Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਸ੍ਰੀਲੰਕਾ ਦੀ ਦੁਰਗਤੀ ਤੋਂ ਸਬਕ ਸਿੱਖੇ ਸੰਸਾਰ

July 27, 2022 04:17 PM

-ਬ੍ਰਹਮਾ ਚੇਲਾਨੀ
ਭਾਰਤ ਦਾ ਗੁਆਂਢੀ ਮੁਲਕ ਸ੍ਰੀਲੰਕਾ ਦੀ ਬਦਹਾਲੀ ਲਈ ਉਸ ਦੇ ਸ਼ਾਸਕ ਹੀ ਮੁੱਖ ਖਲਨਾਇਕ ਸਾਬਿਤ ਹੋਏ ਹਨ। ਦਰਅਸਲ ਪਰਵਾਰਵਾਦ ਦੇ ਤੰਦੁੂਆ-ਜਾਲ ਨੇ ਸ੍ਰੀਲੰਕਾ ਨੂੰ ਲੰਬਾ ਸਮਾਂ ਜਕੜੀ ਰੱਖਿਆ। ਰਾਜਪਕਸ਼ੇ ਪਰਵਾਰ ਦੇ ਚਾਰ ਭਰਾਵਾਂ ਤੇ ਉਨ੍ਹਾਂ ਦੇ ਬੇਟਿਆਂ ਨੇ ਸ਼ਾਸਨ ਦੀ ਪੂਰੀ ਕਮਾਨ ਆਪਣੇ ਹੱਥ ਲੈ ਰੱਖੀ ਸੀ। ਉਹ ਕਿਸੇ ਪਰਵਾਰਕ ਕਾਰੋਬਾਰ ਦੀ ਤਰ੍ਹਾਂ ਸਰਕਾਰ ਚਲਾ ਰਹੇ ਸਨ। ਰਾਜਪਕਸ਼ੇ ਪਰਵਾਰ ਬਹੁ-ਸੰਖਿਅਕਾਂ ਦੇ ਜਜ਼ਬਾਤ ਨਾਲ ਖਿਲਵਾੜ ਕਰ ਕੇ ਸੱਤਾ ਸੁੱਖ ਮਾਣ ਰਿਹਾ ਸੀ। ਉਹ ਖੁਦ ਵੱਡੇ ਵੱਡੇ ਪ੍ਰੋਜੈਕਟਾਂ ਨਾਲ ਜੁੜੇ ਰਹੇ। ਇਨ੍ਹਾਂ ਗੈਰ ਵਿਹਾਰਕ ਪ੍ਰੋਜੈਕਟਾਂ ਲਈ ਬੇਤਹਾਸ਼ਾ ਕਰਜ਼ਾ ਲਿਆ। ਇਸ ਦਾ ਨਤੀਜਾ ਆਰਥਿਕ ਪਤਨ ਦੇ ਰੂਪ ਵਿੱਚ ਨਿਕਲਿਆ। ਦੋ ਦਹਾਕੇ ਤੱਕ ਸਿਆਸੀ ਮੁਹਾਂਦਰੇ ਉੱਤੇ ਛਾਏ ਰਹਿਣ ਵਾਲੇ ਪਰਵਾਰ ਦਾ ਰਾਤੋ-ਰਾਤ ਬੋਰੀ-ਬਿਸਤਰਾ ਗੋਲ ਹੋ ਗਿਆ।
ਫਿਊਲ, ਖੁਰਾਕੀ ਵਸਤਾਂ, ਦਵਾਈਆਂ ਅਤੇ ਬਿਜਲੀ ਦੀ ਘਾਟ ਕਾਰਨ ਸ੍ਰੀਲੰਕਾ ਦੀ ਜਨਤਾ ਇੰਨੀ ਜ਼ਿਆਦਾ ਖਫਾ ਹੋ ਗਈ ਕਿ ਉਸ ਦੇ ਅਣਕਿਆਸੇ ਵਿਰੋਧ ਨੇ ਰਾਸ਼ਟਰਪਤੀ ਗੋਟਾਬਾਯਾ ਰਾਜਪਕਸ਼ੇ ਨੂੰ ਦੇਸ਼ ਛੱਡ ਕੇ ਭੱਜਣ ਉੱਤੇ ਮਜਬੂਰ ਕਰ ਦਿੱਤਾ। ਮੁਜ਼ਾਹਰਾਕਾਰੀਆਂ ਦਾ ਰਾਸ਼ਟਰਪਤੀ ਪੈਲੇਸ ਉੱਤੇ ਕਬਜ਼ਾ ਜਨਤਾ ਦੀ ਉਸ ਤਾਕਤ ਦਾ ਪ੍ਰਤੀਕ ਹੈ ਜਿਸ ਨੇ ਉਹ ਖਾਨਦਾਨ ਖਦੇੜ ਦਿੱਤਾ, ਜਿਸ ਦੀ ਤਾਨਾਸ਼ਾਹੀ, ਭਾਈ ਭਤੀਜਾਵਾਦ ਅਤੇ ਆਕੜ ਨੇ ਸ੍ਰੀਲੰਕਾ ਨੂੰ ਅੰਤਹੀਣ ਆਰਥਿਕ ਚੱਕਰਵਿਊ ਵਿੱਚ ਫਸਾ ਕੇ ਗੋਡਣੀਆਂ ਲੁਆ ਦਿੱਤੀਆਂ ਸਨ। ਰਾਜਪਕਸ਼ੇ ਪਰਵਾਰ ਰਾਸ਼ਟਰਪਤੀ ਦੀਆਂ ਤਾਕਤਾਂ ਨਿਰੰਤਰ ਵਧਾਉਂਦਾ ਰਿਹਾ। ਇਸ ਲਈ 2020 ਵਿੱਚ ਸੰਵਿਧਾਨ ਵਿੱਚ ਤਰਮੀਮ ਵੀ ਕੀਤੀ ਗਈ। ਉਨ੍ਹਾਂ ਨੇ ਨਾਗਰਿਕ ਆਜ਼ਾਦੀ ਦਾ ਰੱਜ ਕੇ ਦਮਨ ਕੀਤਾ। ਚੀਨ ਨਾਲ ਦੋਸਤੀ ਗੰਢ ਕੇ ਭਰਪੂਰ ਲਾਹਾ ਲਿਆ, ਇੰਨਾ ਕਿ ਆਪਣੇ ਦੇਸ਼ ਨੂੰ ਹੀ ਕਰਜ਼ੇ ਦੇ ਜਾਲ ਵਿੱਚ ਫਸਾ ਦਿੱਤਾ। ਰਾਜਪਕਸ਼ੇ ਪਰਵਾਰ ਦੀ ਸੱਤਾ ਦਾ ਨਾਟਕੀ ਪਤਨ ਸੰਸਾਰ ਵਿੱਚ ਉਨ੍ਹਾਂ ਸਿਆਸੀ ਵੰਸ਼ਵਾਦੀਆਂ ਲਈ ਚਿਤਾਵਨੀ ਹੈ ਜਿਨ੍ਹਾਂ ਦੀ ਆਪਣੇੇ ਦੇਸ਼ਾਂ ਵਿੱਚ ਸਰਕਾਰ ਜਾਂ ਪਾਰਟੀ ਉੱਤੇ ਚੜ੍ਹਤ ਹੈ, ਪਰ ਜਵਾਬਦੇਹੀ ਅਤੇ ਸੁਸ਼ਾਸਨ ਨਾਲ ਕੋਈ ਸਰੋਕਾਰ ਨਹੀਂ।ਏਸ਼ੀਆ ਤੋਂ ਲਤੀਨੀ ਅਮਰੀਕਾ ਵਿੱਚ ਅਜਿਹੇ ਪਰਵਾਰਾਂ ਦੀ ਭਰਮਾਰ ਹੈ ਜਿਨ੍ਹਾਂ ਨੇ ਸਰਕਾਰਾਂ ਨੂੰ ਪਰਵਾਰਕ ਮਾਮਲਾ ਅਤੇ ਰਾਜਨੀਤਕ ਪਾਰਟੀਆਂ ਨੂੰ ਪਰਵਾਰਕ ਜਾਗੀਰ ਬਣਾ ਦਿੱਤਾ।
ਰਾਜਪਕਸ਼ੇ ਪਰਵਾਰ ਵਿੱਚੋਂ ਮਹਿੰਦਾ ਰਾਜਪਕਸ਼ੇ ਉਸ ਪਰਵਾਰ ਦੇ ਰਾਜਨੀਤਕ ਸਾਮਰਾਜ ਦੇ ਸੂਤਰਧਰ ਰਹੇ ਹਨ। ਇੱਕ ਦਹਾਕੇ ਤੱਕ ਸ੍ਰੀਲੰਕਾ ਦੇ ਰਾਸ਼ਟਰਪਤੀ ਰਹੇ ਅਤੇ ਇਸ ਦੌਰਾਨ ਬਹੁਤ ਸਖਤੀ ਨਾਲ ਪੇਸ਼ ਆਏ। ਉਹ 2015 ਦੀ ਚੋਣ ਮਾਮੂਲੀ ਅੰਤਰ ਨਾਲ ਹਾਰ ਗਏ ਅਤੇ ਪਰਵਾਰ ਨੂੰ ਕੁਝ ਸਮੇਂ ਲਈ ਸੱਤਾ ਤੋਂ ਬੇਦਖਲ ਹੋਣਾ ਪਿਆ। ਇਸੇ ਦੌਰਾਨ ਨਵੀਂ ਸਰਕਾਰ ਵਿੱਚ ਪਾਰਲੀਮੈਂਟ ਨੇ ਰਾਸ਼ਟਰਪਤੀ ਦਾ ਕਰਜਕਾਲ ਸੀਮਿਤ ਕਰ ਦਿੱਤਾ। ਇਸ ਮੌਕੇ ਪਰਵਾਰ ਨੂੰ ਮਹਿੰਦਾ ਦੇ ਛੋਟੇ ਭਰਾ ਅਤੇ ਉਨ੍ਹਾਂ ਦੀ ਸਰਕਾਰ ਵਿੱਚ ਰੱਖਿਆ ਮੰਤਰੀ ਰਹੇ ਗੋਟਾਬਾਯਾ ਨੇ ਆਪਣੀ ਅਮਰੀਕੀ ਨਾਗਰਿਕਤਾ ਛੱਡ ਦਿੱਤੀ। ਸੰਨ 2019 ਵਿੱਚ ਰਾਸ਼ਟਰਪਤੀ ਬਣਨ ਦੇ ਤੁਰੰਤ ਬਾਅਦ ਗੋਟਾਬਾਯਾ ਨੇ ਮਹਿੰਦਾ ਰਾਜਪਕਸ਼ੇ ਨੂੰ ਪ੍ਰਧਾਨ ਮੰਤਰੀ ਬਣਾ ਦਿੱਤਾ। ਮਹਿੰਦਾ ਨੇ ਆਪਣੇ ਦੋ ਬੇਟਿਆਂ, ਦੋ ਭਰਾਵਾਂ ਤੇ ਇੱਕ ਹੋਰ ਭਰਾ ਦੇ ਬੇਟੇ ਨੂੰ ਸਰਕਾਰ ਵਿੱਚ ਥਾਂ ਦੇ ਦਿੱਤੀ।
ਇਹ ‘ਅੰਨ੍ਹਾ ਵੰਡੇ ਸੀਰਨੀਆਂ ਮੁੜ-ਮੁੜ ਆਪਣਿਆਂ ਨੂੰ’ ਦਾ ਵਰਤਾਰਾ ਸੀ। ਇਸ ਪਰਵਾਰ ਦੀ ਅਚਾਨਕ ਹੋਈ ਚੜ੍ਹਤ ਇਸ ਲਈ ਵੀ ਹੈਰਾਨ ਕਰਨ ਵਾਲੀ ਦੀ ਕਿ ਰਾਜਪਕਸ਼ੇ ਭਰਾਵਾਂ ਨੇ ਆਪਣੀ ਪਛਾਣ ਨਸਲੀ ਰਾਸ਼ਟਰਵਾਦੀ ਦੇ ਰੂਪ ਵਿੱਚ ਬਣਾਈ ਸੀ। ਉਹ ਖੁਦ ਨੂੰ ਬਹੁ-ਗਿਣਤੀ ਸਿੰਹਾਲੀ ਭਾਈਚਾਰੇ ਦੇ ਹਿੱਤਾਂ ਦੇ ਰਾਖੇ ਦੱਸਦੇ ਸਨ। ਉਨ੍ਹਾਂ ਨੇ ਸ੍ਰੀਲੰਕਾ ਵਿੱਚ 26 ਸਾਲ ਤੋਂ ਚੱਲਦੀ ਖਾਨਾਜੰਗੀ ਦਾ ਫੈਸਲਾਕੁੰਨ, ਪਰ ਬੇਰਹਿਮੀ ਨਾਲ ਦਮਨ ਕੀਤਾ। ਉਦੋਂ ਮਹਿੰਦਾ ਰਾਜਪਕਸ਼ੇ ਰਾਸ਼ਟਰਪਤੀ ਤੇ ਗੋਟਾਬਾਯਾ ਰੱਖਿਆ ਮੰਤਰੀ ਸਨ। ਉਸ ਸਮੇਂ ਕੌਮਾਂਤਰੀ ਪੱਧਰ ਉੱਤੇ ਜੰਗੀ ਅਪਰਾਧਾਂ ਬਾਰੇ ਆਲੋਚਨਾ ਦੇ ਬਾਵਜੂਦ ਦੋਵੇਂ ਜਣੇ ਸਿੰਹਾਲੀਆਂ ਦੇ ਨਾਇਕ ਬਣ ਕੇ ਉਭਰੇ। ਮਹਿੰਦਾ ਨੇ ਲਿੱਟੇ ਵਿਰੁੱਧ ਅੰਤਿਮ ਹਮਲਾਵਰ ਮੁਹਿੰਮ ਛੇੜੀ ਸੀ। ਇਸ ਮੁਹਿੰਮ ਵਿੱਚ ਉਨ੍ਹਾਂ ਨੂੰ ਗੋਟਾਬਾਯਾ ਦਾ ਪੂਰਾ ਸਮਰਥਨ ਸੀ।
ਗੋਟਾਬਾਯਾ ਇਸ ਤੋਂ ਪਹਿਲਾਂ ਕੈਲੀਫੋਰਨੀਆ ਵਿੱਚ ਰਹੇ ਸਨ ਜਿੱਥੇ ਉਨ੍ਹਾਂ ਉੱਤੇ ਜੰਗੀ ਅਪਰਾਧਾਂ ਬਾਰੇ ਕੇਸ ਚੱਲੇ। ਉਨ੍ਹਾਂ ਨੇ ਸ੍ਰੀਲੰਕਾ ਵਿੱਚ ਉਸ ਖਾਨਾਜੰਗੀ ਨੂੰ ਸਮਾਪਤ ਕਰ ਦਿੱਤਾ ਜਿਸ ਕਾਰਨ ਹਜ਼ਾਰਾਂ ਲੋਕ ਮੌਤ ਦਾ ਸ਼ਿਕਾਰ ਹੋ ਗਏ, ਪਰ ਉਸ ਦੇ ਮਾੜੇ ਨਤੀਜੇ ਵੀ ਨਿਕਲੇ। ਹਿੰਦੂ-ਬਹੁਗਿਣਤੀ ਤਮਿਲ ਭਾਈਚਾਰਾ ਖੁਦ ਨੂੰ ਹਾਸ਼ੀਏ ਉੱਤੇ ਮਹਿਸੂਸ ਕਰਨ ਲੱਗਾ ਤਾਂ ਸਿੰਹਲੀ ਅਤੇ ਮੁਸਲਿਮ ਭਾਈਚਾਰੇ ਵਿਚਾਲੇ ਪਾਟੋਧਾੜ ਦਾ ਖੱਪਾ ਹੋਰ ਚੌੜਾ ਹੋ ਗਿਆ ਜਿਨ੍ਹਾਂ ਦੀ ਸ੍ਰੀਲੰਕਾ ਵਿੱਚ ਆਬਾਦੀ ਵਿੱਚ 10 ਫੀਸਦੀ ਹਿੱਸੇਦਾਰੀ ਹੈ। ਇਸ ਤੋਂ ਉਪਜੇ ਸੰਘਰਸ਼ ਵਿੱਚ ਉਥੇ ਇਸਲਾਮਕ ਅੱਤਵਾਦ ਦੇ ਬੀਜ ਬੀਜੇ ਗਏ। ਇਸ ਦਾ ਅਸਰ 2019 ਵਿੱਚ ਈਸਟਰ ਉੱਤੇ ਹੋਏ ਹਮਲੇ ਵਿੱਚ ਲੱਭਾ, ਜਿਸ ਵਿੱਚ 277 ਲੋਕ ਮਾਰੇ ਗਏ। ਇਹ ਸੰਸਾਰ ਦੇ ਸਭ ਤੋਂ ਖਤਰਨਾਕ ਅੱਤਵਾਦੀ ਹਮਲਿਆਂ ਵਿੱਚੋਂ ਇੱਕ ਸੀ। ਉਸ ਹਮਲੇ ਨੇ ਰਾਜਪਕਸ਼ੇ ਪਰਵਾਰ ਨੂੰ ਇੱਕ ਵਾਰ ਫਿਰ ਸਿੰਹਾਲੀ ਰਾਸ਼ਟਰਵਾਦ ਦਾ ਲਾਭ ਲੈਣ ਦਾ ਮੌਕਾ ਦੇ ਦਿੱਤਾ। ਸਪੱਸ਼ਟ ਹੈ ਕਿ ਇਹ ਪਰਵਾਰ ਨਸਲੀ ਅਤੇ ਧਾਰਮਿਕ ਵੰਡ ਪਾਊ ਲਕੀਰਾਂ ਦਾ ਲਾਹਾ ਲੈ ਕੇ ਹੀ ਆਪਣੀ ਰਾਜਨੀਤਕ ਚੜ੍ਹਤ ਦੀ ਇਬਾਰਤ ਲਿਖ ਰਿਹਾ ਸੀ।
ਰਾਜਪਕਸ਼ੇ ਪਰਵਾਰ ਦੇ ਹੱਥਾਂ ਵਿੱਚ ਸੱਤਾ ਦੀ ਵਾਗਡੋਰ ਹੁੰਦਿਆਂ ਘੱਟ-ਗਿਣਤੀ ਤਾਮਿਲਾਂ ਉੱਤੇ ਬੇਹੱਦ ਤਸ਼ੱਦਦ ਹੋਇਆ ਸੀ। ਚੀਨ ਅਜਿਹੇ ਮੋਹਰਿਆਂ ਦੀ ਤਲਾਸ਼ ਵਿੱਚ ਰਹਿੰਦਾ ਹੈ। ਉਹ ਅਜਿਹੇ ਤਾਕਤਵਰ ਨੇਤਾਵਾਂ ਜਾਂ ਪਰਵਾਰਾਂ ਦੇ ਨਾਲ ਵਧੀਆ ਸੌਦੇਬਾਜ਼ੀ ਕਰ ਕੇ ਉਸ ਦੇਸ਼ ਦੀਆਂ ਕਮਜ਼ੋਰੀਆਂ ਦਾ ਲਾਭ ਆਪਣੇ ਫਾਇਦੇ ਲਈ ਚੁੱਕਦਾ ਹੈ।ਇੱਥੇ ਉਸ ਦੇ ਸਾਹਮਣੇ ਦੁਨੀਆ ਦੇ ਸਭ ਤੋਂ ਵੱਧ ਰੁਝੇਵੇਂ ਵਾਲੇ ਸਮੁੰਦਰੀ ਮਾਰਗ ਦੇ ਲਾਗੇ ਆਪਣੀ ਰਣਨੀਤਕ ਪਕੜ ਨੂੰ ਹੋਰ ਡੂੰਘੀ ਬਣਾਉਣ ਦਾ ਮੌਕਾ ਸੀ। ਚੀਨ ਨੇ ਮਹਿੰਦਾ ਰਾਜਪਕਸ਼ੇ ਦੀਆਂ ਕਮਜ਼ੋਰੀਆਂ ਅਤੇ ਖਾਹਿਸ਼ਾਂ ਦਾ ਇਸੇ ਮਕਸਦ ਲਈ ਲਾਹਾ ਚੁੱਕਿਆ। ਚੀਨ ਜੰਗੀ ਅਪਰਾਧ ਦੇ ਦੋਸ਼ ਦਾਂ ਸਾਹਮਣਾ ਕਰ ਰਹੇ ਰਾਜਪਕਸ਼ੇ ਦੀ ਯੂ ਐੱਨ ਵਿੱਚ ਢਲਾ ਬਣ ਗਿਆ। ਇਸ ਤਰ੍ਹਾਂ ਉਸ ਨੂੰ ਸ੍ਰੀਲੰਕਾ ਦੇ ਮਹੱਤਵਪੂਰਨ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦਾ ਜ਼ਿੰਮਾ ਮਿਲਿਆ ਤੇ ਉਹ ਉਸ ਦ ਮੁੱਖ ਕਰਜ਼ਾ ਦਾਤਾ ਬਣਿਆ। ਕਰਜ਼ੇ ਨਾਲ ਰਾਜਪਕਸ਼ੇ ਪਰਵਾਰ ਆਪਣੀ ਰਾਜਨੀਤਕ ਵਿਰਾਸਤ ਦੇ ਪ੍ਰਤੀਕ ਵਜੋਂਜਿ਼ਲਾ ਹੰਬਨਟੋਟਾ ਨੂੰ ਚਮਕਾਉਣ ਲੱਗਾ। ਉਥੇ ਏਅਰਪੋਰਟ ਬਣਾਇਆ, ਜੋ ਵੀਰਾਨ ਰਿਹਾ। ਕ੍ਰਿਕਟ ਸਟੇਡੀਅਮ ਬਣਾਇਆ, ਜਿਸ ਵਿੱਚ ਉਥੋਂ ਦੀ ਆਬਾਦੀ ਤੋਂ ਵੱਧ ਸੀਟਾਂ ਸਨ। 140 ਕਰੋੜ ਡਾਲਰ ਦੀ ਲਾਗਤ ਨਾਲ ਬੰਦਰਗਾਹ ਬਣਾਈ, ਜੋ ਚੀਨ ਨੂੰ 99 ਸਾਲ ਲਈ ਲੀਜ਼ ਉੱਤੇ ਦੇਣ ਨਾਲ ਪਹਿਲਾਂ ਬੇਕਾਰ ਹੀ ਪਈ ਰਹੀ। ਚੀਨੀ ਕਰਜ਼ੇ ਨਾਲ ਬਣਿਆ ਸਭ ਤੋਂ ਮਹਿੰਗਾ 13 ਅਰਬ ਡਾਲਰ ਦ ਪੋਰਟ ਸਿਟੀ ਪ੍ਰੋਜੈਕਟ ਹੈ, ਜੋ ਕੋਲੰਬੋ ਦੇ ਨੇੜੇ ਹੈ।ਰਾਜਪਕਸ਼ੇ ਪਰਵਾਰ ਕਰਜ਼ੇ ਦੇ ਸੰਕਟ ਦਾ ਅਨੁਮਾਨ ਲਾਉਣ ਵਿੱਚ ਟਪਲਾ ਖਾ ਗਿਆ। ਉਸ ਨੇ ਅਜਿਹਾ ਕਰਜ਼ਾ ਲਿਆ ਜਿਸ ਦੀਆਂ ਸ਼ਰਤਾਂ ਨੂੰ ਜਨਤਕ ਤੱਕ ਨਹੀਂ ਕੀਤਾ। ਕੋਵਿਡ ਮਹਾਮਾਰੀ ਤੋਂ ਠੀਕ ਪਹਿਲਾਂ ਟੈਕਸਾਂ ਵਿੱਚ ਕਟੌਤੀ ਨਾਲ ਮਾਲੀਆ ਇੱਕ ਤਿਹਾਈ ਤੱਕ ਘਟ ਗਿਆ।ਮਹਾਮਾਰੀ ਕਾਰਨ ਸ੍ਰੀਲੰਕਾਂ ਦੀ ਆਮਦਨੀ ਦੇ ਦੋ ਮੁੱਖ ਸਰੋਤਾਂ ਟੂਰਿਜ਼ਮ ਤੇ ਬਸਤਰ ਐਕਸਪੋਰਟ ਦੀ ਕਮਰ ਟੁੱਟ ਗਈ। ਯੂਕਰੇਨ ਉੱਤੇ ਰੂਸ ਦੇ ਹਮਲੇ ਨਾਲ ਊਰਜਾ ਸੋਮਿਆਂ ਦੀਆਂ ਚੜ੍ਹੀਆਂ ਕੀਮਤਾਂ ਸ੍ਰੀਲੰਕਾ ਦੀ ਤਬਾਹੀ ਦੇ ਤਾਬੂਤ ਵਿੱਚ ਆਖਰੀ ਕਿੱਲ ਸਾਬਤ ਹੋਈਆਂ। ਜਦ ਮਦਦ ਦੀ ਵਾਰੀ ਆਈ ਤਾਂ ਮੁਸ਼ਕਲ ਵਿੱਚ ਫਸਾਉਣ ਵਾਲੇ ਚੀਨ ਨੇ ਮੂੰਹ ਫੇਰ ਲਿਆ। ਇਸ ਮੁਸੀਬਤ ਵਿੱਚ ਭਾਰਤ ਹੀ ਸ੍ਰੀਲੰਕਾ ਦੇ ਕੰਮ ਆਇਆ, ਜਿਸ ਨੇ ਉਸ ਨੂੰ ਚਾਰ ਅਰਬ ਡਾਲਰ ਤੋਂ ਵੱਧ ਦੀ ਸਹਾਇਤਾ ਕੀਤੀ ਹੈ।
ਸ੍ਰੀਲੰਕਾ ਦੀ ਬਦਹਾਲੀ ਤੇ ਰਾਜਪਕਸ਼ੇ ਪਰਵਾਰ ਦੀ ਰਾਜਨੀਤਕ ਹਾਰ ਵਿੱਚ ਪੂਰੀ ਦੁਨੀਆ ਲਈ ਸਬਕ ਛਿਪੇ ਹੋਏ ਹਨ। ਪਹਿਲਾ, ਇਹੀ ਕਿ ਕੋਈ ਪਰਵਾਰ ਕਿੰਨਾ ਵੀ ਤਾਕਤਵਰ ਕਿਉਂ ਨਾ ਹੋਵੇ, ਜਦ ਪਤਨ ਦੀ ਵਾਰੀ ਆਉਂਦੀ ਹੈ ਤਾਂ ਬਚਣਾ ਮੁਸ਼ਕਲ ਹੋ ਜਾਂਦਾ ਹੈ। ਦੂਜਾ, ਇਹ ਕਿ ਭਾਰੀ ਕਰਜ਼ੇ ਨਾਲ ਲੱਦੇ ਦੇਸ਼ ਆਪਣੀਆਂ ਮਾਲੀਆ ਨੀਤੀਆਂ ਦੇ ਮਾਮਲੇ ਵਿੱਚ ਸਾਵਧਾਨੀਆਂ ਵਰਤਣ, ਨਹੀਂ ਤਾਂ ਜ਼ਰੂਰੀ ਵਸਤਾਂ ਦੀ ਭਾਰੀ ਕਿੱਲਤ ਮਹਿੰਗਾਈ ਨੂੰ ਬੇਕਾਬੂ ਕਰ ਸਕਦੀ ਹੈ।

 

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’