Welcome to Canadian Punjabi Post
Follow us on

11

August 2022
ਖੇਡਾਂ

ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ

August 01, 2022 01:00 AM

* ਜੇਰੇਮੀ, ਅਚਿੰਤਾ ਨੇ ਸੋਨ ਤਮਗੇ ਜਿੱਤੇ


ਬਰਮਿੰਘਮ, 31 ਅਗਸਤ, (ਪੋਸਟ ਬਿਊਰੋ)- ਬ੍ਰਿਟੇਨ ਦੇਬਰਮਿੰਘਮ ਵਿੱਚਹੋ ਰਹੀਆਂ ਕਾਮਨਵੈੱਲਥ ਖੇਡਾਂ ਦੇ ਦੌਰਾਨ ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਲਗਾਤਾਰ ਜਾਰੀ ਹੈ।
ਅੱਜ ਐਤਵਾਰ ਨੂੰ ਪੁਰਸ਼ਾਂ ਦੇ 67 ਕਿੱਲੋ ਭਾਰ ਵਰਗ ਵਿੱਚ ਭਾਰਤ ਦੇ ਜੇਰੇਮੀ ਲਾਲਰਿਨੁੰਗਾ ਨੇ ਸਨੈਚ ਵਿੱਚ 140 ਕਿੱਲੋ ਤੇ ਕਲੀਨ ਐਂਡ ਜਰਕ ਵਿੱਚ 160 ਕਿੱਲੋ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਇਨ੍ਹਾਂ ਖੇਡਾਂ ਦੇ ਮੌਜੂਦਾ ਸੈਸ਼ਨ ਦੇ ਦੌਰਾਨ ਵੇਟਲਿਫਟਿੰਗ ਵਿੱਚ ਭਾਰਤ ਦਾ ਇਹ ਪੰਜਵਾਂ ਤਮਗਾ ਹੈ। ਇਸ ਤੋਂ ਪਹਿਲਾਂ ਮੀਰਾਬਾਈ ਚਾਨੂ ਨੇ ਸੋਨ ਤਮਗਾ, ਬਿੰਦੀਆਰਾਣੀ ਨੇ ਚਾਂਦੀ ਤਮਗਾ,ਸੰਕੇਤ ਸਰਗਰ ਨੇ ਚਾਂਦੀ ਅਤੇ ਗੁਰੂਰਾਜਾ ਨੇ ਕਾਂਸੇ ਦੇ ਤਮਗੇ ਜਿੱਤੇ ਸਨ। ਅੱਜ ਜੇਰੇਮੀ ਲਾਲਰਿਨੁੰਗਾ ਅਤੇਅਚਿੰਤਾ ਸ਼ਿਊਲੀ ਨੇ ਵੇਟਲਿਫਟਿੰਗ ਵਿੱਚ ਭਾਰਤ ਨੂੰ ਸੋਨ ਤਮਗਾ ਦਿਵਾਇਆ।
ਅਚਿੰਤਾ ਸ਼ਿਊਲੀ ਨੇ ਦੇਸ਼ ਲਈ ਤੀਸਰਾ ਸੋਨੇ ਦਾ ਅਤੇ ਕੁੱਲ ਛੇਵਾਂ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਐਤਵਾਰ ਹੀ ਜੇਰੇਮੀ ਲਾਲਰਿਨੁੰਗਾ ਨੇ ਇਤਿਹਾਸ ਰਚਦੇ ਹੋਏ ਵੇਟਫਿਲਟਿੰਗ ਵਿੱਚ ਗੋਲਡ ਮੈਡਲ ਜਿੱਤਿਆ ਸੀ। ਉਹ ਬਰਮਿੰਘਮ ਵਿੱਚ ਗੋਲਡ ਮੈਡਲ ਜਿੱਤਣ ਵਾਲੇ ਭਾਰਤ ਦੇ ਪਹਿਲੇ ਪੁਰਸ਼ ਐਥਲੀਟ ਬਣੇ ਸਨ। ਅੱਜਤੱਕ ਭਾਰਤ ਨੂੰ 6 ਤਮਗੇ ਮਿਲ ਚੁੱਕੇ ਹਨ ਅਤੇ ਇਹ ਸਾਰੇ ਤਮਗੇ ਭਾਰਤ ਨੂੰ ਵੇਟਫਿਲਟਿੰਗ ਵਿੱਚ ਹੀ ਮਿਲੇ ਹਨ।

Have something to say? Post your comment
ਹੋਰ ਖੇਡਾਂ ਖ਼ਬਰਾਂ
ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਭਾਰਤ ਦੇ ‘ਗੋਲਡਨ ਬੁਆਏ’ ਨੀਰਜ ਚੋਪੜਾ ਨੇ ਵਿਸ਼ਵ ਚੈਂਪੀਅਨਸਿ਼ਪ ਦਾ ਚਾਂਦੀ ਤਗਮਾ ਜਿੱਤਿਆ ਪੀਵੀ ਸਿੰਧੂ ਨੇ ਚੀਨ ਦੀ ਖਿਡਾਰਨ ਨੂੰ ਹਰਾ ਕੇ ਸਿੰਗਾਪੁਰ ਓਪਨ ਦਾ ਖ਼ਿਤਾਬ ਜਿੱਤਿਆ ਰਿਬਾਕਿਨਾ ਵਿੰਬਲਡਨ ਚੈਂਪੀਅਨ ਬਣੀ ਭਾਰਤ ਦੀ ਨਿਕਹਤ ਜ਼ਰੀਨ ਨੇ ਵਰਲਡ ਬਾਕਸਿੰਗ ਦਾ ਗੋਲਡ ਜਿੱਤ ਕੇ ਇਤਿਹਾਸ ਰਚਿਆ ਆਸਟ੍ਰੇਲੀਆਈ ਕ੍ਰਿਕਟਰ ਐਂਡਰਿਊ ਸਾਈਂਮਡ ਦੀ ਕਾਰ ਹਾਦਸੇ ਵਿਚ ਮੌਤ ਤੀਰਅੰਦਾਜ਼ੀ ਵਿਸ਼ਵ ਕੱਪ: ਰਾਏ ਤੇ ਰਿਧੀ ਨੇ ਪਹਿਲੀ ਵਾਰ ਸੋਨ ਤਮਗ਼ਾ ਜਿੱਤਿਆ