Welcome to Canadian Punjabi Post
Follow us on

29

March 2023
ਬ੍ਰੈਕਿੰਗ ਖ਼ਬਰਾਂ :
ਮੁੱਖ ਮੰਤਰੀ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਕੋਲ ਪ੍ਰਸਤਾਵਿਤ ਵਾਟਰ ਸੈੱਸ ਦਾ ਮੁੱਦਾ ਉਠਾਇਆਮੱਕਾ ਜਾ ਰਹੀ ਬਸ ਪੁਲ ਨਾਲ ਟਕਰਾਈ, 20 ਸ਼ਰਧਾਲੂਆਂ ਦੀ ਮੌਤ, ਕਈ ਜ਼ਖਮੀ ਜਲੰਧਰ ਜਿ਼ਲ੍ਹੇ ਨਾਲ ਸੰਬੰਧਿਤ ਜੋੜੇ ਦਾ ਮਨੀਲਾ ਵਿਚ ਗੋਲੀਆਂ ਮਾਰ ਕੇ ਕਤਲਉੱਤਰੀ ਮੈਕਸੀਕੋ ਦੇ ਪ੍ਰਵਾਸੀ ਸੈਂਟਰ ਵਿਚ ਲੱਗੀ ਅੱਗ ਨਾਲ 39 ਮੌਤਾਂ, ਕਈ ਜ਼ਖਮੀਉਮੇਸ਼ ਪਾਲ ਅਗਵਾ ਮਾਮਲੇ ਵਿਚ ਅਤੀਕ ਅਹਿਮਦ ਨੂੰ ਉਮਰ ਕੈਦ ਦੀ ਸਜ਼ਾਮੁੱਖ ਮੰਤਰੀ ਵੱਲੋਂ ਲੋਕਾਂ ਦੀਆਂ ਸਮੱਸਿਆਵਾਂ ਉਨ੍ਹਾਂ ਦੇ ਘਰਾਂ ਵਿੱਚ ਹੱਲ ਕਰਨ ਲਈ ਪੁਲਿਸ ਦੇ ਵਿਗਿਆਨਕ ਲੀਹਾਂ `ਤੇ ਆਧੁਨਿਕੀਕਰਨ ਦੀ ਲੋੜ `ਤੇ ਜ਼ੋਰਸਾਈਮਨ ਫਰੇਜ਼ਰ ਯੂਨੀਵਰਸਿਟੀ ਦੇ ਬਨਬਾਰਬੀ ਕੈਂਪਸ ਮਹਾਤਮਾ ਗਾਂਧੀ ਦੇ ਬੁੱਤ ਦੀ ਕੀਤੀ ਗਈ ਭੰਨਤੋੜਕਿਮ ਜੋਂਗ ਨੇ ਪ੍ਰਮਾਣੂ ਹਥਿਆਰਾਂ ਦਾ ਉਤਪਾਦਨ ਵਧਾਉਣ ਲਈ ਕਿਹਾ, ਨਵੀਂ ਯੋਜਨਾ ਦੀ ਤਿਆਰੀ 'ਚ ਉੱਤਰੀ
 
ਖੇਡਾਂ

ਰਿਬਾਕਿਨਾ ਵਿੰਬਲਡਨ ਚੈਂਪੀਅਨ ਬਣੀ

July 10, 2022 05:46 PM

ਲੰਡਨ, 10 ਜੁਲਾਈ (ਪੋਸਟ ਬਿਊਰੋ)- ਏਲੇਨਾ ਰਿਬਾਕਿਨਾ ਕੱਲ੍ਹ ਇੱਥੇ ਵਿੰਬਲਡਨ ਫਾਈਨਲ ਵਿੱਚ ਓਨਸ ਜੇਬਿਊਰ ਨੂੰ 3-6, 6-2, 6-2 ਨਾਲ ਹਰਾਕੇ ਗ੍ਰੈਂਡ ਸਲੈਮ ਸਿੰਗਲਜ਼ ਚੈਂਪੀਅਨ ਬਣਨ ਵਾਲੀ ਕਜ਼ਾਕਿਸਤਾਨ ਦੀ ਪਹਿਲੀ ਟੈਨਿਸ ਖਿਡਾਰਨ ਬਣ ਗਈ। ਮਾਸਕੋ ਵਿੱਚ ਰਿਬਾਕਿਨਾ 2018 ਤੋਂ ਬਾਅਦ ਕਜ਼ਾਕਿਸਤਾਨ ਦੀ ਪ੍ਰਤੀਨਿਧਤਾ ਕਰ ਰਹੀ ਹੈ, ਜਿਸ ਨੂੰ ਦੇਸ਼ ਨੇ ਉਸ ਦੇ ਟੈਨਿਸ ਕਰੀਅਰ ਲਈ ਉਸ ਨੂੰ ਵਿੱਤੀ ਮਦਦ ਦੇਣ ਦੀ ਪੇਸ਼ਕਸ਼ ਕੀਤੀ ਸੀ, ਜਿਸ ਉੱਤੇ ਵਿੰਬਲਡਨ ਕਲੱਬ ਨੇ ਯੂਕਰੇਨ ਉੱਤੇ ਹਮਲੇ ਦੇ ਕਾਰਨ ਰੂਸ ਤੇ ਬੇਲਾਰੂਸ ਦੇ ਖਿਡਾਰੀਆਂ ਨੂੰ ਟੂਰਨਾਮੈਂਟ ਵਿੱਚ ਐਂਟਰੀ ਕਰਨ ਉੱਤੇ ਪਾਬੰਦੀ ਲਾ ਦਿੱਤੀ ਸੀ। ਇਹ ਆਲ ਇੰਗਲੈਂਡ ਕਲੱਬ ਉੱਤੇ 1962 ਤੋਂ ਬਾਅਦ ਪਹਿਲਾ ਮਹਿਲਾ ਖਿਤਾਬੀ ਮੈਚ ਸੀ, ਜਿਸ ਵਿੱਚ ਦੋਵੇਂ ਖਿਡਾਰਨਾਂ ਆਪਣੇ ਡੈਬਿਊ ਵਿੱਚ ਮੇਜਰ ਫਾਈਨਲ ਵਿੱਚ ਪਹੁੰਚੀਆਂ ਹੋਣ।
ਰਿਬਾਕਿਨਾ ਦੀ ਰੈਂਕਿੰਗ 23 ਹੈ। ਸਾਲ 1975 ਵਿੱਚ ਜਦੋਂ ਤੋਂ ਡਬਲਯੂ ਈ ਏ ਕੰਪਿਊਟਰ ਰੈਂਕਿੰਗ ਸ਼ੁਰੂ ਹੋਈ ਹੈ, ਸਿਰਫ ਇੱਕ ਮਹਿਲਾ ਖਿਡਾਰਨ ਅਜਿਹੀ ਹੈ, ਜਿਸ ਨੇ ਰਿਬਾਕਿਨਾ ਤੋਂ ਹੇਠਲੀ ਰੈਂਕਿੰਗ ਉੱਤੇ ਰਹਿ ਕੇ ਵਿੰਬਲਡਨ ਖਿਤਾਬ ਜਿੱਤਿਆ ਤੇ ਉਹ ਹੈ ਵੀਨਸ ਵਿਲੀਅਮਸ, ਜਿਸ ਨੇ 2007 ਵਿੱਚ ਇੱਥੇ ਖਿਤਾਬ ਜਿੱਤਿਆ ਸੀ ਤੇ ਤਦ ਉਸ ਦੀ ਰੈਂਕਿੰਗ 31 ਸੀ। ਇਸ ਤੋਂ ਪਹਿਲਾਂ ਵੀਨਸ ਨੰਬਰ ਇੱਕ ਰਹਿ ਚੁੱਕੀ ਸੀ ਤੇ ਆਲ ਇੰਗਲੈਂਡ ਕਲੱਬ ਵਿੱਚ ਆਪਣੇ ਕਰੀਅਰ ਦੀਆਂ ਪੰਜ ਟਰਾਫੀਆਂ ਵਿੱਚੋਂ ਤਿੰਨ ਜਿੱਤ ਚੁੱਕੀ ਸੀ। ਇਹ ਰਿਬਾਕਿਨਾ ਦਾ ਪਹਿਲਾ ਗ੍ਰੈਂਡ ਸਲੈਮ ਫਾਈਨਲ ਸੀ, ਜਿਸ ਵਿੱਚ ਜਿੱਤ ਕੇ ਉਸ ਨੇ ਆਪਣਾ ਤੀਜਾ ਖਿਤਾਬ ਜਿੱਤ ਲਿਆ ਹੈ।
ਨੀਦਰਲੈਂਡ ਦੀ ਡਿਏਡ ਡੀ ਗਰੁਟਾ ਨੇ ਕੱਲ੍ਹ ਵਿੰਬਲਡਨ ਟੈਨਿਸ ਗ੍ਰੈਂਡ ਸਲੈਮ ਦੀ ਵ੍ਹੀਲਚੇਅਰ ਮਹਿਲਾ ਮੁਕਾਬਲੇ ਦੇ ਫਾਈਨਲ ਵਿੱਚ ਜਾਪਾਨ ਦੀ ਯੂਈ ਕਾਮਿਜੀ ਨੂੰ 6-4, 6-2 ਨਾਲ ਹਰਾ ਕੇ ਲਗਾਤਾਰ ਸੱਤਵਾਂ ਮੇਜਰ ਸਿੰਗਲਜ਼ ਖਿਤਾਬ ਆਪਣੇ ਨਾਂਅ ਕੀਤਾ ਹੈ। ਇਹ ਉਸ ਦੀ ਵਿੰਬਲਡਨ ਵਿੱਚ ਚੌਥੀ ਟਰਾਫੀ ਹੈ। ਇਹ ਉਸ ਦਾ ਕੁੱਲ 15ਵੀਂ ਸਿੰਗਲਜ਼ ਖਿਤਾਬ ਹੈ, ਜਿਸ ਵਿੱਚ ਟਰਾਫੀਆਂ ਦੇ ਪੱਖੋਂ ਉਹ ਐਸਬਰ ਵਰਜੀਅਰ (21 ਟਰਾਫੀਆਂ) ਤੋਂ ਬਾਅਦ ਦੂਜੇ ਥਾਂ ਹੈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਭਾਰਤ ਮਹਿਲਾ ਟੀਮ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਪਹਿਲਾ ਅੰਡਰ-19 ਟੀ-20 ਵਿਸ਼ਵ ਕੱਪ ਜਿੱਤਿਆ ਭਾਰਤ ਨੇ ਨਿਊਜ਼ੀਲੈਂਡ ਨੂੰ 90 ਦੌੜਾਂ ਨਾਲ ਹਰਾ ਕੇ ਕੀਤਾ ਸੀਰੀਜ਼ `ਤੇ ਕਲੀਨ ਸਵੀਪ ਹਾਕੀ ਵਿਸ਼ਵ ਕੱਪ ਵਿਚ ਭਾਰਤ ਨੇ ਜਿੱਤ ਨਾਲ ਕੀਤੀ ਸ਼ੁਰੂਆਤ, ਸਪੇਨ ਨੂੰ 2-0 ਨਾਲ ਹਰਾਇਆ ਭਾਰਤ ਨੇ ਪਹਿਲੇ ਇੱਕ ਦਿਨਾ ਮੈਚ ਵਿਚ ਸ੍ਰੀਲੰਕਾ ਨੂੰ 67 ਦੌੜਾਂ ਨਾਲ ਹਰਾਇਆ, ਵਿਰਾਟ ਕੋਹਲੀ ਨੇ ਲਾਇਆ ਸ਼ਾਨਦਾਰ ਸੈਂਕੜਾ ਨਿਊਜ਼ੀਲੈਂਡ ਤੋਂ ਹਾਰਨ ਦੇ ਬਾਵਜੂਦ ਟੀਮ ਇੰਡੀਆ ਨੰਬਰ 1 'ਤੇ ਬਰਕਰਾਰ ਫੀਫਾ ਵਿਸ਼ਵ ਕੱਪ 2022: ਵਿਸ਼ਵ ਚੈਂਪੀਅਨ ਫਰਾਂਸ ਨੂੰ ਟਿਊਨੀਸ਼ੀਆ ਨੇ ਹਰਾਇਆ, ਗਰੁੱਪ ਡੀ ਦੀਆਂ ਤਸਵੀਰਾਂ ਸਾਫ਼ ਪਾਕਿਸਤਾਨ ਨੇ ਚੌਥੀ ਵਾਰ ਨਿਊਜ਼ੀਲੈਂਡ ਨੂੰ ਸੈਮੀਫਾਈਨਲ ਵਿਚ ਹਰਾਇਆ ਤੀਜੇ ਟੀ-20 ਮੈਚ ਵਿਚ ਭਾਰਤ 49 ਦੌੜਾਂ ਨਾਲ ਹਾਰਿਆ, ਸੀਰੀਜ਼ 2-1 ਨਾਲ ਭਾਰਤ ਦੇ ਨਾਮ ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਦਾ ਦਾਅਵਾ: ਲੰਡਨ ਵਿਚ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ