Welcome to Canadian Punjabi Post
Follow us on

19

May 2022
ਬ੍ਰੈਕਿੰਗ ਖ਼ਬਰਾਂ :
ਟਾਂਡਾ ਦੀ ਸੇਜਲ ਪੁਰੀ ਅਮਰੀਕਾ ਵਿੱਚ ਮਿਸ ਇੰਡੀਆ ਕੈਲੀਫੋਰਨੀਆ ਬਣੀਕੈਬਨਿਟ ਵੱਲੋਂ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਪੁਰਸਕਾਰ ਜੇਤੂਆਂ ਲਈ ਰਾਸ਼ੀ ਵਧਾਉਣ ਦੀ ਪ੍ਰਵਾਨਗੀਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਝੋਨੇ ਦੀ ਲੁਆਈ ਲਈ ਸਮਾਂ-ਸਾਰਨੀ ’ਚ ਬਦਲਾਅ ਕਰਕੇ 14 ਤੇ 17 ਜੂਨ ਦੀਆਂ ਨਵੀਆਂ ਤਰੀਕਾਂ ਦਾ ਐਲਾਨਵੱਖ ਵੱਖ ਖੇਤਰਾਂ ’ਚ ਮੱਲਾਂ ਮਾਰਨ ਵਾਲਿਆਂ ਦਾ ਇੰਟਰਪ੍ਰੀਨਿਓਰ ਐਂਡ ਅਚੀਵਰ ਐਵਾਰਡ - 2022 ਨਾਲ ਸਨਮਾਨਡਾ. ਵਿਜੈ ਸਿੰਗਲਾ ਵੱਲੋਂ ਆਈ.ਐਮ.ਏ. ਦੇ ਵਫ਼ਦ ਨੂੰ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਅਧੀਨ ਬਕਾਇਆ ਦੀ ਅਦਾਇਗੀ ਜਲਦ ਕਰਨ ਦਾ ਭਰੋਸਾਲਾਈਵ ਸਟ੍ਰੀਮਡ ‘‘ਕਰੀਅਰ ਟਾਕ’’ ਨੂੰ ਸੋਸ਼ਲ ਮੀਡੀਆ ’ਤੇ ਮਿਲਿਆ ਭਰਵਾਂ ਹੁੰਗਾਰਾਮੰਤਰੀ ਮੰਡਲ ਵੱਲੋਂ ਝੋਨੇ ਦੀ ਸਿੱਧੀ ਬਿਜਾਈ ਦੀ ਤਕਨੀਕ ਅਪਣਾਉਣ ਵਾਲੇ ਕਿਸਾਨਾਂ ਦਾ ਉਤਸ਼ਾਹ ਵਧਾਉਣ ਲਈ ਪ੍ਰਤੀ ਏਕੜ 1500 ਰੁਪਏ ਦੇਣ ਦੀ ਪ੍ਰਵਾਨਗੀਮੋਹਾਲੀ ਵਿੱਚ ਕਿਸਾਨਾਂ ਦਾਪੱਕਾ ਧਰਨਾ ਸ਼ੁਰੂ, ਕਈ ਵੱਡੇ ਐਲਾਨ ਕੀਤੇ ਗਏ
 
ਭਾਰਤ

ਚੀਨ ਨੂੰ ਖੁਫੀਆ ਸੂਚਨਾ ਦੇਣ ਉਤੇ ਭਾਰਤੀ ਪੱਤਰਕਾਰ ਦੀ ਜਾਇਦਾਦ ਜ਼ਬਤ

January 16, 2022 08:54 PM

ਨਵੀਂ ਦਿੱਲੀ, 16 ਜਨਵਰੀ (ਪੋਸਟ ਬਿਊਰੋ)- ਭਾਰਤ ਦੇ ਇਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਕੱਲ੍ਹ ਦੱਸਿਆ ਕਿ ਉਸ ਨੇ ਚੀਨੀ ਖੁਫੀਆ ਅਧਿਕਾਰੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਪੁਚਾਉਣ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੌਰਾਨ ਦਿੱਲੀ ਦੇ ਇੱਕ ਪੱਤਰਕਾਰ ਦੀ 4821 ਲੱਖ ਰੁਪਏ ਦੀ ਰਿਹਾਇਸ਼ੀ ਜਾਇਦਾਦ ਜ਼ਬਤ ਕੀਤੀ ਹੈ।
ਇਸ ਸੰਬੰਧ ਵਿੱਚ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਇੱਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਪ੍ਰੀਵੈਂਸ਼ਨ ਆਫ ਮਨੀ ਲਾਂਡਰਿੰਗ ਐਕਟ (ਪੀ ਐਮ ਐਲ ਏ) ਹੇਠ ਇੱਕ ਫਰੀ ਲਾਂਸ ਪੱਤਰਕਾਰ ਰਾਜੀਵ ਸ਼ਰਮਾ ਦੀ ਦਿੱਲੀ ਦੇ ਪੀਤਮਪੁਰਾ ਇਲਾਕੇ ਵਿਚਲੀ ਜਾਇਦਾਦ ਜ਼ਬਤ ਕਰਨ ਦਾ ਹੁਕਮ ਜਾਰੀ ਕੀਤਾ ਗਿਆ ਹੈ। ਸ਼ਰਮਾ ਨੂੰ ਜਾਂਚ ਏਜੰਸੀ ਨੇ ਪਿਛਲੇ ਸਾਲ ਜੁਲਾਈ ਵਿੱਚ ਗ੍ਰਿਫਤਾਰ ਕੀਤਾ ਸੀ। ਦਿੱਲੀ ਹਾਈ ਕੋਰਟ ਨੇ ਉਸ ਨੂੰ ਪਿਛਲੇ ਹਫਤੇ ਇਸ ਕੇਸ ਵਿੱਚ ਜ਼ਮਾਨਤ ਦੇ ਦਿੱਤੀ ਸੀ। ਜਾਂਚ ਏਜੰਸੀ ਨੇ ਕਿਹਾ ਕਿ ਜਾਂਚ ਵਿੱਚ ਪਤਾ ਲੱਗਾ ਕਿ ਸ਼ਰਮਾ ਨੇ ਚੀਨੀ ਅਧਿਕਾਰੀਆਂ ਨੂੰ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀ ਦਿੱਤੀ ਸੀ, ਜਿਸ ਦੇ ਬਦਲੇ ਉਸ ਨੂੰ ਮਹੀਪਾਲਪੁਰ ਦੀ ਇੱਕ ਮੁਖੌਟਾ ਕੰਪਨੀ ਰਾਹੀਂ ਵਿੱਤੀ ਲਾਭ ਦਿੱਤਾ ਜਾਂਦਾ ਸੀ। ਇਸ ਕੰਪਨੀ ਨੂੰ ਇੱਕ ਨੇਪਾਲੀ ਸ਼ੇਰ ਸਿੰਘ ਉਰਫ ਰਾਜ ਬੋਹਰਾ ਨਾਲ ਝਾਂਗ ਚੇਂਗ ਉਰਫ ਸੂਰਜ, ਝਾਂਗ ਲਿਕਸੀਆ ਉਰਫ ਊਸ਼ਾ ਅਤੇ ਕਿੰਗ ਸ਼ੀ ਆਦਿ ਚੀਨੀ ਨਾਗਰਿਕ ਚਲਾ ਰਹੇ ਸਨ। ਇਹ ਕੰਪਨੀ ਰਾਜੀਵ ਸ਼ਰਮਾ ਵਰਗੇ ਲੋਕਾਂ ਨੂੰ ਵਿੱਤੀ ਲਾਭ ਪੁਚਾਉਣ ਲਈ ਚੀਨੀ ਖੁਫੀਆ ਏਜੰਸੀਆਂ ਦੇ ਸਾਧਨ ਵਜੋਂ ਕੰਮ ਕਰਦੀ ਸੀ।
ਕੇਂਦਰੀ ਏਜੰਸੀ ਇਨਫੋਰਸਮੈਂਟ ਡਾਇਰੈਕਟੋਰੇਟਨੇ ਦੱਸਿਆ ਕਿ ਰਾਜੀਵ ਸ਼ਰਮਾ ਨੇ ਅਪਰਾਧਕ ਸਰਗਰਮੀ ਵਿੱਚ ਆਪਣੀ ਸ਼ਮੂਲੀਅਤ ਲੁਕਾਉਣ ਲਈਪੈਸਾ ਲੈਣ ਲਈ ਆਪਣੇ ਇੱਕ ਦੋਸਤ ਦੇ ਬੈਂਕ ਖਾਤੇ ਦੀ ਵਰਤੋਂ ਕੀਤੀ ਸੀ। ਚੀਨੀ ਖੁਫੀਆ ਏਜੰਟ ਨੇ ਨਕਦ ਰਕਮ ਦੇਣ ਤੋਂ ਇਲਾਵਾ ਉਸ ਨੂੰ ਕਈ ਵਿਦੇਸ਼ ਯਾਤਰਾਵਾਂ ਵੀ ਕਰਵਾਈਆਂ। ਈ ਡੀ ਦਾ ਇਹ ਕੇਸ ਖੁਫੀਆ ਕਾਨੂੰਨ ਤੇ ਇੰਡੀਅਨ ਪੀਨਲ ਕੋਡ (ਆਈ ਪੀ ਸੀ) ਦੀਆਂ ਵੱਖ-ਵੱਖ ਧਾਰਾਵਾਂ ਤਹਿਤ 2020 ਵਿੱਚ ਸ਼ਰਮਾ ਖਿਲਾਫ ਦਰਜ ਦਿੱਲੀ ਪੁਲਸ ਦੀ ਰਿਪੋਰਟ ਉੱਤੇ ਆਧਾਰਤ ਹੈ। ਦਿੱਲੀ ਪੁਲਸ ਦੀ ਵਿਸ਼ੇਸ਼ ਜਾਂਚ ਟੀਮ ਨੇ ਉਸੇ ਸਾਲ 14 ਸਤੰਬਰ ਨੂੰ ਪੱਤਰਕਾਰ ਨੂੰ ਗ੍ਰਿਫਤਾਰ ਕੀਤਾ ਸੀ। ਉਸ ਉਤੇ ਚੀਨੀ ਖੁਫੀਆ ਅਧਿਕਾਰੀਆਂ ਨੂੰ ਭਾਰਤੀ ਫੌਜ ਦੀ ਤੈਨਾਤੀ ਤੇ ਦੇਸ਼ ਦੀ ਸਰਹੱਦ ਰਣਨੀਤੀ ਬਾਰੇ ਸੂਚਨਾ ਦੇਣ ਦਾ ਦੋਸ਼ ਹੈ।

 
Have something to say? Post your comment
ਹੋਰ ਭਾਰਤ ਖ਼ਬਰਾਂ
ਹਾਰਦਿਕ ਪਟੇਲ ਦਾ ਕਾਂਗਰਸ ਪਾਰਟੀ ਤੋਂ ਅਸਤੀਫਾ ਮੁੰਬਈ ਧਮਾਕਿਆਂ ਲਈ 29 ਸਾਲਾਂ ਤੋਂ ਲੋੜੀਂਦੇ 4 ਦੋਸ਼ੀ ਗ਼੍ਰਿਫ਼ਤਾਰ ਭਾਰਤ ਵਿੱਚ ਪੈਟਰੋਲ ਬ੍ਰਿਟੇਨ ਤੇ ਜਰਮਨੀ ਤੋਂ ਸਸਤਾ ਭਾਰ ਘਟਾਉਣ ਲਈ ਸਰਜਰੀ ਦੌਰਾਨ ਅਭਿਨੇਤਰੀ ਚੇਤਨਾ ਦੀ ਮੌਤ ਬਸਤਾੜਾ ਟੋਲ ਪਲਾਜ਼ਾ ਕੇਸ ਵਿੱਚ ਪੰਜਾਬ ਦਾ ਸੰਦੀਪ ਗ੍ਰਿਫਤਾਰ ਅਤੇ ਨਿਤਿਨ ਨੂੰ ਜੇਲ੍ਹ ਰੈਫਰੀ ਉਤੇ ਹਮਲਾ: ਪਹਿਲਵਾਨ ਸਤੇਂਦਰ ਮਲਿਕ ਉਤੇ ਸਾਰੀ ਉਮਰ ਦੀ ਪਾਬੰਦੀ ਜੰਮੂ-ਕਸ਼ਮੀਰ ਅਸੈਂਬਲੀ ਦੀ ਹੱਦਬੰਦੀ ਬਾਰੇ ਪਾਕਿ ਕੌਮੀ ਅਸੈਂਬਲੀ ਦਾ ਮਤਾ ਭਾਰਤ ਵੱਲੋਂ ਰੱਦ ਗਿਆਨਵਾਪੀ ਮਸਜਿਦ ਮਾਮਲਾ: ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਵਿੱਚ ਸੁਣਵਾਈ ਰੋਕਣ ਦੀ ਮੰਗ ਠੁਕਰਾਈ ਸਕੂਲੀ ਕਿਤਾਬਾਂ ਵਿੱਚੋਂ ਸ਼ਹੀਦ ਭਗਤ ਸਿੰਘ ਦਾ ਨਾਂ ਹਟਾਏ ਜਾਣ ਉੱਤੇ ਕੇਜਰੀਵਾਲ ਵੱਲੋਂ ਤਿੱਖਾ ਵਿਰੋਧ ਦੋ ਭਰਾਵਾਂ ਦੇ ਕਤਲ ਕੇਸ ਵਿੱਚ 25 ਦੋਸ਼ੀਆਂ ਨੂੰ ਉਮਰ ਕੈਦ