Welcome to Canadian Punjabi Post
Follow us on

09

May 2025
ਬ੍ਰੈਕਿੰਗ ਖ਼ਬਰਾਂ :
ਰਾਬਰਟ ਫਰਾਂਸਿਸ ਪ੍ਰੀਵੋਸਟ ਨਵੇਂ ਪੋਪ ਬਣੇ, ਪੋਪ ਲੀਓ-14 ਵਜੋਂ ਜਾਣੇ ਜਾਣਗੇਵਿਦੇਸ਼-ਅਧਾਰਤ ਤਸਕਰ ਦੇ ਦੋ ਕਾਰਕੁਨ 10 ਕਿਲੋ ਹੈਰੋਇਨ ਅਤੇ ਇੱਕ ਲੱਖ ਰੁਪਏ ਦੀ ਡਰੱਗ ਮਨੀ ਸਮੇਤ ਗ੍ਰਿਫ਼ਤਾਰਵਿਦੇਸ਼ੀ ਗੈਂਗਸਟਰ ਸੋਨੂੰ ਖੱਤਰੀ ਦਾ ਮੁੱਖ ਸਾਥੀ ਖਰੜ ਤੋਂ ਗ੍ਰਿਫ਼ਤਾਰ, ਤਿੰਨ ਪਿਸਤੌਲ ਬਰਾਮਦਦੱਖਣੀ ਕੈਲੀਫੋਰਨੀਆ ਵਿਚ ਸਕੂਲ ਦੇ ਬਾਹਰ ਵਿਦਿਆਰਥੀਆਂ `ਤੇ ਚਾਕੂ ਨਾਲ ਹਮਲਾ, ਇੱਕ ਦੀ ਮੌਤ, ਦੋ ਗੰਭੀਰਜੰਗ ਵੱਲ ਵੱਧ ਰਹੇ ਭਾਰਤ ਅਤੇ ਪਾਕਿਸਤਾਨ ਨੂੰ ਰੁਕਣਾ ਚਾਹੀਦਾ : ਟਰੰਪਸਸਕੈਚਵਨ ਵਿਚ 2 ਜੂਨ ਨੂੰ ਪ੍ਰੀਮੀਅਰਜ਼ ਨਾਲ ਬੈਠਕ ਕਰਨਗੇ ਪ੍ਰਧਾਨ ਮੰਤਰੀ ਮਾਰਕ ਕਾਰਨੀਸਕੂਲਾਂ ਤੇ ਡੇਅਕੇਅਰ ਦੇ 150 ਮੀਟਰ ਘੇਰੇ ਅੰਦਰ ਨਸਿ਼ਆਂ ਦੀਆਂ ਦੁਕਾਨਾਂ `ਤੇ ਲੱਗ ਸਕਦੀ ਹੈ ਪਾਬੰਦੀਟੋਰਾਂਟੋ ਦੇ ਇੱਕ ਵਿਅਕਤੀ `ਤੇ ਬੰਦੂਕ ਦੀ ਨੋਕ `ਤੇ ਲੁੱਟਣ ਦੀ ਕੋਸ਼ਿਸ਼ ਦੇ ਲੱਗੇ ਕਈ ਚਾਰਜਿਜ਼
 
ਖੇਡਾਂ

ਆਈ ਪੀ ਐੱਲ ਕ੍ਰਿਕਟ ਦੀ ਨਿਲਾਮੀ ਵਿੱਚ ਦੂਸਰੇ ਦਿਨ ਲਿਵਿੰਗਸਟੋਨ ਸਭ ਤੋਂ ਮਹਿੰਗੇ ਵਿਕੇ

February 14, 2022 08:50 AM

ਬੈਂਗਲੁਰੂ, 13 ਫਰਵਰੀ, (ਪੋਸਟ ਬਿਊਰੋ)- ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੀ ਮੈਗਾ ਨਿਲਾਮੀ ਲਈਅੱਜ ਦੂਸਰੇ ਦਿਨ ਐਤਵਾਰ ਨੂੰ ਸਭ ਤੋਂ ਮਹਿੰਗੇ ਵਿਕਣ ਵਾਲੇ ਖਿਡਾਰੀ ਇੰਗਲੈਂਡ ਦੇ ਬੱਲੇਬਾਜ਼ ਲਿਆਮ ਲਿਵਿੰਗਸਟੋਨ ਰਹੇ। ਉਨ੍ਹਾਂ ਨੂੰ ਪੰਜਾਬ ਕਿੰਗਜ਼ ਟੀਮ ਨੇ 11 ਕਰੋੜ 50 ਲੱਖ ਰੁਪਏ ਵਿਚ ਆਪਣੇ ਨਾਲ ਜੋੜਿਆ ਹੈ। ਇਸ ਟੀਮ ਨੇ ਵੈਸਟਇੰਡੀਜ਼ ਦੇ ਤੇਜ਼ ਗੇਂਦਬਾਜ਼ ਓਡੀਅਨ ਸਮਿਥ ਲਈ ਵੀ ਛੇ ਕਰੋੜ ਰੁਪਏ ਖ਼ਰਚੇ ਹਨ।
ਅੱਜ ਐਤਵਾਰ ਨੂੰ ਖੱਬੇ ਹੱਥ ਦੇ ਭਾਰਤ ਦੇ ਦੂਸਰੇ ਦਰਜੇ ਦੇ ਗੇਂਦਬਾਜ਼ ਖਲੀਲ ਅਹਿਮਦ ਤੇ ਚੇਤਨ ਸਕਾਰੀਆ ਲਈ ਵੀ ਫਰੈਂਚਾਈਜ਼ੀ ਨੇ ਚੰਗੀ ਬੋਲੀ ਲਾਈ। ਖਲੀਲ ਪੰਜ ਕਰੋੜ 25 ਲੱਖ ਰੁਪਏ ਅਤੇ ਸਕਾਰੀਆ ਚਾਰ ਕਰੋੜ 20 ਲੱਖ ਰੁਪਏ ਦੇ ਵਿਕੇ। ਹੋਰ ਭਾਰਤੀ ਖਿਡਾਰੀਆਂ ਵਿੱਚੋਂ ਹਰਫ਼ਨਮੌਲਾ ਸ਼ਿਵਮ ਦੁਬੇ ਨੂੰ ਛੱਕੇ ਮਾਰਨ ਦੀ ਯੋਗਤਾ ਕਾਰਨ ਚੇਨਈ ਸੁਪਰ ਕਿੰਗਜ਼ (ਸੀਐੱਸਕੇ) ਨੇ ਚਾਰ ਕਰੋੜ ਰੁਪਏ ਵਿੱਚ ਆਪਣੇ ਨਾਲ ਜੋੜਿਆ ਅਤੇ ਗੁਜਰਾਤ ਟਾਈਟਨਜ਼ ਨੇ ਭਾਰਤੀ ਟੀਮਵਿੱਚੋਂ ਬਾਹਰ ਹੋਏ ਪਏ ਹਰਫ਼ਨਮੌਲਾ ਵਿਜੇ ਸ਼ੰਕਰ ਨੂੰ ਇਕ ਕਰੋੜ 40 ਲੱਖ ਰੁਪਏ ਦਾ ਖ਼ਰੀਦ ਕਰ ਲਿਆ।ਗੁਜਰਾਤ ਟਾਈਟਨਜ਼ ਨੇ ਨੌਜਵਾਨ ਸਟਾਰ ਯੱਸ਼ ਦਿਆਲ ਨੂੰ 3.20 ਕਰੋੜ ਦਾ ਖ਼ਰੀਦਿਆ। ਪ੍ਰਯਾਗਰਾਜ ਦੇ ਯੱਸ਼ ਦਿਆਲ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਹਨ ਅਤੇ ਉੱਤਰ ਪ੍ਰਦੇਸ਼ ਲਈ ਘਰੇਲੂ ਕ੍ਰਿਕਟ ਖੇਡਦੇ ਹਨ।
ਇਸ ਨੀਲਾਮੀ ਦੇ ਪਹਿਲੇ ਸੈਸ਼ਨ ਦੀ ਖਿੱਚ ਅੱਜ ਐਤਵਾਰ ਨੂੰ ਲਿਵਿੰਗਸਟੋਨ ਰਹੇ ਜਿਨ੍ਹਾਂ ਨੂੰ 10 ਕਰੋੜ ਤੋਂ ਵੱਧ ਮਿਲਿਆ। ਇਕ ਸਮੇਂ ਪੰਜ ਟੀਮਾਂ ਨੇ ਉਨ੍ਹਾਂ ਦੀ ਬੋਲੀ ਲਾਈ। ਲਿਵਿੰਗਸਟੋਨ ਪਿਛਲੇ ਸੈਸ਼ਨ ਵਿਚ ਰਾਜਸਥਾਨ ਰਾਇਲਜ਼ ਵੱਲੋਂ ਖੇਡੇ ਸਨ ਤੇ ਸਲੋਅ ਪਿੱਚਾਂ ਉੱਤੇਆਸ ਮੁਤਾਬਕ ਨਹੀਂ ਖੇਡ ਸਕੇ ਸਨ। ਸੁਪਰ ਕਿੰਗਜ਼ ਨੇ ਸ੍ਰੀਲੰਕਾ ਦੇ ਸਪਿੰਨਰ ਮਹੇਸ਼ ਤੀਕਸ਼ਣਾ ਨੂੰ 70 ਲੱਖ ਰੁਪਏ ਦਾ ਖ਼ਰੀਦਿਆ।ਭਾਰਤ ਦੇ ਚੇਤੇਸ਼ਵਰ ਪੁਜਾਰਾ ਨੂੰ ਕੋਈ ਖ਼ਰੀਦਦਾਰ ਨਹੀਂ ਮਿਲਿਆ, ਪਰ ਅਜਿੰਕਿਆ ਰਹਾਣੇ ਨੂੰ ਕੋਲਕਾਤਾ ਨਾਈਟ ਰਾਈਡਰਜ਼ ਨੇ ਇਕ ਕਰੋੜ ਵਿੱਚਖਰੀਦ ਲਿਆ। ਪਿਛਲੇ ਦਿਨੀਂ ਟੈਸਟ ਸੀਰੀਜ਼ ਮੌਕੇ ਭਾਰਤੀ ਬੱਲੇਬਾਜ਼ਾਂ ਨੂੰ ਪਰੇਸ਼ਾਨ ਕਰਨ ਵਾਲੇ ਦੱਖਣੀ ਅਫਰੀਕਾ ਦੇ ਤੇਜ਼ ਗੇਂਦਬਾਜ਼ ਮਾਰਕੋ ਜੇਨਸੇਨ ਲਈ ਸਨਰਾਈਜਰਜ਼ ਹੈਦਰਾਬਾਦ ਨੇ ਚਾਰ ਕਰੋੜ 20 ਲੱਖ ਰੁਪਏ ਦੀ ਬੋਲੀ ਲਾਈ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਸਿੱਖਾਂ ਦੀਆਂ ਉਲੰਪਿਕ ਖੇਡਾਂ ਸਿਡਨੀ ਵਿੱਖੇ, ਅਗਲੇ ਵਰ੍ਹੇ ਮੈਲਬੌਰਨ ਵਿੱਚ ਮਿਲਣ ਦੇ ਵਾਅਦੇ ਨਾਲ ਹੋਈਆਂ ਸਮਾਪਤ ਭਾਰਤ ਨੇ ਨਿਊਜ਼ੀਲੈਂਡ ਨੂੰ 4 ਵਿਕਟਾਂ ਨਾਲ ਹਰਾਕੇ 12 ਸਾਲ ਬਾਅਦ ਚੈਂਪੀਅਨਜ਼ ਟਰਾਫੀ ਜਿੱਤੀ ਚੈਂਪੀਅਨਜ਼ ਟਰਾਫੀ ਦੇ ਫਾਈਨਲ ਵਿੱਚ ਪਹੁੰਚਿਆ ਭਾਰਤ, ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 4 ਵਿਕਟਾਂ ਨਾਲ ਹਰਾਇਆ ਵਿਰਾਟ ਕੋਹਲੀ ਚੈਂਪੀਅਨਜ਼ ਟਰਾਫੀ `ਚ ਬਣਾ ਸਕਦੇ ਹਨ ਵੱਡਾ ਰਿਕਾਰਡ ਖੋ-ਖੋ ਵਿਸ਼ਵ ਕੱਪ: ਭਾਰਤੀ ਮਹਿਲਾ ਟੀਮ ਨੇ ਨੇਪਾਲ ਨੂੰ ਹਰਾ ਕੇ ਜਿੱਤਿਆ ਪਹਿਲਾ ਖੋ-ਖੋ ਵਿਸ਼ਵ ਕੱਪ ਕਰਲਰ ਬਰਾਇਨ ਹੈਰਿਸ ਐਂਟੀ ਡੋਪਿੰਗ ਨਿਯਮ ਦੀ ਉਲੰਘਣਾ ਕਾਰਨ ਆਰਜੀ ਪਾਬੰਦੀ ਹਟੀ ਰਵੀਚੰਦਰਨ ਅਸ਼ਵਿਨ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਲਿਆ ਸੰਨਿਆਸ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦਾ ਚੇਨੱਈ ਹਵਾਈ ਅੱਡੇ 'ਤੇ ਨਿੱਘਾ ਸਵਾਗਤ 18 ਸਾਲਾ ਗੁਕੇਸ਼ ਸ਼ਤਰੰਜ ਦੇ ਬਣੇ ਨਵੇਂ ਵਿਸ਼ਵ ਚੈਂਪੀਅਨ, ਫਾਈਨਲ 'ਚ ਚੀਨੀ ਖਿਡਾਰੀ ਨੂੰ ਹਰਾਇਆ ਪਹਿਲਵਾਨ ਬਜਰੰਗ ਪੂਨੀਆ `ਤੇ ਨਾਡਾ ਨੇ ਚਾਰ ਸਾਲ ਦੀ ਲਗਾਈ ਪਾਬੰਦੀ