ਓਨਟਾਰੀਓ, 23 ਜੂਨ (ਪੋਸਟ ਬਿਊਰੋ) : ਬੁੱਧਵਾਰ ਨੂੰ ਯੌਰਕ ਰੀਜਨ ਵਿੱਚ ਇੱਕ ਮਾਲ ਵਿੱਚ ਘਰ ਵਿੱਚ ਤਿਆਰ ਕੀਤੀ ਗਈ ਧਮਾਕਾਖੇਜ਼ ਡਿਵਾਈਸ ਫਟਣ ਤੋਂ ਬਾਅਦ ਇੱਕ 19 ਸਾਲਾ ਲੜਕੇ ਨੂੰ ਚਾਰਜ ਕੀਤਾ ਗਿਆ ਹੈ। ਉਸ ਖਿਲਾਫ ਕਈ ਚਾਰਜਿਜ਼ ਲਾਏ ਗਏ ਹਨ।
ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮੀਂ 6:45 ਉੱਤੇ ਯੰਗ ਸਟਰੀਟ ਤੇ ਡੇਵਿਸ ਡਰਾਈਵ ਨੇੜੇ ਸਥਿਤ ਅੱਪਰ ਕੈਨੇਡਾ ਮਾਲ ਦੇ ਫੂਡ ਕੋਰਟ ਵਿੱਚ ਸੱਦਿਆ ਗਿਆ। ਪੁਲਿਸ ਦੇ ਪਹੁੰਚਣ ਉੱਤੇ ਉਨ੍ਹਾਂ ਨੂੰ ਘਰ ਵਿੱਚ ਤਿਆਰ ਧਮਾਕਾਖੇਜ਼ ਡਿਵਾਈਸ ਮਿਲੀ। ਪੁਲਿਸ ਅਨੁਸਾਰ ਡਿਵਾਈਸ ਫਟ ਚੁੱਕੀ ਸੀ ਪਰ ਇਸ ਹਾਦਸੇ ਵਿੱਚ ਕੋਈ ਜ਼ਖ਼ਮੀ ਨਹੀਂ ਸੀ ਹੋਇਆ। ਬਾਅਦ ਵਿੱਚ ਜਾਂਚਕਾਰਾਂ ਨੂੰ ਪਤਾ ਲੱਗਿਆ ਕਿ ਇੱਕ ਮਸ਼ਕੂਕ ਫੂਡ ਕੋਰਟ ਪਹੁੰਚਿਆ, ਉਸ ਨੇ ਉੱਥੇ ਇੱਕ ਪਲਾਂਟਰ ਬਾਕਸ ਵਿੱਚ ਡਿਵਾਈਸ ਰੱਖੀ ਤੇ ਉੱਥੋਂ ਭੱਜ ਗਿਆ।
ਸੂਹੀਆ ਕੁੱਤਿਆਂ ਦੀ ਮਦਦ ਨਾਲ ਮਸ਼ਕੂਕ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।ਟੋਰਾਂਟੋ ਵਾਸੀ 19 ਸਾਲਾ ਮਾਈਕਲ ਗੈਟਡੁਲਾ ਖਿਲਾਫ ਕਈ ਚਾਰਜਿਜ਼ ਲਾਏ ਗਏ ਹਨ। ਇਸ ਘਟਨਾ ਦੀ ਹੋਰ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਗਈ।ਪੁਲਿਸ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ।