Welcome to Canadian Punjabi Post
Follow us on

03

October 2022
ਖੇਡਾਂ

ਟੀ-20 ਵਰਲਡ ਕ੍ਰਿਕਟ ਕੱਪ ਪਾਕਿ ਹੱਥੋਂ ਭਾਰਤ ਨੂੰ 10 ਵਿਕਟਾਂ ਨਾਲ ਹਾਰ ਦਾ ਮੂੰਹ ਵੇਖਣਾ ਪਿਆ

October 25, 2021 10:16 AM

ਦੁਬਈ, 24 ਅਕਤੂਬਰ, (ਪੋਸਟ ਬਿਊਰੋ)- ਪਾਕਿਸਤਾਨ ਨੇ ਆਪਣੇ ਸਲਾਮੀ ਬੱਲੇਬਾਜ਼ਾਂ ਕਪਤਾਨ ਬਾਬਰ ਆਜ਼ਮ (ਨਾਟ ਆਊਟ 68) ਅਤੇ ਮੁਹੰਮਦ ਰਿਜ਼ਵਾਨ (ਨਾਟ ਆਊਟ 79) ਦੇ ਸ਼ਾਨਦਾਰ ਅਰਧ ਸੈਂਕੜਿਆਂ ਤੇ ਉਨ੍ਹਾਂ ਵਿਚਾਲੇ 152 ਦੌੜਾਂ ਦੀ ਰਿਕਾਰਡ ਓਪਨਿੰਗ ਸਾਂਝ ਦੀ ਮਦਦ ਨਾਲ ਭਾਰਤ ਨੂੰ ਆਈ ਸੀ ਸੀ ਟੀ-20 ਵਿਸ਼ਵ ਕੱਪ ਵਿਚ ਐਤਵਾਰ ਨੂੰ ਅਸਲੋਂ ਹੀ ਇਕਪਾਸੜ ਮੈਚ ਵਿੱਚ 10 ਵਿਕਟਾਂ ਨਾਲ ਹਰਾ ਦਿੱਤਾ ਹੈ।
ਅੱਜ ਦੇ ਮੈਚ ਵਿੱਚ ਭਾਰਤ ਨੇ ਕਪਤਾਨ ਵਿਰਾਟ ਕੋਹਲੀ ਦੀਆਂ 49 ਗੇਂਦਾਂ ਉੱਤੇ ਪੰਜ ਚੌਕਿਆਂ ਤੇ ਇੱਕ ਸਿਕਸਰਨਾਲ 57 ਦੌੜਾਂ ਬਣਾਈਆਂਤੇ 20 ਓਵਰਾਂ ਵਿਚ 7 ਵਿਕਟਾਂ ਉੱਤੇ 151 ਦੌੜਾਂ ਦਾ ਚੁਣੌਤੀ ਵਾਲਾ ਸਕੋਰ ਖੜਾ ਕੀਤਾ ਸੀ, ਪਰ ਪਾਕਿਸਤਾਨ ਨੇ 17.5 ਓਵਰਾਂ ਵਿਚ ਕੋਈ ਵੀ ਵਿਕਟ ਗੁਆਏ ਬਿਨਾਂ 152 ਦੌੜਾਂ ਬਣਾ ਕੇ ਆਰਾਮ ਨਾਲ ਮੈਚਜਿੱਤ ਲਿਆ। ਭਾਰਤ ਨੇ ਇਸ ਤੋਂ ਪਹਿਲਾਂ ਅੱਜ ਤੱਕ ਪਾਕਿਸਤਾਨ ਵਿਰੁੱਧ ਟੀ-20 ਵਿਸ਼ਵ ਕੱਪਦੇ ਸਾਰੇ ਪੰਜ ਮੁਕਾਬਲੇ ਜਿੱਤੇ ਹੋਏ ਸਨ, ਪਰ ਭਾਰਤੀ ਗੇਂਦਬਾਜ਼ ਅੱਜ ਦੇ ਮੁਕਾਬਲੇ ਵਿਚ ਇਕ ਵੀ ਪਾਕਿਸਤਾਨੀ ਵਿਕਟ ਨਹੀਂ ਲੈ ਸਕੇ। ਜਿਸ ਮੈਚ ਨੂੰ ਮਹਾ-ਮੁਕਾਬਲਾ ਕਿਹਾ ਗਿਆ ਸੀ, ਉਹ ਇਕਪਾਸੜ ਬਣ ਕੇ ਰਹਿ ਗਿਆ।
ਇਸ ਤੋਂ ਪਹਿਲਾਂ ਟਾਸ ਹਾਰਨ ਪਿੱਛੋਂ ਬੱਲੇਬਾਜ਼ੀ ਕਰਨ ਉਤਰੇ ਭਾਰਤ ਦੀ ਸ਼ੁਰੂਆਤ ਖਰਾਬ ਰਹੀ। ਪਹਿਲੇ ਓਵਰ ਦੀ ਚੌਥੀ ਗੇਂਦ ਉੱਤੇ ਰੋਹਿਤ ਸ਼ਰਮਾ ਨੂੰ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਆਊਟ ਕੀਤਾ ਤੇ ਅਫਰੀਦੀ ਨੇ ਹੀ ਆਪਣੇ ਦੂਸਰੇਤੇ ਪਾਰੀ ਦੇ ਤੀਜੇ ਓਵਰ ਦੀ ਪਹਿਲੀ ਸ਼ਾਨਦਾਰ ਗੇਂਦ ਉੱਤੇ ਲੋਕੇਸ਼ ਰਾਹੁਲ ਨੂੰ ਬੋਲਡ ਕੀਤਾ। ਕ੍ਰੀਜ਼ ਉੱਤੇ ਕਪਤਾਨ ਵਿਰਾਟ ਕੋਹਲੀ ਦਾ ਸਾਥ ਦੇਣ ਉਤਰੇ ਸੂਰਿਆਕੁਮਾਰ ਯਾਦਵ ਨੇ 8 ਗੇਂਦਾਂ ਉੱਤੇ ਇਕ ਚੌਕੇ ਤੇ ਇੱਕ ਸਿਕਸਰ ਨਾਲ 11 ਦੌੜਾਂ ਬਣਾਈਆਂ ਸਨ ਕਿ ਹਸਨ ਅਲੀ ਦੀ ਗੇਂਦ ਉੱਤੇ ਵਿਕਟਕੀਪਰ ਮੁਹੰਮਦ ਰਿਜ਼ਵਾਨ ਕੋਲੋਂ ਕੈਚ ਆਉਟ ਹੋ ਗਏ। ਭਾਰਤ ਨੇ ਤੀਜਾ ਵਿਕਟ 31 ਦੇ ਸਕੋਰ ਉੱਤੇ ਗੁਆਇਆ, ਪਰ ਇਸ ਪਿੱਛੋਂ ਵਿਰਾਟ ਤੇ ਵਿਕਟਕੀਪਰ ਰਿਸ਼ਭ ਪੰਤ ਨੇ ਚੌਥੇ ਵਿਕਟ ਲਈ 53 ਦੌੜਾਂ ਦੀ ਮਹੱਤਵਪੂਰਨ ਸਾਂਝ ਨਿਭਾਈ।ਜਦੋਂ ਪਾਕਿਸਤਾਨ ਦੀ ਟੀਮ ਖੇਡਣ ਲੱਗੀ ਤਾਂ ਭਾਰਤੀ ਗੇਂਦਬਾਜ਼ ਕਿਸੇ ਵੀ ਕੰਮ ਦੀ ਖੇਡ ਨਹੀਂ ਵਿਖਾ ਸਕੇ ਅਤੇ ਇੱਕ ਵੀ ਵਿਕਟ ਗੁਆਏ ਬਿਨਾਂ ਪਾਕਿਸਤਾਨੀ ਟੀਮ ਬੜੀ ਸੌਖ ਦੇ ਨਾਲ ਇਸ ਵਰਲਡ ਕੱਪ ਵਿੱਚ ਭਾਰਤ ਨੂੰ ਹਰਾਉਣ ਵਿੱਚ ਕਾਮਯਾਬ ਰਹੀ।

Have something to say? Post your comment
ਹੋਰ ਖੇਡਾਂ ਖ਼ਬਰਾਂ
ਮਹਿਲਾ ਕ੍ਰਿਕੇਟ ਟੀਮ ਦੀ ਵਿਕੇਟਕੀਪਰ ਤਾਨੀਆ ਭਾਟੀਆ ਦਾ ਦਾਅਵਾ: ਲੰਡਨ ਵਿਚ ਨਕਦੀ, ਕਾਰਡ ਅਤੇ ਗਹਿਣਿਆਂ ਸਮੇਤ ਹੋਰ ਕੀਮਤੀ ਸਮਾਨ ਚੋਰੀ ਭਾਰਤ ਨੇ ਟੀ-20 ਸੀਰੀਜ਼ ਜਿੱਤੀ, ਸੀਰੀਜ਼ ਦੇ ਆਖਰੀ ਮੈਚ ਵਿਚ ਆਸਟ੍ਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਭਾਰਤ ਨੇ ਟੀ-20 ਕ੍ਰਿਕਟ ਲੜੀ ਦੇ ਦੂਜੇ ਮੈਚ ਵਿੱਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ ਸ੍ਰੀਲੰਕਾ ਨੇ ਪਾਕਿਸਤਾਨ ਨੂੰ 23 ਦੌੜਾਂ ਨਾਲ ਹਰਾ ਕੇ ਏਸ਼ੀਆ ਕੱਪ ਉਤੇ ਕੀਤਾ ਕਬਜ਼ਾ ਏਸ਼ੀਆ ਕੱਪ: ਭਾਰਤ ਨੇ ਪਾਕਿਸਤਾਨ ਨੂੰ ਪੰਜ ਵਿਕਟਾਂ ਨਾਲ ਹਰਾਇਆ ਸਿਮਨਸ ਨੇ ਕਿਹਾ: ਅਸੀਂ ਖ਼ਿਡਾਰੀਆਂ ਤੋਂ ਭੀਖ ਨਹੀਂ ਮੰਗ ਸਕਦੇ ਕਿ ਵਿੰਡੀਜ਼ ਵੱਲੋਂ ਖੇਡਣ ਕਾਮਨਵੈੱਲਥ ਖੇਡਾਂ: ਲੌਂਗ ਜੰਪ ਮੁਕਾਬਲੇ ਵਿੱਚ ਮੁਰਲੀ ਸ਼੍ਰੀਸ਼ੰਕਰ ਨੇ ਚਾਂਦੀ ਦਾ ਤਮਗਾ ਜਿੱਤ ਕੇ ਇਤਿਹਾਸ ਰਚਿਆ ਏਸ਼ੀਆ ਕੱਪ ਕ੍ਰਿਕਟ ਵਿੱਚ ਭਾਰਤ-ਪਾਕਿ ਮੁਕਾਬਲਾ 28 ਅਗਸਤ ਨੂੰ ਕਾਮਨਵੈੱਲਥ ਖੇਡਾਂ: ਭਾਰਤੀ ਮਹਿਲਾ ਟੀਮ ਨੇ ਲਾਅਨ ਬਾਲ ਵਿੱਚ ਪਹਿਲੀ ਵਾਰ ਗੋਲਡ ਜਿੱਤ ਕੇ ਇਤਿਹਾਸ ਰਚਿਆ ਬਰਮਿੰਘਮ ਕਾਮਨਵੈੱਲਥ: ਭਾਰਤੀ ਵੇਟਲਿਫਟਰਾਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ