Welcome to Canadian Punjabi Post
Follow us on

11

August 2022
ਟੋਰਾਂਟੋ/ਜੀਟੀਏ

ਗੈਸ ਦੀਆਂ ਕੀਮਤਾਂ ਵਿੱਚ ਗਿਰਾਵਟ ਦਾ ਸਿਲਸਿਲਾ ਜਾਰੀ

August 05, 2022 07:45 AM

ਟੋਰਾਂਟੋ, 5 ਅਗਸਤ (ਪੋਸਟ ਬਿਊਰੋ) : ਸ਼ੁੱਕਰਵਾਰ ਨੂੰ ਟੋਰਾਂਟੋ ਵਿੱਚ ਗੈਸ ਦੀਆਂ ਕੀਮਤਾਂ ਚਾਰ ਮਹੀਨਿਆਂ ਵਿੱਚ ਪਹਿਲੀ ਵਾਰੀ ਸੱਭ ਤੋਂ ਹੇਠਲੇ ਪੱਧਰ ਉੱਤੇ ਪਹੁੰਚ ਗਈਆਂ। ਮਾਹਿਰਾਂ ਦਾ ਕਹਿਣਾ ਹੈ ਕਿ ਇਨ੍ਹਾਂ ਕੀਮਤਾਂ ਵਿੱਚ ਹੋਰ ਕਮੀ ਅੱਜ ਰਾਤੀਂ ਆ ਸਕਦੀ ਹੈ।
ਪਿਛਲੇ ਦੋ ਦਿਨਾਂ ਵਿੱਚ ਗੈਸ ਦੀ ਕੀਮਤ ਵਿੱਚ 12 ਸੈਂਟ ਦੀ ਕਮੀ ਵੇਖਣ ਨੂੰ ਮਿਲੀ। ਜੀਟੀਏ ਦੇ ਬਹੁਤੇ ਸਟੇਸ਼ਨਾਂ ਉੱਤੇ ਇਹ 167·9 ਸੈਂਟ/ਲੀਟਰ ਸੀ।ਅਪਰੈਲ ਦੇ ਸੁ਼ਰੂ ਵਿੱਚ ਗੈਸ ਲਈ ਦਿੱਤੀ ਗਈ ਰਕਮ ਤੋਂ ਬਾਅਦ ਪਹਿਲੀ ਵਾਰੀ ਟੋਰਾਂਟੋ ਵਾਸੀਆਂ ਵੱਲੋਂ ਐਨੇ ਸਸਤੇ ਮੁੱਲ ਗੈਸ ਭਰਵਾਈ ਜਾਵੇਗੀ। ਮਾਹਿਰਾਂ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਗੈਸ ਦੀਆਂ ਕੀਮਤਾਂ ਵਿੱਚ ਆਉਣ ਵਾਲੀ ਹੋਰ ਕਮੀ ਨਾਲ ਇਹ ਫਰਵਰੀ ਤੋਂ ਬਾਅਦ ਪਹਿਲੀ ਵਾਰੀ 160 ਸੈਂਟ/ਲੀਟਰ ਤੋਂ ਹੇਠਾਂ ਆ ਜਾਣਗੀਆਂ।
ਜੂਨ ਵਿੱਚ ਜੀਟੀਏ ਵਿੱਚ ਗੈਸ ਦੀ ਕੀਮਤ 214·9 ਸੈਂਟ/ਲੀਟਰ ਤੱਕ ਪਹੁੰਚ ਗਈ ਸੀ। ਓਪੀਈਸੀ ਵੱਲੋਂ ਇਸ ਹਫਤੇ ਉਤਪਾਦਨ ਵਿੱਚ ਵਾਧਾ ਕੀਤੇ ਜਾਣ ਤੋਂ ਬਾਅਦ ਗੈਸ ਦੀਆਂ ਕੀਮਤਾਂ ਘਟੀਆਂ ਮੰਨੀਆਂ ਜਾ ਰਹੀਆਂ ਹਨ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਮਾਉਟਨਐਸ਼਼ ਸੀਨੀਅਰ ਕਲੱਬ ਵਲੋਂ ਮਨਾਇਆ ਗਿਆ ਕੈਨੇਡਾ ਡੇ ਹਸਪਤਾਲਾਂ ਦੇ ਨਿਜੀਕਰਣ ਉੱਤੇ ਵਿਚਾਰ ਕਰ ਰਹੀ ਹੈ ਸਰਕਾਰ ! ਹੋਟਲ ਵਿੱਚ ਚੱਲੀ ਗੋਲੀ, ਇੱਕ ਜ਼ਖ਼ਮੀ ਟੀਟੀਸੀ ਦੇ ਟਰੈਕਸ ਉੱਤੇ ਘੁੰਮਦੀ ਮਿਲੀ 4 ਸਾਲਾ ਬੱਚੀ 10 ਮੀਟਰ ਸ਼ੂਟਰ ਰੇਂਜ ਦੇ ਚੈਂਪੀਅਨ ਰਾਜਪ੍ਰੀਤ ਸਿੰਘ ਦੀ ਓਲਿੰਪਿਕਸ-2024 ਵੱਲ ਇਕ ਹੋਰ ਪੁਲਾਂਘ ਪੰਜਵੀਂ ਐੱਨਲਾਈਟ ਕਿੱਡਜ਼ ਰੱਨ ਫ਼ਾਰ ਐਜੂਕੇਸ਼ਨ ਪੂਰੇ ਜੋਸ਼-ਓ-ਖ਼ਰੋਸ਼ ਨਾਲ 7 ਅਗਸਤ ਨੂੰ ਚਿੰਗੂਆਕੂਜ਼ੀ ਪਾਰਕ 'ਚ ਹੋਈ ਬਰੈਂਪਟਨ ਵਿੱਚ ਪੰਜਾਬੀ ਰੇਡੀਓ ਸ਼ੋਅ ਹੋਸਟ ਉੱਤੇ ਕੁਹਾੜੀਆਂ ਤੇ ਤੇਜ਼ ਧਾਰ ਹਥਿਆਰਾਂ ਨਾਲ ਕੀਤਾ ਗਿਆ ਹਮਲਾ ਮਿਸੀਸਾਗਾ ਦੇ ਰੈਸਟੋਰੈਂਟ ਵਿੱਚ ਮਾਰਿਆ ਗਿਆ ਡਾਕਾ ਫੋਰਡ ਸਰਕਾਰ ਦੇ ਰਾਜ ਭਾਸ਼ਣ ਵਿੱਚ ਹੈਲਥਕੇਅਰ ਸੰਕਟ ਤੇ ਮਹਿੰਗਾਈ ਦਾ ਮੁੱਦਾ ਰਹੇ ਚਰਚਾ ਦਾ ਵਿਸ਼ਾ ਹੁਣ ਰੌਇਲ ਕੈਨੇਡੀਅਨ ਇੰਟਰਨੈਸ਼ਨਲ ਸਰਕਸ 11 ਤੋਂ 22 ਅਗਸਤ ਤੱਕ ਮਿਸੀਸਾਗਾ ’ਚ