Welcome to Canadian Punjabi Post
Follow us on

11

August 2022
ਖੇਡਾਂ

ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ

August 03, 2022 12:55 AM

  

  

* ਟੇਬਲ ਟੈਨਿਸ ਵਿੱਚ ਭਾਰਤੀ ਪੁਰਸ਼ ਟੀਮ ਨੂੰ ਵੀ ਸੋਨ ਤਮਗਾ
* ਲੁਧਿਆਣਾ ਦੇ ਵਿਕਾਸ ਠਾਕੁਰ ਨੂੰ ਵੇਟ ਲਿਫਟਿੰਗ ਦਾ ਚਾਂਦੀ ਤਗਮਾ


ਬਰਮਿੰਘਮ, 2 ਅਗਸਤ, (ਪੋਸਟ ਬਿਊਰੋ)- ਭਾਰਤੀ ਮਹਿਲਾ ਫੋਰਸਲਾਅਨ ਬਾਲ ਟੀਮ ਨੇ ਮੰਗਲਵਾਰ ਨੂੰ ਕਾਮਨਵੈੱਲਥਵਿੱਚਦੱਖਣੀ ਅਫਰੀਕਾ ਨੂੰ ਹਰਾ ਕੇ ਭਾਰਤ ਲਈ ਸੋਨ ਤਗਮਾ ਜਿੱਤਿਆ। ਲਵਲੀ ਚੌਬੇ, ਰੂਪਾ ਰਾਣੀ ਟਿਕਰੀ, ਪਿੰਕੀ ਤੇ ਨਯਨਮੋਨੀ ਸੈਕੀਆ ਦੀ ਫੋਰਸ ਟੀਮ ਨੇ ਦੱਖਣੀ ਅਫਰੀਕਾ ਨੂੰ 17-10 ਨਾਲ ਹਰਾਇਆ ਹੈ। ਭਾਰਤ ਨੇ ਇਸ ਤੋਂ ਪਹਿਲਾਂ ਇਸ ਮੁਕਾਬਲੇ ਵਿੱਚ ਕਦੀਇੱਕ ਵੀ ਤਮਗਾ ਨਹੀਂ ਜਿੱਤਿਆ ਸੀ।
ਦੱਖਣੀ ਅਫਰੀਕਾ ਤਿੰਨ ਸਿਰੇ ਦੇ ਅੰਤ ਵਿੱਚ 2-1 ਨਾਲ ਅੱਗੇ ਸੀ, ਪਰ ਭਾਰਤ ਨੇ ਚੌਥੇ ਸਿਰੇ ਦੇ ਅੰਤ ਵਿੱਚ 2-2 ਨਾਲ ਬਰਾਬਰੀ ਕਰ ਲਈ ਅਤੇ ਫਿਰ ਹਰ ਸਿਰੇ ਨਾਲ ਭਾਰਤ ਨੇ ਬੜ੍ਹਤ ਰੱਖੀ। ਸੱਤਵੇਂ ਸਿਰੇ ਤੱਕ ਭਾਰਤ ਨੇ 8-2 ਦੀ ਬੜ੍ਹਤ ਬਣਾ ਲਈ, ਪਰਦੱਖਣੀ ਅਫਰੀਕਾ ਨੇ ਅਗਲੇ ਚਾਰ ਦੌਰ ਵਿੱਚ ਅੱਠ ਪੁਆਇੰਟ ਲੈ ਕੇ ਵਾਪਸੀ ਕੀਤੀ ਅਤੇ 11ਵੇਂ ਅੰਤ ਵਿੱਚਦੱਖਣੀ ਭਾਰਤ ਉੱਤੇ 10-8 ਦੀ ਬੜ੍ਹਤ ਬਣਾ ਲਈ। ਮੈਚ ਮੁੱਕਣ ਤੋਂ ਪਹਿਲਾਂ ਭਾਰਤੀ ਟੀਮ ਨੇ 12ਵੇਂ, 13ਵੇਂ ਤੇ 14ਵੇਂ ਸਿਰੇਦੇ ਸੱਤ ਪੁਆਇੰਟ ਵਧਾ ਕੇ ਦੱਖਣੀ ਅਫਰੀਕਾ ਨੂੰ 15-10 ਨਾਲ ਪਿੱਛੇ ਧੱਕਦਿੱਤਾ। 15ਵੇਂ ਅਤੇ ਆਖ਼ਰੀ ਸਿਰੇਵਿੱਚਦੱਖਣੀ ਅਫਰੀਕਾ ਨੂੰ ਜਿੱਤ ਲਈ ਛੇ ਪੁਆਇੰਟ ਚਾਹੀਦੇ ਸਨ, ਪਰ ਉਹਏਦਾਂ ਨਹੀਂ ਕਰ ਸਕੀ ਤੇ ਭਾਰਤ ਨੇ ਆਪਣੇ ਸਕੋਰ ਵਿੱਚ ਦੋ ਹੋਰ ਪੁਆਇੰਟ ਜੋੜ ਕੇ ਮੈਚ 17-10 ਨਾਲ ਜਿੱਤ ਲਿਆ।
ਪੁਰਸ਼ਾਂ ਦੇ ਟੇਬਲ ਟੈਨਿਸ ਮੁਕਾਬਲੇ ਦੇ ਫਾਈਨਲ ਵਿੱਚਸਾਬਕਾ ਚੈਂਪੀਅਨ ਭਾਰਤ ਨੇ ਅੱਜ ਸਿੰਗਾਪੁਰ ਨੂੰ 3-1 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ। ਹਰਮੀਤ ਦੇਸਾਈ ਅਤੇ ਜੀ. ਸਾਥਿਆਨ ਦੀ ਜੋੜੀ ਨੇ ਯੋਨ ਇਜਾਕ ਕਵੇਕ ਅਤੇ ਯੂ ਇਨ ਕੋਏਨ ਪਾਂਗ ਦੀ ਜੋੜੀ ਨੂੰ 13-11, 11-7, 11-5 ਨਾਲ ਹਰਾ ਕੇ ਭਾਰਤ ਨੂੰ ਸ਼ੁਰੂਆਤ ਦਿਵਾਈ, ਪਰ ਸ਼ਰਤ ਕਮਲ ਆਪਣੀ ਲੈਅ ਨਹੀਂ ਰੱਖ ਸਕੇ ਅਤੇ ਸੈਮੀਫਾਈਨਲਵਿੱਚ ਨਾਈਜੀਰੀਆ ਦੇ ਵਿਸ਼ਵ ਰੈਕਿੰਗਵਿੱਚ 15ਵੇਂ ਨੰਬਰ ਦੇ ਖਿਡਾਰੀ ਅਰੁਣਾ ਕਾਦਰੀ ਨੂੰ ਹਰਾ ਚੁੱਕੇ ਸ਼ਰਤ ਕਮਲ ਸਿੰਗਲਜ਼ ਮੈਚ ਵਿਚ ਸਿੰਗਾਪੁਰ ਦੇ ਖਿਡਾਰੀ ਨੇ 11-7, 12-14, 11-9 ਨਾਲ ਹਰਾ ਦਿੱਤਾ। ਵਿਸ਼ਵ ਰੈਂਕਿੰਗਵਿੱਚ 35ਵੇਂ ਨੰਬਰ ਵਾਲੇ ਜੀ. ਸਾਥਿਅਨ ਨੇ ਇਸ ਪਿੱਛੋਂ ਪਾਂਗ ਨੂੰ ਨੂੰ 12-10, 7-11, 11-7 , 11-4 ਨਾਲ ਹਰਾ ਕੇ ਮੁਕਾਬਲੇ ਵਿੱਚ ਭਾਰਤ ਦੀ ਵਾਪਸੀ ਕਰਾਈ ਅਤੇ ਹਰਮੀਤ ਦੇਸਾਈ ਨੇ ਤੀਸਰੇ ਸਿੰਗਲਜ਼ ਮੁਕਾਬਲੇ ਵਿਚ ਚੀਯੂ ਨੂੰ 11-8, 11-5, 11-6 ਨਾਲ ਹਰਾ ਕੇ ਸ਼ਰਤ ਕਮਲ ਦੀ ਹਾਰ ਦਾ ਬਦਲਾ ਲੈਣ ਦੇ ਨਾਲ ਭਾਰਤ ਨੂੰ ਇਸ ਮੁਕਾਬਲੇ ਵਿਚ ਸੋਨੇ ਦਾ ਤਮਗਾ ਦਿਵਾ ਦਿੱਤਾ।
ਬਰਮਿੰਘਮ ਕਾਮਨਵੈੱਲਥਵਿੱਚ ਲੁਧਿਆਣਾ ਦੇ ਵਿਕਾਸ ਠਾਕੁਰ ਨੇ ਅੱਜ 96 ਕਿਲੋ ਵੇਟ ਲਿਫਟਿੰਗ ਵਿੱਚ 346 ਕਿੱਲੋ ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ ਹੈ। ਉਸ ਨੂੰਮੁੱਖ ਮੰਤਰੀ ਭਗਵੰਤ ਮਾਨ ਨੇ ਵਧਾਈ ਦਿੱਤੀ ਅਤੇ ਟਵੀਟਕੀਤਾ, ‘ਪੰਜਾਬ ਦੇ ਇੱਕ ਹੋਰ ਖਿਡਾਰੀ ਨੇ ਕਾਮਨਵੈੱਲਥ ਖੇਡਾਂਵਿੱਚ ਭਾਰਤ ਦੀ ਤਮਗਾ ਸੂਚੀਵਿੱਚ ਆਪਣਾ ਨਾਮ ਦਰਜ ਕਰਵਾਇਆ, 96 ਕਿਲੋ ਵੇਟਲਿਫਟਿੰਗ ਮੁਕਾਬਲੇਵਿੱਚ ਲੁਧਿਆਣੇ ਦੇ ਵਿਕਾਸ ਠਾਕੁਰ ਨੇ 346 ਭਾਰ ਚੁੱਕ ਕੇ ਚਾਂਦੀ ਦਾ ਤਮਗਾ ਜਿੱਤਿਆ, ਬਹੁਤ-ਬਹੁਤ ਵਧਾਈਆਂ, ਮਿਹਨਤ ਜਾਰੀ ਰੱਖੋ, ਭਵਿੱਖ ਲਈ ਸ਼ੁਭ-ਕਾਮਨਾਵਾਂ, ਸ਼ਾਬਾਸ਼, ਚੱਕਦੇ ਇੰਡੀਆ! ਲੁਧਿਆਣਾ ਦੇ ਏਲਡੈਕੋ ਵਿੱਚ ਵਿਕਾਸ ਠਾਕੁਰ ਦੇ ਘਰਅੱਜ ਉਸ ਦੀ ਮਾਂ ਆਸ਼ਾ ਠਾਕੁਰ ਦਾ ਜਨਮ ਦਿਨ ਸੀ, ਜਿਸ ਤੋਂ ਪਹਿਲਾਂ ਪਰਿਵਾਰ ਟੀਵੀ ਦੇਖ ਰਿਹਾ ਸੀ ਤੇ ਜਦੋਂ ਵਿਕਾਸ ਨੂੰ ਚਾਂਦੀ ਤਮਗਾ ਮਿਲਿਆ ਤਾਂ ਪੂਰਾ ਪਰਵਾਰ ਨੱਚ ਉੱਠਿਆ। ਇਸ ਤੋਂ ਪਹਿਲਾਂ ਵਿਕਾਸ ਠਾਕੁਰ ਨੇ 2014 ਵਿੱਚ ਗਲਾਸਗੋ ਵਿੱਚ ਚਾਂਦੀ ਦਾ ਤਗ਼ਮਾ ਅਤੇ 2018 ਵਿੱਚ ਸੋਨੇ ਦਾ ਕਾਂਸੀ ਤਗ਼ਮਾ ਜਿੱਤਿਆ ਸੀ।ਉਸ ਦੇ ਪਿਤਾ ਬ੍ਰਿਜ ਲਾਲ ਠਾਕੁਰਟਰੇਨ ਮੈਨੇਜਰ ਹਨ।
ਕਾਮਨਵੈੱਲਥ ਦੇ ਬੈਡਮਿੰਟਨ ਮਿਕਸਡ ਟੀਮ ਦੇ ਫਾਈਨਲਵਿੱਚਏਥੇ ਮਲੇਸ਼ੀਆ ਵਿਰੁੱਧ 1-3 ਦੀ ਹਾਰ ਦੇ ਨਾਲ ਭਾਰਤ ਸੋਨ ਤਮਗਾ ਨਹੀਂ ਲੈ ਸਕਿਆ, ਪਰ ਚਾਂਦੀ ਤਮਗਾ ਜਿੱਤ ਲਿਆ। ਇਸ ਵਿੱਚ ਭਾਰਤ ਦੇ ਸਿੰਗਲਜ਼ ਖਿਡਾਰੀਆਂ ਤੇ ਮਲੇਸ਼ੀਆ ਦੀਆਂ ਡਬਲਜ਼ ਜੋੜੀਆਂ ਉੱਤੇ ਨਜ਼ਰਾਂ ਸਨ। ਭਾਰਤ ਦੇ ਖਿਡਾਰੀ ਆਪਣੇ ਤੋਂ ਘੱਟ ਰੈਂਕਿੰਗ ਵਾਲੇ ਵਿਰੋਧੀਆਂ ਵਿਰੁੱਧ ਆਸ ਵਰਗਾ ਪ੍ਰਦਰਸ਼ਨ ਨਹੀਂ ਕਰ ਸਕੇ, ਜਿਸ ਨਾਲ ਭਾਰਤ ਸੋਨ ਤਮਗੇ ਤੋਂ ਖੁੰਝ ਗਿਆ। ਭਾਰਤ ਵੱਲੋਂ ਸਿਰਫ ਮਹਿਲਾ ਸਿੰਗਲਜ਼ ਮੁਕਾਬਲੇਵਿੱਚ ਸਟਾਰ ਖਿਡਾਰਨ ਪੀਵੀ ਸਿੰਧੂਜਿੱਤ ਸਕੀ, ਜਿਸ ਨੇ ਮਲੇਸ਼ੀਆ ਦੀ ਜਿਨ ਵੇਈ ਗੋਹ ਨੂੰ 22-20, 17-21 ਨਾਲ ਹਰਾਇਆ। ਭਾਰਤੀ ਪੁਰਸ਼ ਡਬਲਜ਼ ਜੋੜੀ ਸਾਤਵਿਕਸਾਈਰਾਜ ਰੈਂਕੀਰੈੱਡੀ ਅਤੇ ਚਿਰਾਗ ਸ਼ੈੱਟੀ ਨੂੰ ਮਲੇਸ਼ੀਆ ਦੇ ਟੇਂਗ ਫੋਂਗ ਆਰੋਨ ਚਿਯਾ ਤੇ ਵੂਈ ਯਿਕ ਸੋਹ ਹੱਥੋਂ 18-21, 15-21 ਨਾਲ ਹਾਰ ਹੋਈ ਤੇਫਿਰ ਪੁਰਸ਼ ਸਿੰਗਲਜ਼ਵਿੱਚ ਐੱਨ. ਜੀ. ਟੀਜੇ ਯੋਂਗ ਵਿਰੁੱਧਕਿਦਾਂਬੀ ਸ਼੍ਰੀਕਾਂਤ 19-21, 21-6, 16-21 ਨਾਲ ਹਾਰਨਨਾਲ ਭਾਰਤ 1-2 ਨਾਲ ਪਛੜ ਗਿਆ। ਕੁੰਗ ਲੀ ਪਿਯਰਲੀ ਟੇਨ ਅਤੇ ਮੁਰਲੀਧਰਨ ਥਿਨਾਹ ਦੀ ਦੁਨੀਆ ਦੀ 11ਵੇਂ ਨੰਬਰ ਦੀ ਜੋੜੀ ਨੇ ਇਸ ਪਿੱਛੋਂ ਮਹਿਲਾ ਡਬਲਜ਼ਵਿੱਚ ਤ੍ਰਿਸ਼ਾ ਜਾਲੀ ਤੇ ਭਾਰਤ ਦੀ ਗਾਇਤਰੀ ਗੋਪੀਚੰਦ ਵਾਲੀ ਜੋੜੀ ਨੂੰ 21-18, 21-17 ਨਾਲ ਹਰਾ ਕੇ ਸੋਨ ਤਮਗਾ ਜਿੱਤ ਲਿਆ।

Have something to say? Post your comment
ਹੋਰ ਖੇਡਾਂ ਖ਼ਬਰਾਂ
ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਭਾਰਤ ਦੇ ‘ਗੋਲਡਨ ਬੁਆਏ’ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸਿ਼ਪ ਦਾ ਚਾਂਦੀ ਤਗਮਾ ਜਿੱਤਿਆ ਪੀਵੀ ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਿਆ ਰਿਬਾਕਿਨਾ ਵਿੰਬਲਡਨ ਚੈਂਪੀਅਨ ਬਣੀ ਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਈਂਮਡ ਦੀ ਕਾਰ ਹਾਦਸੇ ਵਿਚ ਮੌਤ ਤੀਰਅੰਦਾਜ਼ੀ ਵਿਸ਼ਵ ਕੱਪ: ਰਾਏ ਤੇ ਰਿਧੀ ਨੇ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ