Welcome to Canadian Punjabi Post
Follow us on

26

April 2024
ਬ੍ਰੈਕਿੰਗ ਖ਼ਬਰਾਂ :
ਮੁੱਖ ਸਕੱਤਰ ਅਨੁਰਾਗ ਵਰਮਾ ਵੱਲੋਂ ਖੰਨਾ ਅਨਾਜ ਮੰਡੀ ਦਾ ਦੌਰਾ, ਕਣਕ ਦੇ ਖਰੀਦ ਪ੍ਰਬੰਧਾਂ ਦਾ ਲਿਆ ਜਾਇਜ਼ਾਮੁੱਖ ਮੰਤਰੀ ਭਗਵੰਤ ਮਾਨ ਨੇ ਪਵਿੱਤਰ ਨਗਰੀ ਅੰਮ੍ਰਿਤਸਰ ਦੇ ਧਾਰਮਿਕ ਸਥਾਨਾਂ 'ਤੇ ਟੇਕਿਆ ਮੱਥਾਰਾਜੂ ਸ਼ੂਟਰ ਫਰਾਰ ਮਾਮਲਾ: ਪੰਜਾਬ ਪੁਲਿਸ ਨੇ ਫਰਾਰ ਗੈਂਗਸਟਰ ਤੇ ਉਸ ਦੇ 10 ਗੁਰਗਿਆਂ ਨੂੰ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਕੀਤਾ ਗਿ੍ਰਫ਼ਤਾਰਇੰਟਰਨੈਸ਼ਨਲ ਸਟੂਡੈਂਟਸ ਦੇ ਭਵਿੱਖ ਨੂੰ ਲੈ ਕੇ ਸਿੱਖ ਜਥੇਬੰਦੀਆਂ ਨੇ ਪ੍ਰਗਟਾਈ ਚਿੰਤਾਆਸਟ੍ਰੇਲੀਆ ਦੇ ਤੱਟ 'ਤੇ ਫਸੀਆਂ 160 ਪਾਇਲਟ ਵ੍ਹੇਲ ਮੱਛੀਆਂ, 29 ਦੀ ਹੋਈ ਮੌਤ, 130 ਨੂੰ ਬਚਾਇਆਬੰਗਲਾਦੇਸ਼ ਸਾਡੇ ਤੋਂ ਅੱਗੇ ਨਿਕਲ ਗਿਆ ਹੈ : ਸ਼ਾਹਬਾਜ਼ ਸ਼ਰੀਫਅੰਮ੍ਰਿਤਸਰ ਵਿੱਚ ਮਾਨ ਨੇ ਕਿਹਾ: ਮਾਝੇ ਦੇ ਲੋਕ ਜਦੋਂ ਮਨ ਬਣਾ ਲੈਂਦੇ ਹਨ ਤਾਂ ਫੇਰ ਬਦਲਦੇ ਨਹੀਂ, ਇਸ ਵਾਰ 'ਆਪ' ਨੂੰ ਜਿਤਾਉਣ ਦਾ ਪੂਰਾ ਮਨ ਬਣਾ ਲਿਆ ਹੈਜ਼ਮੀਨ ਦੇ ਇੰਤਕਾਲ ਬਦਲੇ 10,000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਕਾਬੂ
 
ਨਜਰਰੀਆ

ਚੋਣ ਐਲਾਨ ਪੱਤਰਾਂ ਉੱਤੇ ਸਿਆਸੀ ਪਾਰਟੀਆਂ ਦੀ ਜ਼ਿੰਮੇਵਾਰੀ ਤੈਅ ਹੋਵੇ

January 21, 2022 01:11 AM

-ਬਲਦੇਵ ਰਾਜ ਭਾਰਤੀ
ਉਤਰ ਪ੍ਰਦੇਸ਼ ਅਤੇ ਪੰਜਾਬ ਸਮੇਤ ਭਾਰਤ ਦੇ ਪੰਜ ਰਾਜਾਂ ਵਿੱਚ ਵਿਧਾਨ ਸਭਾ ਚੋਣਾਂ 2022 ਵਿੱਚ ਹੋਣੀਆਂ ਹਨ। ਚੋਣਾਂ ਦੇ ਨੇੜੇ ਆਉਂਦੇ ਸਾਰ ਸਿਆਸੀ ਪਾਰਟੀਆਂ ਤੇ ਉਨ੍ਹਾਂ ਦੇ ਸੰਭਾਵੀ ਉਮੀਦਵਾਰਾਂ ਦੀਆਂ ਸਰਗਰਮੀਆਂ ਵਧ ਜਾਂਦੀਆਂ ਹਨ। ਸਿਆਸੀ ਪਾਰਟੀਆਂ ਜਨਤਾ ਨੂੰ ਭਰਮਾਉਣ ਲਈ ਚੋਗਾ ਪਾਉਣਾ ਸ਼ੁਰੂ ਕਰਦੀਆਂ ਹਨ। ਪੰਜ ਰਾਜਾਂ ਵਿੱਚ ਇਹ ਕਾਰਜ ਸ਼ੁਰੂ ਹੋ ਚੁੱਕਾ ਹੈ। ਸਮਾਂ ਆਉਣ ਉੱਤੇ ਗਧੇ ਨੂੰ ਕਿਵੇਂ ਬਾਪ ਬਣਾਇਆ ਜਾਵੇ, ਇਹ ਕਿਸੇ ਸਿਆਸੀ ਆਗੂ ਤੋਂ ਵੱਧ ਕੌਣ ਦੱਸ ਸਕਦਾ ਹੈ। ਜਨਤਾ ਨੂੰ ਭਰਮਾਉਣ ਲਈ ਇਨ੍ਹਾਂ ਵੱਲੋਂ ਕੀਤੇ ਵਾਅਦਿਆਂ ਦਾ ਰਿਕਾਰਡ ਸ਼ਾਇਦ ਇਨ੍ਹਾਂ ਕੋਲ ਵੀ ਨਹੀਂ ਹੁੰਦਾ ਹੋਵੇਗਾ। ਇਨ੍ਹਾਂ ਦੇ ਦੁਆਲੇ ਮੰਡਲਾਉਂਦੀ ਚੌਕੜੀ ਵੀ ਆਪਣੇ ਕੰਮ ਕਰਾਉਣ ਲਈ ਇਨ੍ਹਾਂ ਨਾਲ ਹੁੰਦੀ ਹੈ। ਬਸ ਉਹੀ ਚੌਕੜੀ ਇਨ੍ਹਾਂ ਦੀ ਜਨਤਾ ਹੁੰਦੀ ਹੈ। ਜਦੋਂ ਕੋਈ ਸਿਆਸੀ ਆਗੂ ਤੁਹਾਡੇ ਕੋਲੋਂ ਮੁਸਕਰਾ ਕੇ ਵੋਟ ਮੰਗੇ ਤੇ ਤੁਹਾਨੂੰ ਅਜਿਹਾ ਜਾਪੇ ਕਿ ਉਹ ਤੁਹਾਨੂੰ ਚੰਗੀ ਤਰ੍ਹਾਂ ਜਾਣਦਾ ਹੈ ਤਾਂ ਆਪਣੀ ਗਲਤ ਫਹਿਮੀ ਦੂਰ ਕਰਨ ਲਈ ਕਿਸੇ ਦਿਨ ਦੁਬਾਰਾ ਉਸ ਨੂੰ ਮਿਲੋ ਅਤੇ ਪੁੱਛ ਲਓ ਕਿ ਕੀ ਉਸ ਨੇ ਤੁਹਾਨੂੰ ਪਛਾਣ ਲਿਆ ਹੈ, ਤੁਹਾਡੀ ਗਲਤ ਫਹਿਮੀ ਦੂਰ ਹੋ ਜਾਵੇਗੀ।
ਭਾਰਤੀ ਸਿਆਸਤ ਦਾ ਕੌੜਾ ਸੱਚ ਇਹੀ ਹੈ ਕਿ ਬਹੁਤ ਘੱਟ ਲੋਕ ਸਿਆਸੀ ਪਹੁੰਚ ਰੱਖਦੇ ਹਨ ਅਤੇ ਉਸ ਦੇ ਲਈ ਉਨ੍ਹਾਂ ਨੂੰ ਵਾਰ-ਵਾਰ ਨੇਤਾਵਾਂ ਦੇ ਦਰਬਾਰ ਵਿੱਚ ਹਾਜ਼ਰੀ ਲਾਉਣ ਦੀ ਲੋੜ ਪੈਂਦੀ ਹੈ। ਆਮ ਆਦਮੀ ਕੋਲ ਤਾਂ ਕਿਸੇ ਦੀ ਜੀ ਹਜ਼ੂਰੀ ਦਾ ਸਮਾਂ ਨਹੀਂ ਹੁੰਦਾ। ਸਿਆਸੀ ਪਾਰਟੀਆਂ ਵੱਲੋਂ ਆਪਣੇ ਸਵਾਰਥ ਲਈ ਵਰਤੇ ਜਾਂਦੇ ਪੈਂਤੜਿਆਂ ਕਾਰਨ ਜਨਤਾ ਦਾ ਸਾਰੀਆਂ ਸਿਆਸੀ ਪਾਰਟੀਆਂ ਤੋਂ ਭਰੋਸਾ ਉਠ ਜਾਣਾ ਸੁਭਾਵਿਕ ਹੈ। ਇਹ ਸਿਆਸੀ ਪਾਰਟੀਆਂ ਨਾ ਸਿਰਫ਼ ਜਨਤਾ ਦਾ ਭਰੋਸਾ ਤੋੜਦੀਆਂ ਹਨ, ਜਨਤਾ ਦਾ ਸਿਆਸਤ ਤੋਂ ਮੋਹ ਵੀ ਭੰਗ ਕਰਦੀਆਂ ਹਨ। ਅੱਜ ਸਿਆਸਤ ਨੂੰ ਧੋਖੇ ਅਤੇ ਚਾਲਬਾਜ਼ੀ ਦੇ ਰੂਪ ਵਿੱਚ ਦੇਖਿਆ ਜਾਣ ਲੱਗਾ ਹੈ। ਇਸ ਦਾ ਸਪੱਸ਼ਟ ਕਾਰਨ ਹੈ ਕਿ ਸਿਆਸੀ ਪਾਰਟੀਆਂ ਨੇ ਆਪਣੇ ਆਪ ਨੂੰ ਨੈਤਿਕ ਤੌਰ ਉੱਤੇ ਇੰਨਾ ਡੇਗ ਲਿਆ ਕਿ ਕੋਈ ਆਸਾਨੀ ਨਾਲ ਉਨ੍ਹਾਂ ਉੱਤੇ ਯਕੀਨ ਨਹੀਂ ਕਰ ਸਕਦਾ, ਸਿਵਾਏ ਉਨ੍ਹਾਂ ਦੇ ਆਪਣੇ ਵਰਕਰਾਂ ਦੇ। ਇਹ ਗਿਰਾਵਟ ਅਚਾਨਕ ਨਹੀਂ ਆਈ, ਕਈ ਸਾਲਾਂ ਤੋਂ ਚੱਲਦੀ ਆਈ ਲੁਕਵੀਂ ਅਤੇ ਧੋਖੇਬਾਜ਼ੀ ਦੀ ਸਮੁੱਚੀ ਪ੍ਰਕਿਰਿਆ ਦਾ ਨਤੀਜਾ ਹੈ। ਇਹ ਭਰੋਸਾ ਖੁਦ ਸਿਆਸੀ ਪਾਰਟੀਆਂ ਨੇ ਆਪਣੇ ਵਾਅਦਿਆਂ ਤੋਂ ਮੁੱਕਰ ਕੇ ਤੋੜਿਆ ਹੈ।
ਹਰ ਸਿਆਸੀ ਪਾਰਟੀ ਚੋਣਾਂ ਤੋਂ ਪਹਿਲਾਂ ਆਪਣਾ ਐਲਾਨ ਪੱਤਰ ਜਾਰੀ ਕਰਦੀ ਹੈ, ਜਿਸ ਵਿੱਚ ਉਹ ਚੋਣ ਵਾਅਦੇ ਤੇ ਆਪਣੇ ਮਕਸਦ ਸਪੱਸ਼ਟ ਕਰਦੀ ਹੈ। ਹਰ ਸਿਆਸੀ ਪਾਰਟੀ ਉਸ ਵਿੱਚ ਲੋਕਾਂ ਨੂੰ ਭਰਮਾਉਣ ਵਾਲੇ ਕਈ ਉਹ ਵਾਅਦੇ ਵੀ ਕਰਦੀ ਹੈ, ਜਿਨ੍ਹਾਂ ਨੂੰ ਕਿਸੇ ਨਿਆਇਕ ਪ੍ਰਕਿਰਿਆ ਵਿੱਚ ਉਲਝੇ ਹੋਣ ਕਾਰਨ ਪੂਰਾ ਕਰ ਸਕਣਾ ਅਸੰਭਵ ਹੁੰਦਾ ਹੈ ਪਰ ਉਨ੍ਹਾਂ ਚੋਣ ਵਾਅਦਿਆਂ ਦੇ ਆਧਾਰ ਉੱਤੇ ਸਿਆਸੀ ਪਾਰਟੀਆਂ ਵੋਟਾਂ ਦੀ ਭਰਪੂਰ ਫਸਲ ਵੱਢ ਲੈਂਦੀਆਂ ਹਨ। ਸੱਤਾ ਵਿੱਚ ਆ ਕੇ ਉਹੀ ਸਿਆਸੀ ਪਾਰਟੀਆਂ ਉਨ੍ਹਾਂ ਮੁੱਦਿਆਂ ਨੂੰ ਅਦਾਲਤ ਵਿੱਚ ਹੋਣ ਕਾਰਨ ਵਾਅਦਾ ਪੂਰਾ ਕਰਨ ਵਿੱਚ ਅਸਮਰੱਥਾ ਪ੍ਰਗਟ ਕਰ ਦਿੰਦੀਆਂ ਹਨ। ਅਜਿਹੇ ਵਾਅਦੇ ਅਕਸਰ ਉਨ੍ਹਾਂ ਕੱਚੇ ਕਰਮਚਾਰੀਆਂ ਨਾਲ ਕੀਤੇ ਜਾਂਦੇ ਹਨ ਜੋ ਪੱਕੇ ਹੋਣ ਲਈ ਲਗਾਤਾਰ ਸੰਘਰਸ਼ ਕਰਦੇ ਅਤੇ ਪੂਰਾ ਕੰਮ ਕਰ ਕੇ ਅਧੂਰੀ ਤਨਖ਼ਾਹ ਲੈਂਦੇ ਹਨ। ਬਾਅਦ ਵਿੱਚ ਇਨ੍ਹਾਂ ਨੂੰ ਇਹ ਕਹਿ ਕੇ ਟਰਕਾਇਆ ਜਾਂਦਾ ਹੈ ਕਿ ਕੇਸ ਅਦਾਲਤ ਵਿੱਚ ਹੈ, ਸਰਕਾਰ ਕੁਝ ਨਹੀਂ ਕਰ ਸਕਦੀ। ਇਸ ਦੀਆਂ ਸੈਂਕੜੇ ਮਿਸਾਲਾਂ ਮਿਲ ਸਕਦੀਆਂ ਹਨ। ਚੋਣ ਐਲਾਨ ਪੱਤਰ ਹਾਥੀ ਦੇ ਦੰਦ ਹਨ, ਜੋ ਸਿਰਫ ਦਿਖਾਉਣ ਅਤੇ ਵੋਟ ਖੱਟਣ ਦੇ ਕੰਮ ਆਉਂਦੇ ਹਨ।
ਸਵਾਲ ਉਠਦਾ ਹੈ ਕਿ ਸਿਆਸੀ ਪਾਰਟੀਆਂ ਦੇ ਇਸ ਅਣਉਚਿਤ ਵਿਹਾਰ ਨੂੰ ਰੋਕਣ ਲਈ ਅਦਾਲਤ ਕੋਈ ਨੋਟਿਸ ਕਿਉਂ ਨਹੀਂ ਲੈਂਦੀ? ਕੀ ਸਿਆਸੀ ਪਾਰਟੀਆਂ ਨੂੰ ਆਪੋ-ਆਪਣੇ ਐਲਾਨ ਪੱਤਰ ਦੀ ਇੱਕ-ਇੱਕ ਕਾਪੀ ਸੁਪਰੀਮ ਕੋਰਟ, ਚੋਣ ਕਮਿਸ਼ਨ ਤੇ ਪ੍ਰੈਸ ਨੂੰ ਨਹੀਂ ਦੇਣੀ ਚਾਹੀਦੀ? ਉਨ੍ਹਾਂ ਵਾਅਦਿਆਂ ਦੇ ਪੂਰਾ ਨਾ ਹੋ ਸਕਣ ਦੀ ਹਾਲਤ ਵਿੱਚ ਕਿਉਂ ਨਹੀਂ ਸਿਆਸੀ ਪਾਰਟੀਆਂ ਤੋਂ ਉਨ੍ਹਾਂ ਦੀ ਮਾਨਤਾ ਖੋਹ ਲੈਣੀ ਚਾਹੀਦੀ ਅਤੇ ਉਨ੍ਹਾਂ ਪਾਰਟੀਆਂ ਦੇ ਪ੍ਰਧਾਨਾਂ ਅਤੇ ਕਾਰਜਕਾਰਨੀ ਨੂੰ ਕੈਦ ਦੀ ਸਜ਼ਾ ਦਾ ਨਿਰਧਾਰਨ ਹੋਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਭਵਿੱਖ ਲਈ ਚੋਣ ਲੜਨ ਦੇ ਅਯੋਗ ਕਰਾਰ ਦੇਣਾ ਚਾਹੀਦਾ ਹੈ। ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਅਜਿਹੇ ਕਦਮ ਚੁੱਕਣਾ ਲਾਜ਼ਮੀ ਹੈ। ਜਦੋਂ ਤੱਕ ਸਖ਼ਤ ਕਦਮ ਨਹੀਂ ਚੁੱਕੇ ਜਾਣਗੇ ਉਦੋਂ ਤੱਕ ਜਨਤਾ ਨਾਲ ਇੰਝ ਹੀ ਧੋਖਾ ਹੁੰਦਾ ਰਹੇਗਾ, ਪਰ ਅਜਿਹਾ ਕਦਮ ਚੁੱਕੇਗਾ ਕੌਣ? ਦੇਸ਼ ਦਾ ਕਾਨੂੰਨ ਬਣਾਉਣ ਦੀ ਸ਼ਕਤੀ ਦੇਸ਼ ਦੀ ਪਾਰਲੀਮੈਂਟ ਕੋਲ ਹੈ ਅਤੇ ਪਾਰਲੀਮੈਂਟ ਵਿੱਚ ਅਜਿਹੇ ਕਾਨੂੰਨ ਬਣਾਉਣ ਦਾ ਬਿੱਲ ਕੌਣ ਲਿਆਵੇਗਾ। ਕੌਣ ਅਜਿਹਾ ਬਿੱਲ ਲਿਆ ਕੇ ਆਪਣੇ ਪੈਰ ਉੱਤੇ ਕੁਹਾੜੀ ਮਾਰੇਗਾ।
ਸਾਰੀਆਂ ਸਿਆਸੀ ਪਾਰਟੀਆਂ ਇੱਕੋ ਥੈਲੀ ਦੇ ਚੱਟੇ-ਬੱਟੇ ਹਨ। ਉਹ ਜੋ ਦੇਸ਼ ਲਈ ਕੁਝ ਕਰਨਾ ਚਾਹੁਣਗੀਆਂ ਉਹ ਜ਼ਰੂਰ ਇਨ੍ਹਾਂ ਗੱਲਾਂ ਉੱਤੇ ਗੌਰ ਕਰਨਗੀਆਂ। ਜਨਤਾ ਨੂੰ ਜਾਗਰੂਕ ਹੋਣਾ ਪਵੇਗਾ। ਆਪਣੇ ਹੱਕਾਂ ਲਈ ਸੁਚੇਤ ਹੋਣਾ ਪਵੇਗਾ। ਅਜਿਹੀਆਂ ਸਿਆਸੀ ਪਾਰਟੀਆਂ, ਜਿਨ੍ਹਾਂ ਨੇ ਭਰੋਸੇ ਨੂੰ ਤੋੜਿਆ ਹੈ, ਉੱਤੇ ਦੁਬਾਰਾ ਭਰੋਸਾ ਨਾ ਕੀਤਾ ਜਾਵੇ, ਨਹੀਂ ਤਾਂ ਮੁੜ ਤੋਂ ਪਛਤਾਉਣਾ ਪੈ ਸਕਦਾ ਹੈ ਇਹ ਗੀਤ ਗਾਉਂਦੇ ਹੋਏ ਕਿ ‘ਮਤਲਬ ਨਿਕਲ ਗਯਾ ਤੋ ਪਹਚਾਨਤੇ ਨਹੀਂ।’

 
Have something to say? Post your comment
ਹੋਰ ਨਜਰਰੀਆ ਖ਼ਬਰਾਂ
ਨਾਮਵਰ ਖਿਡਾਰੀ ਤੋਂ ਸਫ਼ਲ ਕੋਚ ਬਣਨ ਤੱਕ ਦਾ ਸਫ਼ਰ : ਜਸਬੀਰ ਭਾਰਟਾ ਆਮ ਲੋਕਾਂ ਦੀ ‘ਆਮਦਨ’ ਜੋੜ ਕੇ ਦੱਸੀ ਜਾਂਦੀ ਭਾਰਤ ਦੀ ‘ਔਸਤ’ ਦੇ ਅੰਕੜੇ ਮੂਰਖ ਬਣਾਉਂਦੇ ਹਨ ਲੋਕਾਂ ਨੂੰ ਵਿਸ਼ਵ ਦੇ ਮਹਾਨ ਖਿਡਾਰੀ: ‘ਭਾਗ ਮਿਲਖਾ ਭਾਗ’ ਵਿਚਲਾ ਅਸਲੀ ਮਿਲਖਾ ਸਿੰਘ ਚੋਣ-ਜੰਗ ਨੂੰ ਜਦੋਂ ਜੰਗ ਮੰਨ ਲਉ ਤਾਂ ਅਸੂਲ-ਨਿਯਮ ਬਾਰੇ ਸੋਚਣ ਦੀ ਲੋੜ ਨਹੀਂ ਰਹਿੰਦੀ ਭਾਰਤੀ ਲੋਕਤੰਤਰ ਦੀਆਂ ਜੜ੍ਹਾਂ ਖੋਖਲੀਆਂ ਕਰ ਦੇਵੇਗਾ ਰਾਜਨੀਤੀ ਨਾਲ ਜੱਜਾਂ ਦਾ ਏਦਾਂ ਦਾ ਮੋਹ ‘ਇੱਕ ਟਕੇ ਦਾ ਕਰਜ਼ਾ’ ਮੋੜਦਾ ਤੁਰ ਗਿਆ ਪੰਜਾਬੀਅਤ ਦਾ ਇੱਕ ਹੋਰ ਸੇਵਾਦਾਰ ਭਵਿੱਖ ਦੇ ਭਾਰਤ ਲਈ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਕਿਸੇ ਅੰਤਮ ਫੈਸਲੇ ਦੀ ਘੜੀ ਤਾਂ ਨਹੀਂ! ਮਨਾਈ ਜਾਉ ਭਾਰਤ ਦਾ ਗਣਤੰਤਰਦਿਵਸ, ਗਣਤੰਤਰੀ ਸੋਚ ਤੋਂ ਬਿਨਾਂ ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤਾਂ ਹੋਈ, ਦੇਸ਼ ਵਿੱਚ ਰਾਮ-ਰਾਜ ਵਾਲੇ ਵਾਅਦੇ ਦਾ ਕੀ ਬਣਿਆ! ‘ਖੇਤਾਂ ਦੇ ਪੁੱਤਾਂ’ ਦੇ ਇਤਿਹਾਸਕ ਅੰਦੋਲਨ ਦੀ ਗੱਲ ਕਰਦੀ ਏ, ਸੁਰਿੰਦਰ ਧੰਜਲ ਦੀ ਇਹ ਕਿਤਾਬ ‘ਦੀਵੇ ਜਗਦੇ ਰਹਿਣਗੇ’