Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂਮੋਹਾਲੀ ਵਿਚ ਪੰਜਾਬੀ ਸੁਪਰਸਟਾਰ ਜੱਸੀ ਗਿੱਲ ਨੇ ਟ੍ਰਾਈਸਿਟੀ ਨਿਵਾਸੀਆਂ ਨਾਲ ਕੀਤੀ ਮੁਲਾਕਾਤਪ੍ਰਧਾਨ ਮੰਤਰੀ ਮੋਦੀ ਤੇ ਰਾਹੁਲ ਦੇ ਚੋਣ ਭਾਸ਼ਣਾਂ 'ਤੇ ਚੋਣ ਕਮਿਸ਼ਨ ਦਾ ਨੋਟਿਸ, ਭਾਸ਼ਣ 'ਚ ਨਫਰਤ ਫੈਲਾਉਣ ਦੇ ਦੋਸ਼ਅਰੁਣਾਚਲ ਪ੍ਰਦੇਸ਼ ਵਿੱਚ ਜ਼ਮੀਨ ਖਿਸਕੀ, ਨੈਸ਼ਨਲ ਹਾਈਵੇ-313 ਦਾ ਵੱਡਾ ਹਿੱਸਾ ਢਹਿ ਗਿਆ, ਦਿਬਾਂਗ ਘਾਟੀ ਦਾ ਦੇਸ਼ ਨਾਲ ਸੰਪਰਕ ਟੁੱਟਿਆਜੈਸਲਮੇਰ ਵਿਚ ਭਾਰਤੀ ਹਵਾਈ ਫੌਜ ਦਾ ਜਾਸੂਸੀ ਜਹਾਜ਼ ਕ੍ਰੈਸ਼ਪਟਨਾ ਦੇ ਇੱਕ ਹੋਟਲ ਵਿਚ ਲੱਗੀ ਭਿਆਨਕ ਅੱਗ `ਚ 6 ਮੌਤਾਂ, 19 ਜ਼ਖਮੀਤਿਹਾੜ ਜੇਲ੍ਹ `ਚ ਹੋਈ ਝੜਪ ਤੋਂ ਬਾਅਦ ‘ਆਪ’ ਨੇ ਅਰਵਿੰਦ ਕੇਜਰੀਵਾਲ ਦੀ ਜਾਨ ਨੂੰ ਦੱਸਿਆ ਖ਼ਤਰਾ
 
ਮਨੋਰੰਜਨ

ਮਿਊਜ਼ਿਕ ਮੇਰੀ ਜ਼ਿੰਦਗੀ ਦਾ ਅਹਿਮ ਹਿੱਸਾ : ਤਾਰਾ ਸੁਤਾਰੀਆ

June 28, 2022 05:37 PM

ਤਾਰਾ ਸੁਤਾਰੀਆ ਮਿਲਾਪ ਜਾਵੇਰੀ ਦੀ ਐਕਸ਼ਨ ਫਿਲਮ ‘ਮਰਜਾਵਾਂ’ ਵਿੱਚ ਸਿਧਾਰਥ ਮਲਹੋਤਰਾ, ਰਕੁਲ ਪ੍ਰੀਤ ਸਿੰਘ ਤੇ ਰਿਤੇਸ਼ ਦੇਸ਼ਮੁਖ ਨਾਲ ਨਜ਼ਰ ਆਈ ਸੀ। ਪਿਛਲੇ ਸਾਲ ਅਹਾਨ ਸ਼ੈੱਟੀ ਨਾਲ ‘ਤੜਪ’ ਤੇ ਇਸ ਸਾਲ ‘ਹੀਰੋਪੰਤੀ 2’ ਵਿੱਚ ਟਾਈਗਰ ਸ਼ਰਾਫ ਦੇ ਆਪੋਜ਼ਿਟ ਨਜ਼ਰ ਆਈ। ਨਵਾਜ਼ੂਦੀਨ ਸਿੱਦੀਕੀ ਨੇ ਫਿਲਮ ਵਿੱਚ ਬੇਹੱਦ ਸ਼ਾਨਦਾਰ ਭੂਮਿਕਾ ਨਿਭਾਈ ਸੀ। ਇਸ ਸਮੇਂ ਤਾਰਾ ਸੁਤਾਰੀਆ ਮੋਹਿਤ ਸੂਰੀ ਦੇ ਨਿਰਦੇਸ਼ਨ ਵਿੱਚ ‘ਏਕ ਵਿਲੇਨ ਰਿਟਰਨਸ’ ਦੀ ਸ਼ੂਟਿੰਗ ਕਰ ਰਹੀ ਹੈ। ਇਸ ਫਿਲਮ ਵਿੱਚ ਉਹ ਜਾਨ ਅਬਰਾਹਮ, ਅਰਜੁਨ ਕਪੂਰ ਅਤੇ ਦਿਸ਼ਾ ਪਟਾਨੀ ਦੇ ਨਾਲ ਹੈ। ਉਸ ਦੀ ਇਹ ਫਿਲਮ 29 ਜੁਲਾਈ ਨੂੰ ਰਿਲੀਜ਼ ਹੋਵੇਗੀ। ਪੇਸ਼ ਹਨ ਤਾਰਾ ਸੁਤਾਰੀਆ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਹੀਰੋਪੰਤੀ 2’ ਵਿੱਚ ਟਾਈਗਰ ਸ਼ਰਾਫ ਨਾਲ ਦੂਸਰੀ ਵਾਰ ਕੰਮ ਕਰਨਾ ਤੁਹਾਡੇ ਲਈ ਕਿੰਨਾ ਚੈਲੇਜਿੰਗ ਰਿਹਾ?
-ਬਿਲਕੁਲ ਚੈਲੇਜਿੰਗ ਨਹੀਂ ਸੀ। ਜਦ ਪਹਿਲੀ ਵਾਰ ਉਨ੍ਹਾਂ ਨਾਲ ਸਕਰੀਨ ਸ਼ੇਅਰ ਕਰਨੀ ਸੀ, ਤਦ ਮੈਂ ਬਹੁਤ ਘਬਰਾਈ ਹੋਈ ਸੀ, ਪਰ ਉਨ੍ਹਾਂ ਨੇ ਨਰਵਸਨੈੱਸ ਦੂਰ ਕਰਨ ਵਿੱਚ ਜਿਸ ਤਰ੍ਹਾਂ ਮੇਰੀ ਮਦਦ ਕੀਤੀ, ਉਸ ਦੇ ਬਾਅਦ ਤੋਂ ਉਹ ਮੇਰੇ ਬਹੁਤ ਚੰਗੇ ਦੋਸਤ ਬਣ ਚੁੱਕੇ ਹਨ। ਮੈਂ ਲੱਕੀ ਹਾਂ ਕਿ ਅਸੀਂ ਹਮੇਸ਼ਾ ਦੋਸਤ ਰਹਾਂਗੇ। ਜਦ ਤੁਹਾਡੇ ਨਾਲ ਕੰਮ ਕਰਨ ਵਾਲਾ ਤੁਹਾਡਾ ਦੋਸਤ ਹੋਵੇ ਤਾਂ ਤੁਹਾਨੂੰ ਕੰਮ ਕਰਨ ਵਿੱਚ ਆਸਾਨੀ ਹੁੰਦੀ ਹੈ।
* ਹਰ ਕੋਈ ਜਾਣਦਾ ਹੈ ਕਿ ਟਾਈਗਰ ਸ਼ਰਾਫ ਲਾਜਵਾਬ ਐਕਟਰ ਹੈ। ਉਨ੍ਹਾਂ ਦਾ ਐਕਸ਼ਨ ਸੀਨ ਤਾਂ ਕਮਾਲ ਦੇ ਹੁੰਦੇ ਹਨ, ਪਰ ਇੱਕ ਇਨਸਾਨ ਦੇ ਰੂਪ ਵਿੱਚ ਉਹ ਤੁਹਾਨੂੰ ਕਿਹੋ ਜਿਹੇ ਲੱਗੇ?
-ਟਾਈਗਰ ਬੇਹੱਦ ਸ਼ਰਮੀਲੇ ਹਨ। ਹਰ ਕਿਸੇ ਦਾ ਸਨਮਾਨ ਕਰਨਾ ਅਤੇ ਆਪਣੇ ਕੰਮ ਨਾਲ ਕੰਮ ਰੱਖਣਾ ਉਨ੍ਹਾਂ ਦੇ ਸੁਭਾਅ ਵਿੱਚ ਹੈ। ਉਹ ਜ਼ਿਆਦਾ ਨਹੀਂ ਬੋਲਦੇ। ਦਿਖਾਵਾ ਬਿਲਕੁਲ ਪਸੰਦ ਨਹੀਂ ਹੈ। ਇਸ ਦੇ ਬਾਵਜੂਦ ਆਪਣੇ ਆਲੇ ਦੁਆਲੇ ਵੀ ਨਜ਼ਰ ਰੱਖਦੇ ਹੋਏ ਹਰ ਕਿਸੇ ਤੋਂ ਕੁਝ ਸਿੱਖਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦਾ ਸੈਂਸ ਆਫ ਹਿਊਮਰ ਕਮਾਲ ਹੈ।
* ਨਵਾਜ਼ੂਦੀਨ ਸਿੱਦੀਕੀ ਬੇਸ਼ੱਕ ਇੱਕ ਚੰਗੇ ਐਕਟਰ ਹਨ, ਪਰ ਅਕਸਰ ਅਭਿਨੇਤਰੀਆਂ ਉਨ੍ਹਾਂ ਦੇ ਨਾਲ ਕੰਮ ਕਰਨ ਤੋਂ ਕਤਰਾਉਂਦੀਆਂ ਹਨ। ਉਨ੍ਹਾਂ ਦੇ ਨਾਲ ਕੰਮ ਕਰਦੇ ਹੋਏ ਤੁਹਾਡਾ ਤਜਰਬਾ ਕਿਸ ਤਰ੍ਹਾਂ ਦਾ ਰਿਹਾ?
- ਇਹ ਸੱਚ ਹੈ ਕਿ ਉਹ ਪ੍ਰਾਈਮਾਫੇਸੀ ਕਾਫੀ ਇੰਟੈਂਸ ਲੱਗਦੇ ਹਨ, ਪਰ ਰੀਅਲ ਲਾਈਫ ਵਿੱਚ ਉਹ ਅਜਿਹੇ ਬਿਲਕੁਲ ਨਹੀਂ। ਫਿਲਮ ਵਿੱਚ ਸਾਡਾ ਬਹੁਤ ਦਿਲਚਸਪ ਤਾਲਮੇਲ ਸੀ। ਫਿਲਮ ਦੌਰਾਨ ਉਨ੍ਹਾਂ ਨੇ ਕਦੇ ਮਹਿਸੂਸ ਨਹੀਂ ਹੋਣ ਦਿੱਤਾ ਕਿ ਉਹ ਇੰਨੇ ਸੀਨੀਅਰ ਐਕਟਰ ਹਨ ਜਾਂ ਉਨ੍ਹਾਂ ਨੇ ਬਹੁਤ ਸਾਰੀਆਂ ਚੰਗੀਆਂ-ਚੰਗੀਆਂ ਫਿਲਮਾਂ ਕੀਤੀਆਂ ਹਨ।
* ਬਚਪਨ ਤੋਂ ਮਿਊਜ਼ਿਕ ਵਿੱਚ ਤੁਹਾਡੀ ਬੇਹੱਦ ਦਿਲਚਸਪੀ ਰਹੀ ਹੈ। ਤੁਸੀਂ ਟ੍ਰੇਂਡ ਸਿੰਗਰ ਹੋ। ਅਭਿਨੇਤਰੀ ਬਣਨ ਦੇ ਬਾਅਦ ਕੀ ਤੁਹਾਡੀ ਉਹ ਹੌਬੀ ਸਾਈਡ ਲਾਈਨ ਹੋ ਚੁੱਕੀ ਹੈ?
- ਬਿਲਕੁਲ ਨਹੀਂ। ਮਿਊਜ਼ਕ ਮੇਰੀ ਜ਼ਿੰਦਗੀ ਦਾ ਇੱਕ ਬਹੁਤ ਅਹਿਮ ਹਿੱਸਾ ਰਿਹਾ ਹੈ। ਇਸ ਨੂੰ ਐਕਸਪਲੋਰ ਕਰਨ ਦਾ ਕੋਈ ਮੌਕਾ ਮੈਂ ਛੱਡਣਾ ਨਹੀਂ ਚਾਹੁੰਦੀ। ਮੈਨੂੰ ਖੁਸ਼ੀ ਹੈ ਕਿ ਮੇਰੀ ਅਗਲੀ ਫਿਲਮ ‘ਏਕ ਵਿਲੇਨ ਰਿਟਰਨ’ ਵਿੱਚ ਮੈਨੂੰ ਮੌਕਾ ਮਿਲਿਆ ਹੈ। ਇਨਫੈਕਟ ਇਸ ਦੇ ਬਾਅਦ ਮੈਂ ਜਿੰਨੀਆਂ ਵੀ ਫਿਲਮਾਂ ਸਾਈਨ ਕਰ ਰਹੀ ਹਾਂ ਉਨ੍ਹਾਂ ਵਿੱਚ ਮੈਂ ਐਕਟਿੰਗ ਦੇ ਨਾਲ-ਨਾਲ ਗਾਉਣ ਦਾ ਵੀ ਫੈਸਲਾ ਕੀਤਾ ਹੈ।

 
Have something to say? Post your comment
ਹੋਰ ਮਨੋਰੰਜਨ ਖ਼ਬਰਾਂ
ਬਿਗ ਬੌਸ 17 ਦੇ ਫਿਨਾਲੇ ਤੋਂ ਪਹਿਲਾਂ ਮੰਨਾਰਾ ਚੋਪੜਾ ਦੇ ਸਮਰਥਨ 'ਚ ਆਈ ਪ੍ਰਿਅੰਕਾ ਚੋਪੜਾ ਸਿਰਫ ਅਮਿਤਾਭ ਬੱਚਨ ਹੀ ਨਹੀਂ, ਇਨ੍ਹਾਂ 3 ਸਿਤਾਰਿਆਂ ਦੇ ਵੀ ਹਨ ਵਿਦੇਸ਼ਾਂ 'ਚ ਘਰ ਐਨੀਮਲ ਫਿਲਮ ਵਿਚਲੇ ਗੀਤ ਦਾ ਨਾਇਕ ਅਰਜਨ ਵੈਲੀ ਦੀ ਹੋ ਰਹੀ ਅੱਜ ਚਰਚਾ 'ਡ੍ਰੀਮ ਗਰਲ 2' ਨੇ ਦਿੱਤਾ ਬਾਏ 1 ਗੈਟ 1 ਟਿਕਟ ਦਾ ਆਫਰ ਸੰਨੀ ਦਿਓਲ ਤੋਂ ਬਾਅਦ ਧਰਮਿੰਦਰ ਦੇ ਇਕ ਹੋਰ ਪੋਤੇ ਦੀ ਬਾਲੀਵੁੱਡ 'ਚ ਸ਼ੁਰੂਆਤ ਸੀਮਾ ਹੈਦਰ ਅਤੇ ਸਚਿਨ ਉਤੇ ਬਣੇਗੀ ਫਿਲਮ 'ਕਰਾਚੀ ਟੂ ਨੋਇਡਾ' ਅਮੀਸ਼ਾ ਪਟੇਲ ਦਾ 'ਗਦਰ 3' ਦਾ ਹਿੱਸਾ ਬਣਨ ਤੋਂ ਇਨਕਾਰ, ਟਾਈਟੈਨਿਕ ਨਾਲ ਕੀਤੀ ਫਿਲਮ ਦੀ ਤੁਲਨਾ ਮੱਕਾ ਤੋਂ ਵਾਪਸ ਆਉਂਦੇ ਹੀ ਰਾਖੀ ਸਾਵੰਤ ਦਾ 'ਪਬਲੀਸਿਟੀ' ਡਰਾਮਾ, ਆਪਣੇ ਪਤੀ ਉਤੇ ਲਗਾਏ ਗੰਭੀਰ ਦੋਸ਼ 'ਪਠਾਨ’ ਦੀ ਸਫਲਤਾ ਤੋਂ ਬਹੁਤ ਖੁਸ਼ ਹੈ ਜਾਨ ਅਬਾਹਮ ਹੁਣ ਅਕਸ਼ੈ ਕੁਮਾਰ ਨਹੀਂ ਕਹਾਉਣਗੇ ਕੈਨੇਡੀਅਨ, ਲੈਣਗੇ ਭਾਰਤੀ ਨਾਗਰਿਕਤਾ