ਸਿਧਾਰਥ ਆਨੰਦ ਵਲੋਂ ਨਿਰਦੇਸਿ਼ਤ ਯਸ਼ ਰਾਜ ਬੈਨਰ ਦੀ ‘ਪਠਾਨ’ ਆਲ ਟਾਈਮ ਬਲਾਕਬਸਟਰ ਬਣ ਗਈ ਹੈ। ਇਹ ਪਹਿਲਾਂ ਤੋਂ ਹੀ ਹਿੰਦੀ ਸਿਨੇਮਾ ਦੇ ਇਤਿਹਾਸ ਵਿੱਚ ਪਹਿਲਾਂ ਤੋਂ ਸਭ ਤੋਂ ਵੱਧ ਕਮਾਈ ਵਾਲੀ ਹਿੰਦੀ ਫਿਲਮ ਹੈ, ਜਿਸਨੇ ਹੁਣ ਤੱਕ 1003 ਕਰੋੜਾਂ ਦੀ ਕਮਾਈ ਕਰ ਲਈ ਹੈ। ਹਿੰਦੀ ਸੰਸਕਰਣ ਦੇ ਨਾਲ, ਉਸਨੇ ਭਾਰਤ ਦਾ ਮਾਣਮੱਤਾ 500 ਕਰੋੜ (ਨੈੱਟ) ਕਲੱਬ ਵਿੱਚ ਦਾਖਲ ਹੋਣ ਵਾਲੀ ਪਹਿਲੀ ਹਿੰਦੀ ਫਿਲਮ ਬਣ ਕੇ ਹੈਰਾਨੀਜਨਕ ਪ੍ਰਾਪਤੀ ਹਾਸਿਲ ਕੀਤੀ ਹੈ। ਪ੍ਰਸ਼ੰਸਕਾਂ ਨੂੰ ਲੰਬੇ ਸਮੇਂ ਤੋਂ ਜਾਨ ਅਬਰਾਹਾਮ ਦਾ ਪਠਾਨ ਵਿੱਚ ਨਿਭਾਇਆ ਗਿਆ ਕਿਰਦਾਰ ਵੀ ਯਾਦ ਰੱਖੇਗਾ। ਜਿਸ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਹੈ।
ਜਾਨ ਅਬ੍ਰਾਹਾਮ ਕਹਿੰਦਾ ਹੈ, 'ਇਹ ਨਾ ਸਿਰਫ ਫਿਲਮ ਅਤੇ ਪਠਾਨ ਦੀ ਪੂਰੀ ਟੀਮ ਲਈ ਇਹ ਸਿਰਫ ਇਤਿਹਾਸਕ ਪਲ ਹੈ, ਬਲਕਿ ਹਿੰਦੀ ਫਿਲਮ ਇੰਡਸਟਰੀ ਲਈ ਵੀ ਹੈ। ਮੈ ਰੋਮਾਂਚਿਤ ਹਾਂ ਕਿ ਅਸੀਂ ਪਠਾਨ ਨਾਲ ਵਿਸ਼ਵ ਪੱਧਰ ਉਤੇ ਸਿਨੇਮਾ ਦੇ ਭਾਰਤੀਆਂ ਦਾ ਮਨੋਰੰਜਨ ਕਤਿਾ। ਇਹ ਇਕ ਵੱਡੀ ਪ੍ਰਾਪਤੀ ਹੈ ਜਿਸ ਨੇ ਨਵੇਂ ਮਿਆਰ ਨਿਰਧਾਰਤ ਕੀਤੇ ਹਨ। ਟੀਮ ਵਰਕ ਹਮੇਸ਼ਾ ਮਹੱਤਵ ਰੱਖਦਾ ਹੈ। ਮੈਂ ਇਸ ਵਿੱਚ ਸ਼ਾਮਲ ਹਰੇਕ ਲਈ ਬਹੁਤ ਖੁਸ਼ ਹਾਂ। ਇਤਿਹਾਸ ਦਾ ਹਿੱਸਾ ਬਣਨਾ ਅਤੇ ਸਾਰਿਆਂ ਦਾ ਪਿਆਰ ਹੋਣਾ, ਅਤੇ ਨਾਲ ਹੀ ਐਡੀ (ਨਿਰਮਾਤਾ ਆਦਿਤਿਆ ਚੋਪੜਾ) ਅਤੇ ਸ਼ਾਹਰੁਖ ਖਾਨ ਦਾ ਪਿਆਰ ਮੇਰੇ ਲਈ ਸਪੈਸ਼ਲ ਬਣਿਆ। ਜਾਨ ਅਬਰਾਹਾਮ ਅਤੇ ਸ਼ਾਹਰੁਖ ਖਾਨ ਤੋਂ ਇਲਾਵਾ ਪਠਾਨ ਵਿਚ ਦੀਪਿਕਾ ਪਾਦੁਕੋਨ, ਅਸ਼ੂਤੋਸ਼ ਰਾਣਾ ਅਤੇ ਡਿੰਪਲ ਕਪਾਡੀਆ ਵੀ ਹਨ। ਫਿਲਮ ਸਿਧਾਰਥ ਆਨੰਦ ਦੁਆਰਾ ਨਿਰਦੇਸਿ਼ਤ ਕੀਤੀ ਗਈ ਹੈ ਜਦੋਂ ਕਿ ਨਿਰਮਾਤਾ ਆਦਿਤਯ ਚੋਪੜਾ ਹਨ।