Welcome to Canadian Punjabi Post
Follow us on

03

July 2025
 
ਖੇਡਾਂ

ਟੀ-20 ਕ੍ਰਿਕਟ ਕੱਪ ਨਿਊਜ਼ੀਲੈਂਡ ਨੂੰ ਹਰਾ ਕੇ ਆਸਟ੍ਰੇਲੀਆ ਚੈਂਪੀਅਨ ਬਣਿਆ

November 15, 2021 09:35 AM

ਦੁਬਈ, 14 ਨਵੰਬਰ, (ਪੋਸਟ ਬਿਊਰੋ)- ਆਈਸੀ ਸੀ ਟੀ-20 ਵਰਲਡ ਕੱਪ ਦੇ ਫਾਈਨਲ ਵਿਚ ਅੱਜ ਐਤਵਾਰ ਨੂੰ ਆਸਟ੍ਰੇਲੀਆ ਦਾ ਮੁਕਾਬਲਾ ਨਿਊਜ਼ੀਲੈਂਡ ਨਾਲ ਦੁਬਈ ਵਿਚ ਹੋਇਆ, ਜਿਸ ਵਿੱਚ ਨਿਊਜ਼ੀਲੈਂਡ ਨੂੰ ਅਸਲੋਂ ਇੱਕਤਰਫਾ ਮੈਚ ਵਿੱਚ ਹਰਾ ਕੇ ਆਸਟਰੇਲੀਆ ਨਵਾਂ ਚੈਂਪੀਅਨ ਬਣ ਗਿਆ ਹੈ।
ਅੱਜ ਖੇਡੇ ਗਏ ਫਾਈਨਲ ਦਾ ਟਾਸ ਆਸਟਰੇਲੀਆ ਦੇ ਕਪਤਾਨ ਆਰੋਨ ਫਿੰਚ ਨੇ ਜਿੱਤਿਆ ਤੇ ਪਹਿਲਾਂ ਗੇਂਦਬਾਜ਼ੀ ਦਾ ਫੈਸਲਾ ਕੀਤਾ। ਨਿਊਜ਼ੀਲੈਂਡ ਨੇ ਆਪਣੇ ਕਪਤਾਨ ਕੇਨ ਵਿਲੀਅਮਸਨ ਦੀਆਂ 85 ਦੌੜਾਂ ਦੇ ਨਾਲ 20 ਓਵਰਾਂ ਵਿਚ 4 ਵਿਕਟਾਂ ਉੱਤੇ 172 ਦੌੜਾਂ ਬਣਾਈਆਂ।ਇਸ ਦਾ ਪਿੱਛਾ ਕਰਦੇ ਹੋਏ ਆਸਟ੍ਰੇਲੀਆ ਲਈ ਡੇਵਿਡ ਵਾਰਨਰ ਨੇ ਹਾਫ ਸੈਂਚੁਰੀ ਲਾਈਤੇ ਮਿਚੇਲ ਮਾਰਸ਼ ਨੇ 77 ਦੌੜਾਂ ਦੀ ਨਾਟ-ਆਊਟ ਖੇਡ ਖੇਡ ਕੇ ਟੀਮ ਨੂੰ 18.5 ਓਵਰਾਂ ਵਿਚ 2 ਵਿਕਟਾਂ ਗੁਆ ਕੇ ਜਿੱਤ ਦਿਵਾ ਦਿੱਤੀ। ਆਸਟ੍ਰੇਲੀਆ ਟੀ-20 ਵਿਸ਼ਵ ਕੱਪ ਵਿੱਚ ਪਹਿਲੀ ਵਾਰ ਵਿਸ਼ਵ ਚੈਂਪੀਅਨ ਬਣਿਆ ਹੈ।
ਇਸ ਤੋਂ ਪਹਿਲਾਂ ਪਾਕਿਸਤਾਨੀ ਟੀਮ ਨੂੰ ਆਈਸੀ ਸੀ ਟੀ-20 ਵਿਸ਼ਵ ਕੱਪ ਦੇ ਦੂਸਰੇ ਸੈਮੀਫਾਈਨਲ ਦੀ ਹਾਰ ਦਾ ਸਾਹਮਣਾ ਕਰਨਾ ਪਿਆ ਅਤੇ ਲਗਾਤਾਰ ਪੰਜ ਮੈਚ ਜਿੱਤਣ ਪਿੱਛੋਂ ਉਸ ਨੂੰਇਸ ਇੱਕੋ ਹਾਰ ਟੂਰਨਾਮੈਂਟ ਤੋਂ ਬਾਹਰ ਹੋਣਾ ਪਿਆ ਸੀ। ਆਸਟ੍ਰੇਲੀਆ ਦੇ ਖਿਲਾਫ਼ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਪਾਕਿਸਤਾਨ ਨੇ 4 ਵਿਕਟਾਂ ਉੱਤੇ 176 ਦੌੜਾਂ ਬਣਾਈਆਂ ਤੇ ਜਵਾਬਵਿੱਚ ਮੈਥਿਊ ਵੇਡ ਅਤੇ ਮਾਰਕਸ ਸਟੋਇਨਿਸ ਦੀ ਧਮਾਕੇਦਾਰ ਬੱਲੇਬਾਜ਼ੀ ਦੇ ਨਾਲ ਆਸਟਰੇਲੀਆ ਟੀਮ ਨੇ ਆਖਰੀ ਓਵਰਵਿੱਚ ਜਿੱਤ ਦਰਜ ਕਰ ਦਿੱਤੀ ਸੀ। ਗਰੁੱਪ ਮੈਚਾਂ ਤੋਂਪਾਕਿਸਤਾਨ ਪੂਰੇ ਪੰਜ ਮੈਚ ਜਿੱਤਣ ਵਾਲੀਇਕਲੌਤੀ ਟੀਮ ਸਨ। ਆਸਟਰੇਲੀਆ ਦੇ ਖਿਲਾਫ਼ ਉਸ ਦੀ ਇਕਲੌਤੀ ਹਾਰ ਨੇ ਖੇਡ ਖ਼ਤਮ ਕਰ ਦਿੱਤੀ ਸੀ।

 
Have something to say? Post your comment
ਹੋਰ ਖੇਡਾਂ ਖ਼ਬਰਾਂ
ਕੈਨੇਡੀਅਨ ਸਪ੍ਰਿੰਟ ਕੈਨੋਇਸਟ ਕੇਟੀ ਵਿਨਸੈਂਟ ਨੇ ਰਾਸ਼ਟਰੀ ਟਰਾਇਲਾਂ ਵਿੱਚ ਬਣਾਇਆ ਵਿਸ਼ਵ ਰਿਕਾਰਡ ਕੈਨੇਡਾ ਨੇ ਦੂਜੀ ਵਾਰ ਟੀ-20 ਵਿਸ਼ਵ ਕੱਪ ਲਈ ਕੀਤਾ ਕੁਆਲੀਫਾਈ ਫਲੋਰੀਡਾ ਪੈਂਥਰਜ਼ ਨੇ ਲਗਾਤਾਰ ਦੂਜੇ ਸਾਲ ਆਇਲਰਜ਼ ਨੂੰ ਹਰਾ ਕੇ ਸਟੈਨਲੀ ਕੱਪ ਜਿੱਤਿਆ ਤੈਰਾਕ ਮੈਕਿੰਟੋਸ਼ ਨੇ ਪੰਜ ਦਿਨਾਂ ਵਿੱਚ ਤੀਜਾ ਵਿਸ਼ਵ ਰਿਕਾਰਡ ਤੋੜਿਆ ਯੂਈਐੱਫਏ ਨੇਸ਼ਨਜ਼ ਲੀਗ ਦੇ ਫਾਈਨਲ `ਚ ਪੁਰਤਗਾਲ ਨੇ ਸਪੇਨ ਨੂੰ ਪੈਨਲਟੀ ਸ਼ੂਟਆਊਟ `ਚ ਹਰਾਇਆ ਇਰਾਨੀ ਤੇ ਪਾਓਲਿਨੀ ਨੇ ਫਰੈਂਚ ਓਪਨ ਦਾ ਮਹਿਲਾ ਡਬਲਜ਼ ਖਿਤਾਬ ਜਿੱਤਿਆ ਪੰਜ ਮੈਚਾਂ ਦੀ ਟੈਸਟ ਲੜੀ ਲਈ ਭਾਰਤੀ ਟੀਮ ਇੰਗਲੈਂਡ ਲਈ ਰਵਾਨਾ, ਪਹਿਲਾ ਮੈਚ 20 ਜੂਨ ਤੋਂ ਭਾਰਤ ਖ਼ਿਲਾਫ ਟੈਸਟ ਸੀਰੀਜ਼ ਲਈ ਇੰਗਲੈਂਡ ਟੀਮ ਦਾ ਹੋਇਆ ਐਲਾਨ ਅਲਕਾਰਾਜ਼, ਸਵਿਯਾਤੇਕ ਅਤੇ ਸਬਾਲੇਂਕਾ ਫ੍ਰੈਂਚ ਓਪਨ ਦੇ ਸੈਮੀਫਾਈਨਲ ’ਚ IPL: ਰਾਇਲ ਚੈਲੇਂਜਰਜ਼ ਬੰਗਲੂਰੂ ਨੇ ਪੰਜਾਬ ਕਿੰਗਜ਼ ਨੂੰ ਹਰਾਕੇ ਪਹਿਲਾ ਆਈਪੀਐੱਲ ਖਿਤਾਬ ਜਿੱਤਿਆ