Welcome to Canadian Punjabi Post
Follow us on

19

August 2022
ਭਾਰਤ

ਪੰਜ ਸਾਲ ਪਹਿਲਾਂ ਆਵਾਜ਼ ਗੁਆ ਚੁੱਕਾ ਸ਼ਖਸ ਕੋਰੋਨਾ ਦਾ ਟੀਕੇ ਲੱਗਦੇ ਸਾਰ ਬੋਲਣ ਲੱਗਾ

January 13, 2022 08:01 PM

ਰਾਂਚੀ, 13 ਜਨਵਰੀ (ਪੋਸਟ ਬਿਊਰੋ)- ਪੰਜ ਸਾਲ ਪਹਿਲਾਂ ਇੱਕ ਹਾਦਸੇ ਵਿੱਚ ਆਪਣੀ ਆਵਾਜ਼ ਗੁਆ ਚੁੱਕੇ ਅਤੇ ਪਿਛਲੇ ਇੱਕ ਸਾਲ ਤੋਂ ਪੂਰੀ ਤਰ੍ਹਾਂ ਮੰਜੇ ਉੱਤੇ ਪਏ ਵਿਅਕਤੀ ਨੇ ਜਦੋਂ ਕੋਰੋਨਾ ਟੀਕਾ ਲਗਵਾਇਆ ਤਾਂ ਉਸ ਦੇ ਸਰੀਰ ਵਿੱਚ ਕੁਝ ਅਜਿਹਾ ਹੋਇਆ, ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਟੀਕਾ ਲਾਉਂਦੇ ਸਾਰ ਵਿਅਕਤੀ ਨੇ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਉਸ ਦੇ ਸਰੀਰ ਵਿੱਚ ਪੂਰੀ ਤਰ੍ਹਾਂ ਜਾਨ ਆ ਗਈ ਅਤੇ ਉਹ ਉੱਠ ਕੇ ਬੈਠ ਗਿਆ। ਵੈਕਸਕੀਨ ਦੇ ਪਾਜ਼ੀਟਿਵ ਸਾਈਡ ਇਫੈਕਟ ਦਾ ਇਹ ਮਾਮਲਾ ਝਾਰਖੰਡ ਦਾ ਹੈ। ਇਸ ਘਟਨਾ ਨਾਲ ਡਾਕਟਰ ਵੀ ਹੈਰਾਨ ਹਨ।
ਰਿਪੋਰਟਾਂ ਮੁਤਾਬਕ ਬੋਕਾਰੋ ਜ਼ਿਲ੍ਹੇ ਦੇ ਪੇਟਰਵਾਰ ਬਲਾਕ ਦੇ ਉਤਾਸਾਰਾ ਪੰਚਾਇਤ ਦੇ ਸਲਗਾੜੀਹ ਪਿੰਡ ਦਾ 55 ਸਾਲਾ ਦੁਲਾਰਚੰਦ ਮੁੰਡਾ ਕਰੀਬ ਪੰਜ ਸਾਲ ਪਹਿਲਾਂ ਇੱਕ ਸੜਕ ਹਾਦਸੇ ਵਿੱਚ ਗੰਭੀਰ ਜ਼ਖਮੀ ਹੋ ਗਿਆ ਸੀ। ਇਲਾਜ ਤੋਂ ਬਾਅਦ ਦੁਲਾਰਚੰਦ ਠੀਕ ਹੋ ਗਿਆ, ਪਰ ਉਸ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਬੰਦ ਕਰ ਦਿੱਤਾ। ਜਦੋਂ ਦੁਲਾਰਚੰਦ ਨੂੰ ਕੋਰੋਨਾ ਤੋਂ ਬਚਾਉਣ ਦੀ ਮੁਹਿੰਮ ਵਿੱਚ ਕੋਵਿਲਸ਼ੀਡ ਵੈਕਸੀਨ ਦਿੱਤੀ ਗਈ ਤਾਂ ਟੀਕਾ ਲਾਉਣ ਤੋਂ ਬਾਅਦ ਨਾ ਸਿਰਫ ਉਸ ਦੀ ਲੜਖੜਾਉਂਦੀ ਆਵਾਜ਼ ਵਿੱਚ ਸੁਧਾਰ ਹੋਇਆ, ਸਗੋਂ ਉਸਦੇ ਸਰੀਰ ਵਿੱਚ ਵੀ ਨਵੀਂ ਜਾਨ ਆ ਗਈ ਤੇ ਕਈ ਅੰਗਾਂ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਮੈਡੀਕਲ ਇੰਚਾਰਜ ਡਾਕਟਰ ਅਲਬੇਲ ਕੇਰਕੇਟਾ ਨੇ ਦੱਸਿਆ ਕਿ ਚਾਰ ਜਨਵਰੀ ਨੂੰ ਦੁਲਾਰਚੰਦ ਨੂੰ ਆਂਗਣਵਾੜੀ ਕੇਂਦਰ ਦੀ ਮੁਲਾਜ਼ਮ ਨੇ ਉਨ੍ਹਾਂ ਦੇ ਘਰ ਵੈਕਸੀਨ ਦਿੱਤੀ ਸੀ, ਜਿਸ ਤੋਂ ਇੱਕ ਦਿਨ ਬਾਅਦ ਪੰਜ ਜਨਵਰੀ ਤੋਂ ਉਸ ਦੇ ਬੇਜਾਨ ਸਰੀਰ ਵਿੱਚ ਹਰਕਤ ਸ਼ੁਰੂ ਹੋ ਗਈ। ਡਾਕਟਰਾਂ ਮੁਤਾਬਕ ਦੁਲਾਰਚੰਦ ਦੀ ਰੀੜ੍ਹ ਦੀ ਹੱਡੀ ਵਿੱਚ ਸਮੱਸਿਆ ਸੀ, ਜਿਸ ਕਾਰਨ ਉਹ ਲੰਮੇ ਸਮੇਂ ਤੋਂ ਬੈਡ ਉੱਤੇ ਸੀ। ਵੈਕਸੀਨ ਲਾਉਣ ਤੋਂ ਬਾਅਦ ਸਰੀਰ ਵਿੱਚ ਹੋਣ ਵਾਲੀ ਹਰਕਤ ਨੂੰ ਵੀ ਡਾਕਟਰ ਖੋਜ ਅਤੇ ਜਾਂਚ ਦਾ ਵਿਸ਼ਾ ਦੱਸ ਰਹੇ ਹਨ।

Have something to say? Post your comment
ਹੋਰ ਭਾਰਤ ਖ਼ਬਰਾਂ