Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼
 
ਨਜਰਰੀਆ

ਇਕਾਂਤ ਤੇ ਇਕਲਾਪਾ

July 25, 2022 03:12 PM

-ਜਗਦੀਸ਼ ਕੌਰ ਮਾਨ
ਉਸ ਸਮੇਂ ਬੀ ਏ ਭਾਗ ਦੂਜਾ ਦੀ ਵਿਦਿਆਰਥਣ ਸਾਂ। ਅੰਗਰੇਜ਼ੀ ਦਾ ਪੀਰੀਅਡ ਸੀ। ਪ੍ਰੋਫੈਸਰ ਬਹੁਤ ਪਿਆਰੀ ਕਵਿਤਾ ੰੋਲਟਿੁਦੲ ਪੜ੍ਹਾ ਰਹੇ ਸਨ। ਇਸ ਕਵਿਤਾ ਦੀ ਰਚੇਤਾ ਓਲਲਅ ੱਹੲੲਲੲਰ ੱਲਿਚੋਣ ਹੈ। ਅਸੀਂ ਬੜੀ ਦਿਲਚਸਪੀ ਨਾਲ ਸਾਰੇਕਵਿਤਾ ਦਾ ਆਨੰਦ ਮਾਣ ਰਹੇ ਸਾਂ ਕਿ ਇੱਕ ਮੁੰਡੇ ਨੇ ਖੜ੍ਹੇ ਹੋ ਕੇ ਅਚਾਨਕ ਹੀ ਪ੍ਰੋਫੈਸਰ ਨੂੰ ਸਵਾਲ ਕਰ ਦਿੱਤਾ, ‘‘ਸਰ! ੰੋਲਟਿੁਦੲਅਤੇ ਼ੋਨੲਲਨਿੲਸਸਵਿੱਚ ਕੀ ਫਰਕ ਹੁੰਦੈ?” ਪ੍ਰੋਫੈਸਰ ਨੇ ਇਸ ਸਵਾਲ ਦਾ ਜਵਾਬ ਇੰਨੇ ਵਿਸਥਾਰ ਅਤੇ ਦਿਲਚਸਪ ਢੰਗ ਨਾਲ ਦਿੱਤਾ ਕਿ ਸਾਨੂੰ ਕਵਿਤਾ ਦੀਆਂ ਸਤਰਾਂ ਭੁੱਲ ਗਈਆਂ ਕਿ ਕਿੰਨੀਆਂ ਕੁ ਪੜ੍ਹ ਲਈਆਂ ਹਨ ਤੇ ਕਿੰਨੀਆਂ ਕੁ ਬਾਕੀ ਰਹਿੰਦੀਆਂ ਹਨ ਤੇ ਇਸ ਕਵਿਤਾ ਦਾ ਕੇਂਦਰੀ ਭਾਵ ਕੀ ਹੈ?
ਉਂਝ ਪ੍ਰੋਫੈਸਰ ਦੀ ਵਿਆਖਿਆ ਦਾ ਅੱਖਰ ਅੱਖਰ ਅਜੇ ਤੱਕ ਯਾਦ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕੋਈ ਬੰਦਾ ਇਕੱਲਾ ਹੋਵੇ, ਇਕੱਲਤਾ ਉਸ ਨੂੰ ਤੜਫਾ ਰਹੀ ਹੋਵੇ, ਉਚਾਟ ਹੋਇਆ ਮਨ ਕਿਸੇ ਵੀ ਕੰਮ ਵਿੱਚ ਨਾ ਲੱਗ ਰਿਹਾ ਹੋਵੇ, ਜਦੋਂ ਕਰਨ ਲਈ ਕੋਈ ਕੰਮ ਹੀ ਨਾ ਅਹੁੜਦਾ ਹੋਵੇ, ਪਰ ਅਕਾਊ ਥਕਾਊ ਵਿਹਲ ਤੋਂ ਉਹ ਬੇਹੱਦ ਬੇਚੈਨੀ ਮਹਿਸੂਸ ਕਰ ਰਿਹਾ ਹੋਵੇ, ਇਕੱਲਤਾ ਉਸ ਨੂੰ ਨਾ ਸਿਰਫ ਵੱਢ ਵੱਢ ਖਾਂਦੀ ਹੋਵੇ ਸਗੋਂ ਉਸ ਵਾਸਤੇ ਸਰਾਪ ਬਣ ਰਹੀ ਹੋਵੇ, ਕਿਸੇ ਅਣਸੁਖਾਵੀਂ ਘਟਨਾ ਵਾਪਰਨ ਦੀ ਫਜ਼ੂਲ ਜਿਹੀ ਚਿੰਤਾ ਮਨ ਵਿੱਚ ਆਲ੍ਹਣਾ ਪਾ ਬੈਠੀ ਹੋਵੇ, ਜੀਅ ਨਾ ਲੱਗਣ ਕਾਰਨ ਦਿਲ ਕਿਸੇ ਮਿੱਤਰ ਪਿਆਰੇ ਨੂੰ ਮਿਲਣ ਦੀ ਤਾਂਘ ਨਾਲ ਵਿਲਕਦਾ ਹੋਵੇ, ਮਨ ਦੀ ਉਸ ਅਵਸਥਾ ਨੂੰ ਼ੋਨੲਲਨਿੲਸਸ (ਇਕਲਾਪਾ) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਮਨ ਦੀ ਬੇਚੈਨੀ ਭਰੀ ਅਸ਼ਾਂਤ ਅਵਸਥਾ ਹੁੰਦੀ ਹੈ, ਉਦਾਸੀ ਰੋਗ ਦਿਲ ਦਿਮਾਗ ਉੱਤੇ ਹਾਵੀ ਹੋ ਰਿਹਾ ਹੁੰਦਾ ਹੈ। ਇਹੋ ਜਿਹੀ ਅਵਸਥਾ ਮਨੁੱਖ ਦੀ ਮਾਨਸਿਕ ਸਿਹਤ ਵਾਸਤੇ ਬਹੁਤ ਦੁਖਦਾਈ ਹੁੰਦੀ ਹੈ।
ਇਹ ਕਹਿੰਦਿਆਂ ਪ੍ਰੋਫੈਸਰ ਨੇ ਸਾਡੇ ਸਭ ਦੇ ਚਿਹਰਿਆਂ ਉੱਤੇ ਘੋਖਵੀਂ ਜਿਹੀ ਨਜ਼ਰ ਮਾਰੀ, ਸ਼ਾਇਦ ਇਹ ਤਸੱਲੀ ਕਰਨ ਵਾਸਤੇ ਕਿ ਜੋ ਕੁਝ ਉਹ ਬੋਲ ਰਹੇ ਹਨ, ਅਸੀਂ ਸਮਝ ਵੀ ਰਹੇ ਹਾਂ ਕਿ ਨਹੀਂ। ਥੋੜ੍ਹਾ ਰੁਕ ਕੇ ਦੁਬਾਰਾ ਬੋਲੇ, ‘‘ਇਸ ਤੋਂ ਉਲਟ ਜਦੋਂ ਅਸੀਂ ਇਕੱਲੇ ਹੋਈਏ, ਪਰ ਮਨ ਹੁਲਾਸ ਨਾਲਪੈਲ ਪਾਉਂਦੇ ਮੋਰ ਵਾਂਗ ਝੂਮ ਰਿਹਾ ਹੋਵੇ, ਪੂਰੀ ਤਰ੍ਹਾਂ ਸ਼ਾਂਤ ਚਿੱਤ ਤੇ ਅਡੋਲ ਹੋਈਏ, ਮਨ ਸੱਜਰੇ ਖਿੜੇ ਗੁਲਾਬ ਦੇ ਫੁੱਲ ਵਾਂਗ ਆਪ ਮੁਹਾਰੇ ਮੁਸਕਰਾ ਰਿਹਾ ਹੋਵੇ, ਕਿਸੇ ਵੀ ਕਿਸਮ ਦਾ ਫਿਕਰ ਫਾਕਾ ਸਾਡੇ ਨੇੜੇ ਤੇੜੇ ਨਾ ਹੋਵੇ, ਇਹ ਅਹਿਸਾਸ ਹੀ ਨਾ ਹੁੰਦਾ ਹੋਵੇ ਕਿ ਅਸੀਂ ਇਕੱਲੇ ਹਾਂ, ਸਾਡੇ ਕੋਲ ਕੋਈ ਜੀਅ ਲਵਾਉਣ ਵਾਲਾ ਹੋਣਾ ਚਾਹੀਦਾ ਹੈ। ਜਿਹੜਾ ਕੰਮ ਅਸੀਂ ਕਰਦੇ ਹੋਈਏ, ਉਸ ਦਾ ਭਰਪੂਰ ਆਨੰਦ ਮਾਣ ਰਹੇ ਹੋਈਏ ਭਾਵੇਂ ਸਿਉਂਤੇ ਹੋਏ ਕੱਪੜੇ ਉਧੇੜ ਕੇ ਫਿਰ ਕਿਉਂ ਨਾ ਸਿਉਂ ਰਹੇ ਹੋਈਏ, ਉਦਰੇਵਾਂ ਸਾਥੋਂ ਕੋਹਾਂ ਦੂਰ ਹੋਵੇ। ਇਕਾਂਤਵਾਸ ਦਾ ਲੁਤਫ ਮਾਣਦੇ ਹੋਏ ਅਸੀਂ ਖੁਸ਼ੀ ਨਾਲ ਖੀਵੇ ਹੋ ਹੋ ਜਾਈਏ, ਉਸ ਨੂੰ ੰੋਲਟਿੁਦੲ (ਇਕਾਂਤਵਾਸ) ਕਿਹਾ ਜਾਂਦਾ ਹੈ।
ਵਿਦਿਆਰਥੀ ਦੇ ਸਵਾਲ ਦਾ ਜਵਾਬ ਦੇ ਕੇ ਪ੍ਰੋਫੈਸਰ ਸਾਹਿਬ ਫਿਰ ਕਵਿਤਾ ਪੜ੍ਹਾਉਣ ਰੁੱਝ ਗਏ। ਇਸ ਵਿਖਿਆਨ ਦਾ ਵਾਹਵਾ ਅਸਰ ਹੋਇਆ। ਉਦੋਂ ਨਿਆਣਮੱਤ ਵੀ ਸੀ। ਇਹੋ ਜਿਹੀਆਂ ਬਰੀਕੀਆਂ ਦੀ ਬਹੁਤੀ ਸੋਝੀ ਨਹੀਂ ਸੀ। ਅੱਜਕੱਲ੍ਹ ਸੋਚੀਦਾ, ਬਈ ਇਹ ਚੰਚਲ ਮਨ ਤਾਂ ਸਮੁੰਦਰ ਤੋਂ ਵੀ ਡੂੰਘਾ ਹੈ, ਇਸ ਦੀਆਂ ਕਲਾਬਾਜ਼ੀਆਂ ਦੀ ਥਾਹ ਕੋਈ ਅੱਜ ਤੱਕ ਨਹੀਂ ਪਾ ਸਕਿਆ। ਇਹ ਕਦੇ ਤੋਲਾ ਕਦੇ ਮਾਸਾ, ਇਕੱਲਤਾ ਤੇ ਇਕਾਂਤਵਾਸ ਇਸ ਕਲਪਨਾ ਦੇ ਸੌਦਾਗਰ ਮਨ ਦੀਆਂ ਕਾਢਾਂ ਹਨ। ਕਦੇ ਜੀਅ ਕਰਦਾ ਹੈ ਕਿ ਕੰਮ ਕਰੀ ਜਾਈਏ, ਕਰੀ ਜਾਈਏ, ਥਕਾਵਟ ਮਹਿਸੂਸ ਨਹੀਂ ਹੁੰਦੀ, ਕਦੇ ਡੱਕਾ ਭੰਨ ਕੇ ਦੁਹਰਾ ਕਰਨ ਨੂੰ ਜੀਅ ਨਹੀਂ ਕਰਦਾ। ਕਈ ਵਾਰੀ ਬਗੈਰ ਕੋਈ ਕੰਮ ਕੀਤਿਆਂ ਹੀ ਥੱਕੇ ਟੁੱਟੇ ਮਹਿਸੂਸ ਕਰਦੇ ਹਾਂ। ਇਨ੍ਹਾਂ ਸਾਰੀਆਂ ਅਵਸਥਾਵਾਂ ਨੂੰ ਅਸੀਂ ਪੜ੍ਹਿਆਂ ਲਿਖਿਆਂ ਨੇ ਮੂਡ ਦਾ ਨਾਂਅ ਦਿੱਤਾ ਹੋਇਆ ਹੈ। ਜਦੋਂ ਮੂਡ ਵਿਗੜਿਆ ਹੋਵੇ, ਉਦੋਂ ਅਸੀਂ ਸੋਚਦੇ ਰਹਿ ਜਾਂਦੇ ਹਾਂ ਕਿ ਅੱਜ ਪਤਾ ਨਹੀਂ ਕੀ ਕਾਰਨ ਹੈ, ਕਿਤੇ ਜੀਅ ਜਿਹਾ ਹੀ ਨਹੀਂ ਲੱਗਦਾ।
ਗੰਭੀਰ ਸੋਚ ਵਾਲੇ ਬੰਦਿਆਂ ਨੂੰ ਸਦਾ ਰੁੱਝੇ ਰਹਿਣ ਦੀ ਆਦਤ ਹੁੰਦੀ ਹੈ। ਉਹ ਪਸ਼ੇਮਾਨ ਹੋਏ ਮਨ ਨੂੰ ਆਹਰੇ ਲਾਉਣ ਦੀ ਕੋਈ ਨਾ ਕੋਈ ਜੁਗਤ ਕੱਢ ਲੈਂਦੇ ਹਨ। ਜਦੋਂ ਉਦਾਸ ਮਨ ਨਿੱਕੇ ਨਿੱਕੇ ਆਹਰਾਂ ਵਿੱਚ ਲੱਗ ਜਾਵੇ ਤਾਂ ਇਸ ਨੂੰ ਉਹ ਸਮੱਸਿਆ ਭੁੱਲ ਜਾਂਦੀ ਹੈ ਜਿਸ ਕਰ ਕੇ ਪਰੇਸ਼ਾਨ ਸੀ। ਸਕਾਰਾਤਮਕ ਸੋਚ ਤੇ ਨਿੱਗਰ ਇੱਛਾ ਸ਼ਕਤੀ ਇਕਲਾਪਾ ਪਾਰ ਕਰਨ ਵਿੱਚ ਵੱਡੀ ਭੂਮਿਕਾ ਨਿਭਾਉਂਦੀਆਂ ਹਨ। ਲਗਾਤਾਰ ਦੁਸ਼ਵਾਰੀਆਂ ਨਾਲ ਜੂਝਦੇ ਰਹਿਣ ਕਾਰਨ ਕੋਈ ਵੇਲਾ ਸੀ ਜਦੋਂ ਮੈਂ ਵੀ ਢੇਰੀ ਢਾਹ ਬੈਠੀ ਸਾਂ, ਕੁਝ ਕਰਨ ਨੂੰ ਦਿਲ ਨਹੀਂ ਸੀ ਕਰਦਾ। ਮਨ ਹਰ ਵਕਤ ਉਦਾਸ ਤੇ ਬੁਝਿਆਂ ਰਹਿੰਦਾ। ਖਿਝੇ ਰਹਿਣਾ ਮੇਰਾ ਸੁਭਾਅ ਬਣ ਗਿਆ ਸੀ। ਫਿਰ ਲਿਖਣ ਪੜ੍ਹਨ ਦਾ ਪੁਰਾਣਾ ਸ਼ੌਕ ਮਨ ਵਿੱਚ ਜਾਗ ਪਿਆ ਤੇ ਮੈਂ ਦੁਬਾਰਾ ਕਲਮ ਚੁੱਕ ਲਈ। ਬਹੁਤ ਸਾਧਾਰਨ ਸ਼ਬਦਾਂ ਵਿੱਚ ਆਪਣੇ ਮਨ ਦੇ ਵਲਵਲੇ ਲਿਖ ਕੇ ਦੱਸਦੀ ਰਹਿੰਦੀ ਹਾਂ। ਆਪਣੇ ਪਸੰਦੀਦਾ ਕੰਮ ਵਿੱਚ ਲੱਗੀ ਹੋਈ ਇਕਾਂਤਵਾਸ ਦਾ ਆਨੰਦ ਮਾਣਦੀ ਹਾਂ ਤੇ ‘ਵਿਹਲਾ ਮਨ ਟਕਸਾਲ ਦੀ ਜੜ੍ਹ' ਵਰਗੀ ਅਲਾਮਤ ਤੋਂ ਬਚ ਜਾਂਦੀ ਹਾਂ।

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’