Welcome to Canadian Punjabi Post
Follow us on

26

May 2022
ਬ੍ਰੈਕਿੰਗ ਖ਼ਬਰਾਂ :
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨਕੈਪਟਨ ਅਮਰਿੰਦਰ ਨੇ ਕਿਹਾ: ਮੈਂ ਭ੍ਰਿਸ਼ਟ ਨੇਤਾਵਾਂ ਦੇ ਨਾਂਅ ਭਗਵੰਤ ਮਾਨ ਨੂੰ ਦੱਸਣ ਨੂੰ ਤਿਆਰ ਹਾਂਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ20 ਲੱਖ ਰੁਪਏ ਦੇ ਘਪਲੇ ਦੇ ਦੋਸ਼ ਵਿੱਚ ਪੰਚਾਇਤ ਵਿਭਾਗ ਦੀ ਵੱਡੀ ਕਾਰਵਾਈਟੈਕਸਸ ਦੇ ਐਲੀਮੈਂਟਰੀ ਸਕੂਲ ਵਿੱਚ ਅੰਨ੍ਹੇਵਾਹ ਗੋਲੀਆਂ ਚਲਾ ਕੇ ਗੰਨਮੈਨ ਨੇ 18 ਬੱਚਿਆਂ ਦੀ ਲਈ ਜਾਨਭਗਵੰਤ ਮਾਨ ਦਾ ਵੱਡਾ ਕਦਮ: ਭ੍ਰਿਸ਼ਟਾਚਾਰ ਦੇ ਦੋਸ਼ ਵਿੱਚ ਸਿਹਤ ਮੰਤਰੀ ਵਿਜੇ ਸਿੰਗਲਾ ਕੱਢਿਆ ਅਤੇ ਗ੍ਰਿਫਤਾਰ ਕਰਵਾਇਆਬਿਨਾਂ ਇਜਾਜ਼ਤ ਯੂਜ਼ਰਜ਼ ਦਾ ਡਾਟਾ ਵਰਤਣ ਬਾਰੇ ਮਾਰਕ ਜ਼ੁਕਰਬੁਰਗ ਦੇ ਖਿਲਾਫ ਕੇਸ ਦਰਜਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜੱਥੇਦਾਰ ਵੱਲੋਂ ਸਿੱਖਾਂ ਨੂੰ ਲਾਇਸੈਂਸੀ ਹਥਿਆਰ ਰੱਖਣ ਦੀ ਅਪੀਲ
 
ਭਾਰਤ

ਰਿਸ਼ਵਤ ਦੇ ਦੋਸ਼ ਵਿੱਚ ਭਾਰਤੀ ਗੈਸ ਅਥਾਰਟੀ ਦੇ ਡਾਇਰੈਕਟਰ ਸਣੇ ਪੰਜ ਗ੍ਰਿਫ਼ਤਾਰ

January 17, 2022 10:00 AM

ਨਵੀਂ ਦਿੱਲੀ, 16 ਜਨਵਰੀ, (ਪੋਸਟ ਬਿਊਰੋ)- ਸੀ ਬੀ ਆਈ ਨੇ ਗੈਸ ਅਥਾਰਿਟੀ ਆਫ ਇੰਡੀਆ ਲਿਮਟਿਡ (ਗੇਲ) ਦੇ ਡਾਇਰੈਕਟਰ (ਮਾਰਕੀਟਿੰਗ) ਈਐੱਸ ਰੰਗਾਨਾਥਨ ਨੂੰ ਗ੍ਰਿਫ਼ਤਾਰ ਕਰ ਲਿਆ ਤੇਸਰਕਾਰੀ ਖੇਤਰ ਦੇ ਪੈਟਰੋ ਕੈਮੀਕਲ ਦੇ ਉਤਪਾਦ ਖ਼ਰੀਦਣ ਵਾਲੀਆਂਪ੍ਰਾਈਵੇਟ ਕੰਪਨੀਆਂ ਨੂੰ ਛੋਟ ਦੇਣ ਬਦਲੇ 50 ਲੱਖ ਰੁਪਏ ਤੋਂ ਰਿਸ਼ਵਤ ਲੈਣ ਦੇ ਕੇਸ ਵਿਚ ਇਸ ਬਾਰੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਸ ਸੰਬੰਧ ਵਿੱਚ ਸੀ ਬੀ ਆਈ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ ਗੇਲ ਦੇ ਡਾਇਰੈਕਟਰ ਈਐੱਸ ਰੰਗਾਨਾਥਨ, ਵਿਚੋਲਿਆਂ ਅਤੇ ਵਪਾਰੀਆਂ ਦੀ ਮਿਲੀਭੁਗਤ ਵਾਲੇ ਇਸ ਘੁਟਾਲੇ ਦਾਸੀ ਬੀ ਆਈ ਨੇ ਪਤਾ ਲਾਇਆ ਅਤੇ ਬੀਤੇ ਸ਼ਨਿਚਰਵਾਰ ਪੰਜ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਕੇਂਦਰੀ ਏਜੰਸੀ ਸੀ ਬੀ ਆਈ ਨੇ ਰੰਗਾਨਾਥਨ ਦੇ ਦਫ਼ਤਰ ਅਤੇ ਰਿਹਾਇਸ਼ ਸਮੇਤ ਅੱਠ ਥਾਵਾਂ ਉੱਤੇ ਛਾਪੇ ਮਾਰੇ ਸਨ।ਸੀ ਬੀ ਆਈ ਦੇ ਬੁਲਾਰੇ ਆਰਸੀ ਜੋਸ਼ੀ ਨੇ ਕਿਹਾ, ਰੰਗਾਨਾਥਨ ਦੇ ਕੰਪਲੈਕਸਾਂ ਤੋਂ ਛਾਪੇ ਦੌਰਾਨ ਕਰੀਬ 1.29 ਕਰੋੜ ਰੁਪਏ ਨਕਦੀਅਤੇ ਲਗਪਗ 1.25 ਕਰੋੜ ਰੁਪਏ ਦੇ ਸੋਨੇ ਦੇ ਗਹਿਣੇ ਅਤੇ ਹੋਰ ਕੀਮਤੀ ਸਾਮਾਨ ਮਿਲਿਆ ਹੈ। ਉਨ੍ਹਾਦੱਸਿਆ ਕਿ ਰੰਗਨਾਥਨ ਸਰਕਾਰ ਦੇ ਇਸ ਅਦਾਰੇਤੋਂ ਮਾਰਕੀਟਿੰਗ ਕੀਤੇ ਜਾਂਦੇ ਪੈਟਰੋ ਕੈਮੀਕਲ ਉਤਪਾਦ ਖ਼ਰੀਦਣ ਵਾਲੀਆਂ ਪ੍ਰਾਈਵੇਟ ਕੰਪਨੀਆਂ ਨੂੰ ਮਿਲਦੀ ਛੋਟ ਬਦਲੇ ਰਿਸ਼ਵਤ ਲੈਂਦੇ ਸਨਤੇ ਉਹ ਵਿਚੋਲੇ ਪਵਨ ਗੌਰ ਅਤੇ ਦਿੱਲੀ ਦੇ ਬਹਾਦੁਰਗੜ੍ਹ ਰੋਡ ਦੇ ਰਿਸ਼ਭ ਪਾਲੀਕੇਮ ਪ੍ਰਾਈਵੇਟ ਲਿਮਟਿਡ ਦੇ ਡਾਇਰੈਕਟਰ ਰਾਜੇਸ਼ ਕੁਮਾਰ ਨਾਲ ਭ੍ਰਿਸ਼ਟ ਅਤੇ ਗ਼ੈਰ-ਕਾਨੂੰਨੀ ਸਰਗਰਮੀਆਂ ਵਿਚ ਸ਼ਾਮਲ ਸਨ।ਦਰਜ ਕੀਤੇ ਕੇਸ ਵਿੱਚ ਦੋਸ਼ ਲਾਇਆ ਗਿਆ ਹੈ ਕਿ ਰਾਜੇਸ਼ ਕੁਮਾਰ ਤੇ ਪਵਨ ਗੌਰ ਨੇ ਗੇਲ ਵੱਲੋਂ ਮਾਰਕੀਟਿੰਗ ਕੀਤੇ ਜਾਣ ਵਾਲੇ ਪੈਟਰੋ ਕੈਮੀਕਲ ਉਤਪਾਦਾਂ ਦੀ ਖ਼ਰੀਦ ਕਰਦੀਆਂ ਪ੍ਰਾਈਵੇਟ ਕੰਪਨੀਆਂ ਤੋਂ ਰਿਸ਼ਵਤ ਲੈਣ ਵਿੱਚ ਰੰਗਾਨਾਥਨ ਦੇ ਵਿਚੋਲਿਆਂ ਵਜੋਂ ਕੰਮ ਕੀਤਾ ਸੀ। ਸੀ ਬੀ ਆਈ ਨੇ ਦੋਸ਼ ਲਾਇਆ ਕਿ ਏਦਾਂ ਦੇ ਇਕ ਰਿਸ਼ਵਤ ਦੇ ਲੈਣ-ਦੇਣ ਦੀ ਸੂਚਨਾ ਉੱਤੇ ਉਸ ਦੀ ਟੀਮ ਨੇ ਜਾਲ ਵਿਛਾਇਆ ਅਤੇ ਦੋ ਵਿਚੋਲਿਆਂ ਪਵਨ ਗੌਰ ਤੇ ਰਾਜੇਸ਼ ਕੁਮਾਰ ਨੂੰ ਰੰਗਾਨਾਥਨ ਦੇ ਨਾਂ ਉੱਤੇ ਲਈ ਗਈ ਲਗਪਗ 10 ਲੱਖ ਰੁਪਏ ਦੀ ਰਿਸ਼ਵਤ ਨਾਲ ਫੜਿਆ ਹੈ। ਰੰਗਾਨਾਥਨ ਤੇ ਹੋਰਨਾਂ ਖ਼ਿਲਾਫ਼ ਬੀਤੇ ਸ਼ੁੱਕਰਵਾਰ ਕੇਸ ਦਰਜ ਕਰਨ ਪਿੱਛੋਂਸੀ ਬੀ ਆਈ ਨੇ ਦਿੱਲੀ ਵਿੱਚ ਭੀਕਾਜੀ ਕਾਮਾ ਪਲੇਸ ਦੇ ਦਫ਼ਤਰ ਅਤੇ ਨੋਇਡਾ ਦੇ ਸੈਕਟਰ-62 ਵਿੱਚ ਉਨ੍ਹਾਂ ਦੀ ਰਿਹਾਇਸ਼ ਅਤੇਦਿੱਲੀ-ਐੱਨਸੀਆਰ (ਨੈਸ਼ਨਲ ਕੈਪੀਟਲ ਰੀਜਨ) ਵਿਚ ਕਰੀਬ ਅੱਠ ਥਾਂਵਾਂ ਉੱਤੇ ਛਾਪੇਮਾਰੇ। ਏਜੰਸੀ ਨੇ ਰੰਗਾਨਾਥਨ ਤੋਂ ਬਿਨਾ ਵਿਚੋਲੇ ਗੌਰ ਅਤੇ ਕੁਮਾਰ, ਐੱਨ ਰਾਮਾਕ੍ਰਿਸ਼ਣਨ ਨਾਇਰ, ਇੱਕ ਕਾਰੋਬਾਰੀ ਸੌਰਭ ਗੁਪਤਾ ਅਤੇ ਉਨ੍ਹਾਂ ਦੀ ਪੰਚਕੂਲਾ ਵਾਲੀ ਕੰਪਨੀ ਯੂਨਾਈਟਿਡ ਪਾਲੀਮਰ ਇੰਡਸਟਰੀਜ਼, ਆਦਿੱਤਿਆ ਬਾਸਲ ਅਤੇ ਉਨ੍ਹਾਂ ਦੀ ਕਰਨਾਲ ਵਿਚਲੀ ਬਾਂਸਲ ਏਜੰਸੀ ਦੇ ਖ਼ਿਲਾਫ਼ ਵੀ ਕੇਸ ਦਰਜ ਕੀਤਾ ਹੈ। ਰਾਮਕ੍ਰਿਸ਼ਨ ਨਾਇਰ ਉੱਤੇ ਰਿਸ਼ਵਤ ਦੀ ਰਕਮ ਇਕੱਠੀ ਕਰਨ ਦਾ ਦੋਸ਼ ਹੈ।

 

 
Have something to say? Post your comment
ਹੋਰ ਭਾਰਤ ਖ਼ਬਰਾਂ
ਸੰਗਰੂਰ ਸਮੇਤ ਤਿੰਨ ਲੋਕ ਸਭਾ ਅਤੇ ਸੱਤ ਅਸੈਂਬਲੀ ਸੀਟਾਂ ਲਈ ਉੱਪ ਚੋਣਾਂ ਦਾ ਐਲਾਨ ਕਪਿਲ ਸਿੱਬਲ ਨੇ ਕਾਂਗਰਸ ਛੱਡੀ, ਅਖਿ਼ਲੇਸ਼ ਯਾਦਵ ਦੀ ਪਾਰਟੀ ਵੱਲੋਂ ਰਾਜ ਸਭਾ ਦੇ ਕਾਗਜ਼ ਭਰੇ ਅੱਤਵਾਦੀ ਫੰਡਿੰਗ ਦੇ ਦੋਸ਼ ਵਿੱਚ ਯਾਸੀਨ ਮਲਿਕ ਨੂੰ ਉਮਰ ਕੈਦ, ਦਸ ਲੱਖ ਰੁਪਏ ਜੁਰਮਾਨਾ ਸ਼੍ਰੀਨਗਰ ਵਿੱਚ ਫਿਰ ਟਾਰਗੈਟ ਕਿਲਿੰਗ: ਪੁਲਸ ਕਰਮਚਾਰੀ ਦਾ ਘਰ ਨੇੜੇ ਗੋਲੀ ਮਾਰ ਕੇ ਕਤਲ, ਬੇਟੀ ਜ਼ਖ਼ਮੀ ਅਸਥੀਆਂ ਪ੍ਰਵਾਹ ਕੇ ਪਰਤਦੇ ਪਰਵਾਰ ਦੇ ਛੇ ਜੀਆਂ ਦੀ ਸੜਕ ਹਾਦਸੇ ਵਿੱਚ ਮੌਤ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਤਨਖਾਹ ਦੇ ਕੇਸ ਵਿੱਚ ਅਦਾਲਤ ਵੱਲੋਂ ਸਖਤ ਕਾਰਵਾਈ ਦੇ ਸੰਕੇਤ ਕਿਸਾਨਾਂ ਵੱਲੋਂ ਸੜਕ ਬਣਾਊ ਕੰਪਨੀ ਦੇ ਦੋ ਪਲਾਂਟਾਂ ਉਤੇ ਕਬਜ਼ਾ ਕਾਂਗਰਸ ਵਿੱਚ ਨਵੀਂ ਰੂਹ ਫੂਕਣ ਲਈ ਟਾਸਕ ਫੋਰਸ ਬਣਾਈ ਗਈ ਕੁਤਬ ਮੀਨਾਰ ਪੂਜਾ ਕਰਨ ਦੀ ਥਾਂ ਨਹੀਂ: ਏ ਐਸ ਆਈ ਭਾਜਪਾ ਆਗੂ ਤੇਜਿੰਦਰਪਾਲ ਬੱਗਾ ਦੇ ਕੇਸ ਵਿੱਚ ਪੰਜਾਬ ਪੁਲਿਸ ਦਿੱਲੀ ਹਾਈ ਕੋਰਟ ਪਹੁੰਚੀ