Welcome to Canadian Punjabi Post
Follow us on

03

October 2022
ਪੰਜਾਬ

ਗੋਲੀ ਮਾਰ ਕੇ ਗੁਆਂਢੀ ਦੀ ਹੱਤਿਆ, 4 ਜਣਿਆਂ ਉੱਤੇ ਕੇਸ ਦਰਜ

May 14, 2022 01:52 AM

ਸੰਗਰੂਰ, 13 ਮਈ (ਪੋਸਟ ਬਿਊਰੋ)- ਕੱਲ੍ਹ ਰਾਤ ਰੰਜਿਸ਼ ਕਾਰਨ ਇੱਕ ਵਿਅਕਤੀ ਦਾ ਗੁਆਂਢੀ ਨੇ ਗੋਲੀ ਮਾਰ ਕੇ ਕਤਲ ਕਰ ਦਿੱਤਾ। ਪੁਲਸ ਨੇ ਇਸ ਬਾਰੇ ਚਾਰ ਵਿਅਕਤੀਆਂ ਖਿਲਾਫ ਮੁਕੱਦਮਾ ਦਰਜ ਕਰ ਕੇ ਇੱਕ ਵਿਅਕਤੀ ਨੂੰ ਹਿਰਾਸਤ ਵਿੱਚ ਲੈ ਲਿਆ ਹੈ। ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ।
ਮਨਦੀਪ ਕੁਮਾਰ ਵਾਸੀ ਸੰਗਰੂਰ ਨੇ ਦੱਸਿਆ ਕਿ ਉਸ ਦਾ ਛੋਟਾ ਭਰਾ ਕਮਲਦੀਪ ਕੁਮਾਰ ਉਰਫ ਕਮਲ ਕੱਲ੍ਹ ਰਾਤ ਕਰੀਬ 11.30 ਵਜੇ ਮਕਾਨ ਦੀ ਛੱਤ ਉੱਤੇ ਚਲਾ ਗਿਆ। ਉਨ੍ਹਾਂ ਦੇ ਮਕਾਨ ਦੇ ਪਿਛਲੇ ਪਾਸੇ ਹੁਸਨਪਾਲ ਸਿੰਘ ਉਰਫ ਗੋਲਡੀ ਦੀ ਛੱਤ ਉਨ੍ਹਾਂ ਦੇ ਮਕਾਨ ਨਾਲ ਲੱਗਦੀ ਹੈ। ਜਦੋਂ ਕਾਫੀ ਸਮੇਂ ਬਾਅਦ ਉਸ ਦਾ ਭਰਾ ਹੇਠਾਂ ਨਾ ਆਇਆ ਤਾਂ ਉਸ ਨੇ ਜਾ ਕੇ ਦੇਖਿਆ ਤਾਂ ਮਨਿੰਦਰ ਕੁਮਾਰ ਉਰਫ ਮੋਨੂੰ, ਗੋਲਡੀ ਤੇ ਦੋ ਹੋਰ ਅਣਪਛਾਤੇ ਵਿਅਕਤੀਆਂ ਨੇ ਉਸ ਦੇ ਭਰਾ ਨੂੰ ਬਾਹਾਂ ਤੋਂ ਫੜਿਆ ਹੋਇਆ ਸੀ ਤੇ ਕੱਪੜਾ ਤੁੰਨ ਕੇ ਮੂੰਹ ਬੰਦ ਕਰ ਦਿੱਤਾ ਸੀ। ਉਹ ਵਿਅਕਤੀ ਉਸ ਦੇ ਭਰਾ ਨੂੰ ਕਹਿੰਦੇ ਸੀ ਕਿ ਤੂੰ ਉਨ੍ਹਾਂ ਦੇ ਕਿਲ੍ਹਾ ਮਾਰਕੀਟ ਵਿੱਚ ਹੋਏ ਝਗੜੇ ਦਾ ਰਾਜ਼ੀਨਾਮਾ ਨਹੀਂ ਹੋਣ ਦਿੰਦਾ, ਅਸੀਂ ਅੱਜ ਤੈਨੂੰ ਨਹੀਂ ਛੱਡਣਾ। ਇੰਨਾ ਕਹਿ ਕੇ ਗੋਲਡੀ ਨੇ ਪਿਸਤੌਲ ਨਾਲ ਉਸ ਦੇ ਭਰਾ ਨੂੰ ਗੋਲੀ ਮਾਰ ਦਿੱਤੀ। ਉਸ ਵੱਲੋਂ ਰੌਲਾ ਪਾਉਣ ਕਾਰਨ ਉਕਤ ਵਿਅਕਤੀ ਮੌਕੇ ਤੋਂ ਭੱਜ ਗਏ। ਭਰਾ ਨੂੰ ਹਸਪਤਾਲ ਪੁਚਾਇਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਇੱਥੇ ਦੱਸਿਆ ਜਾਂਦਾ ਹੈ ਕਿ ਮ੍ਰਿਤਕ ਪਰਵਾਰ ਨੇ ਦੋਸ਼ ਲਾਇਆ ਕਿ ਪੁਲਸ ਦੋਸ਼ੀਆਂ ਨੂੰ ਬਚਾਅ ਰਹੀ ਹੈ। ਮ੍ਰਿਤਕ ਵਿਅਕਤੀ ਦਾ ਪਰਵਾਰ ਹੋਰ ਨਾਂਅ ਵੀ ਮੁਕੱਦਮੇ ਵਿੱਚ ਦਰਜ ਕਰਵਾਉਣਾ ਚਾਹੰੁਦਾ ਹੈ।

Have something to say? Post your comment
ਹੋਰ ਪੰਜਾਬ ਖ਼ਬਰਾਂ
ਸੰਧਵਾਂ ਵੱਲੋਂ ਵਿਦਿਆਰਥੀਆਂ ਨੂੰ ਸਖ਼ਤ ਮਿਹਨਤ ਕਰਨ ਤੇ ਉਚ ਕਦਰਾਂ-ਕੀਮਤਾਂ ਅਪਨਾਉਣ ਦੀ ਸਲਾਹ 5,000 ਰੁਪਏ ਦੀ ਰਿਸ਼ਵਤ ਲੈਂਦਾ ਮਾਲ ਪਟਵਾਰੀ ਵਿਜੀਲੈਂਸ ਵੱਲੋਂ ਰੰਗੇ ਹੱਥੀਂ ਕਾਬੂ ਸਪੀਕਰ ਸੰਧਵਾਂ ਨੇ ਵੱਖ ਵੱਖ ਮੰਡੀਆਂ ਦਾ ਦੌਰਾ ਕਰਕੇ ਝੋਨੇ ਦੀ ਖਰੀਦ ਦਾ ਜਾਇਜਾ ਲਿਆ ਜੌੜਾਮਾਜਰਾ ਨੇ ਜਾਂਚ ਕਮੇਟੀ ਨੂੰ ਪਠਾਨਕੋਟ ਘਟਨਾ ਦੀ ਰਿਪੋਰਟ ਮੰਗਲਵਾਰ ਤੱਕ ਸੌਂਪਣ ਦੇ ਹੁਕਮ ਦਿੱਤੇ ਜਾਅਲੀ ਦਸਤਾਵੇਜ਼ਾਂ ਸਹਾਰੇ ਬੈਂਕ ਕਰਜ਼ਾ ਲੈਣ ਦੇ ਕੇਸ ‘ਚ ਲੋੜੀਂਦੀਆਂ ਦੋ ਮਹਿਲਾਵਾਂ ਕਾਬੂ ਪੰਜਾਬ ਪੁਲਿਸ ਨੇ ਆਈਐਸਆਈ ਦੀ ਹਮਾਇਤ ਪ੍ਰਾਪਤ ਅੱਤਵਾਦੀ ਮਾਡਿਊਲ ਦੇ ਇੱਕ ਹੋਰ ਕਾਰਕੁਨ ਨੂੰ ਕੀਤਾ ਗਿ੍ਰਫਤਾਰ ਠੋਸ ਅਤੇ ਤਰਲ ਕੂੜੇ ਦੀ ਸੁਚੱਜੀ ਸਾਂਭ ਸੰਭਾਲ ਕਰਨ ਵਾਲੀਆਂ 23 ਪੰਚਾਇਤਾਂ ਨੂੰ ਮਿਲੇਗਾ 1-1 ਲੱਖ ਰੁਪਏ ਦਾ ਇਨਾਮ: ਜਿੰਪਾ ਸਿਹਤ ਵਿਭਾਗ, ਮਿਡਵਾਈਫਰੀ ਵਿੱਚ ਨਰਸ ਪ੍ਰੈਕਟੀਸ਼ਨਰ ਦੇ ਨਵੇਂ ਕਾਡਰ ਰਾਹੀਂ ਕੁਦਰਤੀ ਜਣੇਪਿਆਂ ਨੂੰ ਉਤਸ਼ਾਹਿਤ ਕਰੇਗਾ: ਜੌੜਾਮਾਜਰਾ ਪੰਜਾਬ ਨੇ ਉੱਤਰ-ਪੂਰਬੀ ਤੇ ਪਹਾੜੀ ਰਾਜਾਂ ਦੀ ਤਰਜ਼ ‘ਤੇ ਖੇਤੀ ਪੰਪਾਂ ਨੂੰ ਸੂਰਜੀ ਊਰਜਾ ਲਈ ਮੰਗੀ ਵਿੱਤੀ ਸਹਾਇਤਾ ਪੰਜਾਬ ਵੱਲੋਂ ‘ਪੰਜਾਬ ਗੁੱਡਜ ਐਂਡ ਸਰਵਿਸਿਜ ਟੈਕਸ (ਸੋਧ) ਬਿੱਲ, 2022 ਪਾਸ’