Welcome to Canadian Punjabi Post
Follow us on

05

July 2025
ਬ੍ਰੈਕਿੰਗ ਖ਼ਬਰਾਂ :
ਅੰਮ੍ਰਿਤਸਰ ਵਿੱਚ 1.15 ਕਿਲੋਗ੍ਰਾਮ ਹੈਰੋਇਨ, 5 ਆਧੁਨਿਕ ਹਥਿਆਰਾਂ ਅਤੇ 9.7 ਲੱਖ ਰੁਪਏ ਦੀ ਡਰੱਗ ਮਨੀ ਸਮੇਤ ਨੌਂ ਕਾਬੂਸੰਜੀਵ ਅਰੋੜਾ ਨੇ ਉਦਯੋਗ ਤੇ ਵਣਜ, ਨਿਵੇਸ਼ ਪ੍ਰੋਤਸਾਹਨ ਅਤੇ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਵਜੋਂ ਅਹੁਦਾ ਸੰਭਾਲਿਆਪੰਜਾਬ ਵਰਗੇ ਖੇਤੀਬਾੜੀ ਰਾਜਾਂ ਨੂੰ ਲਾਭ ਪਹੁੰਚਾਉਣ ਲਈ ਜੀ.ਐੱਸ.ਟੀ ਪ੍ਰਣਾਲੀ ਵਿੱਚ ਸੁਧਾਰ ਦੀ ਲੋੜ : ਵਿੱਤ ਮੰਤਰੀ ਹਰਪਾਲ ਸਿੰਘ ਚੀਮਾ11,000 ਰੁਪਏ ਰਿਸ਼ਵਤ ਲੈਂਦਾ ਨਗਰ ਕੌਂਸਲ ਦਾ ਲੇਖਾਕਾਰ ਵਿਜੀਲੈਂਸ ਬਿਊਰੋ ਨੇ ਕੀਤਾ ਕਾਬੂਪੰਜਾਬ ਸਰਕਾਰ ਵੱਲੋਂ 5 ਜੁਲਾਈ ਨੂੰ ਆਈ.ਆਈ.ਟੀ. ਰੋਪੜ ਵਿਖੇ ਬਿਜ਼ਨਸ ਬਲਾਸਟਰ ਐਕਸਪੋ ਦੀ ਕੀਤੀ ਜਾਵੇਗੀ ਮੇਜ਼ਬਾਨੀ : ਹਰਜੋਤ ਬੈਂਸਸ਼ੈਨਨ ਫਾਲਸ ਦੇ ਨੇੜੇ ਲਾਪਤਾ ਵਿਅਕਤੀ ਦੀ ਭਾਲ ਜਾਰੀਔਰਤ ਦਾ ਘਰ ਤੱਕ ਪਿੱਛਾ ਕਰਨ ਵਾਲੇ `ਤੇ ਲੱਗੇ ਅਪਰਾਧਿਕ ਤੌਰ `ਤੇ ਪ੍ਰੇਸ਼ਾਨ ਕਰਨ ਦੇ ਦੋਸ਼ਕਾਰਨੀ ਵੱਲੋਂ ਆਟੋਮੋਟਿਵ ਸੈਕਟਰ ਦੇ ਸੀਈਓਜ਼ ਨਾਲ ਮੁਲਾਕਾਤ
 
ਭਾਰਤ

ਕੁਤਬ ਮੀਨਾਰ ਕੰਪਲੈਕਸ ਵਿੱਚ ਨਮਾਜ਼ ਪੜ੍ਹਨ ਦੀ ਪਾਬੰਦੀ ਲਾਈ ਗਈ

May 23, 2022 04:30 PM

ਨਵੀਂ ਦਿੱਲੀ, 23 ਮਈ (ਪੋਸਟ ਬਿਊਰੋ)- ਅੱਗੇ ਤੋਂ ਦਿੱਲੀ ਵਿੱਚ ਕੁਤਬ ਮੀਨਾਰ ਕੰਪਲੈਕਸ ਵਿੱਚ ਨਮਾਜ਼ ਅਦਾ ਨਹੀਂ ਹੋ ਸਕੇਗੀ। ਭਾਰਤੀ ਪੁਰਾਤੱਤਵ ਸਰਵੇਖਣ (ਏ ਐਸ ਆਈ) ਨੇ ਕੁਤਬ ਮੀਨਾਰ ਕੰਪਲੈਕਸ ਵਿੱਚ ਨਮਾਜ਼ ਉੱਤੇ ਪਾਬੰਦੀ ਲਾ ਦਿੱਤੀ ਹੈ। ਪਿਛਲੇ ਚਾਰ ਦਿਨ ਤੋਂ ਨਮਾਜ਼ ਬੰਦ ਹੈ। ਏ ਐਸ ਆਈ ਨੇ ਇੱਥੇ ਨਮਾਜ਼ ਪੜ੍ਹਨ ਵਾਲਿਆਂ ਤੋਂ ਮਨਜ਼ੂਰੀ ਪੱਤਰ ਜਾਂ ਇਸ ਨਾਲ ਸਬੰਧਤ ਹੋਰ ਦਸਤਾਵੇਜ਼ ਮੰਗਿਆ ਸੀ, ਜਿਸ ਨੂੰ ਉਹ ਲੋਕ ਨਹੀਂ ਦੇ ਸਕੇ। ਇਸ ਪਿੱਛੋਂ ਇੱਥੇ ਮੁਗਲਾਂ ਦੇ ਸਮੇਂ ਤੋਂ ਚੱਲਦੀ ਨਮਾਜ਼ਪੜ੍ਹਨੀ ਬੰਦ ਕਰਾਈ ਗਈ ਹੈ। ਇਸ ਮਸਜਿਦ ਦੇ ਨਾਲ ਹੀ ਕੁਤਬ ਮੀਨਾਰ ਅਤੇ ਕੁੱਵਤ-ਉਲ-ਇਸਲਾਮ ਮਸਜਿਦ ਹੈ, ਇਨ੍ਹਾਂ ਦਾ ਵਿਵਾਦ ਵਧਣ ਉੱਤੇ ਏ ਐਸ ਆਈ ਨੇ ਇਹ ਫੈਸਲਾ ਲਿਆ ਹੈ।
ਮਹਿਰੌਲੀ ਵਿੱਚ ਕੁਤਬ ਮੀਨਾਰ ਦੀ ਹੋਂਦ ਬਾਰੇ ਵਿਵਾਦ ਚੱਲ ਰਿਹਾ ਹੈ। ਪੁਰਾਤੱਤਵ ਮਾਹਰਾਂ ਅਤੇ ਇਤਿਹਾਸਕਾਰਾਂ ਦਾ ਇੱਕ ਵਰਗ ਇਸ ਨੂੰ ਚੰਦਰਗੁਪਤ ਵਿਕਰਮਾਦਿੱਤ ਦੇ ਸਮੇਂ ਦਾ ਅੱਜ ਤੋਂ ਕਰੀਬ 1600 ਸਾਲ ਪਹਿਲਾਂ ਦਾ ਮੰਨਦਾ ਹੈ, ਜਦ ਕਿ ਦੂਸਰਾ ਵਰਗ ਕਹਿੰਦਾ ਹੈ ਕਿ ਇਸ ਨੂੰ ਕੁਤਬਦੀਨ ਐਬਕ ਨੇ 1192 ਵਿੱਚ ਬਣਵਾਇਆ ਸੀ। ਇੱਥੇ ਕੁੱਵਤ-ਉਲ-ਇਸਲਾਮ ਮਸਜਿਦ ਉੱਤੇ ਲੱਗੀਆਂ ਮੂਰਤੀਆਂ ਬਾਰੇ ਵੀ ਵਿਵਾਦ ਹੈ। ਕੁਝ ਦਿਨ ਪਹਿਲਾਂ ਹੀ ਹਿੰਦੂ ਸੰਗਠਨ ਉਥੇ ਹਨੂਮਾਨ ਚਾਲੀਸਾ ਪੜ੍ਹਨ ਜਾਣ ਲਈ ਕੋਸ਼ਿਸ਼ ਕਰ ਚੁੱਕੇ ਹਨ, ਪਰ ਉਨ੍ਹਾਂ ਨੂੰ ਕੁਤਬ ਮੀਨਾਰ ਕੰਪਲੈਕਸ ਵਿੱਚ ਵੜਨ ਨਹੀਂ ਦਿੱਤਾ ਗਿਆ। ਹਿੰਦੂ ਸੰਗਠਨ ਮੰਗ ਕਰਦੇ ਹਨ ਕਿ ਮਸਜਿਦ ਵਿੱਚ ਮੂਰਤੀਆਂ ਲੱਗੀਆਂ ਹਨ ਤਾਂ ਉਨ੍ਹਾਂ ਨੂੰ ਉਥੇ ਪੂਜਾ-ਪਾਠ ਕਰਨ ਦੀ ਇਜਾਜ਼ਤ ਦਿੱਤੀ ਜਾਏ।ਕੁਤਬ ਮੀਨਾਰ ਵਿੱਚ 2006 ਦੇ ਕਰੀਬ ਇੰਚਾਰਜ ਰਹੇ ਸੇਵਾਮੁਕਤ ਅਧਿਕਾਰੀ ਕਹਿੰਦੇ ਹਨ ਕਿ ਇਸ ਮਸਜਿਦ ਵਿੱਚ ਨਮਾਜ਼ ਪੜ੍ਹਨ ਦੀ ਇਜਾਜ਼ਤ ਕਦੋਂ ਦਿੱਤੀ ਗਈ, ਇਹ ਉਨ੍ਹਾਂ ਨੂੰ ਨਹੀਂ ਪਤਾ। ਓਦੋਂ ਉਨ੍ਹਾਂ ਨੇ ਉਥੋਂ ਦੇ ਇਮਾਮ ਤੋਂ ਪੁੱਛਿਆ ਸੀ ਕਿ ਜੇ ਉਨ੍ਹਾਂ ਕੋਲ ਨਮਾਜ਼ ਪੜ੍ਹਨ ਦੀ ਇਜਾਜ਼ਤ ਦਾ ਹੁਕਮ ਹੈ ਤਾਂ ਦਿਖਾਉਣ, ਪਰ ਉਹ ਕੋਈ ਪੱਤਰ ਦਿਖਾ ਨਹੀਂ ਸਕੇ। ਕੁਤਬ ਮੀਨਾਰ ਕੰਪਲੈਕਸ ਵਿੱਚ ਖੁਦਾਈ ਕਰਾਏ ਜਾਣ ਦੀਆਂ ਖਬਰਾਂ ਉੱਤੇ ਕੇਂਦਰੀ ਸਭਿਆਚਾਰਕ ਮੰਤਰੀ ਜੀ ਕਿਸ਼ਨ ਰੈਡੀ ਨੇ ਕਿਹਾ ਕਿ ਫਿਲਹਾਲ ਅਜਿਹੀ ਕੋਈ ਯੋਜਨਾ ਨਹੀਂ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਉੱਤਰਾਖੰਡ `ਚ ਭਾਰੀ ਮੀਂਹ ਕਾਰਨ ਸਰਯੂ ਨਦੀ ਦੇ ਪਾਣੀ ਦਾ ਵਧਿਆ ਪੱਧਰ ਮੁੰਬਈ ਤੋਂ ਚੇਨੱਈ ਜਾਣ ਵਾਲੀ ਏਅਰ ਇੰਡੀਆ ਦੀ ਉਡਾਨ ਵਾਪਿਸ ਮੁੰਬਈ ਪਰਤੀ ਉਤਰਾਖੰਡ ਦੇ ਰੁਦਰਪ੍ਰਯਾਗ `ਚ ਨਹਿਰ ਸਵਾਰੀਆਂ ਨਾਲ ਭਰੀ ਬੱਸ ਡਿੱਗੀ, ਇੱਕ ਮੌਤ, 10 ਲੋਕ ਲਾਪਤਾ ਦੋਪਹੀਆ ਵਾਹਨਾਂ `ਤੇ ਟੋਲ ਟੈਕਸ ਲਗਾਉਣ ਦੀਆਂ ਖ਼ਬਰਾਂ ਗਲਤ : ਨਿਤਿਨ ਗਡਕਰੀ ਅਮਿਤ ਸ਼ਾਹ ਨੇ ਸੂਬਾ ਸਰਕਾਰਾਂ ਮਾਤ ਭਾਸ਼ਾ `ਚ ਡਾਕਟਰੀ ਤੇ ਹੋਰ ਉੱਚ ਸਿੱਖਿਆ ਪ੍ਰਦਾਨ ਕਰਨ ਦੀ ਪਹਿਲ ਕਰਨ ਲਈ ਕਿਹਾ ਖੂਹ ਵਿਚ ਗੈਸ ਚੜ੍ਹਨ ਨਾਲ 5 ਲੋਕਾਂ ਦੀ ਮੌਤ, ਵੱਛੇ ਨੂੰ ਬਚਾਉਣ ਲਈ 6 ਲੋਕ ਹੇਠਾਂ ਉਤਰੇ ਸਨ ਬੰਬ ਧਮਾਕੇ ਦੀ ਧਮਕੀ ਦੇਣ ਵਾਲੀ ਲੜਕੀ ਗ੍ਰਿਫ਼ਤਾਰ, ਨੌਜਵਾਨ ਨੂੰ ਫਸਾਉਣ ਲਈ 12 ਰਾਜਾਂ ਵਿੱਚ ਈਮੇਲ ਭੇਜੇ ਭਾਰਤੀ ਪੁਲਾੜ ਯਾਤਰੀ ਸ਼ੁਭਾਂਸ਼ੂ ਸ਼ੁਕਲਾ ਦੇ ਪੁਲਾੜ ਮਿਸ਼ਨ ਐਕਸੀਓਮ-4 ਭਲਕੇ ਹੋਵੇਗਾ ਲਾਂਚ ਈਰਾਨ ਅਤੇ ਇਜ਼ਰਾਈਲ ਵਿਚਕਾਰ ਤਨਾਅ ਦੇ ਚਲਦੇ ਇੰਡੀਗੋ ਨੇ 14 ਉਡਾਣਾਂ ਕੀਤੀਆਂ ਮੁਅੱਤਲ ਦਿੱਲੀ ਵਿਚ ਵੱਡਾ ਬਦਲਾਅ, 10-15 ਸਾਲ ਪੁਰਾਣੇ ਵਾਹਨਾਂ ਨੂੰ ਨਹੀਂ ਮਿਲੇਗਾ ਪੈਟਰੋਲ-ਡੀਜ਼ਲ