Welcome to Canadian Punjabi Post
Follow us on

26

June 2022
ਬ੍ਰੈਕਿੰਗ ਖ਼ਬਰਾਂ :
ਪੰਜਾਬ ਦੀ ਭਗਵੰਤ ਮਾਨ ਸਰਕਾਰ ਨੇ ਬਾਦਲ ਪਰਵਾਰ ਦਾ ਸੁਖਵਿਲਾਸ ਰਿਜ਼ੋਰਟ ਵੀ ਨਿਸ਼ਾਨੇ ਉੱਤੇ ਰੱਖਿਆਅਫਗਾਨਿਸਤਾਨ ਵਿੱਚ 6.1 ਸਕੇਲ ਦੀ ਤੀਬਰਤਾ ਦਾ ਭੂਚਾਲ, ਮੌਤਾਂ ਦੀ ਗਿਣਤੀ 1000 ਨੂੰ ਟੱਪੀਦੋ ਖੇਤੀਬਾੜੀ ਅਫਸਰਾਂ ਨੇ 2 ਕਰੋੜ 55 ਲੱਖ ਦੀ ਕਣਕ ਮੰਡੀ ਵਿੱਚ ਵੇਚ ਦਿੱਤੀਸੰਜੇ ਪੋਪਲੀ ਦੀ ਗ੍ਰਿਫ਼ਤਾਰੀ ਪਿੱਛੋਂ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਉੱਤੇ ਸ਼ਿਕਾਇਤਾਂ ਵਧੀਆਂਊਧਵ ਠਾਕਰੇ ਸਰਕਾਰ ਦਾ ਸੰਕਟ: ਏਕਨਾਥ ਸਿ਼ੰਦੇ ਵੱਲੋਂ 40 ਵਿਧਾਇਕ ਨਾਲ ਹੋਣ ਦਾ ਦਾਅਵਾਮੱਧ ਪ੍ਰਦੇਸ਼ ਦੀ ਸਿ਼ਵਰਾਜ ਸਰਕਾਰ ਵੱਲੋਂ 200 ਨਰਸਿੰਗ ਕਾਲਜਾਂ ਦੀ ਮਾਨਤਾ ਰੱਦਭਾਰਤੀ ਮੂਲ ਦੀ ਡਾ. ਆਰਤੀ ਪ੍ਰਭਾਕਰ ਅਮਰੀਕਾ ਦੇ ਰਾਸ਼ਟਰਪਤੀ ਦੀ ਪ੍ਰਮੁੱਖ ਵਿਗਿਆਨ ਸਲਾਹਕਾਰ ਬਣੀਰਾਸ਼ਟਰਪਤੀ ਲਈ ਭਾਜਪਾ ਗੱਠਜੋੜ ਵੱਲੋਂ ਦ੍ਰੋਪਦੀ ਮੁਰਮੁਰ ਉਮੀਦਵਾਰ ਹੋਵੇਗੀ
ਨਜਰਰੀਆ

ਆਧੁਨਿਕਤਾ ਦੀ ਦੌੜ ਵਿੱਚ ਸੱਭਿਆਚਾਰ ਤੋਂ ਵੱਖ ਹੁੰਦੀ ਨੌਜਵਾਨ ਪੀੜ੍ਹੀ

May 06, 2022 02:32 AM

-ਪ੍ਰੋ. ਮਨੋਜ ਡੋਗਰਾ
ਮੈਂ ਇੱਕ ਕਾਲਜ ਵਿੱਚ ਬੈਠਾ ਚਾਹ ਪੀ ਰਿਹਾ ਸੀ, ਉਦੋਂ ਕੁਝ ਨੌਜਵਾਨ ਫਟੇ ਕੱਪੜੇ ਪਹਿਨ ਕੇ ਆਏ। ਮੈਂ ਸੋਚਿਆ ਕਿ ਕੁਝ ਪੈਸੇ ਦੇ ਕੇ ਮਦਦ ਕਰਦਾ ਹਾਂ, ਗਰੀਬ ਪਰਵਾਰ ਤੋਂ ਹੋਣਗੇ, ਪਰ ਪਤਾ ਲੱਗਾ ਕਿ ਇਹ ਤਾਂ ਫੈਸ਼ਨ ਹੋ ਗਿਆ ਹੈ। ਫੱਟੇ ਕੱਪੜੇ ਪਹਿਨਣਾ ਸਾਡੇ ਸੱਭਿਆਚਾਰ ਦਾ ਹਿੱਸਾ ਨਹੀਂ, ਸਾਨੂੰ ਬਚਪਨ ਤੋਂ ਸਾਦਗੀ ਤੇ ਸਰਲਤਾ ਅਤੇ ਸਹਿਜਤਾ ਨਾਲ ਜ਼ਿੰਦਗੀ ਗੁਜ਼ਾਰਨੀ ਸਿਖਾਈ ਜਾਂਦੀ ਰਹੀ ਹੈ, ਪਰ ਮੌਜੂਦਾ ਦਿ੍ਰਸ਼ ਵਿੱਚ ਸਿਰਫ਼ ਇੱਕ ਘੰਟੇ ਲਈ 30 ਹਜ਼ਾਰ ਤੋਂ ਇੱਕ ਲੱਖ ਰੁਪਏ ਜਾਂ ਉਸ ਤੋਂ ਵੀ ਮਹਿੰਗੇ ਲਹਿੰਗੇ ਪਹਿਨੇ ਜਾਂਦੇ ਹਨ, ਇਹ ਆਧੁਨਿਕਤਾ ਦੀ ਅੰਨ੍ਹੀ ਦੌੜ ਨਹੀਂ ਤਾਂ ਹੋਰ ਕੀ ਹੈ?
ਕਿਹਾ ਜਾਂਦਾ ਹੈ ਕਿ ਕੋਈ ਵੀ ਰੁੱਖ ਉਦੋਂ ਤੱਕ ਜ਼ਿੰਦਾ ਰਹਿੰਦਾ ਹੈ, ਜਦੋਂ ਤੱਕ ਉਹ ਆਪਣੀਆਂ ਜੜ੍ਹਾਂ ਨਾਲ ਜੁੜਿਆ ਰਹਿੰਦਾ ਹੈ। ਸਮਾਜ ਵਿੱਚ ਵਿਅਕਤੀ ਦੀਆਂ ਉਹ ਜੜ੍ਹਾਂ ਸੱਭਿਆਚਾਰ ਹੈ, ਜਿਸ ਨਾਲ ਜੁੜਿਆ ਰਹਿਣਾ ਉਸ ਲਈ ਜ਼ਰੂਰੀ ਹੁੰਦਾ ਹੈ। ਸੱਭਿਆਚਾਰ ਤੋਂ ਕੱਟਿਆ ਵਿਅਕਤੀ ਕੱਟੀ ਹੋਈ ਡੋਰ ਦੀ ਪਤੰਗ ਵਾਂਗ ਹੁੰਦਾ ਹੈ, ਜੋ ਉਡ ਤਾਂ ਰਿਹਾ ਹੁੰਦਾ ਹੈ, ਪਰ ਮੰਜ਼ਿਲ ਅਤੇ ਰਸਤਾ ਤੈਅ ਨਹੀਂ ਹੁੰਦਾ, ਨਾ ਪਤਾ ਹੁੰਦਾ ਹੈ ਕਿ ਉਹ ਕੱਟੀ ਹੋਈ ਪਤੰਗ ਕਿੱਥੇ ਜਾਵੇਗੀ।
ਮੌਜੂਦਾ ਦਿ੍ਰਸ਼ ਵਿੱਚ ਸਮਾਜ ਨੂੰ ਦੇਖੋ ਤਾਂ ਪਤਾ ਲੱਗਦਾ ਹੈ ਕਿ ਨੌਜਵਾਨ ਪੀੜ੍ਹੀ ਆਪਣੇ ਸੱਭਿਆਚਾਰ ਨੂੰ ਨਿਤ ਦਿਨ ਪਿੱਛੇ ਛੱਡ ਕੇ ਅੱਗੇ ਆਧੁਨਿਕਤਾ ਦੀ ਅੰਨ੍ਹੀ ਦੌੜ ਵਿੱਚ ਸ਼ਾਮਲ ਹੋ ਰਹੀ ਹੈ। ਸੱਭਿਆਚਾਰ-ਸੰਸਕਾਰ ਅਜਿਹੇ ਅਨਿੱਖੜਵੇਂ ਅੰਗ ਹਨ, ਜਿਨ੍ਹਾਂ ਤੋਂ ਸਮਾਜ ਤੈਅ ਹੁੰਦਾ ਹੈ। ਕਿਹਾ ਜਾਂਦਾ ਹੈ ਕਿ ਜਿਸ ਤਰ੍ਹਾਂ ਦਾ ਸੱਭਿਆਚਾਰ ਤੇ ਸੰਸਕਾਰ ਕਿਸੇ ਸਮਾਜ ਵਿੱਚ ਪ੍ਰਚਲਿਤ ਹੋਣਗੇ, ਉਸੇ ਪੱਧਰ ਦਾ ਸਮਾਜ ਸੱਭਿਅਕ ਮੰਨਿਆ ਜਾਂਦਾ ਹੈ। ਸਾਡੇ ਦੇਸ਼-ਪ੍ਰਦੇਸ਼ ਦੇ ਸੱਭਿਆਚਾਰ ਅਤੇ ਸੰਸਕਾਰ ਵਿਸ਼ਵ ਪੱਧਰੀ ਮੰਚ ਉੱਤੇ ਆਦਰਸ਼ ਸਥਾਨ ਉੱਤੇ ਰਹੇ ਹਨ। ਭਾਰਤੀ ਜੀਵਨ ਸ਼ੈਲੀ ਨੂੰ ਵਿਸ਼ਵ ਵਿੱਚ ਸਭ ਤੋਂ ਸ੍ਰੇਸ਼ਠ ਅਤੇ ਸੱਭਿਅਕ ਮੰਨਿਆ ਜਾਂਦਾ ਰਿਹਾ ਹੈ, ਪਰ ਸਮੇਂ ਦੇ ਚੱਕਰ ਅਤੇ ਪੱਛਮੀ ਪ੍ਰਭਾਵ ਨੇ ਕਈ ਸੱਭਿਆਚਾਰਾਂ ਦੇ ਸੰਸਕਾਰਾਂ ਨੂੰ ਉਧੇੜ ਕੇ ਰੱਖ ਦਿੱਤਾ।
ਅੱਜ ਵਧੇਰੇ ਲੋਕ ਸੱਭਿਆਚਾਰ ਤੇ ਸੰਸਕਾਰਾਂ ਨਾਲ ਜਿਊਣ ਨੂੰ ਪੱਛੜਾਪਣ ਮੰਨਦੇ ਹਨ, ਪਰ ਪੱਛੜੇ ਹੋਏ ਉਨ੍ਹਾਂ ਨੂੰ ਕਿਹਾ ਜਾ ਸਕਦਾ ਹੈ, ਜੋ ਆਪਣੇ ਸੱਭਿਆਚਾਰ ਅਤੇ ਸੰਸਕਾਰਾਂ ਤੋਂ ਪਾਸੇ ਹੋ ਕੇ ਆਪਣਾ ਪੱਛਮੀਕਰਨ ਕਰ ਚੁੱਕੇ ਹਨ। ਭਾਰਤ ਦੇ ਸੱਭਿਆਚਾਰ ਤੇ ਸੱਭਿਅਤਾ ਦਾ ਤਰਕ ਤੇ ਵਿਗਿਆਨਕ ਆਧਾਰ ਰਿਹਾ ਹੈ, ਜਿਸ ਨੇ ਪੂਰੇ ਵਿਸ਼ਵ ਨੂੰ ਜੀਵਨ ਮਾਰਗ ਉੱਤੇ ਚੱਲਣਾ ਸਿਖਾਇਆ ਤਾਂ ਭਾਰਤ ਨੂੰ ‘ਵਿਸ਼ਵ ਗੁਰੂ' ਵਰਗੇ ਨਾਵਾਂ ਨਾਲ ਅਲੰਕਾਰ ਕੀਤਾ ਜਾਂਦਾ ਰਿਹਾ ਹੈ।
ਮੌਜੂਦਾ ਸਮੇਂ ਵਿੱਚ ਸਮਾਜ ਦਾ ਵਧੇਰੇ ਵਰਗ ਆਧੁਨਿਕਤਾ ਦੀ ਅੰਨ੍ਹੀ ਦੌੜ ਵਿੱਚ ਸੱਭਿਆਚਾਰ ਅਤੇ ਸੰਸਕਾਰਾਂ ਨੂੰ ਭੁਲਾ ਚੁੱਕਾ ਹੈ। ਮਾਤਾ-ਪਿਤਾ ਨੂੰ ਸਨਮਾਨ ਦੇਣ ਦੀ ਥਾਂ ਉਨ੍ਹਾਂ ਨੂੰ ਬਿਰਧ ਆਸ਼ਰਮਾਂ ਵਿੱਚ ਜ਼ਿੰਦਗੀ ਗੁਜ਼ਾਰਨ ਜਾਂ ਇੰਝ ਕਹੋ ਕਿ ਮੌਤ ਦੀ ਉਡੀਕ ਲਈ ਛੱਡ ਦਿੱਤਾ ਜਾਂਦਾ ਹੈ। ਜਿਹੜੇ ਮਾਂ-ਬਾਪ ਨੇ ਬੱਚਿਆਂ ਦੇ ਸੁਨਹਿਰੀ ਭਵਿੱਖ ਲਈ ਆਪਣੀ ਜ਼ਿੰਦਗੀ ਦੁਖਾਂ ਵਿੱਚ ਕੱਟੀ, ਅੱਜ ਉਨ੍ਹਾਂ ਨੂੰ ਘਰਾਂ ਤੋਂ ਕੱਢਿਆ ਜਾ ਰਿਹਾ ਹੈ।
ਜਿੱਥੇ ਵਿਆਹ-ਸ਼ਾਦੀਆਂ ਵਿੱਚ ਧੀਆਂ ਨੂੰ ਡੋਲੀਆਂ ਵਿੱਚ ਵਿਦਾ ਕੀਤਾ ਜਾਂਦਾ ਸੀ, ਅੱਜ ਸਟੇਜ ਉੱਤੇ ਸਭ ਰਸਮਾਂ ਨਿਭਾ ਦਿੱਤੀਆਂ ਜਾਂਦੀਆਂ ਹਨ। ਨੌਜਵਾਨ ਖੇਡਾਂ ਛੱਡ ਕੇ ਨਸ਼ੇ ਨੂੰ ਖੇਡ ਮੰਨ ਬੈਠੇ ਹਨ। ਆਪਣੀ ਤਾਕਤ ਗਲਤ ਕੰਮਾਂ ਵਿੱਚ ਲਾ ਕੇ ਨੌਜਵਾਨ ਪੀੜ੍ਹੀ ਸੱਭਿਆਚਾਰ ਦੀਆਂ ਜੜ੍ਹਾਂ ਤੋਂ ਕੱਟ ਚੁੱਕੀ ਹੈ। ਪਹਿਲਾਂ ਗੁਰੂ-ਚੇਲੇ ਦੇ ਸਬੰਧਾਂ ਦੀ ਮਹਿਮਾ ਲੋਕਾਂ ਦੀ ਜ਼ੁਬਾਨ ਉੱਤੇ ਹੁੰਦੀ ਸੀ, ਅੱਜ ਨੌਜਵਾਨ ਗੁਰੂਆਂ ਨੂੰ ਸਨਮਾਨ ਦੇਣ ਦੀ ਬਜਾਏ ਕਈ ਵਾਰ ਸਾਹਮਣੇ ਆਉਣ ਉੱਤੇ ਰਸਤਾ ਬਦਲ ਲਿਆ ਕਰਦੇ ਹਨ।
ਜਿੱਥੇ ਤਿਉਹਾਰਾਂ ਤੇ ਰੀਤੀ-ਰਿਵਾਜਾਂ ਨੂੰ ਸਮੂਹਿਕਤਾ ਤੇ ਆਪਣੇਪਣ ਦੀ ਭਾਵਨਾ ਤੇ ਸੱਭਿਆਚਾਰ ਦੇ ਹਿੱਸੇ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ, ਸਮਾਜ ਵਿੱਚ ਉਤਸ਼ਾਹ ਰਹਿੰਦਾ ਸੀ, ਅੱਜ ਉਨ੍ਹਾਂ ਤਿਉਹਾਰਾਂ ਉੱਤੇ ਬਸ ਸੋਸ਼ਲ ਮੀਡੀਆ ਵਿੱਚ ਵਧਾਈ ਦੀਆਂ ਫੋਟੋ ਪਾ ਕੇ ਖਾਨਾਪੂਰਤੀ ਕਰਨੀ ਤੇ ਅਜਿਹੇ ਮੌਕਿਆਂ ਉੱਤੇ ਨਸ਼ੇ ਕਰਨ ਦਾ ਰਿਵਾਜ਼ ਵਧ ਗਿਆ ਹੈ ਜਿਵੇਂ ਅੱਜ ਦੇ ਨੌਜਵਾਨਾਂ ਨੂੰ ਨਸ਼ੇ ਕਰਨ ਦਾ ਮੌਕਾ ਚਾਹੀਦਾ ਹੋਵੇ। ਤਿਉਹਾਰਾਂ ਦੇ ਮੌਕੇ ਉੱਤੇ ਜਿੱਥੇ ਲੋਕ ਸੰਗੀਤ ਤੇ ਲੋਕ ਸੱਭਿਆਚਾਰ ਦੀ ਪਛਾਣ ਦੇਖਣ ਨੂੰ ਮਿਲਦੀ ਸੀ, ਉਥੇ ਅੱਜ ਉਚੀ ਆਵਾਜ਼ ਵਿੱਚ ਡੀ ਜੇ ਵਜਾ ਕੇ ਇਨ੍ਹਾਂ ਤਿਉਹਾਰਾਂ ਦੀਆਂ ਖਾਨਾਪੂਰਤੀਆਂ ਪੂਰੀਆਂ ਹੁੰਦੀਆਂ ਨਜ਼ਰ ਆਉਂਦੀਆਂ ਹਨ।
ਸਾਡੇ ਸੱਭਿਆਚਾਰ ਵਿੱਚ ਸਹਿਯੋਗ ਦਾ ਬੜਾ ਮਹੱਤਵ ਸੀ, ਹਰ ਸੁੱਖ-ਦੁੱਖ ਵਿੱਚ ਨਾਲ ਖੜ੍ਹੇ ਰਹਿਣ ਦੀ ਭਾਵਨਾ ਦੇਖੀ ਜਾਂਦੀ ਸੀ, ਅੱਜ ਸਮਾਜ ਤੇ ਲੋਕ ਵਿਅਕਤੀਵਾਦੀ ਹੁੰਦੇ ਜਾਂਦੇ ਹਨ, ਸਿਰਫ਼ ਆਪਣੇ ਨੂੰ ਸਮਾਜ ਨੂੰ ਸਮਝਦੇ ਹਨ। ਚੰਗੀ ਤੋਂ ਚੰਗੀ ਸਿੱਖਿਆ ਹਾਸਲ ਕੀਤੇ ਲੋਕ ਸਮਾਜ ਵਿੱਚ ਗੈਰ-ਮਨੁੱਖੀ ਕਾਰਿਆਂ ਵਿੱਚ ਸ਼ਾਮਲ ਨਿਕਲਦੇ ਹਨ, ਜਿਸ ਤੋਂ ਸਾਫ ਹੋ ਜਾਂਦਾ ਹੈ ਕਿ ਸਿੱਖਿਆ ਜੇ ਤੁਹਾਡੇ ਵਿਹਾਰ ਵਿੱਚ ਨਾ ਉਤਰੇ ਤਾਂ ਉਸ ਦੀ ਕੋਈ ਤੁਕ ਨਹੀਂ ਰਹਿ ਜਾਂਦੀ।
ਕਈ ਵਾਰ ਲੋਕ ਪੜ੍ਹੇ ਲਿਖੇ ਹੋਣ ਦਾ ਦਾਅਵਾ ਕਰਦੇ ਹਨ ਪਰ ਗੱਲ ਕਰਨ ਦੇ ਢੰਗ ਨਾਲ ਉਹ ਅਕਸਰ ਆਪਣੀ ਅਸਲੀ ਪਛਾਣ ਦੇ ਦਿਆ ਕਰਦੇ ਹਨ। ਇਸ ਨਾਲ ਚੰਗੇ ਪਿੰਡਾਂ ਦੇ ਅਨਪੜ੍ਹ ਲੋਕ, ਤਹਿਜ਼ੀਬ ਅਤੇ ਵਿਹਾਰ ਸਾਦਗੀ ਤੇ ਵਿਸ਼ਿਆਂ ਉੱਤੇ ਮਜ਼ਬੂਤ ਪਕੜ ਰੱਖਣ ਵਾਲੇ ਸਾਡੇ ਬਜ਼ੁਰਗ ਹਨ, ਜਿਨ੍ਹਾਂ ਨੇ ਬੇਸ਼ੱਕ ਸਕੂਲਾਂ ਵਿੱਚ ਜਾ ਕੇ ਕਦੀ ਕਿਤਾਬਾਂ ਨਾ ਪੜ੍ਹੀਆਂ ਹੋਣ, ਸਮਾਜ ਤੇ ਲੋਕਾਂ ਨੂੰ ਪੜ੍ਹ ਕੇ ਇੱਕ ਆਦਰਸ਼ ਜੀਵਨਸ਼ੈਲੀ ਨੂੰ ਅਪਣਾਏ ਹੋਏ ਹਨ, ਆਪਣੇ ਸੱਭਿਆਚਾਰ ਨੂੰ ਸੰਜੋਏ ਹੋਏ ਹਨ। ਸਮਾਜ ਦੇ ਅਤਿ ਆਧੁਨਿਕ ਹੋਣ ਦਾ ਦਾਅਵਾ ਕਰਨ ਵਾਲੇ ਅਖੌਤੀ ਮਹਾਮਨੁੱਖ ਪਤਾ ਨਹੀਂ ਕਿਨ੍ਹਾਂ ਗੱਲਾਂ ਵਿੱਚ ਆਧੁਨਿਕ ਹਨ, ਜੇ ਉਨ੍ਹਾਂ ਨੂੰ ਮਨੁੱਖੀ ਵਿਹਾਰ ਤੇ ਸਨਮਾਨ ਨਾ ਕਰਨਾ ਆਵੇ ਤਾਂ ਆਧੁਨਿਕਤਾ ਦੀ ਇਹ ਅੰਨ੍ਹੀ ਦੌੜ ਵਿੱਚ ਡਾਵਾਂਡੋਲ ਹੋਣ ਨਾਲੋਂ ਚੰਗਾ ਹੈ ਆਮ ਜ਼ਿੰਦਗੀ ਬਤੀਤ ਕਰਨ। ਆਧੁਨਿਕ ਹੋਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਹਨ ਪਰ ਆਧੁਨਿਕ ਤੇ ਸਮਾਰਟ ਵਿਅਕਤੀ ਨਹੀਂ, ਸਗੋਂ ਇਨ੍ਹਾਂ ਦੇ ਮਹਿੰਗੇ ਸਮਾਰਟਫੋਨ ਜਿਨ੍ਹਾਂ ਤੋਂ ਲੋਕਾਂ ਨੂੰ ਲੱਗਦਾ ਹੈ ਕਿ ਉਹ ਵੀ ਇਨ੍ਹਾਂ ਮੋਬਾਈਲਾਂ ਵਾਂਗ ਸਮਾਰਟ ਹਨ, ਪਰ ਇਹ ਸਭ ਤੋਂ ਵੱਡਾ ਭਰਮ ਹੈ।
ਅੱਜ ਦਾ ਮਨੁੱਖ ਨਿਰਭਰ ਪ੍ਰਵਿਰਤੀ ਵਿੱਚ ਇੰਨਾ ਲੀਨ ਹੋ ਗਿਆ ਹੈ ਕਿ ਉਸ ਨੂੰ ਸਭ ਕੁਝ ਆਰਟੀਫੀਸ਼ੀਅਲ ਚਾਹੀਦਾ ਹੈ, ਖੁਦ ਕੁਝ ਨਹੀਂ ਕਰਨਾ। ਕਿਹਾ ਜਾਂਦਾ ਹੈ ਨਾ ਕਿ ਅੱਜ ਦੇ ਮਨੁੱਖ ਸੋਸ਼ਲ ਮੀਡੀਆ ਵਿੱਚ ਸੋਸ਼ਲ ਹੋਣਾ ਚਾਹੁੰਦੇ ਹਨ, ਪਰ ਸਮਾਜਿਕ ਨਹੀਂ ਬਣਨਾ ਚਾਹੁੰਦੇ, ਸਿਰਫ ਉਹ ਨਾਂ ਨਾਲ ਆਧੁਨਿਕਤਾਵਾਦੀ ਅਖਵਾਉਣਾ ਚਾਹੁੰਦੇ ਹਨ। ਇਹ ਆਧੁਨਿਕਤਾਵਾਦੀ ਹੋਣ ਦਾ ਭਰਮ ਲੋਕਾਂ ਨੂੰ ਆਪਣੇ ਦਿਮਾਗ ਤੋਂ ਕੱਢ ਕੇ ਵਿਹਾਰ ਜ਼ਿੰਦਗੀ ਦਾ ਚਿੰਤਨ ਕਰਕੇ ਆਪਣੀਆਂ ਜੜ੍ਹਾਂ ਨਾਲ ਜੁੜ ਕੇ ਆਪਣੇ ਸੱਭਿਆਚਾਰ ਤੇ ਸੱਭਿਅਤਾ ਨੂੰ ਜਾਨਣਾ ਚਾਹੀਦਾ ਹੈ, ਤਾਂ ਹੀ ਆਧੁਨਿਕਤਾਵਾਦੀ ਅਖਵਾਉਣ ਦੀ ਤੁਕ ਰਹਿ ਸਕਦੀ ਹੈ, ਨਹੀਂ ਤਾਂ ਮਨੁੱਖ ਸਮਾਜ ਇੰਨ ਵਧ ਵਿਅਕਤੀਵਾਦੀ ਹੋ ਰਿਹਾ ਹੈ ਕਿ ਲੋਕਾਂ ਨੂੰ ਕੋਈ ਫਰਕ ਨਹੀਂ ਪੈਂਦਾ ਕਿ ਨਾਲ ਵਾਲੇ ਘਰ ਵਿੱਚ ਰਹਿ ਰਹੇ ਵਿਅਕਤੀ ਨੂੰ ਕੀ ਸਮੱਸਿਆ ਹੈ।
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਉੱਤੇ ਸਰਗਰਮ ਰਹਿਣ ਵਾਲੇ ਲੋਕਾਂ ਦੀ ਫੌਜ ਅਸਲ ਵਿੱਚ ਸਮਾਜ ਵਿੱਚ ਸਰਗਰਮ ਰਹਿਣ ਵਾਲੇ ਲੋਕਾਂ ਤੋਂ ਕਿਤੇ ਵਧ ਹੈ। ਸਿਰਫ਼ ਸੋਸ਼ਲ ਪਲੇਟਫਾਰਮਸ ਉੱਤੇ ਭਾਵਨਾ ਪ੍ਰਗਟ ਕੀਤੀਆਂ ਜਾਂਦੀਆਂ ਹਨ ਅਤੇ ਲਿੰਕ, ਲਾਇਕ, ਲਾਈਵ, ਕੁਮੈਂਟ ਤੇ ਸ਼ੇਅਰ ਦੀ ਅਪੀਲ ਦੇ ਨਾਲ ਇਹ ਸਫ਼ਰ ਖਤਮ ਹੋ ਜਾਂਦਾ ਹੈ।
ਅੱਜ ਦਾ ਸਮਾਜ ‘ਚਿੱਤਰਜੀਵੀ' ਹੋ ਰਿਹਾ ਹੈ, ਲੋਕਾਂ ਨੂੰ ਚਰਿੱਤਰ ਦੀ ਕੋਈ ਪ੍ਰਵਾਹ ਨਹੀਂ। ਆਏ ਦਿਨ, ਖਾਸ ਕਰ ਕੇ ਨੌਜਵਾਨ ਸਕੂਲਾਂ-ਕਾਲਜਾਂ ਵਿੱਚ ਲੜਦੇ ਨਜ਼ਰ ਪੈਂਦੇ ਹਨ। ਭਾਰਤ ਦੀ ਸੱਭਿਅਤਾ ਨਮਸਤੇ, ਵਸੂਧੈਵ ਕਟੁੰਭਕਮ ਤੇ ਸਵਾਗਤਮ ਦੀ ਰਹੀ ਹੈ, ਪਰ ਅੱਜ ਇਸ ਪਛਾਣ ਨੂੰ ਲੋਕ ਧੁੰਦਲੀ ਕਰਦੇ ਜਾਂਦੇ ਹਨ। ਆਧੁਨਿਕਤਾ ਦੀ ਇਸ ਅੰਨ੍ਹੀ ਦੌੜ ਦੀ ਹਨੇਰੀ ਵਿੱਚ ਭਾਰਤੀ ਸਮਾਜ ਦੀਆਂ ਸੱਭਿਆਚਾਰਕ ਕਦਰਾਂ-ਕੀਮਤਾਂ ਦਾ ਪਤਨ ਹੋ ਚੁੱਕਾ ਹੈ, ਨੈਤਿਕਤਾ ਦੀ ਹੋਂਦ ਦੂਰ ਦੂਰ ਤੱਕ ਕਿਤੇ ਨਹੀਂ ਦਿੱਸਦੀ। ਨੌਜਵਾਨਾਂ ਦੀ ਸੋਚ ਵਿੱਚ ਤਬਦੀਲੀ ਹੋਵੇ, ਇਸ ਲਈ ਸਾਡੀਆਂ ਸਰਕਾਰਾਂ ਅਤੇ ਸਿੱਖਿਆ ਮਾਹਿਰਾਂ ਨੂੰ ਅੱਗੇ ਆਉਣਾ ਹੋਵੇਗਾ। ਇਸ ਦੇ ਲਈ ਨਵੀਂ ਸਿੱਖਿਆ ਨੀਤੀ ਵਿੱਚ ਵਿਹਾਰਕ ਸਿੱਖਿਆ ਨੂੰ ਵੀ ਲਾਜ਼ਮੀ ਕੀਤਾ ਜਾਵੇ ਤਾਂ ਕਿ ਅੱਜ ਦਾ ਨੌਜਵਾਨ ਆਪਣੇ ਸੱਭਿਆਚਾਰ ਅਤੇ ਸੰਸਕਾਰਾਂ ਵੱਲ ਵਾਪਸ ਪਰਤ ਸਕੇ।

Have something to say? Post your comment