Welcome to Canadian Punjabi Post
Follow us on

30

June 2022
ਟੋਰਾਂਟੋ/ਜੀਟੀਏ

ਮਹਿਲਾ ਨੂੰ ਲੁੱਟਣ ਦੀ ਕੋਸਿ਼ਸ਼ ਕਰਨ ਵਾਲੇ ਤਿੰਨ ਮਸ਼ਕੂਕਾਂ ਵਿੱਚੋਂ ਇੱਕ ਨੂੰ ਰਾਹਗੀਰਾਂ ਨੇ ਕੀਤਾ ਕਾਬੂ

May 18, 2022 08:47 AM

ਟੋਰਾਂਟੋ, 18 ਮਈ (ਪੋਸਟ ਬਿਊਰੋ) : ਮੰੰਗਲਵਾਰ ਸ਼ਾਮ ਨੂੰ ਵਾਲਮਾਰਟ ਨੇੜੇ ਰੈਕਸਡੇਲ ਵਿੱਚ ਇੱਕ ਮਹਿਲਾ ਨੂੰ ਲੁੱਟਣ ਵਾਲੇ ਤਿੰਨ ਮਸ਼ਕੂਕਾਂ ਵਿੱਚੋਂ ਟੋਰਾਂਟੋ ਪੁਲਿਸ ਦੋ ਦੀ ਭਾਲ ਕਰ ਰਹੀ ਹੈ।
ਪੁਲਿਸ ਨੇ ਦੱਸਿਆ ਕਿ ਸ਼ਾਮੀਂ 6:00 ਵਜੇ ਤੋਂ ਪਹਿਲਾਂ ਇਸਲਿੰਗਟਨ ਐਵਨਿਊ ਤੇ ਬਰਗਾਮੋਟ ਐਵਨਿਊ ਏਰੀਆ ਵਿੱਚ ਬਿੱਗ ਬਾਕਸ ਸਟੋਰ ਦੇ ਪਾਰਕਿੰਗ ਲੌਟ ਵਿੱਚ ਤਿੰਨ ਵਿਅਕਤੀਆਂ ਵੱਲੋਂ ਇੱਕ ਮਹਿਲਾ ਨੂੰ ਘੇਰਾ ਪਾ ਕੇ ਉਸ ਦਾ ਪਰਸ ਖੋਹ ਲਿਆ ਗਿਆ ਤੇ ਉਸ ਤੋਂ ਗੱਡੀ ਦੀਆਂ ਚਾਬੀਆਂ ਵੀ ਮੰਗੀਆਂ ਗਈਆਂ। ਉਸ ਦੀਆਂ ਚੀਕਾਂ ਸੁਣ ਕੇ ਰਾਹਗੀਰ ਉਸ ਦੀ ਮਦਦ ਲਈ ਪਹੁੰਚੇ।
ਇਸ ਮਹਿਲਾ ਦੀ ਮਦਦ ਕਰਨ ਵਾਲੇ ਇੱਕ ਵਿਅਕਤੀ ਨੇ ਤਿੰਨਾਂ ਵਿੱਚੋਂ ਇੱਕ ਨੂੰ ਕਾਬੂ ਕਰ ਲਿਆ ਤੇ ਦੋ ਹੋਰ ਭੱਜਣ ਵਿੱਚ ਕਾਮਯਾਬ ਹੋ ਗਏ। ਇਹ ਸਪਸ਼ਟ ਨਹੀਂ ਹੋ ਸਕਿਆ ਹੈ ਕਿ ਇਹ ਦੋਵੇਂ ਮਸ਼ਕੂਕ ਪੈਦਲ ਹੀ ਫਰਾਰ ਹੋਏ ਜਾਂ ਗੱਡੀ ਵਿੱਚ ਭੱਜੇ।ਇਸ ਦੌਰਾਨ ਮਹਿਲਾ ਨੂੰ ਕੋਈ ਸੱਟ ਫੇਟ ਨਹੀਂ ਲੱਗੀ ਹੈ ਤੇ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਤੇ ਜਿਹੜੇ ਦੋ ਮਸ਼ਕੂਕ ਭੱਜ ਗਏ ਉਨ੍ਹਾਂ ਵਿੱਚੋਂ ਇੱਕ ਦੀ ਗੰਨ ਉੱਥੇ ਹੀ ਡਿੱਗ ਗਈ ਤੇ ਹੁਣ ਪੁਲਿਸ ਕੋਲ ਉਹ ਗੰਨ ਹੈ।
ਪੁਲਿਸ ਮਸ਼ਕੂਕਾਂ ਦੀ ਭਾਲ ਵਿੱਚ ਅਜੇ ਵੀ ਇਲਾਕੇ ਵਿੱਚ ਘੁੰਮ ਰਹੀ ਹੈ। ਕਿਸੇ ਵੀ ਮਸ਼ਕੂਕ ਦਾ ਵੇਰਵਾ ਜਾਰੀ ਨਹੀਂ ਕੀਤਾ ਗਿਆ ਹੈ।

 

 

Have something to say? Post your comment
ਹੋਰ ਟੋਰਾਂਟੋ/ਜੀਟੀਏ ਖ਼ਬਰਾਂ
ਟੀਪੀਏਆਰ ਕਲੱਬ ਦੇ ਮੈਂਬਰਾਂ ਨੇ ਲਾਇਆ ਪੈਰੀ ਸਾਊਂਡ 30,000 ਆਈਲੈਂਡਜ਼ ਲੇਕ ਦਾ ਟੂਰ ਡੌਨ ਮਿਨੇਕਰ ਸੀਨੀਅਰਜ਼ ਕਲੱਬ ਦੇ ਮੈਂਬਰਾਂ ਨੇ ਟੋਰਾਂਟੋ ਹਾਈ ਪਾਰਕ ਦਾ ਟੂਰ ਲਾਇਆ ਗੁਰਦੁਆਰਾ ਸਾਹਿਬ ਦੀ ਪੰਜਵੀ ਵਰ੍ਹੇ ਗੰਢ ਸਬੰਧੀ ਸਮਾਗਮ ਕਰਵਾਏ ਸੰਤ ਬਾਬਾ ਨਿਰੰਜਨ ਸਿੰਘ ਮੋਹੀ ਵਾਲਿਆਂ ਦੀ ਬਰਸੀ 10 ਜੁਲਾਈ ਨੂੰ ਪੀਟਰ ਟੈਬੰਸ ਨੂੰ ਚੁਣਿਆ ਗਿਆ ਓਨਟਾਰੀਓ ਐਨਡੀਪੀ ਦਾ ਅੰਤਰਿਮ ਆਗੂ ਈਟਨ ਸੈਂਟਰ ਦੇ ਬਾਹਰ ਛੁਰੇਬਾਜ਼ੀ ਵਿੱਚ ਇੱਕ ਗੰਭੀਰ ਜ਼ਖ਼ਮੀ ਗਰਮ ਗੱਡੀ ਵਿੱਚ ਬੰਦ ਰਹਿਣ ਕਾਰਨ ਬੱਚੇ ਦੀ ਹੋਈ ਮੌਤ ਹੁਣ ਸਿਰਫ 75 ਡਾਲਰ ਵਿੱਚ ਕਰਵਾਓ ਵਿਆਹ ਰੈੱਡ ਵਿੱਲੋ ਸੀਨੀਅਰਜ਼ ਕਲੱਬ ਦੀਆਂ ਬੀਬੀਆਂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ-ਦਿਨ ਮਨਾਇਆ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਟੋਰਾਂਟੋ ਨੇ ਜੂਨ ਸਮਾਗ਼ਮ 'ਪਿਤਾ-ਦਿਵਸ' ਨੂੰ ਕੀਤਾ ਸਮਰਪਿਤ