Welcome to Canadian Punjabi Post
Follow us on

27

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਟੋਰਾਂਟੋ/ਜੀਟੀਏ

ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਨ ਮਨਾਇਆ

June 27, 2022 04:40 PM

  

ਕਲੱਬ ਦੇ ਮੈਂਬਰਾਂ ਨੇ ਸਕਾਰਬਰੋ ਗੁਰਦੁਆਰਾ ਸਾਹਿਬ ਦੇ ਨੇੜੇ ਮਿਲਕਨ ਡਿਸਟ੍ਰਿਕਟ ਪਾਰਕ ਦਾ ਟੂਰ ਲਾਇਆ

ਬਰੈਂਪਟਨ, (ਡਾ. ਝੰਡ) - ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਨੂੰ ਸਮਰਪਿਤ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਪਿਛਲੇ ਪੰਜ ਸਾਲਾਂ ਤੋਂ ਗੁਰੂ ਸਾਹਿਬ ਦਾ ਸ਼ਹੀਦੀ-ਦਿਨ ਹਰ ਸਾਲ ਬੜੀ ਸ਼ਰਧਾ ਤੇ ਉਤਸਾਹ ਨਾਲ ਮਨਾਉਂਦੀਆਂ ਆ ਰਹੀਆਂ ਹਨ। ਇਸ ਸਾਲ ਵੀ ਉਨ੍ਹਾਂ ਵੱਲੋਂ ਮਿਲ ਕੇ 3 ਜੂਨ ਨੂੰ ਸਥਾਨਕ ਐੱਨ.ਐੱਸ ਪਾਰਕ ਵੈਲੀਕਰੀਕ ਪਾਰਕ ਵਿਚ ਇਕੱਤਰ ਹੋ ਕੇ ਠੰਡੇ ਤੇ ਮਿੱਠੇ ਜਲ ਦੀ ਛਬੀਲ, ਕੜਾਹ-ਪ੍ਰਸ਼ਾਦ, ਕਾਲ਼ੇ ਛੋਲਿਆਂ ਦੇ ਭੰਗੂਰ ਅਤੇ ਹੋਰ ਖਾਧ-ਪਦਾਰਥਾਂ ਦੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਕੀਤਾ ਗਿਆ। ਇਸ ਮੌਕੇ 200 ਤੋਂ ਵਧੀਕ ਔਰਤਾਂ, ਬੱਚਿਆਂ, ਨੌਜੁਆਨਾਂ ਤੇ ਬਜ਼ੁਰਗਾਂ ਨੇ ਇਸ ਸ਼ਹੀਦੀ-ਸਮਾਗ਼ਮ ਨੂੰ ਮਨਾਉਣ ਵਿਚ ਬੜੇ ਉਤਸ਼ਾਹ ਨਾਲ ਭਾਗ ਲਿਆ।

  
ਸ਼੍ਰੀਮਤੀ ਮਹਿੰਦਰ ਕੌਰ ਪੱਡਾ ਦੀ ਅਗਵਾਈ ਵਿਚ ਸ਼੍ਰੀਮਤੀ ਬੇਅੰਤ ਕੌਰ, ਪ੍ਰਕਾਸ਼ ਕੌਰ, ਬਲਜੀਤ ਕੌਰ ਸੇਖੋਂ, ਚਰਨਜੀਤ ਕੌਰ ਅਤੇ ਕਲੱਬ ਦੀਆਂ ਹੋਰ ਬੀਬੀਆਂ ਨੇ ਮਿਲ ਕੇ ਪਾਰਕ ਵਿਚ ਕੜਾਹ-ਪ੍ਰਸ਼ਾਦ ਅਤੇ ਛੋਲਿਆਂ ਦਾ ਲੰਗਰ ਤਿਆਰ ਕੀਤਾ। ਠੀਕ ਇਕ ਵਜੇ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਤਿਆਰ ਕੀਤੇ ਗਏ ਲੰਗਰ ਜਿਸ ਵਿਚ ਕੜਾਹ-ਪ੍ਰਸ਼ਾਦ ਅਤੇ ਕਾਲੇ ਛੋਲਿਆਂ ਦੇ ਭੰਗੂਰ ਤੋਂ ਇਲਾਵਾ ਗਜਰੇਲਾ, ਲੱਡੂ, ਸਮੋਸੇ, ਰੂਹ-ਅਫ਼ਜ਼ਾ, ਦੁੱਧ ਤੇ ਹੋਰ ਖਾਧ-ਪਦਾਰਥ ਸ਼ਾਮਲ ਸਨ, ਦੀ ਅਰਦਾਸ ਕਰਦਿਆਂ ਹੋਇਆਂ ਗੁਰੂ ਮਹਾਰਾਜ ਕੋਲੋਂ ਇਨ੍ਹਾਂ ਨੂੰ ਵਰਤਾਉਣ ਦੀ ਆਗਿਆ ਲਈ ਗਈ ਅਤੇ ਇਸ ਦੇ ਨਾਲ ਹੀ ਇਹ ਲੰਗਰ ਸੰਗਤ ਨੂੰ ਵਰਤਾਉਣਾ ਸ਼ੁਰੂ ਕਰ ਦਿੱਤਾ ਗਿਆ। ਦੁਪਿਹਰ ਇਕ ਵਜੇ ਤੋਂ ਲੈ ਕੇ ਸ਼ਾਮ ਦੇ ਛੇ ਵਜੇ ਤੱਕ ਇਹ ਲੰਗਰ ਅਤੁੱਟ ਵਰਤਿਆ। ਸਮਾਪਤੀ 'ਤੇ ਕਲੱਬ ਦੇ ਮਰਦ ਮੈਂਬਰਾਂ ਵੱਲੋਂ ਪਾਰਕ ਦੀ ਸਫ਼ਾਈ ਕੀਤੀ ਗਈ ਅਤੇ ਸਾਰਾ ਗਾਰਬੇਜ ਇਕ ਜਗ੍ਹਾ ਇਕੱਠਾ ਕੀਤਾ ਗਿਆ। ਅਖ਼ੀਰ ਵਿਚ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਵੱਲੋਂ ਲੰਗਰ ਤਿਆਰ ਕਰਨ ਵਾਲੀਆਂ ਤੇ ਸੇਵਾ ਕਰਨ ਵਾਲੀਆਂ ਬੀਬੀਆਂ ਅਤੇ ਸਮੂਹ ਪ੍ਰਬੰਧਕਾਂ ਦਾ ਧੰਨਵਾਦ ਕੀਤਾ ਗਿਆ।

  
ਦੋ ਹਫ਼ਤਿਆਂ ਬਾਅਦ 19 ਜੂਨ ਨੂੰ ਕਲੱਬ ਦੇ ਮੈਂਬਰਾਂ ਨੇ ਸਕਾਰਬਰੋ ਦੇ ਗੁਰਦੁਆਰਾ ਸਾਹਿਬ ਦੇ ਨੇੜੇ ਖ਼ੂਬਸੂਰਤ ਮਿਲਕਨ ਡਿਸਟ੍ਰਿਕਟ ਪਾਰਕ ਦਾ ਟੂਰ ਲਾਇਆ। ਟੂਰ ਵਿਚ ਸ਼ਾਮ ਹੋਣ ਵਾਲਿਆਂ ਨੂੰ ਸ਼ੁਭ-ਇੱਛਾਵਾਂ ਦੇਣ ਲਈ ਵਾਰਡ ਨੰਬਰ 7-8 ਦੇ ਰਿਜਨਲ ਕੌਂਸਲਰ ਪੇਟ ਫੋਰਟਿਨੀ ਅਤੇ ਉਨ੍ਹਾਂ ਦੀ ਸਹਾਇਕ ਸਰਬਜੀਤ ਕੌਰ ਬੈਂਸ ਉਚੇਚੇ ਤੌਰ 'ਤੇ ਰੈੱਡਵਿਲੋ ਪਾਰਕ ਵਿਚ ਪਹੁੰਚੇ ਜਿੱਥੇ ਦੋ ਬੱਸਾਂ ਆਪਣੀਆਂ ਸਵਾਰੀਆਂ ਦੀ ਉਡੀਕ ਕਰ ਰਹੀਆਂ ਹਨ। ਸਾਰੇ ਮੈਂਬਰ ਬੱਸਾਂ ਵਿਚ ਸਵਾਰ ਹੋ ਕੇ ਲੱਗਭੱਗ ਗਿਆਰਾਂ ਵਜੇ ਪਾਰਕ ਵਿਚ ਪਹੁੰਚੇ। ਖਾਣ-ਪੀਣ ਦਾ ਕਾਫ਼ੀ ਸਮਾਨ ਪੈਕ ਕਰਕੇ ਉਹ ਬੱਸਾਂ ਵਿਚ ਆਪਣੇ ਨਾਲ ਲਿਆਏ ਸਨ। ਚਾਹ-ਪਾਣੀ ਤੇ ਸਨੈਕਸ ਲੈਣ ਤੋਂ ਬਾਅਦ ਕੇ ਛੋਟੇ-ਛੋਟੇ ਗਰੁੱਪਾਂ ਵਿਚ ਪਾਰਕ ਵਿਚ ਇਧਰ-ਉਧਰ ਘੁੰਮੇ। ਇਸ ਦੌਰਾਨ ਇਕ ਦੂਸਰੇ ਨਾਲ ਗੱਲਾਂ-ਬਾਤਾਂ ਅਤੇ ਚੁਟਕਲੇਬਾਜ਼ੀ ਦਾ ਸਿਲਸਿਲਾ ਅਤੇ ਗੀਤਾਂ ਤੇ ਕਵਿਤਾਵਾਂ ਦਾ ਦੌਰ ਚੱਲਦਾ ਰਿਹਾ। ਏਨੇ ਨੂੰ ਬੀਬੀਆਂ ਨੇ ਗਿੱਧੇ ਲਈ ਪਿੜ ਬਣਾ ਲਿਆ ਅਤੇ ਗਿੱਧਾ ਤੇ ਬੋਲੀਆਂ ਪਾ ਕੇ ਖ਼ੂਬ ਮਨੋਰੰਜਨ ਕੀਤਾ। ਦੋ ਵਜੇ ਸਾਰਿਆਂ ਨੇ ਮਿਲ ਕੇ ਭੋਜਨ ਛਕਿਆ ਅਤੇ ਸ਼ਾਮ ਨੂੰ ਚਾਰ ਕੁ ਵਜੇ ਵਾਪਸੀ ਲਈ ਚਾਲੇ ਪਾ ਲਏ। ਆਉਂਦੇ ਸਮੇਂ ਰਸਤੇ ਵਿਚ ਇਕ ਟਿਮ ਹੌਲਟਿਨ 'ਤੇ ਛੋਟਾ ਜਿਹਾ ਪੜਾਅ ਕਰਕੇ ਸਾਰਿਆਂ ਨੇ ਕੌਫ਼ੀ ਦਾ ਅਨੰਦ ਲਿਆ ਅਤੇ ਫਿਰ ਘਰੋ-ਘਰੀ ਪਹੁੰਚੇ। ਇਸ ਟੂਰ ਦਾ ਸਮੁੱਚਾ ਪ੍ਰਬੰਧ ਅਮਰਜੀਤ ਸਿੰਘ, ਕੁਲਵੰਤ ਸਿੰਘ ਅਤਤੇ ਪਰਮਜੀਤ ਸਿੰਘ ਬੜਿੰਗ ਵੱਲੋਂ ਕੀਤਾ ਗਿਆ।

 

 
Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਕੈਫੀਯੇਹ ਪਾਉਣ ਕਾਰਨ ਐਮਪੀਪੀ ਸਾਰਾਹ ਜਾਮਾ ਨੂੰ ਵਿਧਾਨਸਭਾ ਵਿੱਚੋਂ ਬਾਹਰ ਜਾਣ ਦੇ ਸਪੀਕਰ ਨੇ ਦਿੱਤੇ ਹੁਕਮ ਅਪਾਰਟਮੈਂਟ ਵਿੱਚ ਦਾਖਲ ਹੋ ਕੇ ਲੁਟੇਰਿਆਂ ਨੇ ਚਲਾਈ ਗੋਲੀ, 1 ਹਲਾਕ ਰਿਹਾਇਸ਼ੀ ਬਿਲਡਿੰਗ ਵਿੱਚੋਂ ਮਿਲੀ ਵਿਅਕਤੀ ਦੀ ਲਾਸ਼, ਹੋਮੀਸਾਈਡ ਯੂਨਿਟ ਕਰ ਰਹੀ ਹੈ ਜਾਂਚ ਟੀਪੀਏਆਰ ਕਲੱਬ ਦੇ 64 ਮੈਂਬਰਾਂ ਨੇ ਟੀਮ 20 ਅਪ੍ਰੈਲ ਨੂੰ ਚੜ੍ਹੀਆਂ ਸੀ.ਐੱਨ. ਟਾਵਰ ਦੀਆਂ 1776 ਪੌੜੀਆਂ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਵੱਲੋਂ ਮੀਟਿੰਗ ਵਿੱਚ ਡਾ. ਗੁਰਬਖ਼ਸ਼ ਭੰਡਾਲ ਦੀ ਪੁਸਤਕ ‘ਕੱਚੇ ਪੱਕੇ ਰਾਹ’ ‘ਤੇ ਕਰਾਈ ਗਈ ਵਿਚਾਰ-ਚਰਚਾ ਤਰਕਸ਼ੀਲ ਸੁਸਾਇਟੀ ਕੈਨੇਡਾ ਦੀ ਓਂਟਾਰੀਓ ਇਕਾਈ ਦੇ ਨਵੇਂ ਅਹੁਦੇਦਾਰਾਂ ਦੀ ਚੋਣ ਬ੍ਰਹਮ ਗਿਆਨੀ ਸੰਤ ਬਾਬਾ ਰਣਜੀਤ ਸਿੰਘ ਜੀ ਭੋਗਪੁਰ ਵਾਲਿਆਂ ਦੀ 27ਵੀਂ ਬਰਸੀ 19 ਮਈ ਨੂੰ ਮਨਾਈ ਜਾਏਗੀ ਓਨਟਾਰੀਓ ਵਿਧਾਨਸਭਾ ਵਿੱਚ ਕੈਫੀਯੇਹ ਪਾਉਣ ਦੇ ਹੱਕ ਵਿੱਚ ਲਿਆਂਦਾ ਮਤਾ ਦੂਜੀ ਵਾਰੀ ਹੋਇਆ ਫੇਲ੍ਹ ਛਾਪੇਮਾਰੀ ਵਿੱਚ ਪੁਲਿਸ ਨੇ ਬਰਾਮਦ ਕੀਤੇ ਹਥਿਆਰ ਤੇ ਡਰੱਗਜ਼, ਤਿੰਨ ਭਰਾਵਾਂ ਨੂੰ ਕੀਤਾ ਗਿਆ ਚਾਰਜ ਕਈ ਗੱਡੀਆਂ ਆਪਸ ਵਿੱਚ ਟਕਰਾਈਆਂ, ਮਾਮਲੇ ਦੀ ਜਾਂਚ ਕਰ ਰਹੀ ਹੈ ਪੁਲਿਸ