Welcome to Canadian Punjabi Post
Follow us on

30

June 2022
ਕੈਨੇਡਾ

ਰੈਗੂਲਰ ਟਰੈਵਲ ਤੇ ਪਬਲਿਕ ਹੈਲਥ ਮਾਪਦੰਡ ਇੱਕਠਿਆਂ ਨਹੀਂ ਚੱਲ ਸਕਦੇ : ਕੈਨੇਡੀਅਨ ਏਅਰਪੋਰਟ ਕਾਊਂਸਲ

May 18, 2022 12:01 AM

ਓਟਵਾ, 17 ਮਈ (ਪੋਸਟ ਬਿਊਰੋ) : ਕੈਨੇਡੀਅਨ ਏਅਰਪੋਰਟਸ ਕਾਊਂਸਲ ਦਾ ਕਹਿਣਾ ਹੈ ਕਿ ਕੈਨੇਡੀਅਨ ਏਅਰਪੋਰਟਸ ਉੱਤੇ ਇੰਟਰਨੈਸ਼ਨਲ ਫਲਾਈਟਸ ਕਾਰਨ ਐਨੀ ਭੀੜ ਲੱਗੀ ਹੋਈ ਹੈ ਕਿ ਲੈਂਡ ਕਰਨ ਤੋਂ ਬਾਅਦ ਲੋਕਾਂ ਨੂੰ ਇੱਕ ਘੰਟੇ ਤੋਂ ਵੀ ਜਿ਼ਆਦਾ ਸਮੇਂ ਲਈ ਜਹਾਜ਼ਾਂ ਵਿੱਚ ਹੀ ਬਿਠਾਉਣਾ ਪੈ ਰਿਹਾ ਹੈ। ਅਜਿਹਾ ਇਸ ਲਈ ਵੀ ਹੋ ਰਿਹਾ ਹੈ ਕਿ ਟਰੈਵਲਰਜ਼ ਦੀਆਂ ਲੰਮੀਆਂ ਕਤਾਰਾਂ ਨੂੰ ਸਾਂਭ ਕੇ ਰੱਖਣ ਲਈ ਏਅਰਪੋਰਟਸ ਉੱਤੇ ਥਾਂ ਹੀ ਨਹੀਂ ਬਚੀ ਹੈ।
ਕਾਊਂਸਲ ਵੱਲੋਂ ਇਸ ਦਾ ਇੱਕ ਵੱਡਾ ਕਾਰਨ ਕੋਵਿਡ-19 ਸਬੰਧੀ ਪ੍ਰੋਟੋਕਾਲਜ਼ ਨੂੰ ਦੱਸਿਆ ਜਾ ਰਿਹਾ ਹੈ ਤੇ ਫੈਡਰਲ ਸਰਕਾਰ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉਹ ਕਦੇ ਕਦਾਈਂ ਪੈਸੈਂਜਰਜ਼ ਦੇ ਟੈਸਟ ਕਰਵਾਇਆ ਕਰਨ ਤਾਂ ਕਿ ਕੈਨੇਡਾ ਆਉਣ ਵਾਲੇ ਯਾਤਰੀਆਂ ਨੂੰ ਗੰਭੀਰ ਦੇਰੀ ਦਾ ਸਾਹਮਣਾ ਨਾ ਕਰਨਾ ਪਵੇ। ਕਾਊਂਸਲਜ਼ ਦੀ ਅੰਤਰਿਮ ਪ੍ਰੈਜ਼ੀਡੈਂਟ ਮੌਨੇਟ ਪਾਸ਼ਰ ਨੇ ਆਖਿਆ ਕਿ ਇਸ ਸਮੇਂ ਲੋਕਾਂ ਨੂੰ ਪ੍ਰੋਸੈੱਸ ਕਰਨ ਵਿੱਚ ਮਹਾਂਮਾਰੀ ਤੋਂ ਪਹਿਲਾਂ ਦੇ ਮੁਕਾਬਲੇ ਚਾਰ ਗੁਣਾ ਜਿ਼ਆਦਾ ਸਮਾਂ ਲੱਗਦਾ ਹੈ। ਉਨ੍ਹਾਂ ਆਖਿਆ ਕਿ ਇਹ ਉਸ ਸਮੇਂ ਠੀਕ ਸੀ ਜਦੋਂ ਲੋਕ ਟਰੈਵਲ ਨਹੀਂ ਸਨ ਕਰ ਰਹੇ ਪਰ ਹੁਣ ਇਹ ਇੱਕ ਗੰਭੀਰ ਸਮੱਸਿਆ ਬਣ ਚੁੱਕੀ ਹੈ।
ਕੈਨੇਡਾ ਦੇ ਸੱਭ ਤੋਂ ਵੱਡੇ ਏਅਰਪੋਰਟ, ਟੋਰਾਂਟੋ ਪੀਅਰਸਨ ਇੰਟਰਨੈਸ਼ਨਲ ਉੱਤੇ ਹਾਲਾਤ ਹੋਰ ਵੀ ਮਾੜੇ ਹਨ। ਐਤਵਾਰ ਨੂੰ ਇਸ ਏਅਰਪੋਰਟ ਉੱਤੇ 120 ਫਲਾਈਟਸ ਉੱਤੇ ਯਾਤਰੀਆਂ ਨੂੰ ਜਹਾਜ਼ਾਂ ਉੱਤੇ ਹੀ ਰੱਖਿਆ ਗਿਆ ਤੇ ਉਹ ਕਸਟਮਜ਼ ਲਈ ਲਾਈਨ ਵਿੱਚ ਲੱਗਣ ਦੀ ਆਪਣੀ ਵਾਰੀ ਦੀ ਉਡੀਕ ਕਰਦੇ ਰਹੇ। ਪਾਸ਼ਰ ਨੇ ਆਖਿਆ ਕਿ ਕਈ ਵਾਰੀ ਇਹ ਉਡੀਕ 20 ਮਿੰਟ ਦੀ ਹੁੰਦੀ ਹੈ ਤੇ ਕਈ ਵਾਰੀ ਇੱਕ ਘੰਟੇ ਲਈ ਵੀ ਹੋ ਸਕਦੀ ਹੈ। ਉਨ੍ਹਾਂ ਆਖਿਆ ਕਿ ਏਅਰਪੋਰਟਸ ਇਸ ਤਰ੍ਹਾਂ ਦੀ ਕਸਟਮਜ਼ ਸਬੰਧੀ ਲੰਮੀ ਪ੍ਰਕਿਰਿਆ ਲਈ ਡਿਜ਼ਾਈਨ ਨਹੀਂ ਕੀਤੇ ਗਏ। ਐਨੇ ਲੋਕਾਂ ਨੂੰ ਸਾਂਭਣ ਲਈ ਏਅਰਪੋਰਟ ਦੀ ਥਾਂ ਬਣੀ ਹੀ ਨਹੀਂ ਹੁੰਦੀ। ਇਸ ਦੇ ਨਾਲ ਹੀ ਏਅਰਪੋਰਟ ਕੋਵਿਡ-19 ਦਾ ਟੈਸਟ ਕਰਨ ਲਈ ਕੋਈ ਸਹੀ ਥਾਂ ਨਹੀਂ ਹੈ।
ਉਨ੍ਹਾਂ ਆਖਿਆ ਕਿ ਇਸ ਤਰ੍ਹਾਂ ਦੀਆਂ ਸਿਹਤ ਸਬੰਧੀ ਪ੍ਰੋਟੋਕਾਲਜ਼ ਤੇ ਟੈਸਟਿੰਗ ਦੇ ਚੱਲਦਿਆਂ ਐਨੇ ਦਬਾਅ ਤੇ ਸਿਸਟਮ ਦੇ ਗੜਬੜਾਏ ਬਿਨਾਂ ਰੈਗੂਲਰ ਟਰੈਵਲ ਕਿਸ ਤਰ੍ਹਾਂ ਸੰਭਵ ਹੋ ਸਕਦਾ ਹੈ। ਇਸ ਸਬੰਧ ਵਿੱਚ ਟਿੱਪਣੀ ਲਈ ਕੀਤੀ ਗਈ ਬੇਨਤੀ ਉੱਤੇ ਹੈਲਥ ਤੇ ਟਰਾਂਸਪੋਰਟੇਸ਼ਨ ਮੰਤਰੀ ਨੇ ਕੋਈ ਪ੍ਰਤੀਕਿਰਿਆ ਨਹੀਂ ਪ੍ਰਗਟਾਈ।

 

 

Have something to say? Post your comment
ਹੋਰ ਕੈਨੇਡਾ ਖ਼ਬਰਾਂ
ਨਵੇਂ ਕਲੀਨ ਫਿਊਲ ਰੈਗੂਲੇਸ਼ਨਜ਼ ਨਾਲ ਵੱਧ ਜਾਣਗੀਆਂ ਗੈਸ ਦੀਆਂ ਕੀਮਤਾਂ ਮੁੜ 30 ਸਤੰਬਰ ਤੱਕ ਵਧਾਈਆਂ ਗਈਆਂ ਬਾਰਡਰ ਪਾਬੰਦੀਆਂ ਐਨ ਏ ਸੀ ਆਈ ਵੱਲੋਂ ਭਵਿੱਖ ਵਿੱਚ ਕੋਵਿਡ-19 ਦੀ ਕਿਸੇ ਵੇਵ ਤੋਂ ਬਚਣ ਲਈ ਬੂਸਟਰ ਡੋਜ਼ ਲਵਾਉਣ ਦੀ ਕੀਤੀ ਗਈ ਸਿਫਾਰਿਸ਼ ਗੰਨ ਹਿੰਸਾ ਰੋਕਣ ਲਈ ਫੈਡਰਲ ਸਰਕਾਰ ਨੇ ਕੀਤਾ 12 ਮਿਲੀਅਨ ਡਾਲਰ ਨਿਵੇਸ਼ ਕਰਨ ਦਾ ਐਲਾਨ ਜੁਲਾਈ ਤੇ ਅਗਸਤ ਵਿੱਚ ਫਲਾਈਟਸ ਘਟਾਵੇਗੀ ਏਅਰ ਕੈਨੇਡਾ ਕੈਨੇਡਾ ਵਿੱਚ ਰੱਦ ਜਾਂ ਡਿਲੇਅ ਹੋਈਆਂ ਬਹੁਤੀਆਂ ਘਰੇਲੂ ਉਡਾਨਾਂ ਬੀਸੀ ਦੇ ਬੈਂਕ ਵਿੱਚ ਡਾਕਾ ਮਾਰਨ ਦੀ ਕੋਸਿ਼ਸ਼ ਹੋਈ ਨਾਕਾਮ ਨੋਵਾ ਸਕੋਸ਼ੀਆ ਮਾਸ ਸ਼ੂਟਿੰਗ ਮਾਮਲੇ ਵਿੱਚ ਬਲੇਅਰ ਵੱਲੋਂ ਦਬਾਅ ਪਾਏ ਜਾਣ ਦਾ ਲੱਕੀ ਨੇ ਕੀਤਾ ਸੀ ਦਾਅਵਾ ਪੌਲੀਏਵਰ ਤੋਂ ਵਿਰੋਧੀ ਧਿਰਾਂ ਮੰਗ ਰਹੀਆਂ ਹਨ ਮੈਂਬਰਸਿ਼ਪ ਦੇ ਸਹੀ ਅੰਕੜਿਆਂ ਦੀ ਜਾਣਕਾਰੀ ਅੱਧੇ ਨਾਲੋਂ ਵੱਧ ਕੈਨੇਡੀਅਨ ਮੁਸ਼ਕਲ ਨਾਲ ਕਰ ਰਹੇ ਹਨ ਜੂਨ ਗੁਜ਼ਾਰਾ : ਸਰਵੇਅ