Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਰਜਨੀ ਗੰਧਾ ਫੂਲ ਤੁਮਹਾਰੇ...

July 27, 2022 04:16 PM

-ਹਰਿੰਦਰ ਪਾਲ ਸਿੰਘ
ਚੰਡੀਗੜ੍ਹ ਪੱਥਰਾਂ ਦਾ ਸ਼ਹਿਰ ਸਦੀਂਦਾ, ਇੱਥੋਂ ਦੇ ਵਸਨੀਕਾਂ ਨੂੰ ਕਠੋਰ ਦਿਲ ਸਮਝਿਆ ਜਾਂਦਾ, ਹਰਿਆਲੀ ਅਤੇ ਖੂਬਸੂਰਤੀ ਦਾ ਜ਼ਿਕਰ ਵੀ ਹੁੰਦਾ ਹੈ। ਅਸਲ ਵਿੱਚ ਇੱਥੋਂ ਦੇ ਵਾਸੀ ਨਾਰੀਅਲ ਵਾਂਗ ਉੱਤੋਂ ਸਖਤ ਦਿਸਦੇ, ਲੇਕਿਨ ਅੰਦਰੋਂ ਨਰਮ ਹੁੰਦੇ ਹਨ। ਪੱਥਰਾਂ ਦੇ ਸ਼ਹਿਰ ਲੋਕੀਂ ਕਹਿੰਦੇ ਵੱਸਦੇ ਪੱਥਰ ਦਿਲ, ਪਰ ਖੂਬਸੂਰਤੀ ਦਾ ਮੰਜ਼ਰ ਕੋਮਲਤਾ ਵਿੱਚੋਂ ਫੁੱਟਦਾ ਏ। ਇੱਥੇ ਜਿਸ ਵਕਤ ਬਾਰੇ ਲਿਖ ਰਿਹਾਂ, ਉਦੋਂ ਮੋਬਾਈਲ ਦੀ ਅਣਹੋਂਦ ਕਾਰਨ ਰੇਡੀਓ ਤੋਂ ਨਾਟਕ ਅਤੇ ਗਾਣੇ ਸੁਣਦੇ, ਸਿਨੇਮਾ ਹਾਲ ਵਿੱਚ ਫਿਲਮਾਂ ਦੇਖਦੇ ਅਤੇ ਟੈਗੋਰ ਥੀਏਟਰ ਤੇ ਕਲਾ ਭਵਨ ਵਿੱਚ ਰੰਗਾਰੰਗ ਪ੍ਰੋਗਰਾਮ ਹੁੰਦੇ ਸਨ। ਸਰਕਸ, ਸਾਲਾਨਾ ਰਾਮਲੀਲਾ, ਬਸ ਅੱਡੇ ਪਿੱਛੇ ਲੱਗਦੇ ਮੇਲੇ ਆਦਿ ਚੰਡੀਗੜ੍ਹੀਆਂ ਦੇ ਮਨੋਰੰਜਨ ਦੇ ਸਾਧਨ ਸਨ। ਦੇਖਣ ਤੇ ਘੁੰਮਣ ਯੋਗ ਥਾਵਾਂ ਵਿੱਚ ਰੌਕ ਗਾਰਡਨ, ਰੋਜ਼ ਗਾਰਡਨ, ਸੁਖਨਾ ਝੀਲ ਆਦਿ ਸਨ/ਹਨ। ਸੁਖਨਾ ਦਾ ਸੁਖਾਵਾਂ ਮਾਹੌਲ ਅਤੇ ਸੀਤਲ ਪਾਣੀ ਦੇਖਣ ਵਾਲੇ ਪ੍ਰਾਣੀ ਦੇ ਮਨ ਅੰਦਰ ਸੀਤਲਤਾ ਭਰਨ ਦੇ ਸਮਰੱਥ ਸੀ। ਰੰਗੀਨ ਕਿਸ਼ਤੀ ਵਿੱਚ ਬੈਠਿਆਂ ਨਜ਼ਾਰਾ ਹੀ ਕੁਝ ਹੋਰ ਬੱਝਦਾ ਸੀ। ਬੰਦੇ ਨੂੰ ਵਕਤੀ ਤੌਰ ਉੱਤੇ ਦੁਨਿਆਵੀ ਝਮੇਲੇ ਭੁੱਲ ਜਾਂਦੇ ਸਨ। ਇੰਨੇ ਸੁੱਖ ਸਹੂਲਤਾਂ ਤਾਂ ਨਹੀਂ ਸਨ, ਪਰ ਉਹ ਵਕਤ ਬਹੁਤ ਚੰਗਾ ਅਤੇ ਪਿਆਰਾ ਲੱਗਦਾ।
ਜਿਹੜੀ ਘਟਨਾ ਲਈ ਇਹ ਭੂਮਿਕਾ ਬੰਨ੍ਹੀ ਹੈ, ਉਹ ਸੰਨ 1974 ਦੀ ਹੈ। ਅਸੀਂ 35 ਸੈਕਟਰ ਵਿੱਚ ਰਹਿੰਦੇ ਸੀ। ਸਾਡੇ ਗੁਆਂਢ ਰਹਿੰਦਾ ਬੰਦਾ 17 ਸੈਕਟਰ ਬਸ ਅੱਡੇ ਉੱਤੇ ਪੈਪਸੂ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਵਿੱਚ ਨੌਕਰੀ ਕਰਦਾ ਸੀ। ਸਾਈਕਲ ਉੱਤੇ ਡਿਊਟੀ ਜਾਣ ਲੱਗਿਆਂ ਉਸ ਦੇ ਰਸਤੇ ਵਿੱਚ ਸੈਕਟਰ 22 ਪੈਂਦਾ ਸੀ। ਕਿਰਨ ਥੀਏਟਰ ਕੋਲੋਂ ਉਹ ਰੋਜ਼ ਗੁਜ਼ਰਦਾ ਸੀ। ਇੱਕ ਦਿਨ ਮਾਪਿਆਂ ਨੇ ਕਿਹਾ, ‘‘ਚਲੋ ਸ਼ੁੱਕਰਵਾਰ ਨੂੰ ਨਵੀਂ ਫਿਲਮ ਲੱਗਣੀ ਹੈ, ਬੱਚਿਆਂ ਨੂੰ ਦਿਖਾ ਲਿਆਉਂਦੇ ਹਾਂ।” ਪੈਪਸੂ ਵਾਲੇ ਗੁਆਂਢੀ ਨੂੰ ਕਹਿ ਦਿੱਤਾ, ‘‘ਨੌਕਰੀ ਤੋਂ ਪੰਜ ਵਜੇ ਵਾਪਸੀ ਉੱਤੇ ਕਿਰਨ ਥੀਏਟਰ ਵਿੱਚ ਕਿਹੜੀ ਨਵੀਂ ਫਿਲਮ ਅੱਜ ਲੱਗੀ ਹੈ, ਉਸ ਦਾ ਨਾਂ ਪੜ੍ਹ ਕੇ ਆਈਂ, ਅਸੀਂ ਸਾਰੇ ਛੇ ਵਜੇ ਵਾਲਾ ਸ਼ੋਅ ਦੇਖ ਲਵਾਂਗੇ।” ਉਸ ਨੇ ਕਿਹਾ, ‘‘ਠੀਕ ਹੈ ਜੀ, ਮੈਂ ਸ਼ਾਮੀਂ ਤੁਹਾਨੂੰ ਆ ਕੇ ਦੱਸ ਦੇਵਾਂਗਾ।”
ਲਓ ਜੀ, ਗੁਆਂਢੀ ਸ਼ਾਮੀਂ ਆਇਆ ਅਤੇ ਕਹਿਣ ਲੱਗਾ ਕਿ ਕਿਰਨ ਸਿਨੇਮਾ ਵਿੱਚ ‘ਰਾਜੇਸ਼ ਗਧਾ’ ਨਾਂ ਦੀ ਫਿਲਮ ਲੱਗੀ ਹੋਈ ਹੈ। ਘਰ ਦੇ ਸਾਰੇ ਜੀਅ ਉਸ ਦਾ ਦੱਸਿਆ ਫਿਲਮ ਦਾ ਨਾਮ ਸੁਣ ਕੇ ਹੈਰਾਨ ਤੇ ਪ੍ਰੇਸ਼ਾਨ ਹੋ ਗਏ। ਫਿਲਮਾਂ ਦਾ ਇਹ ਉਹ ਦੌਰ ਚੱਲ ਰਿਹਾ ਸੀ ਜਦੋਂ ਨਾਮਵਰ ਫਿਲਮੀ ਸੁਪਰ ਸਟਾਰ ਦੀਆਂ ਉਪਰੋਥਲੀ ਫਿਲਮਾਂ ਸੁਪਰਹਿੱਟ ਹੋ ਰਹੀਆਂ ਸਨ। ਸਾਰਾ ਟੱਬਰ ਸੋਚਾਂ ਵਿੱਚ ਪੈ ਗਿਆ। ਸਾਰੇ ਜੀਅ ਵਿਚਾਰਨ ਲੱਗ ਪਏ ਕਿ ਇਹ ਕਿਵੇਂ ਹੋ ਸਕਦਾ ਹੈ, ਇਸ ਤਰ੍ਹਾਂ ਦੀ ਫਿਲਮ ਬਣ ਜਾਵੇ। ਉਸ ਵਕਤ ਰਾਜੇਸ਼ ਖੰਨਾ ਦੀ ਗੁੱਡੀ ਪੂਰੀ ਚੜ੍ਹਾਈ ਉੱਤੇ ਸੀ। ਗੁਆਂਢੀ ਦੇ ਦਿਲ-ਓ-ਦਿਮਾਗ ਉੱਤੇ ਪਤਾ ਨਹੀਂ ਰਾਜੇਸ਼ ਖੰਨਾ ਦਾ ਭੂਤ ਸਵਾਰ ਸੀ, ਉਹ ਪਰਾਂ ਉੱਤੇ ਪਾਣੀ ਨਾ ਪੈਣ ਦੇਵੇ, ਕਹਿੰਦਾ, ‘‘ਮੈਂ ਆਪਣੇ ਅੱਖੀਂ ਪੜ੍ਹ ਕੇ ਆਇਆਂ। ਸਿਨੇਮਾ ਦੇ ਬਾਹਰ ਵੱਡਾ ਪੋਸਟਰ ਲੱਗਿਆ ਹੋਇਆ ਹੈ।”
ਖੈਰ! ਅਸੀਂ ਚੁੱਪ ਕਰ ਗਏ। ਐਤਵਾਰ ਛੁੱਟੀ ਦੇ ਦਿਨ ਸਾਰਾ ਪਰਵਾਰ 22 ਸੈਕਟਰ ਦੀ ਮਾਰਕੀਟ ਘੁੰਮਣ ਗਏ। ਜਦੋਂ ਘੁੰਮਦੇ ਫਿਰਦੇ ਕਿਰਨ ਥੀਏਟਰ ਵੱਲ ਆਏ ਤਾਂ ਜਿਗਿਆਸਾ ਵੱਸ ਲੱਗੇ ਵੱਡੇ ਪੋਸਟਰ ਵੱਲ ਦੇਖਿਆ। ਅੱਖਾਂ ਟੱਡੀਆਂ ਤੇ ਮੂੰਹ ਵੀ ਟੱਡਿਆ ਰਹਿ ਗਿਆ। ਪੜ੍ਹ ਕੇ ਸਾਰੇ ਟੱਬਰ ਦਾ ਹਾਸਾ ਛੁੱਟ ਗਿਆ। ਬਾਸੂ ਚੈਟਰਜੀ ਦੀ ਫਿਲਮ ‘ਰਜਨੀ ਗੰਧਾ’ ਦਾ ਪੋਸਟਰ ਲੱਗਿਆ ਹੋਇਆ ਸੀ। ਇਸ ਟਾਈਟਲ ਦਾ ਜ਼ਿਕਰ ਫਿਲਮ ਦੇ ਗਾਣੇ ਅੰਦਰ ਵੀ ਆਉਂਦਾ ਹੈ, ਜੋ ਅੱਜ ਤੱਕ ਸੁਣਿਆ ਜਾਂਦਾ ਕਾਫੀ ਸੁਰੀਲਾ ਅਤੇ ਮਸ਼ਹੂਰ ਹੈ, ਬੋਲ ਹਨ :
ਰਜਨੀ ਗੰਧਾ ਫੂਲ ਤੁਮਹਾਰੇ ਮਹਿਕੇ ਯੂੰ ਹੀ ਜੀਵਨ ਮੇਂ।
ਯੂੰ ਹੀ ਮਹਿਕੇ ਪ੍ਰੀਤ ਪਿਯਾ ਕੀ ਮੇਰੇ ਅਨੁਰਾਗੀ ਮਨ ਮੇਂ।
ਸਾਡੇ ਗੁਆਂਢੀ ਨੇ ਰਜਨੀ ਨੂੰ ਰਾਜੇਸ਼ ਤੇ ਗੰਧਾ ਨੂੰ ਗਧਾ ਪੜ੍ਹਿਆ। ਉਸ ਵਾਂਗ ਅੰਗਰੇਜ਼ੀ ਵਿੱਚ ਜਿਨ੍ਹਾਂ ਦੇ ਹੱਥ ਤੰਗ ਹੋਣ, ਉਹ ਅਕਸਰ ਇਸੇ ਤਰ੍ਹਾਂ ਪੜ੍ਹਦੇ ਹਨ, ਪਰ ਉਨ੍ਹਾਂ ਦੇ ਕਿਹੜਾ ਵੱਸ ਦੀ ਗੱਲ ਹੈ।
ਲੱਗਦੇ ਹੱਥ ਆਪਣੇ ਸਾਹਮਣੇ ਵਾਪਰਿਆ ਇੱਕ ਹੋਰ ਕਿੱਸਾ ਦੱਸਣ ਲੱਗਾ ਹਾਂ, ਜਿਸ ਵਿੱਚ ਅਲਫਾਜ਼ ਕੇਵਲ ਅੱਗੇ ਪਿੱਛੇ ਹੋਇਆਂ ਕਿਵੇਂ ਹਾਸੇ ਫੁੱਟ ਪੈਂਦੇ ਹਨ, ਉਸ ਦਾ ਪਤਾ ਲੱਗਦਾ ਹੈ। ਇੱਕ ਦਿਨ ਆਪਣੇ ਮਾਤਾ ਜੀ ਨੂੰ ਪੀ ਜੀ ਆਈ ਮਿਲਣ ਜਾ ਰਿਹਾ ਸਾਂ। ਉਹ ਬਿਮਾਰ ਸਨ ਤੇ ਉਥੇ ਵਾਰਡ ਵਿੱਚ ਦਾਖਲ ਸਨ। ਸੈਕਟਰ 17 ਦੇ ਬਸ ਅੱਡੇ ਉੱਤੇ ਲੋਕਲ ਬਸ ਅੰਦਰ ਬੈਠਾ ਸਾਂ। ਚਾਲਕ ਨੇ ਬਸ ਸਟਾਰਟ ਕੀਤੀ। ਕੰਡਕਟਰ ਦਾ ਆਉਣਾ ਬਾਕੀ ਸੀ। ਇੱਕ ਦਿਹਾਤੀ ਬੰਦਾ ਅਗਲੇ ਦਰਵਾਜ਼ੇ ਕੋਲ ਆ ਕੇ ਚਾਲਕ ਨੂੰ ਉਚੀ ਆਵਾਜ਼ ਵਿੱਚ ਪੁੱਛਣ ਲੱਗਾ, ‘‘ਇਹ ਬਸ ਪੀ ਆਈ ਜੀ ਜਾਏਗੀ?” ਉਲਟ ਪੁਲਟ ਹੋਏ ਅਲਫਾਜ਼ ਉਹਦੇ ਮੂੰਹੋਂ ਨਿਕਲਣ ਦੀ ਦੇਰ ਸੀ ਕਿ ਬਸ ਵਿੱਚ ਬੈਠੀਆਂ ਸਵਾਰੀਆਂ ਦੀ ਹੱਸਦੇ ਹੱਸਦੇ ਬੱਸ ਹੋ ਗਈ। ਮੈਂ ਵੀ ਹੱਸਦਿਆਂ ਕੁਝ ਦੇਰ ਮਾਂ ਦੀ ਬਿਮਾਰੀ ਬਾਰੇ ਭੁੱਲ ਗਿਆ। ਛੋਟੇ ਛੋਟੇ ਹਾਸੇ ਕਈ ਵਾਰ ਬੋਝਲ ਮਨ ਨੂੰ ਕੁਝ ਸਮੇਂ ਲਈ ਹਲਕਾ ਕਰ ਦਿੰਦੇ ਹਨ, ਲੇਕਿਨ ਇਹੋ ਜਿਹੇ ਵਾਕਿਆਤ ਇਤਫਾਕਨ ਵਾਪਰ ਜਾਂਦੇ ਹਨ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’