Welcome to Canadian Punjabi Post
Follow us on

11

August 2022
ਭਾਰਤ

ਨਰਿੰਦਰ ਮੋਦੀ ਸਰਕਾਰ ਕਾਮਿਆਂ ਲਈ ਕੰਮ ਦੇ ਘੰਟੇ ਬਦਲਣ ਲੱਗੀ

June 24, 2022 12:43 AM

* 1 ਜੁਲਾਈ ਤੋਂ ਦਫਤਰਾਂ ਵਿੱਚ 12 ਘੰਟੇ ਕੰਮ ਕਰਨਾ ਪੈ ਸਕਦੈ
* ਤਨਖਾਹ ਘਟੇਗੀ, ਪ੍ਰਾਵੀਡੈਂਟ ਫੰਡ ਵਧੇਗਾ

ਨਵੀਂ ਦਿੱਲੀ, 23 ਜੂਨ, (ਪੋਸਟ ਬਿਊਰੋ)- ਭਾਰਤ ਦੀ ਨਰਿੰਦਰ ਮੋਦੀ ਸਰਕਾਰ 1 ਜੁਲਾਈ ਤੋਂ ਦਫਤਰਾਂ ਵਿੱਚ ਮੁਲਾਜ਼ਮਾਂ ਦੇ ਕੰਮਦੇ ਘੰਟੇ ਬਦਲ ਸਕਦੀ ਹੈ, ਜਿਸ ਨਾਲ 8 ਤੋਂ 9 ਘੰਟੇ ਦੀ ਥਾਂ 12 ਘੰਟੇ ਕੰਮ ਕਰਨਾ ਪੈ ਸਕਦਾ ਹੈ।
ਮਿਲੀ ਜਾਣਕਾਰੀ ਅਨੁਸਾਰ ਨਰਿੰਦਰ ਮੋਦੀ ਸਰਕਾਰ ਦੀ ਯੋਜਨਾ 1 ਜੁਲਾਈ ਤੱਕ ਲੇਬਰ ਕੋਡ ਦੇ ਨਿਯਮ ਲਾਗੂ ਕਰਨ ਦੀ ਹੈ, ਜਿਸ ਬਾਰੇ ਅਜੇ ਕੋਈ ਅਧਿਕਾਰਤ ਸੂਚਨਾ ਨਹੀਂ ਆਈ, ਪਰ 1 ਜੁਲਾਈ ਤੋਂ ਕੰਪਨੀਆਂ ਕੋਲ ਵਰਕਰਾਂ ਦੇ ਕੰਮ ਦੇ ਘੰਟੇ ਵਧਾ ਕੇ 12 ਘੰਟੇ ਕਰਨ ਦਾ ਅਧਿਕਾਰ ਹੋਵੇਗਾ ਤੇ ਇਸ ਦੇ ਬਦਲੇ ਇੱਕ ਦਿਨ ਹੋਰ ਛੁੱਟੀ ਮਿਲੇਗੀ, ਜਿਸ ਨਾਲ ਮੁਲਾਜ਼ਮਾਂ ਨੂੰ ਹਫਤੇ ਦੇ 3 ਦਿਨ ਛੁੱਟੀ ਮਿਲੇਗੀ।ਨਵੇਂ ਨਿਯਮ ਦੇ ਲਾਗੂ ਹੋਣ ਪਿੱਛੋਂ ਕੰਪਨੀਆਂ ਦੇ ਕਰਮਚਾਰੀਆਂ ਨੂੰ ਚਾਰ ਦਿਨ ਰੋਜ਼ 10 ਤੋਂ 12 ਘੰਟੇ ਕੰਮ ਕਰਨਾ ਪਵੇਗਾ, ਪਰ ਨਵੇਂ ਕਾਨੂੰਨਾਂ ਨਾਲਫੈਕਟਰੀਜ਼ ਐਕਟ ਹੇਠਓਵਰਟਾਈਮ ਦੇ ਵੱਧ ਤੋਂ ਵੱਧ ਘੰਟੇ 50 ਤੋਂ ਵਧਾ ਕੇ 125 ਘੰਟੇ ਕੀਤੇ ਜਾਣਗੇ।ਇਸ ਨਾਲ ਤਨਖ਼ਾਹ ਘਟੇਗੀ ਤੇ ਪ੍ਰਾਵੀਡੈਂਟ ਫੰਡ(ਪੀ ਐੱਫ) ਵਧੇਗਾ। ਨਵੇਂ ਨਿਯਮ ਅਨੁਸਾਰ ਮੂਲ ਤਨਖ਼ਾਹ ਕੁੱਲ ਤਨਖ਼ਾਹ ਦਾ 50 ਫੀਸਦੀ ਜਾਂ ਵੱਧ ਚਾਹੀਦੀ ਹੈ। ਇਸ ਨਾਲ ਬਹੁਤੇ ਕਾਮਿਆਂ ਦੀ ਤਨਖਾਹ ਦਾ ਢਾਂਚਾ ਬਦਲ ਜਾਵੇਗਾ, ਬੇਸਿਕ ਤਨਖ਼ਾਹ ਵਿੱਚ ਵਾਧੇ ਕਾਰਨ ਪੀ ਐੱਫ ਅਤੇ ਗਰੈਚੁਟੀ ਦੇ ਪੈਸੇ ਪਹਿਲਾਂ ਤੋਂ ਵੱਧ ਕੱਟੇ ਜਾਣਗੇ।ਇਸ ਫਾਰਮੂਲੇ ਨਾਲ ਪੀਐੱਫ ਵਧਣ ਨਾਲ ਤਨਖ਼ਾਹਘਟੇਗੀ, ਪਰ ਗ੍ਰੈਚੁਟੀ ਅਤੇ ਪੀਐੱਫ ਵਧਣ ਨਾਲ ਰਿਟਾਇਰਮੈਂਟ ਉੱਤੇ ਮਿਲਣ ਵਾਲਾ ਪੈਸਾ ਵਧੇਗਾ ਅਤੇ ਬੁਢਾਪਾ ਕੱਟਣਾ ਸੌਖਾ ਹੋਵੇਗਾ।

Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਪਾਰਟੀ ਵੱਲੋਂ ਗੁਜਰਾਤ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਮੈਡੀਕਲ ਆਧਾਰ ਉਤੇ ਵਰਵਰਾ ਰਾਓ ਦੀ ਜ਼ਮਾਨਤ ਵਰੁਣ ਗਾਂਧੀ ਨੇ ਕਿਹਾ: ਗਰੀਬ ਦੇ ਮੁੰਹੋਂ ਬੁਰਕੀ ਖੋਹ ਕੇ ਤਿਰੰਗੇ ਦਾ ਮੁੱਲ ਵਸੂਲਣਾ ਸ਼ਰਮਨਾਕ ਲੜਕੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਸ਼ਕਤੀਮਾਨ ਐਕਟਰ ਮੁਕੇਸ਼ ਖੰਨਾ ਫਸੇ ਚੀਫ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ 42 ਸਾਲਾ ਮਾਂ ਤੇ 24 ਸਾਲਾ ਪੁੱਤਰ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣੇ ਰਾਜਸਥਾਨ ਵਿੱਚ ਪਹਿਲਾਂ ਕੇਸ: ਪਤਨੀ 70 ਸਾਲ ਦੀ, ਪਤੀ 75 ਦਾ, ਬੇਟੇ ਨੂੰ ਜਨਮ ਦਿੱਤਾ