Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਭਾਰਤ

ਈ ਡੀ ਵੱਲੋਂ ਸਖਤੀ: ਕਾਂਗਰਸ ਨਾਲ ਸੰਬੰਧਤ ‘ਯੰਗ ਇੰਡੀਅਨ’ ਦਾ ਦਫ਼ਤਰ ਸੀਲ

August 03, 2022 10:59 PM

* ਸੱਚ ਦੀ ਆਵਾਜ਼ ਉੱਤੇ ਪੁਲਸੀ ਪਹਿਰਿਆਂ ਤੋਂ ਨਹੀਂ ਡਰਾਂਗੇ: ਕਾਂਗਰਸ


ਨਵੀਂ ਦਿੱਲੀ, 3 ਅਗਸਤ, (ਪੋਸਟ ਬਿਊਰੋ)- ਮਨੀ ਲਾਂਡਰਿੰਗ ਕੇਸ ਦੀ ਜਾਂਚ ਵਿੱਚਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅੱਜ ਵੱਡੀ ਕਾਰਵਾਈ ਕੀਤੀ ਅਤੇ ਕਾਂਗਰਸ ਨਾਲ ਜੁੜੇ ਨੈਸ਼ਨਲ ਹੈਰਾਲਡ ਅਖਬਾਰ ਦੇ ਦਫ਼ਤਰ ਵਿਚਲੇ‘ਯੰਗ ਇੰਡੀਆ ਕੰਪਨੀ’ ਦੇ ਅਹਾਤੇ ਨੂੰ ‘ਵਕਤੀ ਤੌਰ ਉੱਤੇ ਸੀਲ’ ਕਰ ਦਿੱਤਾ ਹੈ।
ਇਸ ਦੌਰਾਨ ਦਿੱਲੀ ਵਿੱਚ ਕਾਂਗਰਸ ਦੀ ਅੰਤ੍ਰਿਮ ਪ੍ਰਧਾਨ ਸੋਨੀਆ ਗਾਂਧੀ ਦੀ ਰਿਹਾਇਸ਼ 10-ਜਨਪਥ ਮੂਹਰੇ ਵਾਧੂ ਪੁਲਸ ਫੋਰਸਲਈ ਗਈ ਤੇ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੇ ਮੁੱਖ ਦਫਤਰਅੱਗੇਦਿੱਲੀ ਪੁਲਸ ਦੇ ਬੈਰੀਕੇਡ ਦੇਖੇ ਗਏ। ਕਾਂਗਰਸਨੇਟਵੀਟ ਕਰ ਕੇਇਸ ਕਾਰਵਾਈਬਾਰੇ ਕਿਹਾ:‘ਸੱਚ ਦੀ ਆਵਾਜ਼ ਪੁਲਸ ਤੋਂ ਨਹੀਂ ਡਰੇਗੀ, ਗਾਂਧੀ ਦੇ ਪੈਰੋਕਾਰ ਲੜ ਕੇਇਸ ਹਨੇਰੇ ਤੋਂਜਿੱਤਣਗੇ। ਨੈਸ਼ਨਲ ਹੈਰਾਲਡ ਦਾ ਦਫ਼ਤਰ ਸੀਲ ਕਰਨਾ, ਕਾਂਗਰਸ ਦਾਮੁੱਖ ਦਫ਼ਤਰ ਪੁਲਸ ਪਹਿਰੇ ਹੇਠ ਕੈਦ ਕਰਨਾ ਤਾਨਾਸ਼ਾਹ ਦੇ ਡਰ ਤੇ ਬੌਖਲਾਹਟ ਨੂੰ ਦਰਸਾਉਂਦਾ ਹੈ, ਪਰ ਮਹਿੰਗਾਈ ਤੇ ਬੇਰੁਜ਼ਗਾਰੀ ਦੇ ਸਵਾਲ ਫਿਰ ਵੀ ਪੁੱਛੇ ਜਾਣਗੇ।’
ਵਰਨਣ ਯੋਗ ਹੈ ਕਿ ਇਸ ਤੋਂ ਇੱਕ ਦਿਨ ਪਹਿਲਾਂ 1 ਅਗਸਤ ਨੂੰ ਇਸ ਕੇਸ ਦੀ ਜਾਂਚ ਵੇਲੇ ਕਾਂਗਰਸ ਦੀ ਮਾਲਕੀ ਵਾਲੇ ਅਖ਼ਬਾਰ ਨੈਸ਼ਨਲ ਹੈਰਾਲਡ ਦੇ ਦਫਤਰਅਤੇ 11 ਹੋਰ ਥਾਈਂਈਡੀ ਨੇ ਛਾਪੇਮਾਰੇ ਸਨ। ਅਧਿਕਾਰੀਆਂ ਅਨੁਸਾਰ ਛਾਪੇ-ਮਾਰੀ ਮਨੀ ਲਾਂਡਰਿੰਗ ਦੀ ਰੋਕਥਾਮ ਬਾਰੇ ਕਾਨੂੰਨ (ਪੀਐੱਮਐੱਲਏ) ਦੀਆਂ ਧਾਰਾਵਾਂ ਹੇਠ ਅਗਲੇਸਬੂਤਾਂ ਦੀ ਭਾਲਵਾਸਤੇ ਕੀਤੀ ਸੀ, ਤਾਂ ਜੋ ਪਤਾ ਲੱਗ ਸਕੇ ਕਿ ਪੈਸੇ ਦਾ ਲੈਣ-ਦੇਣ ਕਿਨ੍ਹਾਂ ਲੋਕਾਂ ਵਿਚਾਲੇ ਹੋਇਆ ਸੀ।
ਈ ਡੀ ਕਾਰਵਾਈ ਬਾਰੇ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਕਿਹਾ, ‘ਕਾਂਗਰਸ ਹੈੱਡਕੁਆਰਟਰ ਤੇ 10-ਜਨਪਥ ਨੂੰ ਪੁਲਸ ਛਾਉਣੀ ਵਿੱਚ ਬਦਲਣ ਦੀ ਅੱਜ ਦੀ ਕਾਰਵਾਈ ਅਣਐਲਾਨੀ ਐਮਰਜੈਂਸੀ ਹੈ। ਨੈਸ਼ਨਲ ਹੈਰਾਲਡ (ਯੰਗ ਇੰਡੀਆ) ਦੇ ਦਫ਼ਤਰ ਨੂੰ ਜ਼ਬਰਦਸਤੀ ਸੀਲ ਕੀਤਾ ਗਿਆ। ਜੇ ਆਮ ਜਨਤਾ ਐੱਨਡੀਏ ਗੱਠਜੋੜ ਸਰਕਾਰ ਦੀ ਇਸ ਤਾਨਾਸ਼ਾਹੀ ਸਰਕਾਰ ਵਿਰੁੱਧ ਕਾਂਗਰਸ ਨਾਲ ਨਾ ਖੜੋਤੀ ਤਾਂ ਖਮਿਆਜ਼ਾ ਪੂਰੇ ਦੇਸ਼ ਨੂੰ ਭੁਗਤਣਾ ਪਵੇਗਾ।’
ਇਹ ਕੇਸ ਸਾਲ 2012 ਵਿੱਚ ਭਾਜਪਾ ਪਾਰਲੀਮੈਂਟ ਮੈਂਬਰ ਸੁਬਰਾਮਨੀਅਮ ਸਵਾਮੀ ਦੀਸਿ਼ਕਾਇਤ ਉੱਤੇ ਚੱਲਦੀ ਕਾਰਵਾਈ ਨਾਲ ਸਬੰਧਿਤ ਹੈ। ਉਸ ਨੇ ਗਾਂਧੀ ਪਰਿਵਾਰ ਤੇ ਹੋਰਨਾਂ ਉੱਤੇ ਧੋਖਾਧੜੀ ਅਤੇ ਫੰਡਾਂ ਦਾ ਗਬਨ ਦੀ ਸਾਜਿ਼ਸ਼ ਦਾ ਦੋਸ਼ ਲਾ ਕੇ ਕਿਹਾ ਸੀ ਕਿ ਇਸ ਵਿੱਚ‘ਯੰਗ ਇੰਡੀਅਨ’ ਨੇ 90.25 ਕਰੋੜ ਰੁਪਏ ਦੀ ਵਸੂਲੀ ਦਾ ਅਧਿਕਾਰ ਲੈਣ ਲਈ ਸਿਰਫ਼ 50 ਲੱਖ ਰੁਪਏ ਭੁਗਤਾਨ ਕੀਤਾ ਸੀ। ਫਰਵਰੀ 2021 ਵਿੱਚਦਿੱਲੀ ਹਾਈ ਕੋਰਟ ਨੇ ਸੁਬਰਾਮਨੀਅਮ ਸਵਾਮੀ ਦੀ ਪਟੀਸ਼ਨ ਉੱਤੇ ਗਾਂਧੀ ਪਰਿਵਾਰ ਨੂੰ ਨੋਟਿਸ ਭੇਜਿਆ ਸੀ। ਈਡੀ ਅਨੁਸਾਰ ਲਗਭਗ 800 ਕਰੋੜ ਰੁਪਏ ਜਾਇਦਾਦ ਏਜੇਐੱਲ ਕੋਲ ਹੈ ਅਤੇ ਜਾਂਚ ਏਜੰਸੀ ਜਾਣਨਾ ਚਾਹੁੰਦੀ ਹੈ ਕਿ ਯੰਗ ਇੰਡੀਅਨ ਵਰਗੀ ਗੈਰ-ਲਾਭਕਾਰੀ ਕੰਪਨੀ ਇਸ ਜ਼ਮੀਨ ਅਤੇ ਇਮਾਰਤ ਦੀਆਂ ਜਾਇਦਾਦਾਂ ਨੂੰ ਕਿਰਾਏ ਉੱਤੇ ਦੇਣ ਦੀਆਂ ਕਾਰੋਬਾਰੀ ਗਤੀਵਿਧੀਆਂ ਕਿਵੇਂ ਕਰਦੀ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ