Welcome to Canadian Punjabi Post
Follow us on

11

August 2022
ਭਾਰਤ

ਸੰਗਰੂਰ ਲੋਕ ਸਭਾ ਉੱਪ ਚੋਣ : ਚੋਣ ਕਮਿਸ਼ਨ ਨੇ ਪੰਜਾਬ ਦੇ ਚੀਫ ਸੈਕਟਰੀ ਤੇ ਸੰਗਰੂਰ ਦੇ ਡੀ ਸੀ ਤੋਂ ਸਪੱਸ਼ਟੀ ਕਰਨ ਮੰਗਿਆ

June 24, 2022 12:39 AM

* ਵੋਟਰਾਂ ਨੇ ਉਤਸ਼ਾਹ ਨਹੀਂ ਦਿਖਾਇਆ, 36.4 ਫ਼ੀਸਦੀ ਪੋਲਿੰਗ

ਨਵੀਂ ਦਿੱਲੀ, 23 ਜੂਨ, (ਪੋਸਟ ਬਿਊਰੋ)- ਭਾਰਤ ਦੇ ਚੋਣ ਕਮਿਸ਼ਨ ਨੇ ਅੱਜ ਵੀਰਵਾਰ ਨੂੰ ਪੰਜਾਬ ਦੇ ਚੀਫਸੈਕਟਰੀ ਤੇ ਜਿ਼ਲਾ ਸੰਗਰੂਰ ਦੇ ਡਿਪਟੀ ਕਮਿਸ਼ਨਰ ਨੂੰ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਜਦੋਂ ਪੋਲਿੰਗ ਦਾ ਸਮਾਂ ਖ਼ਤਮਹੋਣ ਵਾਲਾ ਸੀ ਤਾਂ ਉਨ੍ਹਾਂ ਨੇ ਸਮਾਂ ਵਧਾਉਣ ਦੀ ਮੰਗ ਕਿਉਂ ਕੀਤੀ।ਚੋਣ ਕਮਿਸ਼ਨ ਨੇ ਇਸ ਨੂੰ ਚੋਣ ਪ੍ਰਕਿਰਿਆ ਵਿੱਚ ਬੇਲੋੜਾ ਦਖਲਅਤੇ ਵੋਟਰਾਂ ਦੇ ਕੁਝ ਵਰਗਾਂ ਨੂੰ ਪ੍ਰਭਾਵਤ ਕਰਨ ਦੀ ਕੋਸਿ਼ਸ਼ ਦੱਸਿਆ ਹੈ।
ਇਸ ਸੰਬੰਧ ਵਿੱਚ ਚੋਣ ਕਮਿਸ਼ਨ ਨੇ ਕਿਹਾ ਕਿ ਰਿਟਰਨਿੰਗ ਅਫ਼ਸਰ ਦਾ ਪੱਤਰ ਤੇ ਉਸ ਤੋਂ ਬਾਅਦ ਸ਼ਾਮ 4:05 ਵਜੇ ਚੀਫਸੈਕਟਰੀ ਦੀ ਬੇਨਤੀ ਚੋਣ ਪ੍ਰਕਿਰਿਆ ਵਿੱਚ ਦਖਲਅਤੇ ਵੋਟਰਾਂ ਦੇ ਕੁਝ ਵਰਗਾਂ ਨੂੰ ਇਹ ਕਹਿ ਕੇ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਹੈ ਕਿ ਉਹ ਪੋਲਿੰਗ ਵਿੱਚ ਤੇਜ਼ੀ ਲਿਆਉਣ ਜਾਂ ਸਮਾਂ ਹੱਦ ਵਧਾਉਣ ਨੂੰ ਉਡੀਕਣ।ਚੋਣ ਕਮਿਸ਼ਨ ਨੇ ਕਿਹਾ ਕਿ ਉਹ ਚੋਣ ਪ੍ਰਕਿਰਿਆ ਦੌਰਾਨ ਅਫਸਰਾਂ ਦੇ ਇਸ ਵਤੀਰੇ ਦੀ ਨਿੰਦਾ ਕਰਦਾ ਹੈ। ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਤਿੱਖੇ ਸ਼ਬਦਾਂ ਵਾਲੇ ਪੱਤਰ ਵਿੱਚ ਚੋਣ ਕਮਿਸ਼ਨ ਨੇ ਉਪ-ਚੋਣ ਦੇ ਦਿਨ ਚੋਣ ਦੀ ਸਮਾਂ ਹੱਦ ਵਧਾਉਣ ਦੀ ਬੇਨਤੀ ਉੱਤੇ ਨਾਰਾਜ਼ਗੀ ਜ਼ਾਹਿਰ ਕੀਤੀ ਹੈ, ਜਿਸ ਬਾਰੇ ਉਹ ਨੋਟੀਫਿਕੇਸ਼ਨ ਜਾਰੀ ਹੋਣ ਸਮੇਂ ਵੀ ਜਾਣੂ ਸੀ। ਅਫਸਰਾਂ ਨੇ ਕਿਹਾ ਕਿ ਸਮਾਂ ਵਧਾਉਣ ਲਈ ਦਲੀਲ ਇਹ ਸੀ ਕਿ ਲੋਕ ਅਜੇ ਝੋਨੇ ਦੇ ਖੇਤਾਂ ਵਿੱਚ ਕੰਮ ਕਰ ਰਹੇ ਹਨ, ਪਰ ਨੋਟੀਫਿਕੇਸ਼ਨ ਜਾਰੀ ਕਰਨ ਸਮੇਂ ਵੀ ਉਨ੍ਹਾਂ ਨੂੰ ਇਸਦਾਪਤਾ ਸੀ।ਭਾਰਤ ਦੇ ਕਮਿਸ਼ਨ ਦੇ ਸੈਕਟਰੀਨੇ ਪੱਤਰ ਵਿੱਚਲਿਖਿਆ ਹੈ: ਮੈਨੂੰ ਇਹ ਦੱਸਣ ਦਾ ਨਿਰਦੇਸ਼ ਮਿਲਿਆ ਹੈ ਕਿ ਚੀਫਸੈਕਟਰੀ ਤੇ ਰਿਟਰਨਿੰਗ ਅਫਸਰ ਤੋਂ ਪੋਲਿੰਗ ਦੇ ਦਿਨ ਬਾਅਦ ਦੁਪਹਿਰ ਪੈਦਾ ਹੋਏ ਕਾਰਨਾਂ ਅਤੇ ਹਾਲਾਤ ਅਤੇ ਨਵੇਂ ਤੱਥਾਂ ਬਾਰੇ ਵਿਸਥਾਰ ਵਾਲਾ ਸਪੱਸ਼ਟੀਕਰਨ ਲਿਆ ਜਾਵੇ।
ਇਸ ਦੌਰਾਨ ਲੋਕ ਸਭਾ ਹਲਕਾ ਸੰਗਰੂਰ ਦੀ ਉੱਪ ਚੋਣ ਦਾ ਕੰਮ ਅਮਨ-ਅਮਾਨ ਮੁਕੰਮਲ ਹੋ ਗਿਆ, ਪਰ ਚੋਣ ਲਈ ਲੋਕਾਂ ਦਾ ਉਤਸ਼ਾਹ ਨਹੀਂ ਦਿੱਸਿਆ। ਸ਼ਾਮ 5 ਵਜੇ ਤੱਕ ਕੁੱਲ 36.4 ਫੀਸਦੀ ਲੋਕਾਂ ਨੇ ਵੋਟ ਪਾਈ। ਜ਼ਿਲ੍ਹਾ ਪ੍ਰਸ਼ਾਸਨ ਦੇ ਅਨੁਸਾਰ ਇਸ ਲੋਕ ਸਭਾ ਹਲਕੇ ਤੋਂ 9 ਅਸੈਂਬਲੀ ਹਲਕਿਆਂ ਵਿੱਚੋਂ ਅਸੈਂਬਲੀਹਲਕਾ ਸੰਗਰੂਰ ਵਿੱਚ 36 ਫ਼ੀਸਦੀ, ਮਾਲੇਰਕੋਟਲਾ47.30, ਬਰਨਾਲਾ36.23, ਭਦੌੜ38.03, ਮਹਿਲ ਕਲਾਂ37, ਦਿੜ੍ਹਬਾ40.58, ਧੂਰੀ33, ਸੁਨਾਮ34 ਅਤੇ ਲਹਿਰਾਗਾਗਾਦੇ 32 ਫ਼ੀਸਦੀ ਲੋਕਾਂ ਨੇ ਵੋਟ ਪਾਈ ਹੈ। ਵਰਨਣ ਯੋਗ ਕਿ ਸੰਗਰੂਰਪਾਰਲੀਮੈਂਟਰੀ ਹਲਕੇ ਵਿੱਚ ਕੁੱਲ 16 ਉਮੀਦਵਾਰ ਖੜੇ ਹਨ। ਇਸ ਚੋਣ ਵਿੱਚਆਮ ਆਦਮੀ ਪਾਰਟੀ ਨੇ 3 ਮਹੀਨਿਆਂ ਵਿੱਚ ਕੀਤੇ ਕੰਮਾਂ ਦੇ ਆਧਾਰ ਉੱਤੇ ਜਨਤਾ ਨੂੰ ਵੋਟ ਮੰਗੇਤੇ ਵਿਰੋਧੀਆਂ ਨੇ ਪੰਜਾਬਦੀ ਵਿਗੜੇ ਅਮਨ-ਕਾਨੂੰਨ ਬਾਰੇਸਰਕਾਰ ਉੱਤੇ ਨਿਸ਼ਾਨਾ ਸਾਧਿਆ ਸੀ। ਪੰਜਾਬੀ ਗਾਇਕ ਮੂਸੇਵਾਲਾ ਦੇ ਕਤਲ ਦਾ ਮੁੱਦਾ ਵੀ ਚਰਚਿਤ ਰਿਹਾ।ਚੋਣ ਵਿੱਚ ਆਮ ਆਦਮੀ ਪਾਰਟੀ ਦੇ ਗੁਰਮੇਲ ਸਿੰਘ, ਭਾਜਪਾ ਦੇ ਕੇਵਲ ਸਿੰਘ ਢਿੱਲੋਂ, ਅਕਾਲੀ ਦਲ (ਅੰਮ੍ਰਿਤਸਰ) ਦੇ ਸਿਮਰਨਜੀਤ ਸਿੰਘ ਮਾਨ, ਕਾਂਗਰਸ ਦੇ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਤੇ ਬਾਦਲ ਅਕਾਲੀ ਦਲ ਵੱਲੋਂ ਕਮਲਦੀਪ ਕੌਰ ਉਮੀਦਵਾਰ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ
ਆਪ ਪਾਰਟੀ ਵੱਲੋਂ ਗੁਜਰਾਤ ਵਿੱਚ ਵੀ ਔਰਤਾਂ ਨੂੰ ਹਰ ਮਹੀਨੇ ਹਜ਼ਾਰ ਰੁਪਏ ਦੇਣ ਦਾ ਐਲਾਨ ਮੈਡੀਕਲ ਆਧਾਰ ਉਤੇ ਵਰਵਰਾ ਰਾਓ ਦੀ ਜ਼ਮਾਨਤ ਵਰੁਣ ਗਾਂਧੀ ਨੇ ਕਿਹਾ: ਗਰੀਬ ਦੇ ਮੁੰਹੋਂ ਬੁਰਕੀ ਖੋਹ ਕੇ ਤਿਰੰਗੇ ਦਾ ਮੁੱਲ ਵਸੂਲਣਾ ਸ਼ਰਮਨਾਕ ਲੜਕੀਆਂ ਬਾਰੇ ਵਿਵਾਦਤ ਬਿਆਨ ਦੇ ਕੇ ਸ਼ਕਤੀਮਾਨ ਐਕਟਰ ਮੁਕੇਸ਼ ਖੰਨਾ ਫਸੇ ਚੀਫ ਜਸਟਿਸ ਨੇ ਸੀਨੀਅਰ ਵਕੀਲਾਂ ਨੂੰ ਕੇਸਾਂ ਦਾ ਫੌਰੀ ਜ਼ਿਕਰ ਕਰਨ ਦੀ ਇਜਾਜ਼ਤ ਨਹੀਂ ਦਿੱਤੀ 42 ਸਾਲਾ ਮਾਂ ਤੇ 24 ਸਾਲਾ ਪੁੱਤਰ ਨੇ ਪਬਲਿਕ ਸਰਵਿਸ ਕਮਿਸ਼ਨ ਦੀ ਪ੍ਰੀਖਿਆ ਪਾਸ ਕੀਤੀ ਗੋਲਡ ਮੈਡਲ ਜੇਤੂ ਅੰਚਿਤਾ ਘਰ ਦੇ ਗੁਜ਼ਾਰੇ ਲਈ ਸਾੜ੍ਹੀਆਂ ਉੱਤੇ ਜ਼ਰੀ ਦਾ ਕੰਮ ਕਰਦਾ ਰਿਹੈ ਨਿਤੀਸ਼ ਕੁਮਾਰ 8ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਬਣੇ ਜਸਟਿਸ ਉਦੈ ਉਮੇਸ਼ ਲਲਿਤ ਭਾਰਤ ਦੇ ਨਵੇਂ ਚੀਫ਼ ਜਸਟਿਸ ਬਣੇ ਰਾਜਸਥਾਨ ਵਿੱਚ ਪਹਿਲਾਂ ਕੇਸ: ਪਤਨੀ 70 ਸਾਲ ਦੀ, ਪਤੀ 75 ਦਾ, ਬੇਟੇ ਨੂੰ ਜਨਮ ਦਿੱਤਾ