Welcome to Canadian Punjabi Post
Follow us on

03

July 2025
 
ਖੇਡਾਂ

ਚਾਹਲ ਮਾਮਲੇ ਵਿੱਚ ਫ੍ਰੈਂਕਲਿਨ ਤੋਂ ਡਰਹਮ ਗੁਪਤ ਪੁੱਛਗਿੱਛ ਕਰੇਗਾ

April 12, 2022 11:25 PM

ਲੰਡਨ, 12 ਅਪ੍ਰੈਲ (ਪੋਸਟ ਬਿਊਰੋ)- ਭਾਰਤੀ ਲੈਗ ਸਪਿਨਰ ਯੁਜਵੇਂਦਰ ਚਾਹਲ ਨਾਲ ਸਰੀਰਕ ਪੱਖੋਂ ਮਾੜਾ ਵਰਤਾਓ ਕਰਨ ਦਾ ਦੋਸ਼ ਲੱਗਣ ਤੋਂ ਬਾਅਦ ਡਰਹਮ ਕਾਊਂਟੀ ਕਲੱਬ ਆਪਣੇ ਮੁੱਖ ਕੋਚ ਜੇਮਸ ਫ੍ਰੈਂਕਲਿਨ ਤੋਂ ਪੁੱਛਗਿੱਛ ਕਰੇਗਾ। ਇਸ ਪ੍ਰਕਿਰਿਆ ਨੂੰ ਪੂਰੀ ਤਰ੍ਹਾਂ ਨਾਲ ਗੁਪਤ ਰੱਖਿਆ ਜਾਵੇਗਾ।
ਡਰਹਮ ਨੇ ਦੱਸਿਆ ਕਿ ਅਸੀਂ ਇਸ ਘਟਨਾ ਤੋਂ ਜਾਣੂ ਹਾਂ ਤੇ ਉਸ ਨਾਲ ਗੱਲ ਕਰਾਂਗੇ। ਵਰਨਣ ਯੋਗ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਚੈਟ-ਸ਼ੋਅ ਦੌਰਾਨ ਚਾਹਲ ਨੇ 2011 ਦੇ ਆਈ ਪੀ ਐਲ ਦਿਨਾਂ ਵਿੱਚ ਮੁੰਬਈ ਇੰਡੀਅਨਜ਼ ਦੇ ਆਪਣੇ ਸੀਨੀਅਰ ਸਾਥੀਆਂ ਫ੍ਰੈਂਕਲਿਨ ਅਤੇ ਐਡ੍ਰਿਊ ਸਾਈਮੰਡਸ ਉੱਤੇ ਸਰੀਰਕ ਤੌਰ ਨਾਲ ਮਾੜਾ ਵਰਤਾਓ ਕਰਨ ਦਾ ਦੋਸ਼ ਲਾਇਆ ਸੀ।ਚਾਹਲ ਨੇ ਕਿਹਾ ਸੀ ਕਿ ਇਹ ਦੋਵੇਂ ਖ਼ਿਡਾਰੀ ਉਸਦੇ ਹੱਥ-ਪੈਰ ਬੰਨ੍ਹ ਕੇ ਅਤੇ ਮੂੰਹ ਉੱਤੇ ਟੇਪ ਲਾ ਕੇ ਉਸ ਨੂੰ ਇਕੱਲੇ ਕਮਰੇ ਵਿੱਚ ਛੱਡ ਕੇ ਚਲੇ ਗਏ ਤੇ ਉਹ ਰਾਤ ਭਰ ਇਸੇ ਤਰ੍ਹਾਂ ਹੀ ਰਿਹਾ ਸੀ। ਅਜਿਹਾ ਚੈਂਪੀਅਨਸ ਲੀਗ ਫਾਈਨਲ ਜਿੱਤ ਦੇ ਜਸ਼ਨ ਦੌਰਾਨ ਹੋਇਆ ਸੀ। ਚਾਹਲ ਨੇ ਦੱਸਿਆ ਕਿ ਦੋਵੇਂ ਖ਼ਿਡਾਰੀ ਓਦੋਂ ਕਾਫ਼ੀ ਨਸ਼ੇ ਵਿੱਚ ਸਨ। ਉਸ ਨੇ ਕਿਹਾ,‘‘ਉਹ ਨਸ਼ੇ ਵਿੱਚ ਇੰਨੇ ਧੁਤ ਸਨ ਕਿ ਮੈਨੂੰ ਖੋਲ੍ਹਣਾ ਭੁੱਲ ਗਏ। ਸਵੇਰੇ ਹੋਟਲ ਦਾ ਸਫ਼ਾਈ ਕ੍ਰਮਚਾਰੀ ਬੁਲਾ ਕੇ ਮੈਨੂੰ ਖੋਲ੍ਹਿਆ ਗਿਆ। ਬਾਅਦ ਵਿੱਚ ਲੋਕਾਂ ਨੇ ਇਸ ਘਟਨਾ ਨੂੰ ਇੱਕ ਮਜ਼ਾਕੀਆ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤਾ। ਇਸ ਘਟਨਾ ਤੋਂ ਬਾਅਦ ਦੋਵਾਂ ਨੇ ਮੇਰੇ ਤੋਂ ਕਦੇ ਮੁਆਫੀ ਨਹੀਂ ਮੰਗੀ।''
ਪਿੱਛੇ ਜਿਹੇ ਚਾਹਲ ਨੇ ਇੱਕ ਹੋਰ ਦਾਅਵਾ ਕੀਤਾ ਕਿ ਉਸ ਨੂੰ ਇੱਕ ਖ਼ਿਡਾਰੀ ਨੇ ਨਸ਼ੇ ਦੀ ਹਾਲਤ ਵਿੱਚ ਹੋਟਲ ਦੀ 15ਵੀਂ ਮੰਜ਼ਿਲ ਤੋਂ ਲਟਕਾ ਦਿੱਤਾ ਸੀ। ਫ੍ਰੈਂਕਲਿਨ ਨੂੰ 2019 ਵਿੱਚ ਡਰਹਮ ਦਾ ਮੁੱਖ ਕੋਚ ਅਤੇ ਕ੍ਰਿਕਟ ਡਾਈਰੈਕਟਰ ਬਣਾਇਆ ਗਿਆ ਸੀ। ਉਹ 2011 ਤੋਂ 2013 ਵਿਚਾਲੇ ਮੁੰਬਈ ਇੰਡੀਅਨਜ਼ ਦਾ ਹਿੱਸਾ ਸੀ ਤੇ 25 ਮੈਚ ਖੇਡੇ ਸਨ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ