਡਾਰੀਆਂ ਨੂੰ ਆਪਣੇ ਦੇਸ਼ ਦੀ ਟੀਮ ਵੱਲੋਂ ਖੇਡਣ ਲਈ ਭੀਖ ਮੰਗਣੀ ਚਾਹੀਦੀ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਤੁਸੀਂ ਵੈਸਟਇੰਡੀਜ਼ ਦੀ ਪ੍ਰਤੀਨਿਧਤਾ ਚਾਹੁੰਦੇ ਹੋ ਤਾਂ ਤੁਹਾਨੂੰ ਖੁਦ ਨੂੰ ਪੇਸ਼ ਕਰਨਾ ਪਵੇਗਾ।''

Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਉਤੇ ਕੀਤਾ ਕਬਜ਼ਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਭਾਰਤ ਦੇ ‘ਗੋਲਡਨ ਬੁਆਏ’ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸਿ਼ਪ ਦਾ ਚਾਂਦੀ ਤਗਮਾ ਜਿੱਤਿਆ ਪੀਵੀ ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਿਆ