Welcome to Canadian Punjabi Post
Follow us on

17

May 2022
 
ਭਾਰਤ

ਸੁਪਰੀਮ ਕੋਰਟ ਵੱਲੋਂ ਹਾਈ ਕੋਰਟ ਦਾ ਫੈਸਲਾ ਰੱਦ : ਮ੍ਰਿਤਕ ਨੂੰ ਕਲੀਨਰ ਦੀ ਥਾਂ ਹੈਲਪਰ ਦੱਸ ਕੇ ਬੀਮਾ ਕਲੇਮ ਰੱਦ ਕਰਨਾ ਗਲਤ

January 16, 2022 08:57 PM

ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਭਾਰਤ ਦੀ ਸੁਪਰੀਮ ਕੋਰਟ ਨੇ ਕੱਲ੍ਹ ਰਾਜਸਥਾਨ ਹਾਈ ਕੋਰਟ ਦਾ ਉਹ ਫੈਸਲਾ ਰੱਦ ਕਰ ਦਿੱਤਾ, ਜਿਸ ਵਿੱਚ ਮ੍ਰਿਤਕ ਵਿਅਕਤੀ ਦੇ ਸਬੰਧ ਵਿੱਚ ਬੀਮਾ ਕਵਰ ਦਾ ਦਾਅਵਾ ਇਸ ਲਈ ਰੱਦ ਕਰ ਦਿੱਤਾ ਗਿਆ ਸੀ ਕਿ ਉਹ (ਮ੍ਰਿਤਕ) ਕਲੀਨਰ ਨਾ ਹੋ ਕੇ ਹੈਲਪਰ ਵਜੋਂ ਤੈਨਾਤ ਸੀ।
ਅਦਾਲਤ ਨੇ ਕਿਹਾ ਕਿ ਕਲੀਨਰ ਅਤੇ ਹੈਲਪਰ ਦੇ ਕੰਮਾਂ ਵਿੱਚ ਕੋਈ ਸਪੱਸ਼ਟ ਵੰਡ ਨਹੀਂ ਹੈ। ਅਦਾਲਤ ਨੇ ਇਹ ਵੀ ਕਿਹਾ ਕਿ ਅਸੀਂ ਖਪਤਕਾਰਾਂ ਦੇ ਵਕੀਲਾਂ ਨੂੰ ਸੁਣ ਕੇ ਸਮਝ ਲਿਆ ਹੈ ਕਿ ਹਾਈ ਕੋਰਟ ਨੇ ਵਿਸ਼ਵਾਸ ਦਿਵਾਉਣ ਵਾਲੀ ਇਸ ਦਲੀਲ ਉੱਤੇ ਅਪੀਲ ਸਵੀਕਾਰ ਕਰ ਲਈ ਕਿ ਮਾਲਕ ਵੱਲੋਂ ਨਿਯੁਕਤ ਕਲੀਨਰ ਜਾਂ ਹੈਲਪਰ ਦੋ ਅਲੱਗ-ਅਲੱਗ ਤਰ੍ਹਾਂ ਦੇ ਕੰਮ ਕਰਦੇ ਹਨ ਤੇ ਬੀਮਾ ਪਾਲਿਸੀ ਵਿੱਚ ਹੈਲਪਰ ਨੂੰ ਕਵਰ ਨਹੀਂ ਕੀਤਾ ਗਿਆ।ਸੁਪਰੀਮ ਕੋਰਟ ਨੇ ਕਿਹਾ ਕਿ ਹਾਈ ਕੋਰਟ ਨੇ ਨਤੀਜਾ ਕੱਢਿਆ ਕਿ ਮ੍ਰਿਤਕ ਹੈਲਪਰ ਸੀ, ਪਰ ਕਲੀਨਰ ਅਤੇ ਹੈਲਪਰ ਦੇ ਕੰਮ ਵਿੱਚ ਸਪੱਸ਼ਟ ਵੰਡ ਦੀ ਘਾਟ ਅਤੇ ਇਸ ਸਬੂਤ ਦੇ ਮੱਦੇਨਜ਼ਰ ਕਿ ਕਲੀਨਰ ਅਤੇ ਹੈਲਪਰ ਸ਼ਬਦ ਦੀ ਵਰਤੋਂ ਇੱਕ-ਦੂਸਰੇ ਦੀ ਜਗ੍ਹਾ ਕੀਤੀ ਜਾਂਦੀ ਹੈ, ਬੀਮਾ ਕਵਰ ਤੋਂ ਕੇਵਲ ਇਸ ਲਈ ਵਾਂਝਾ ਕਰ ਦੇਣਾ ਗਲਤ ਹੈ ਕਿ ਮ੍ਰਿਤਕ ਵਿਅਕਤੀ ਕਲੀਨਰ ਨਹੀਂ, ਹੈਲਪਰ ਸੀ।
ਸੁਪਰੀਮ ਕੋਰਟ ਰਾਜਸਥਾਨ ਹਾਈ ਕੋਰਟ ਦੇ ਇੱਕ ਹੁਕਮ ਖਿਲਾਫ ਅਪੀਲ ਉੱਤੇ ਸੁਣਵਾਈ ਕਰ ਰਹੀ ਸੀ, ਜਿਸ ਵਿੱਚ ਕਰਮਚਾਰੀ ਦੀ ਨੁਕਸਾਨਪੂਰਤੀ ਦੇ ਨਿਯਮ 1923 ਦੀ ਧਾਰਾ ਤੀਹ ਹੇਠ ਬੀਮਾ ਕੰਪਨੀ ਦੀ ਅਪੀਲ ਮਨਜ਼ੂਰ ਕੀਤੀ ਗਈ ਸੀ। ਇਸ ਮਾਮਲੇ ਵਿੱਚ ਮ੍ਰਿਤਕ ਤੇਜ ਸਿੰਘ ਨੂੰ ਮਾਲਕ ਨੇ ਹੈਲਪਰ ਦੇ ਰੂਪ ਵਿੱਚ ਕੰਮ ਉੱਤੇ ਰੱਖਿਆ ਸੀ, ਜਿਸ ਦੀ ਬੋਰਵੈਲ ਵਾਹਨ ਉੱਤੇ ਖੂਹ ਦੇ ਆਸਪਾਸ ਦੀ ਮਿੱਟੀ ਡਿੱਗਣ ਕਾਰਨ ਮੌਤ ਹੋ ਗਈ ਸੀ।

 
Have something to say? Post your comment
ਹੋਰ ਭਾਰਤ ਖ਼ਬਰਾਂ