Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਮਾਸਟਰ ਤਾਰਾ ਸਿੰਘ ਨਾਲ ਜੁੜੀਆਂ ਮਿੱਥਾਂ

June 30, 2022 04:34 PM

-ਗੁਰਚਰਨਜੀਤ ਸਿੰਘ ਲਾਂਬਾ
ਚੌਵੀ ਜੂਨ 1885 ਨੂੰ ਰਾਵਲਪਿੰਡੀ ਦੇ ਨਿੱਕੇ ਜਿਹੇ ‘ਗਰਾਂ’ ਪਿੰਡ ਵਿੱਚ ਹਰਿਆਲ ਵਿੱਚ ਜਨਮੇ ਮਾਸਟਰ ਤਾਰਾ ਸਿੰਘ ਦੇ ਜਨਮ ਦਾ ਇਹ 137ਵਾਂ ਸਾਲ ਹੈ। ਜਾਪਦਾ ਹੈ ਕਿ ਨਾ ਕੇਵਲ ਦੇਸ਼ ਨੇ, ਬਲਕਿ ਸਿੱਖਾਂ ਨੇ ਵੀ ਮਹਾਨ ਆਗੂ ਦੇ ਇਤਿਹਾਸਕ ਰੋਲ ਤੇ ਦੇਣ ਨੂੰ ਬੁਲਾ ਦਿੱਤਾ ਹੈ। ਰਾਜਨੀਤਕ ਧਰਾਤਲ ਉੱਤੇ ਸਿੱਖ ਕੌਮ ਲਈ ਪੰਥ ਰਤਨ ਮਾਸਟਰ ਤਾਰਾ ਸਿੰਘ ਦਾ ਰੁਤਬਾ ਤੇ ਭੂਮਿਕਾ ਉਹੀ ਜਾਂ ਉਸ ਤੋਂ ਵੱਧ ਹੈ, ਜੋ ਪਾਕਿਸਤਾਨ ਲਈ ਇਸ ਦੇ ਬਾਬਾ-ਏ-ਕੌਮ ਮੁਹੰਮਦ ਅਲੀ ਜਿੱਨਾਹ ਤੇ ਹਿੰਦੁਸਤਾਨ ਲਈ ਇਸ ਦੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੀ ਹੈ। ਪਾਕਿਸਤਾਨ ਤੇ ਹਿੰਦੁਸਤਾਨ ਨੇ ਆਪਣੇ ਰਹਿਬਰਾਂ ਅਤੇ ਆਗੂਆਂ ਨੂੰ ਨਾ ਕੇਵਲ ਬਣਦਾ ਸਨਮਾਨ ਦੇ ਕੇ ਆਪਣਾ ਫਰਜ਼ ਪੂਰਾ ਕੀਤਾ, ਸਗੋਂ ਆਪਣੀ ਕੌਮੀ ਇੱਜ਼ਤ ਵਿੱਚ ਵੀ ਵਾਧਾ ਕੀਤਾ ਹੈ।
ਦੇਸ਼ ਦੀ ਵੰਡ ਸਮੇਂ ਤਿੰਨ ਪ੍ਰਵਾਨਤ ਧਿਰਾਂ ਮੰਨੀਆਂ ਗਈਆਂ ਸਨ, ਕਾਂਗਰਸ, ਮੁਸਲਿਮ ਲੀਗ ਤੇ ਸ਼੍ਰੋਮਣੀ ਅਕਾਲੀ ਦਲ। ਰਾਜਾ ਗਾਂਧੀ ਫਾਰਮੂਲੇ ਮੁਤਾਬਕ ਕਾਂਗਰਸ ਤੇ ਮੁਸਲਿਮ ਲੀਗ ਭਾਰਤ ਦੀ ਵੰਡ ਲਈ ਰਜ਼ਾਮੰਦ ਹੋ ਗਏ। ਇਸ ਨਾਲ ਤਕਰੀਬਨ ਪੂਰਾ ਪੰਜਾਬ ਪਾਕਿਸਤਾਨ ਦਾ ਹਿੱਸਾ ਮੰਨ ਲਿਆ ਗਿਆ। ਇਹ ਪੰਜਾਬ ਤੇ ਖਾਸ ਕਰ ਕੇ ਸਿੱਖਾਂ ਲਈ ਬਹੁਤ ਭਿਆਨਕ ਮੰਜ਼ਰ ਸੀ। ਇਸ ਨਾਲ 85 ਲੱਖ ਸਿੱਖ ਦੋ ਹਿੱਸਿਆਂ ਵਿੱਚ ਵੰਡੇ ਜਾਣੇ ਸਨ। ਕਰੀਬ ਪੰਜਾਹ ਲੱਖ ਪਾਕਿਸਤਾਨ ਵਿੱਚ ਅਤੇ 35 ਲੱਖ ਹਿੰਦੁਸਤਾਨ ਵਿੱਚ। ਇਸ ਨਾਲ ਦੇਸ਼ ਹੀ ਨਹੀਂ, ਸਿੱਖ ਕੌਮ ਦੋ ਹਿੱਸਿਆਂ ਵਿੱਚ ਵੰਡੀ ਜਾਣੀ ਸੀ। ਇਸ ਦੇ ਮੁਕਾਬਲੇ ਪੰਜਾਬੀਆਂ ਨੇ ਮਾਸਟਰ ਤਾਰਾ ਸਿੰਘ ਦੀ ਅਗਵਾਈ ਵਿੱਚ ਪੰਜਾਬ ਦੀ ਵੰਡ ਮੰਗੀ। ਇਸ ਬਾਰੇ ਭਾਰਤ ਦੇ ਪਹਿਲੇ ਭਾਰਤੀ ਗਵਰਨਰ ਜਨਰਲ ਗੋਪਾਲਾਚਾਰੀਆ ਨੇ ਕਿਹਾ ਸੀ ਕਿ ਭਾਰਤ ਦਾ ਮੌਜੂਦਾ ਨਕਸ਼ਾ ਮਾਸਟਰ ਤਾਰਾ ਸਿੰਘ ਜੀ ਦੀ ਦੇਣ ਹੈ, ਪਰ ਗਿਣੀ-ਮਿੱਥੀ ਅਤੇ ਡੂੰਘੀ ਸਾਜ਼ਿਸ਼ ਅਧੀਨ ਨਾ ਕੇਵਲ ਮਾਸਟਰ ਜੀ ਅਤੇ ਉਨ੍ਹਾਂ ਦੀ ਅਗਵਾਈ ਵਿੱਚ ਸਿੱਖਾਂ ਦੇ ਓਦੋਂ ਦੇ ਰੋਲ ਨੂੰ ਨਕਾਰਿਆ ਅਤੇ ਗੰਧਲਾਇਆ ਗਿਆ ਹੈ, ਸਗੋਂ ਉਨ੍ਹਾਂ ਬਾਰੇ ਤੱਥਹੀਣ ਮਿੱਥ ਸਿਰਜੇ ਤੇ ਪ੍ਰਚਾਰੇ ਗਏ ਹਨ। ਭਾਰਤ ਅਤੇ ਭਾਰਤੀਆਂ ਵੱਲੋਂ ਮਾਸਟਰ ਜੀ ਦੀ ਦੇਣ ਨੂੰ ਪੂਰੀ ਤਰ੍ਹਾਂ ਅਣਗੌਲਿਆਂ ਕਰ ਦੇਣਾ ਸਮਝ ਆ ਸਕਦਾ ਹੈ, ਪਰ ਸਿੱਖ ਲੀਡਰਸ਼ਿਪ ਦੀੇ ਇਹੀ ਕਾਰਵਾਈ ਸ਼ਿਬਲੀ ਦੇ ਫੁੱਲ ਮਾਰਨ ਤੁੱਲ ਹੈ। ਇਸ ਤੋਂ ਵੱਧ ਤ੍ਰਾਸਦੀ ਕੀ ਹੋ ਸਕਦੀ ਹੈ ਕਿ ਇਸ ਮਹਾਨ ਦੇਸ਼ ਵਿੱਚ ਜ਼ੁਲਮ, ਤਸ਼ੱਦਦ ਤੇ ਦੂਸਰੇ ਧਰਮਾਂ ਪ੍ਰਤੀ ਨਫਰਤ ਅਤੇ ਹਿਕਾਰਤ ਰੱਖਣ ਵਾਲੇ ਔਰੰਗਜ਼ੇਬ ਦਾ ਸਨਮਾਨ ਉਸ ਦੇ ਨਾਮ ਉੱਤੇ ਸੜਕ ਬਣਾ ਕੇ ਕੀਤਾ ਜਾ ਸਕਦਾ ਹੈ, ਪਰ ਦੇਸ਼ ਅਤੇ ਦੇਸ਼ਵਾਸੀਆਂ ਲਈ ਇੰਨਾ ਕੁਝ ਕਰਨ ਵਾਲੇ ਮਾਸਟਰ ਤਾਰਾ ਸਿੰਘ ਦੇ ਨਾਂਅ ਉੱਤੇ ਪੱਛਮੀ ਦਿੱਲੀ ਵਿੱਚ ਬਣੇ ਪਾਰਕ ਦਾ ਨਾਮ ਬਦਲ ਦਿੱਤਾ ਗਿਆ ਅਤੇ ਬਾਅਦ ਵਿੱਚ ਉਨ੍ਹਾਂ ਦੇ ਬੁੱਤ ਲਈ ਕੋਈ ਚੌਕ ਤੱਕ ਨਾ ਦਿੱਤਾ ਗਿਆ ਅਤੇ ਇਹ ਬੁੱਤ ਗੁਰਦੁਆਰਾ ਰਕਾਬ ਗੰਜ ਸਾਹਿਬ ਦੀ ਜ਼ਮੀਨ ਉੱਤੇ ਲਾਉਣਾ ਪਿਆ।‘ਦੋ ਗਜ਼ ਜ਼ਮੀਂ ਭੀ ਨਾ ਮਿਲੀ ਕੂਏ ਯਾਰ ਮੇਂ।'
ਮਾਸਟਰ ਤਾਰਾ ਸਿੰਘ ਜੀ 1920 ਤੋਂ 1970 ਤੱਕ ਦੇ ਪੰਜਾਬ ਦੇ ਇਤਿਹਾਸ ਦੇ ਕੇਂਦਰ ਬਿੰਦੂਤੇ ਸੂਤਰਧਾਰ ਰਹੇ ਹਨ। ਗੁਰਦੁਆਰਾ ਸੁਧਾਰ ਲਹਿਰ, ਸ਼੍ਰੋਮਣੀ ਕਮੇਟੀ ਦੀ ਕਾਇਮੀ, ਦੇਸ਼ ਦੀ ਵੰਡ ਸਮੇਂ ਸਿੱਖ ਕੌਮ ਦੀ ਤੀਸਰੀ ਧਿਰ ਵਜੋਂ ਪ੍ਰਵਾਨਗੀ ਤੇ ਬਾਅਦ ਵਿੱਚ ੰਪਾਜਬੀ ਸੂਬੇ ਦੀ ਜੱਦੋਜਹਿਦ ਅਤੇ ਆਪਣੇ ਜੀਵਨ ਕਾਲ ਦੀ ਸੰਧਿਆ ਸਮੇਂ ‘ਸਿੱਖ ਹੋਮ ਲੈਂਡ' ਦੀ ਪ੍ਰਾਪਤੀ ਲਈ ਜੂਝਣਾ ਮਾਸਟਰ ਜੀ ਦੀ ਜੁਝਾਰੂ ਬਿਰਤੀ ਅਤੇ ਉਨ੍ਹਾਂ ਦੇ ਦਿ੍ਰੜ੍ਹ ਇਰਾਦੇ ਨੂੰ ਦਰਸਾਉਂਦਾ ਹੈ। ਇਸ ਵਿੱਚ ਭੋਰਾ ਵੀ ਅਤਿਕਥਨੀ ਨਹੀਂ ਕਿ ਮਾਸਟਰ ਜੀ ਦੇ ਜੀਵਨ ਕਾਲ ਵਿੱਚ ਜਿਸ ਕਿਸੇ ਵੀ ਪੰਜਾਬ ਤੇ ਪੰਥਕ ਪਿੜ ਵਿੱਚ ਕੋਈ ਰੁਤਬਾ ਜਾਂ ਪ੍ਰਵਾਨਗੀ ਪ੍ਰਾਪਤ ਕੀਤੀ ਹੈ ਤਾਂ ਉਹ ਮਾਸਟਰ ਜੀ ਦੀ ਵਿਰੋਧਤਾ ਕਰ ਕੇ ਜਾਂ ਉਨ੍ਹਾਂ ਦੀ ਹਮਾਇਤ ਕਰ ਕੇ ਹੀ ਹਾਸਲ ਕੀਤੀ ਹੈ। ਮਾਸਟਰ ਤਾਰਾ ਸਿੰਘ ਨੇ ਪੰਥ ਦੇ ਦਿਲਾਂ ਉੱਤੇ ਪੰਜਾਹ ਸਾਲ ਰਾਜ ਕੀਤਾ। ਕੋਈ ਵੀ ਧਿਰ ਜਾਂ ਸਰਕਾਰ ਨਾ ਮਾਸਟਰ ਜੀ ਨੂੰ ਖਰੀਦ ਸਕੀ ਅਤੇ ਨਾ ਕਦੇ ਉਨ੍ਹਾਂ ਨੂੰ ਡਰਾ ਜਾਂ ਦਬਕਾ ਸਕੀ, ਪਰ ਸਿਰਦਾਰ ਕਪੂਰ ਸਿੰਘ ਅਨੁਸਾਰ ਮਾਸਟਰ ਜੀ ਦੇ ਜੀਵਨ ਕਾਲ ਦੇ ਅੰਤਲੇ ਸਮੇਂ ਵਿੱਚ ਕੁਚਾਲਾਂ ਨਾਲ ਆਪਣਿਆਂ ਰਾਹੀਂ ਮਾਸਟਰ ਜੀ ਨੂੰ ਪੰਥਕ ਪਿੜ ਵਿੱਚ ਦਰ-ਬਦਰ ਕੀਤਾ ਗਿਆ ਅਤੇ ਮਾਸਟਰ ਜੀ ਦੀ ਦੇਣ ਅਤੇ ਪੰਥ ਨੂੰ ਆਪਣੇ ਨਿਸ਼ਾਨੇ ਤੋਂ ਭਟਕਾਉਣ ਲਈ ਭੰਡੀ ਪ੍ਰਚਾਰ ਕੀਤਾ ਗਿਆ ਕਿ ਦੇਸ਼ ਵੰਡ ਸਮੇਂ ਸਿੱਖ ਸਟੇਟ ਜਾਂ ਖਾਲਿਸਤਾਨ ਮਿਲਦਾ ਸੀ, ਮਾਸਟਰ ਤਾਰਾ ਸਿੰਘ ਨੇ ਨਹੀਂ ਲਿਆ।
ਸੰਨ 1947 ਵਿੱਚ ਮਾਸਟਰ ਤਾਰਾਾ ਸਿੰਘ ਨੇ ਲਾਹੌਰ ਕਿਲ੍ਹੇ ਉੱਤੇ ਲੱਗਾ ਪਾਕਿਸਤਾਨ ਦਾ ਝੰਡਾ ਪਾੜਿਆ ਸੀ। ਡਾਕਟਰ ਅੰਬੇਡਕਰ ਸਿੰਘ ਸੱਜਣਾ ਚਾਹੁੰਦੇ ਸਨ, ਪਰ ਮਾਸਟਰ ਜੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। ਦੇਸ਼ ਦੀ ਵੰਡ ਸਮੇਂ ਦੀਆਂ ਸਭ ਮੀਟਿੰਗਾਂ ਅਤੇ ਗੱਲਬਾਤ ਦੇ ਸਾਰੇ ਦਸਤਾਵੇਜ਼ ਮੌਜੂਦ ਹਨ। ਕਿਸੇ ਵੀ ਲਿਖਤ, ਦਸਤਾਵੇਜ਼ ਜਾਂ ਰਿਕਾਰਡ ਵਿੱਚ ਆਜ਼ਾਦ ਸਿੱਖ ਸਟੇਟ ਜਾਂ ਖਾਲਿਸਤਾਨ ਦਾ ਕੋਈ ਜ਼ਿਕਰ ਨਹੀਂ ਹੈ। ਦੇਸ਼ ਦੀ ਵੰਡ ਉੱਤੇ ਗੰਭੀਰਤਾ ਨਾਲ ਖੋਜ ਕਰਨ ਵਾਲੇ ਉਘੇ ਇਤਿਹਾਸਕਾਰ ਡਾਕਟਰ ਕਿਰਪਾਲ ਸਿੰਘ ਇਸ ਬਾਰੇ ਦੱਸਦੇ ਹਨ ਕਿ ਸਿੱਖ ਸਟੇਟ ਜਾਂ ਖਾਲਿਸਤਾਨ ਨਹੀਂ ਬਲਕਿ ਪਾਕਿਸਤਾਨ ਦੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨਾਹ ਵੱਲੋਂ ਸਿੱਖਾਂ ਨੂੰ ਮੁਸਲਿਮ ‘ਨੇਸ਼ਨ’ ਪਾਕਿਸਤਾਨ ਵਿੱਚ ‘ਸਬ ਨੇਸ਼ਨ’ ਦੀ ਅਧੀਨਗੀ ਵਾਲੇ ਰੁਤਬੇ ਦੀ ਪੇਸ਼ਕਸ਼ ਕੀਤੀ ਗਈ ਸੀ। ਇਹ ਪੇਸ਼ਕਸ਼ ਵੀ ਲਿਖਤੀ ਨਹੀਂ, ਮੂੰਹ ਜ਼ੁਬਾਨੀ ਸੀ ਅਤੇ ਮਾਸਟਰ ਜੀ ਵੱਲੋਂ ਪੁੱਛੇ ਜਾਣ ਉੱਤੇ ਕਿ ਕੀ ਦਸ ਸਾਲ ਬਾਅਦ ਜੇ ਸਿੱਖ ਮੁਸਲਿਮ ਸਟੇਟ ਤੋਂ ਬਾਹਰ ਆਉਣਾ ਚਾਹੁਣਗੇ ਤਾਂ ਕੀ ਇਸ ਦੀ ਇਜਾਜ਼ਤ ਹੈ। ਜਵਾਬ ਨਹੀਂ ਸੀ। ਸੋ ਇਹ ਸਿੱਖ ਸਟੇਟ ਜਾਂ ਖਾਲਿਸਤਾਨ ਮਿਲਣ ਤੇ ਇਸ ਤੋਂ ਇਨਕਾਰ ਕਰਨ ਦੀ ਗੱਲ ਮਹਿਜ਼ ਸ਼ੋਸ਼ਾ ਤੇ ਭੰਡੀ ਪ੍ਰਚਾਰ ਹੈ।
ਇੱਕ ਹੋਰ ਕਹਾਣੀ ਪ੍ਰਚਾਰੀ ਗਈ ਕਿ ਤਿੰਨ ਮਾਰਚ 1947 ਨੂੰ ਮਾਸਟਰ ਤਾਰਾ ਸਿੰਘ ਨੇ ਲਾਹੌਰ ਅਸੈਂਬਲੀ ਉੱਤੇ ਲੱਗਾ ਪਾਕਿਸਤਾਨ ਦਾ ਝੰਡਾ ਪਾੜ ਦਿੱਤਾ ਸੀ।ਡਾਕਟਰ ਕਿਰਪਾਲ ਸਿੰਘ ਇਸ ਨੂੰ ਮਹਿਜ਼ ਇੱਕ ਫਿਰਕੇ ਵੱਲੋਂ ਫੈਲਾਇਆ ਗਿਆ ਝੂਠ ਦੱਸਦੇ ਹਨ। ਮਾਰਚ 1947 ਵਿੱਚ ਜਦੋਂ ਖਿਜ਼ਰ ਹਯਾਤ ਦੀ ਯੂਨੀਅਨਿਸਟ ਵਜ਼ਾਰਤ ਹਾਰ ਗਈ ਤਾਂ ਉਸ ਦੀ ਬਜਾਏ ਮੁਸਲਿਮ ਲੀਗ ਦੀ ਵਜ਼ਾਰਤ ਬਣਨੀ ਸੀ ਤਾਂ ਓਦੋਂ ਪੰਜਾਬ ਦੀ ਸਾਰੀ ਦੀ ਸਾਰੀ ਹਿੰਦੂ-ਸਿੱਖ ਜਨਤਾ ਅਕਾਲੀ ਦਲ ਅਤੇ ਮਾਸਟਰ ਜੀ ਨੂੰ ਆਗੂ ਮੰਨ ਚੁੱਕੀ ਸੀ। ਇਹ ਪੰਥ ਉੱਤੇ ਗੰਭੀਰ ਸੰਕਟ ਸੀ ਕਿ ਦੇਸ਼ ਦਾ ਬਟਵਾਰਾ ਨਹੀਂ, ਬਲਕਿ ਸਿੱਖਾਂ ਦਾ ਬਟਵਾਰਾ ਹੋਣਾ ਸੀ। ਉਤਰੀ-ਦੱਖਣੀ ਕੋਰੀਆ, ਪੂਰਬੀ-ਪੱਛਮੀ ਜਰਮਨੀ ਆਦਿ ਦੀ ਤਰਜ਼ ਉੱਤੇ ਸਿੱਖ ਕੌਮ ਦੇ ਟੁਕੜਿਆਂ ਵਿੱਚ ਵੰਡੀ ਜਾਣੀ ਸੀ। ਅੱਧੀ ਪਾਕਿਸਤਾਨ ਦੇ ਅਧੀਨ ਤੇ ਅੱਧੀ ਹਿੰਦੁਸਤਾਨ ਦੇ। ਸਿੱਖ ਪੰਥ ਲਈ ਇਹ ਇੱਕ ਲਗਾਤਾਰ ਕਾਇਮ ਰਹਿਣ ਵਾਲਾ ਘੱਲੂਘਾਰਾ ਬਣਨਾ ਸੀ। ਮਾਸਟਰ ਜੀ ਨੇ ਓਦੋਂ ਪੰਜਾਬ ਦੇ ਬਟਵਾਰੇ ਦੀ ਮੰਗ ਕੀਤੀ। ਕੌਮ ਦੇ ਵਾਹਿਦ ਤੇ ਸ਼ੇਰਦਿਲ ਲੀਡਰ ਮਾਸਟਰ ਤਾਰਾ ਸਿੰਘ ਨੇ ਸੰਕਟ ਦੀ ਘੜੀ ਵਿੱਚ ਲਾਹੌਰ ਅਸੈਂਬਲੀ ਦੇ ਬਾਹਰ ਮੁਸਲਿਮ ਲੀਗ ਹਜ਼ੂਮ ਦੇ ਸਾਹਮਣੇ ਆਪਣੀ ‘ਸ੍ਰੀ ਸਾਹਿਬ’ ਚੁੱਕ ਕੇ ‘ਪਾਕਿਸਤਾਨ ਮੁਰਦਾਬਾਦ’ ਦਾ ਨਾਅਰਾ ਮਾਰਿਆ। ਇਸ ਨਾਲ ਹਾਲਾਤ ਨੇ ਐਸਾ ਪਲਟਾ ਖਾਧਾ ਕਿ ਮੁਸਲਿਮ ਲੀਗ ਦਾ ਪੂਰੇ ਪੰਜਾਬ ਨੂੰ ਪਾਕਿਸਤਾਨ ਦਾ ਹਿੱਸਾ ਬਣਾਉਣ ਦਾ ਸੁਫਨਾ ਚਕਨਾਚੂਰ ਹੋਇਆ ਅਤੇ ਬਾਊਂਡਰੀ ਕਮਿਸ਼ਨ ਦੁਬਾਰਾ ਬਣਾਇਆ ਅਤੇ ਪੰਜਾਬ ਦਾ ਬਟਵਾਰਾ ਹੋਇਆ।
ਇੱਕ ਹੋਰ ਭੰਡੀ ਪ੍ਰਚਾਰ ਕੀਤਾ ਜਾਂਦਾ ਹੈ ਕਿ ਉਸ ਸਮੇਂ ਡਾਕਟਰ ਅੰਬੇਡਕਰ ਕਰੋੜਾਂ ਅਖੌਤੀ ਅਛੂਤਾਂ ਸਮੇਤ ਸਿੱਖ ਬਣਨਾ ਚਾਹੰੁਦੇ ਸਨ, ਪਰ ਮਾਸਟਰ ਜੀ ਨੇ ਇਸ ਵਿੱਚ ਰੁਕਾਵਟ ਪਾਈ। ਉਦੋਂ ਗਾਂਧੀ ਜੀ ਨੇ ਕਿਹਾ ਸੀ ਕਿ ਜੇ ਦਲਿਤ ਸਿੱਖ ਬਣ ਗਏ ਤਾਂ ਮੈਂ ਮਰਨ ਵਰਤਨ ਰੱਖ ਲਵਾਂਗਾ। ਮਾਸਟਰ ਤਾਰਾ ਸਿੰਘ ਜੀ ਦੀ ਦੇਣ ਤੇ ਪੰਥ ਦੀ ਬੇਲਾਗ ਸੇਵਾ ਅਦੁੱਤੀ ਹੈ। ਦੂਸਰੀ ਆਲਮੀ ਜੰਗ, ਵਿਸ਼ਵ ਯੁੱਧ ਦੌਰਾਨ 1842 ਵਿੱਚ ਕਾਂਗਰਸ ਨੇ ‘ਦੇਸ਼ ਛੱਡੋ’ ਦਾ ਨਾਅਰਾ ਦੇ ਕੇ ਫੌਜ ਦੀ ਭਰਤੀ ਦੇ ਬਾਈਕਾਟ ਦਾ ਨਾਅਰਾ ਦਿੱਤਾ ਸੀ। ਮਾਸਟਰ ਜੀ ਨੇ ਆਉਣ ਵਾਲੇ ਸਮੇਂ ਦੀ ਨਜ਼ਾਕਤ ਵੇਖ ਕੇ ਸਿੱਖਾਂ ਨੂੰ ਵੱਧ ਤੋਂ ਵੱਧ ਫੌਜ ਵਿੱਚ ਭਰਤੀ ਹੋਣ ਦਾ ਸੰਦੇਸ਼ ਦਿੱਤਾ। ਇਸ ਸਮੇਂ ਬੜੀ ਵੱਡੀ ਗਿਣਤੀ ਵਿੱਚ ਸਿੱਖ ਫੌਜ ਵਿੱਚ ਭਰਤੀ ਹੋਏ। ਇਤਿਹਾਸ ਨੇ ਮਾਸਟਰ ਜੀ ਦੀ ਸੂਝ ਅਤੇ ਨਿਰਣੇ ਦੀ ਗਵਾਹੀ ਦਿੱਤੀ ਹੈ ਕਿ 1947 ਵਿੱਚ ਦੇਸ਼ ਦੀ ਵੰਡ ਸਮੇਂ ਤੇ ਮਗਰੋਂ ਵੀ 1947 ਦੇ ਕਬਾਇਲੀ ਹਮਲੇ ਨੇ 1965 ਤੇ 1971 ਦੀ ਜੰਗ ਦੌਰਾਨ ਜੇ ਕੌਮ ਦਾ ਬਚਾਅ ਹੋਇਆ ਹੈ ਤਾਂ ਉਹ 1942 ਵਿੱਚ ਵੱਡੀ ਗਿਣਤੀ ਵਿੱਚ ਸਿੱਖਾਂ ਦੇ ਭਰਤੀ ਹੋਣ ਕਰ ਕੇ ਹੀ ਹੋਇਆ ਹੈ। ਡਾਕਟਰ ਕਿਰਪਾਲ ਸਿੰਘ ਇਸ ਬਾਰੇ ਦੱਸਦੇ ਹਨ ਕਿ ਇਸ ਸਮੇਂ ਦੀ ਸਿੱਖਾਂ ਦੀ ਭਰਤੀ ਨੇ ਬਹੁਤ ਵੱਡੀ ਗਿਣਤੀ ਵਿੱਚ ਸਿੱਖ ਜਨਰਲ ਤੇ ਉੱਚ ਅਧਿਕਾਰੀ ਕੌਮ ਨੂੰ ਦਿੱਤੇ। ਕੀ ਆਸ ਕੀਤੀ ਜਾਵੇ ਕਿ ਦੇਸ਼ ਤੇ ਕੌਮ ਉਨ੍ਹਾਂ ਪ੍ਰਤੀ ਜਾਣਬੁੱਝ ਕੇ ਪਾਏ ਭਰਮ-ਭੁਲੇਖਿਆਂ ਨੂੰ ਦੂਰ ਕਰੇਗੀ?

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’