Welcome to Canadian Punjabi Post
Follow us on

17

May 2022
 
ਭਾਰਤ

ਇੰਦਰਾਣੀ ਮੁਖਰਜੀ ਵੱਲੋਂ ਆਪਣੀ ਬੇਟੀ ਦੇ ਜ਼ਿੰਦਾ ਹੋਣ ਦਾ ਦਾਅਵਾ

January 25, 2022 09:02 PM

ਮੁੰਬਈ, 25 ਜਨਵਰੀ (ਪੋਸਟ ਬਿਊਰੋ)- ਬਹੁ-ਚਰਚਿਤ ਸ਼ੀਨਾ ਬੋਰਾ ਕੇਸ ਵਿੱਚ ਦੋਸ਼ੀ ਇੰਦਰਾਣੀ ਮੁਖਰਜੀ ਨੇ ਸੈਸ਼ਨ ਕੋਰਟ ਦਾ ਦਰਵਾਜ਼ਾ ਖੜਕਾਉਂਦੇ ਹੋਏ ਦਾਅਵਾ ਕੀਤਾ ਹੈ ਕਿ ਉਸ ਦੀ ਬੇਟੀ ਸ਼ੀਨਾ ਬੋਰਾ ਜ਼ਿੰਦਾ ਹੈ। ਉਸ ਨੇ ਕਿਹਾ ਕਿ ਸੀ ਆਈ ਡੀ ਵੱਲੋਂ ਪਿੱਛੇ ਜਿਹੇ ਗ੍ਰਿਫਤਾਰ ਕੀਤੀ ਗਈ ਮੁੰਬਈ ਕਰਾਈਮ ਬਰਾਂਚ ਦੀ ਇੰਸਪੈਕਟਰ ਪੱਧਰ ਦੀ ਇੱਕ ਅਫਸਰ ਨੇ ਇਹ ਦਾਅਵਾ ਕੀਤਾ ਹੈ। ਇੰਸਪੈਕਟਰ ਨੂੰ ਭਿ੍ਰਸ਼ਟਾਚਾਰ ਦੇ ਇੱਕ ਮਾਮਲੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ, ਜਿਸ ਵਿੱਚ ਮੁੰਬਈ ਪੁਲਸ ਦੇ ਸਾਬਕਾ ਕਮਿਸ਼ਨਰ ਪਰਮਬੀਰ ਸਿੰਘ ਵੀ ਦੋਸ਼ੀ ਹਨ।
ਪੱਤਰਕਾਰ ਰਹਿ ਚੁੱਕੀ ਇੰਦਰਾਣੀ ਮੁਖਰਜੀ ਨੇ ਬੀਤੇ ਦਸੰਬਰ ਵਿੱਚ ਸੀ ਬੀ ਆਈ ਦੇ ਮੁਖੀ ਸੁਬੋਧ ਜੈਸਵਾਲ ਨੂੰ ਲਿਖੇ ਪੱਤਰ ਵਿੱਚ ਕਿਹਾ ਸੀ ਕਿ ਭਾਏਖਲਾ ਜੇਲ੍ਹ ਵਿੱਚ ਬੰਦ ਇੱਕ ਕੈਦੀ ਨੇ ਦਾਅਵਾ ਕੀਤਾ ਹੈ ਕਿ ਸ਼ੀਨਾ ਬੋਰਾ ਜ਼ਿੰਦਾ ਹੈ ਤੇ ਕਸ਼ਮੀਰ ਵਿੱਚ ਹੈ। ਇਹ ਹਫਤੇ ਇੰਦਰਾਣੀ ਨੇ ਸੈਸ਼ਨ ਕੋਰਟ ਨੂੰ ਪੱਤਰ ਲਿਖ ਕੇ ਇਸ ਬਾਰੇ ਵਿਸਥਾਰਤ ਜਾਣਕਾਰੀ ਦਿੱਤੀ ਅਤੇ ਦਾਅਵਾ ਕੀਤਾ ਹੈ ਕਿ ਉਸ ਦੇ ਨਾਲ ਜੇਲ੍ਹ ਵਿੱਚ ਬੰਦ ਇੰਸਪੈਕਟਰ ਆਸ਼ਾ ਕੋਰਕੇ ਨੇ ਉਸ ਨੂੰ ਕਿਹਾ ਸੀ ਕਿ ਉਨ੍ਹਾਂ ਨੇ 24 ਜੂਨ 2021 ਨੂੰ ਡੱਲ ਝੀਲ ਦੇ ਨੇੜੇ ਸ਼ੀਨਾ ਬੋਰਾ ਨੂੰ ਦੇਖਿਆ ਸੀ। ਉਸ ਨੇ ਕਿਹਾ ਕਿ ਕੋਰਕੇ ਨੇ 25 ਨਵੰਬਰ 2021 ਨੂੰ ਸਵੇਰੇ ਸੱਤ ਵਜੇ ਉਸ ਨਾਲ ਸੰਪਰਕ ਕੀਤਾ ਅਤੇ ਕਿਹਾ ਕਿ ਉਹ ਕੁਝ ਅਹਿਮ ਜਾਣਕਾਰੀ ਦੇਣਾ ਚਾਹੰੁਦੇ ਹਨ। ਅਰਜ਼ੀ ਵਿੱਚ ਇੰਦਰਾਣੀ ਨੇ ਕਿਹਾ ਹੈ ਕਿ ਕੋਰਕੇ ਨੇ ਦੱਸਿਆ ਕਿ ਉਹ ਜੰਮੂ ਕਸ਼ਮੀਰ ਵਿੱਚ ਛੁੱਟੀਆਂ ਬਿਤਾਉਣ ਗਏ ਤਾਂ ਉਨ੍ਹਾਂ ਨੇ ਸ਼ੀਨਾ ਬੋਰਾ ਨੂੰ ਡੱਲ ਝੀਲ ਉੱਤੇ ਖੜ੍ਹੀ ਦੇਖਿਆ ਸੀ। ਉਨ੍ਹਾਂ ਨੂੰ ਉਸ ਦਾ ਚਿਹਰਾ ਜਾਣਿਆ ਪਛਾਣਿਆ ਲੱਗਾ। ਦਿਮਾਗ ਉੱਤੇ ਜ਼ੋਰ ਦੇਣ ਉੱਤੇ ਉਨ੍ਹਾਂ ਨੇ ਸ਼ੀਨਾ ਨੂੰ ਪਛਾਣ ਲਿਆ। ਉਨ੍ਹਾਂ ਨੇ ਜਦੋਂ ਸ਼ੀਨਾ ਨੂੰ ਉਸ ਦੇ ਨਾਂਅ ਨਾਲ ਬੁਲਾਇਆ ਤਾਂ ਉਸ ਨੇ ਹਾਂ ਵਿੱਚ ਜਵਾਬ ਦਿੱਤਾ। ਇਸ ਉੱਤੇ ਸ਼ੀਨਾ ਨੇ ਕਿਹਾ ਕਿ ਉਹ ਆਪਣੀ ਨਵੀਂ ਜ਼ਿੰਦਗੀ ਵਿੱਚ ਅੱਗੇ ਵਧ ਚੁੱਕੀ ਹੈ ਤੇ ਪਿਛਲੀ ਜ਼ਿੰਦਗੀ ਵਿੱਚ ਨਹੀਂ ਪਰਤਣਾ ਚਾਹੁੰਦੀ। ਇਸ ਤੋਂ ਬਾਅਦ ਇੱਕ ਵਿਦੇਸ਼ੀ ਨੌਜਵਾਨ ਮੋਟਰ ਸਾਈਕਲ ਉੱਤੇ ਆਇਆ ਤੇ ਸ਼ੀਨਾ ਉਸ ਦੇ ਨਾਲ ਚਲੀ ਗਈ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ