Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਭਾਰਤ

ਸਟੇਜ ਦੀਆਂ ਪੌੜੀਆਂ ਤੋਂ ਡਿੱਗ ਕੇ ਲਾੜਾ ਬੇਹੋਸ਼, ਵਿੱਗ ਵੇਖ ਕੇ ਲਾੜੀ ਨੇ ਵਿਆਹ ਤੋਂ ਸਿਰ ਫੇਰਿਆ

May 24, 2022 05:20 PM

ਕਾਨਪੁਰ, 24 ਮਈ (ਪੋਸਟ ਬਿਊਰੋ)- ਬਾਲੀਵੁੱਡ ਐਕਟਰ ਆਯੁਸ਼ਮਾਨ ਖੁਰਾਣਾ ਅਤੇ ਭੂਮੀ ਪੇਡਨੇਕਰ ਦੀ ਫਿਲਮ ‘ਬਾਲਾ' ਵਰਗੀ ਕਹਾਣੀ ਉਤਰ ਪ੍ਰਦੇਸ਼ ਦੇ ਉਨਾਵ ਵਿੱਚ ਸਾਹਮਣੇ ਆਈ ਹੈ। ਇਸ ਰੀਅਲ ਲਾਈਫ ਸਟੋਰੀ ਵਿੱਚ ਜੈਮਾਲਾ ਦੇ ਬਾਅਦ ਲਾੜੀ ਨੂੰ ਪਤਾ ਲੱਗਾ ਕਿ ਲਾੜੇ ਦੇ ਵਾਲ ਨਕਲੀ ਹਨ। ਇਸ ਪਿੱਛੋਂ ਲੜਕੀ ਨੇ ਵਿਆਹ ਤੋਂ ਇਨਕਾਰ ਕਰ ਦਿੱਤਾ ਵਿਆਹ ਸਮਾਰੋਹ ਵਿੱਚ ਦੋਵਾਂ ਧਿਰਾਂ ਵਿੱਚ ਵਿਵਾਦ ਸ਼ੁਰੂ ਹੋ ਗਿਆ।
ਇਹ ਮਾਮਲਾ ਉਨ੍ਹਾਵ ਜ਼ਿਲ੍ਹੇ ਦੀ ਸਫੀਪੁਰ ਕੋਤਵਾਲੀ ਇਲਾਕੇ ਦੇ ਇੱਕ ਪਿੰਡ ਦਾ ਹੈ। ਇੱਥੇ ਰਹਿੰਦੇ ਇੱਕ ਪਰਵਾਰ ਦੀ ਬੇਟੀ ਅਕਸ਼ਰਾ (ਨਕਲੀ ਨਾਂਅ) ਦਾ ਰਿਸ਼ਤਾ ਕਾਨਪੁਰ ਦੇ ਰਾਹੁਲ (ਨਕਲੀ ਨਾਂਅ) ਨਾਲ ਹੋਇਆ ਸੀ। ਦੋਵਾਂ ਪਰਵਾਰਾਂ ਵਿੱਚ ਵਿਆਹ ਦੀ ਤਰੀਕ 20 ਮਈ ਤੈਅ ਹੋਈ।ਇਸ ਪਿੱਛੋਂ ਪਿੰਡ ਵਿੱਚ ਤੈਅ ਸਮੇਂ ਉੱਤੇ ਬਾਰਾਤ ਪਹੁੰਚ ਗਈ। ਜੈਮਾਲਾ ਦਾ ਪ੍ਰੋਗਰਾਮ ਸ਼ੁਰੂ ਹੋਇਆ ਤਾਂ ਇਸ ਦੇ ਲਈ ਗੋਲ-ਗੋਲ ਚੱਕਰ ਲਾ ਕੇ ਘੁੰਮਣ ਵਾਲੀ ਸਟੇਜ ਮੰਗਵਾਈ ਗਈ। ਇਸ ਦੇ ਬਾਅਦ ਉਸੇ ਸਟੇਜ ਦੀਆਂ ਪੌੜੀਆਂ ਤੋਂ ਉਤਰਦੇ ਸਮੇਂ ਲਾੜੇ ਨੂੰ ਅਚਾਨਕ ਚੱਕਰ ਆ ਗਿਆ ਤੇ ਉਹ ਬੇਹੋਸ਼ ਹੋ ਕੇ ਡਿੱਗ ਪਿਆ। ਉਥੇ ਮੌਜੂਦ ਲੋਕਾਂ ਨੇ ਉਸ ਨੂੰ ਸੰਭਾਲਿਆ ਅਤੇ ਜ਼ਮੀਨ ਉੱਤੇ ਲਿਟਾ ਦਿੱਤਾ।ਇੱਕ ਚਰਚਾ ਇਹ ਸੀ ਕਿ ਮਿਰਗੀ ਦਾ ਦੌਰਾ ਆਉਣ ਦੇ ਬਾਅਦ ਲਾੜਾ ਗਸ਼ ਖਾ ਕੇ ਡਿੱਗਾ ਹੈ। ਕੋਈ ਕਹਿ ਰਿਹਾ ਸੀ ਕਿ ਗੋਲ ਘੁੰਮਣ ਵਾਲੀ ਸਟੇਜ ਕਾਰਨ ਚੱਕਰ ਆ ਗਏ ਹਨ। ਲਾੜੀ ਦੇ ਭਰਾ ਲਾੜੇ ਦੇ ਚਿਹਰੇ ਉੱਤੇ ਪਾਣੀ ਦੇ ਛਿੱਟੇ ਮਾਰਨ ਤੇ ਲਾੜੇ ਦੇ ਸਿਰ ਉੱਤੇ ਹੱਥ ਫੇਰਨ ਲੱਗੇ ਤਾਂ ਉਸ ਦਾ ਹੇਅਰ ਵਿੱਗ (ਨਕਲੀ ਵਾਲ) ਨਿਕਲ ਕੇ ਡਿੱਗ ਗਿਆ। ਇਹ ਦੇਖ ਕੇ ਉਥੇ ਮੌਜੂਦ ਲੋਕ ਹੈਰਾਨ ਰਹਿ ਗਏ।ਲਾੜੀ ਨੇ ਜਦ ਆਪਣੇ ਹੋਣ ਵਾਲੇ ਪਤੀ ਨੂੰ ਗੰਜਾ ਦੇਖਿਆ ਤਾਂ ਬੁਰੀ ਤਰ੍ਹਾਂ ਭੜਕ ਗਈ। ਉਸ ਨੇ ਲੜਕੇ ਵਾਲਿਆਂ ਉੱਤੇ ਜ਼ੋਰ-ਜ਼ੋਰ ਨਾਲ ਚੀਕਦੇ ਹੋਏ ਧੋਖਾ ਦੇਣ ਦਾ ਦੋਸ਼ ਲਾਇਆ ਅਤੇ ਲਾਵਾਂ ਲੈਣ ਤੋਂ ਮਨ੍ਹਾ ਕਰ ਦਿੱਤਾ। ਕੁਝ ਲੋਕਾਂ ਨੇ ਲਾੜੀ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਹ ਕਿਸੇ ਸੂਰਤ ਵਿੱਚ ਅਧੂਰੇ ਵਿਆਹ ਨੂੰ ਪੂਰਾ ਕਰਨ ਲਈ ਤਿਆਰ ਨਹੀਂ ਹੋਈ।ਇਸ ਦੇ ਬਾਅਦ ਸਮਝੌਤੇ ਵਿੱਚ ਲੜਕੇ ਪੱਖ ਨੇ ਵਿਆਹ ਵਿੱਚ ਖਰਚ ਹੋਏ ਲੜਕੀ ਵਾਲਿਆਂ ਦੇ ਪੈਸੇ ਦੇਣ ਦੀ ਗੱਲ ਮੰਨੀ। ਪੰਜ ਲੱਖ 60 ਹਜ਼ਾਰ ਰੁਪਏ ਵਸੂਲਣ ਪਿੱਛੋਂ ਲੜਕੀ ਦੇ ਪਰਵਾਰ ਵਾਲੇ ਮੰਨੇ ਤੇ ਲਾੜੇ ਖਿਲਾਫ ਕੋਈ ਕੇਸ ਦਰਜ ਨਹੀਂ ਕਰਾਇਆ ਅਤੇ ਬਾਰਾਤ ਬਿਨਾਂ ਦੁਲਹਨ ਦੇ ਮੁੜ ਗਈ।ਲੜਕੀ ਵਾਲਿਆਂ ਨੇ ਧੋਖੇ ਦੀ ਗੱਲ ਕਹਿੰਦੇ ਹੋਏ ਲਾੜੇ ਸਮੇਤ ਉਸ ਦੇ ਪਿਤਾ ਨੂੰ ਬੰਧਕ ਬਣਾ ਲਿਆ। ਇਹ ਪੂਰਾ ਵਾਦ-ਵਿਵਾਦ ਦੇਰ ਰਾਤ ਤੋਂ ਅਗਲੀ ਸਵੇਰ ਤਕ ਚਲਦਾ ਰਿਹਾ, ਜਿਸ ਦੇ ਬਾਅਦ ਕਿਸੇ ਨੇ ਸਥਾਨਕ ਪੁਲਸ ਨੂੰ ਸੂਚਨਾ ਦਿੱਤੀ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ